ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਮਾਣਯੋਗ ਰਾਜ ਮੰਤਰੀ (ਸੂਚਨਾ ਤੇ ਪ੍ਰਸਾਰਣ) ਨੇ ਮੈਸੂਰ ’ਚ ਇੱਕ ਕਮਿਊਨਿਟੀ ਰੇਡੀਓ ਸਟੇਸ਼ਨ ਦਾ ਉਦਘਾਟਨ ਕੀਤਾ
‘ਲੋਕਾਂ ਦੁਆਰਾ, ਲੋਕਾਂ ਦਾ, ਲੋਕਾਂ ਲਈ’ ਦੀ ਮੁਕੰਮਲ ਮਿਸਾਲ ਹੈ ਕਮਿਊਨਿਟੀ ਰੇਡੀਓ: ਰਾਜ ਮੰਤਰੀ (ਸੂਚਨਾ ਤੇ ਪ੍ਰਸਾਰਣ)
Posted On:
29 AUG 2021 3:38PM by PIB Chandigarh
ਕੇਂਦਰੀ ਮੱਛੀ–ਪਾਲਣ, ਪਸ਼ੂ–ਪਾਲਣ, ਡੇਅਰੀ, ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਕਰਨਾਟਕ ’ਚ ਮੈਸੂਰ ਸਥਿਤ ਜੇਐੱਸਐੱਸ ਮਹਾਵਿਦਿਆਪੀਠ ਵਿਖੇ ਸੰਤ ਜਗਦਗੁਰੂ ਡਾ. ਸ਼੍ਰੀ ਸ਼ਿਵਰਾਤਰੀ ਰਾਜੇਂਦਰ ਮਹਾਸਵਾਮੀਜੀ ਦੀ 106ਵੀਂ ਜਯੰਤੀ ਉਤਸਵ ਦੇ ਮੌਕੇ ’ਤੇ ਇੱਕ ਕਮਿਊਨਿਟੀ ਰੇਡੀਓ ਸਟੇਸ਼ਨ (ਜੇਐੱਸਐੱਸਐੱਸ 91.2 ਮੈਗਾ–ਹਰਟਜ਼) ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ,‘ਲੋਕਾਂ ਦੁਆਰਾ, ਲੋਕਾਂ ਦਾ, ਲੋਕਾਂ ਲਈ’ ਦਾ ਸਿਧਾਂਤ ਕਮਿਊਨਿਟੀ ਰੇਡੀਓ ਸਟੇਸ਼ਨਾਂ ’ਚ ਸੰਪੂਰਨਤਾ ਨਾਲ ਪ੍ਰਤੀਬਿੰਬਤ ਹੁੰਦਾ ਹੈ।
ਇਸ ਵੇਲੇ ਪੂਰੇ ਦੇਸ਼ ’ਚ 329 ਕਮਿਊਨਿਟੀ ਰੇਡੀਓ ਸਟੇਸ਼ਨ ਚਲ ਰਹੇ ਹਨ; ਜਿਨ੍ਹਾਂ ਵਿੱਚੋਂ ਕਰਨਾਟਕ ’ਚ 22 ਹਨ ਅਤੇ ਜੇਐੱਸਐੱਸ ਰੇਡੀਓ ਮੈਸੂਰ ’ਚ ਪ੍ਰਸਾਰਣ ਲਈ ਤੀਸਰਾ ਕਮਿਊਨਿਟੀ ਰੇਡੀਓ ਸਟੇਸ਼ਨ ਹੈ।
ਮਾਣਯੋਗ ਰਾਜ ਮੰਤਰੀ ਨੇ ਕਿਹਾ,‘ਵੰਚਿਤ ਖੇਤਰਾਂ ਦੇ ਬੁਨਿਆਦੀ ਪੱਧਰ ਦੇ ਲੋਕਾਂ ਦੇ ਮੀਡੀਆ ਵਜੋਂ ਕਮਿਊਨਿਟੀ ਰੇਡੀਓ ਹਾਲੀਆ ਵਰ੍ਹਿਆਂ ਦੌਰਾਨ ਮਕਬੂਲ ਹੋ ਗਿਆ ਹੈ ਅਤੇ ਇਸ ਨੇ ਨੀਤੀ ਘਾੜਿਆਂ ਦੇ ਨਾਲ–ਨਾਲ ਆਮ ਲੋਕਾਂ ਲਈ ਆਪਣੇ ਭਾਈਚਾਰੇ ਦੀ ਵਿਕਾਸ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਦਾ ਇੱਕ ਨਵਾਂ ਖੇਤਰ ਖੋਲ੍ਹ ਦਿੱਤਾ ਹੈ।’
