ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਸ਼ਨੀਵਾਰ ਨੂੰ ਸਵਦੇਸ਼ ਵਿੱਚ ਬਣੇ ਭਾਰਤੀ ਕੋਸਟ ਸਮੁਦਰੀ ਜਹਾਜ਼ ਵਿਗਰਾਹਾ ਨੂੰ ਕਮਿਸ਼ਨ ਕਰਨਗੇ
प्रविष्टि तिथि:
26 AUG 2021 5:11PM by PIB Chandigarh
ਮੁੱਖ ਝਲਕੀਆਂ :
* ਆਈ ਸੀ ਜੀ ਐੱਸ ਵਿਗਰਾਹ ਆਫ਼ਸ਼ੋਰ ਪੈਟਰੋਲ ਸਮੁਦਰੀ ਜਹਾਜ਼ਾਂ ਦੀ ਕੜੀ ਦਾ ਸੱਤਵਾਂ ਜਹਾਜ਼ ਹੈ ।
* ਐੱਲ ਐਂਡ ਟੀ ਸਿ਼ੱਪ ਬਿਲਡਿੰਗ ਲਿਮਟਡ ਦੁਆਰਾ ਦੇਸ਼ ਵਿੱਚ ਹੀ ਬਣਾਇਆ ਗਿਆ ਹੈ ।
* ਅੱਤਿ ਆਧੁਨਿਕ ਫਾਇਰ ਪਾਵਰ ਨਾਲ ਲੈਸ ਹੈ ।
* ਇੱਕ ਦੋ ਇੰਜਣ ਹੈਲੀਕਾਪਟਰ ਤੇ ਚਾਰ ਤੇਜ਼ ਰਫ਼ਤਾਰ ਕਿਸ਼ਤੀਆਂ ਨੂੰ ਲਿਜਾਣ ਲਈ ਡਿਜ਼ਾਇਨ ਕੀਤਾ ਗਿਆ ਹੈ ।
* ਵਿਸ਼ਾਖਾਪਟਨਮ ਵਿੱਚ ਰੱਖਿਆ ਜਾਵੇਗਾ ਅਤੇ ਉੱਤਰੀ ਸੀ ਬੋਰਡ ਵਿੱਚ ਸੰਚਾਲਨ ਕਰੇਗਾ ।
ਇੰਡੀਅਨ ਕੋਸਟ ਗਾਰਡ (ਆਈ ਸੀ ਜੀ) ਸਮੁਦਰੀ ਜਹਾਜ਼ ਵਿਗਰਾਹ , ਆਫ਼ਸ਼ੋਰ ਪੈਟਰੋਲ ਸਮੁਦਰੀ ਜਹਾਜ਼ਾਂ ਦੀ ਲੜੀ ਵਿੱਚ ਸੱਤਵਾਂ , ਨੂੰ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਚੇੱਨਈ ਵਿੱਚ 28 ਅਗਸਤ 2021 ਨੂੰ ਕਮਿਸ਼ਨ ਕਰਨਗੇ । ਇਸ ਜਹਾਜ਼ ਨੂੰ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਰੱਖਿਆ ਜਾਵੇਗਾ ਅਤੇ ਇਹ ਜਹਾਜ਼ ਕੋਸਟ ਗਾਰਡ ਖੇਤਰ (ਉੱਤਰੀ) ਦੇ ਕਮਾਂਡਰ ਦੇ ਸੰਚਾਲਨ ਅਤੇ ਪ੍ਰਸ਼ਾਸਨਿਕ ਕੰਟਰੋਲ ਤਹਿਤ ਉੱਤਰੀ ਸੀ ਬੋਰਡ ਤੇ ਸੰਚਾਲਨ ਕਰੇਗਾ ।
98—ਮੀਟਰ ਓ ਪੀ ਵੀ , 11 ਅਧਿਕਾਰੀਆਂ ਅਤੇ 110 ਸੇਲਰਜ਼ ਲਈ ਲਾਰਸਨ ਤੇ ਟੁਰਬੋ ਸਿ਼ਪ ਬਿਲਡਿੰਗ ਲਿਮਟਡ ਦੁਆਰਾ ਦੇਸ਼ ਵਿੱਚ ਹੀ ਬਣਾਇਆ ਅਤੇ ਡਿਜ਼ਾਇਨ ਕੀਤਾ ਗਿਆ ਹੈ । ਇਹ ਜਹਾਜ਼ ਅੱਤਿ ਆਧੁਨਿਕ ਤਕਨਾਲੋਜੀ ਰਡਾਰ , ਨੇਵੀਗੇਸ਼ਨ ਅਤੇ ਸੰਚਾਰ ਉਪਕਰਨ , ਸੈਂਸਰਜ਼ ਅਤੇ ਮਸ਼ੀਨਰੀ, ਜੋ ਪਹਾੜੀ ਸਮੁਦਰੀ ਹਾਲਤਾਂ ਵਿੱਚ ਸੰਚਾਲਨਯੋਗ ਹੈ , ਨਾਲ ਲੈਸ ਹੈ । ਇਸ ਸਮੁਦਰੀ ਜਹਾਜ਼ ਨੂੰ 40/60 ਬੋਫਰਜ਼ ਬੰਦੂਕਾਂ ਨਾਲ ਹਥਿਆਰਬੰਦ ਕੀਤਾ ਗਿਆ ਹੈ ਅਤੇ ਇਹ ਦੋ 12.7 ਐੱਮ ਐੱਮ ਸਟੈਬਲਾਈਜ਼ਡ ਰਿਮੋਟ ਕੰਟਰੋਲ ਬੰਦੂਕ ਨਾਲ ਫਾਇਰ ਕੰਟਰੋਲ ਪ੍ਰਣਾਲੀ ਨਾਲ ਲੈਸ ਹੈ । ਇਹ ਜਹਾਜ਼ ਏਕੀਕ੍ਰਿਤ ਬ੍ਰਿਜ ਪ੍ਰਣਾਲੀ , ਏਕੀਕ੍ਰਿਤ ਪਲੇਟਫਾਰਮ ਪ੍ਰਬੰਧਨ ਪ੍ਰਣਾਲੀ , ਸਵੈਚਾਲਿਤ ਪਾਵਰ ਪ੍ਰਬੰਧਨ ਪ੍ਰਣਾਲੀ ਅਤੇ ਉੱਚ ਸ਼ਕਤੀ ਅਕਸਟਰਨਲ ਫਾਇਰ ਫਾਇਟਿੰਗ ਪ੍ਰਣਾਲੀ ਨਾਲ ਵੀ ਲੈਸ ਹੈ ।