ਸਥਾਨਕ ਲੋਕਾਂ ’ਚ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਕਮਿਊਨਿਟੀ ਰੇਡੀਓ ਸਟੇਸ਼ਨਾਂ ਨੇ ਕੋਵਿਡ–19 ਬਾਰੇ ਅਤੇ ਉਸ ਦੇ ਨਾਲ–ਨਾਲ ਮਹਾਮਾਰੀ ਦੌਰਾਨ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਭਲਾਈ ਯੋਜਨਾਵਾਂ ਬਾਰੇ ਜਾਗਰੂਕਤਾ ਪੇਦਾ ਕਰਨ ’ਚ ਇੱਕ ਅਹਿਮ ਭੂਮਿਕਾ ਨਿਭਾਈ ਹੈ।
ਸ਼੍ਰੀ ਸੁਤੂਰ ਮੱਠ ਦੇ ਯੋਗਦਾਨ ਨੂੰ ਉਜਾਗਰ ਕਰਦਿਆਂ ਮਾਣਯੋਗ ਰਾਜ ਮੰਤਰੀ ਨੇ ਕਿਹਾ ਕਿ ਇਹ ਦੱਖਣੀ ਭਾਰਤ ਦੇ ਵਿਲੱਖਣ ਧਾਰਮਿਕ ਕੇਂਦਰਾਂ ਵਿੱਚੋਂ ਇੱਕ ਹੈ ਅਤੇ ਇਹ ਹਰ ਸੰਭਵ ਢੰਗ ਨਾਲ ਮਾਨਵਤਾ ਦੀ ਨਿਰਮਲ ਸੇਵਾ ਕਰਨ ਲਈ ਜਾਣਿਆ ਜਾਂਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਡੇਢ ਸਾਲਾਂ ਤੋਂ ਵੱਧ ਦੀ ਫਲਦਾਇਕ ਹੋਂਦ ਨਾਲ ਸ਼੍ਰੀ ਸੁਤੂਰ ਮੱਠ ਦੇਸ਼–ਵਿਦੇਸ਼ ਦੇ ਹਜ਼ਾਰਾਂ ਲੋਕਾਂ ਲਈ ਸਮਾਜਿਕ–ਅਧਿਆਤਮਕ ਸਿਹਤ ਕੇਂਦਰ ਤੇ ਵਿੱਦਿਅਕ ਧੁਰਾ ਬਣਿਆ ਰਿਹਾ ਹੈ।
ਇਸ ਮੌਕੇ ਸ਼੍ਰੀ ਸੁੱਤੁਰੂ ਵੀਰਸਿਮਹਾਸਨ ਸੰਸਥਾਨ ਮੱਠ ਦੇ ਸੰਤ ਸਜਗਦਗੁਰੂ ਸ਼੍ਰੀ ਸ਼ਿਵਰਾਤਰੀ ਦੇਸ਼ੀਕੇਂਦਰ ਮਹਾਸਾਵਾਮੀਜੀ, ਸ਼੍ਰੀ ਐੱਸਏ ਰਾਮਦਾਸ, ਵਿਧਾਇਕ, ਕ੍ਰ਼ਸ਼ਨਰਾਜ ਹਲਕਾ, ਸ਼੍ਰੀ ਨਾਗੇਂਦਰ, ਵਿਧਾਇਕ ਚਮਾਰਾਜਾ ਹਲਕਾ, ਸ਼੍ਰੀ ਤਨਵੀਰ ਸੈਤ, ਵਿਧਾਇਕ ਨਰਸਿਮਹਾਰਾਜ ਹਲਕਾ, ਸ਼੍ਰੀਮਤੀ ਸੁਨੰਦਾ ਪਲਾਨੇਤਰਾ, ਮੇਅਰ, ਮੈਸੂਰ ਨਗਰ ਲਿਗਮ ਅਤੇ ਡਾ. ਹੇਮੰਤ ਕੁਮਾਰ ਵਾਈਸ ਚਾਂਸਲਰ, ਯੂਨੀਵਰਸਿਟੀ ਆਵ੍ ਮੈਸੂਰ ਵੀ ਪਤਵੰਤੇ ਸੱਜਣਾਂ ’ਚ ਮੌਜੂਦ ਸਨ।
************
(Release ID: 1750286)
Visitor Counter : 166