ਇਹ ਜਹਾਜ਼ ਇੱਕ 2 ਇੰਜਣ ਹੈਲੀਕਾਪਟਰ ਅਤੇ 4 ਤੇਜ਼ ਰਫ਼ਤਾਰ ਕਿਸ਼ਤੀਆਂ ਨੂੰ ਲਿਜਾਣ , ਸੰਚਾਲਨ , ਭਾਲ ਅਤੇ ਬਚਾਅ , ਕਾਨੂੰਨ ਲਾਗੂ ਕਰਨ ਅਤੇ ਸਮੁੰਦਰੀ ਪੈਟਰੋਲ ਲਈ ਡਿਜ਼ਾਇਨ ਕੀਤਾ ਗਿਆ ਹੈ । ਇਹ ਜਹਾਜ਼ ਸਮੁਦਰ ਵਿੱਚ ਤੇਲ ਖਿੱਲਰਨ ਤੇ ਕਾਬੂ ਪਾਉਣ ਪ੍ਰਦੂਸ਼ਨ ਹੁੰਗਾਰਾ ਉਪਕਰਨ ਨੂੰ ਲਿਜਾਣ ਯੋਗ ਵੀ ਹੈ । ਇਹ ਸਮੁਦਰੀ ਜਹਾਜ਼ ਲਗਭਗ 2200 ਟਨ ਦਾ ਵਿਸਥਾਰ ਕਰਦਾ ਹੈ ਅਤੇ ਦੋ 9100 ਕਿਲੋਵਾਟ ਡੀਜ਼ਲ ਇੰਜਣਾਂ ਦੁਆਰਾ ਵੱਧ ਤੋਂ ਵੱਧ 26 ਨੌਟੀਕਲ ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਪ੍ਰਾਪਤ ਕਰਨ ਲਈ 5000 ਐੱਨ ਐੱਮ ਦੀ ਕਫਾਇਤੀ ਗਤੀ ਸਹਿਣ ਕਰਦਾ ਹੈ ।
ਇਹ ਜਹਾਜ਼ , ਕੋਸਟ ਗਾਰਡ ਉੱਤਰੀ ਬੇੜੇ ਵਿੱਚ ਸ਼ਾਮਲ ਹੋਣ ਤੋਂ ਬਾਅਦ , ਕੇਵਲ ਈ ਈ ਜ਼ੈੱਡ , ਨਿਗਰਾਨੀ ਅਤੇ ਹੋਰ ਡਿਊਟੀਆਂ ਜਿਵੇਂ ਦੇਸ਼ ਦੇ ਸਮੁਦਰੀ ਹਿਤਾਂ ਦੀ ਸੁਰੱਖਿਆ ਲਈ ਕੋਸਟ ਗਾਰਡ ਚਾਰਟਰ ਵਿੱਚ ਸ਼ਾਮਲ ਹਨ , ਲਈ ਤਾਇਨਾਤ ਕੀਤਾ ਜਾਵੇਗਾ । ਆਈ ਸੀ ਜੀ ਕੋਲ ਇਸ ਜਹਾਜ਼ ਨੂੰ ਬੇੜੇ ਵਿੱਚ ਸ਼ਾਮਲ ਕਰਨ ਤੋਂ ਬਾਅਦ 157 ਸਮੁੰਦਰੀ ਜਹਾਜ਼ ਅਤੇ ਉਸਦੀ ਇਨਵੈਨਟਰੀ ਵਿੱਚ 66 ਏਅਰ ਕ੍ਰਾਫਟ ਹੋ ਜਾਣਗੇ ।
ਕਮਿਸ਼ਨ ਸਮਾਗਮ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਸ਼੍ਰੀ ਐੱਮ ਕੇ ਸਟਾਲਿਨ , ਭਾਰਤੀ ਫੌਜ ਦੇ ਮੁਖੀ ਜਨਰਲ ਐੱਮ ਐੱਮ ਨਰਵਣੇ, ਡਾਇਰੈਕਟਰ ਜਨਰਲ ਇੰਡੀਅਨ ਕੋਸਟ ਗਾਰਡ ਸ਼੍ਰੀ ਕੇ ਨਟਰਾਜਨ ਅਤੇ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਹੋਰ ਸੀਨੀਅਰ ਪਤਵੰਤੇ ਵਿਅਕਤੀ ਵੀ ਸਿ਼ਰਕਤ ਕਰਨਗੇ ।
*******************
ਏ ਬੀ ਬੀ / ਐੱਨ ਏ ਐੱਮ ਪੀ ਆਈ/ ਡੀ ਕੇ / ਆਰ ਪੀ / ਐੱਸ ਏ ਵੀ ਵੀ ਵਾਈ
(रिलीज़ आईडी: 1749340)
आगंतुक पटल : 301