ਆਯੂਸ਼
azadi ka amrit mahotsav g20-india-2023

ਆਯੁਸ਼ ਮੰਤਰਾਲੇ ਨੇ ਮੀਡੀਆ ਦੇ ਇੱਕ ਹਿੱਸੇ ਵੱਲੋਂ ਆਯੁਸ਼ -64 ਦੇ ਵਿਰੁੱਧ ਦੁਰਪ੍ਰਚਾਰ ਦੀ ਸਖਤ ਨਿੰਦਾ ਕੀਤੀ ਹੈ


'ਇਹ ਤੱਥਾਂ ਦੀ ਗਲਤ ਵਿਆਖਿਆ ਕਰ ਰਿਹਾ ਹੈ, ਮਾਮਲੇ ਬਾਰੇ ਸਮਝ ਦੀ ਘਾਟ'

Posted On: 26 AUG 2021 10:49AM by PIB Chandigarh

ਮੀਡੀਆ ਦੇ ਇੱਕ ਹਿੱਸੇ ਵੱਲੋਂ ਆਮ ਤੌਰ 'ਤੇ ਆਯੁਰਵੇਦ ਅਤੇ ਖਾਸ ਕਰਕੇ ਆਯੁਸ਼ ਮੰਤਰਾਲੇ ਵਿਰੁੱਧ ਪਿਛਲੇ ਕੁਝ ਦਿਨਾਂ ਤੋਂ ਇੱਕ ਥੋੜੇ ਅਧਿਐਨ ਦਾ ਹਵਾਲਾ ਦਿੰਦੇ ਹੋਇਆਂ ਜਿਸਦੀ ਅਜੇ ਤੱਕ ਪੀਅਰ ਸਮੀਖਿਆ ਵੀ ਨਹੀਂ ਕੀਤੀ ਗਈ ਹੈ, ਅਤੇ ਛਪਣ ਦੇ ਪੜਾਅ ਤੋਂ ਪਹਿਲਾਂ ਦੀ ਹੈ, ਬਾਰੇ ਇੱਕ ਦੁਰਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ।  ਇਕ ਪਾਸੜ ਦੁਰਪ੍ਰਚਾਰ ਆਯੁਸ਼-64 'ਤੇ ਕੇਂਦ੍ਰਿਤ ਕੀਤਾ ਗਿਆ ਹੈ, ਜੋ ਕਿ ਵਿਆਪਕ ਅਧਿਐਨਾਂ ਅਤੇ ਮਜ਼ਬੂਤ ਬਹੁ-ਕੇਂਦਰਤ ਕਲੀਨੀਕਲ ਪ੍ਰੀਖਣ ਦੇ ਆਧਾਰ ਤੇ ਇਕ ਹਰਬਲ ਫਾਰਮੁਲੇਸ਼ਨ ਹੈ, ਜੋ ਕੋਵਿਡ-19 ਦੇ ਪ੍ਰਬੰਧਨ ਅਤੇ ਇਲਾਜ ਵਿੱਚ ਪ੍ਰਭਾਵਸ਼ਾਲੀ ਪਾਇਆ ਗਿਆ ਸੀ। 

 

ਸਮਾਚਾਰ ਲੇਖ ਸਿਰਫ ਇੱਕ ਪੇਪਰ ਦਾ ਹਵਾਲਾ ਦਿੰਦੇ ਹਨ (ਜਦੋਂ ਕਿ ਆਪ ਵੀ ਇਹ ਸਵੀਕਾਰ ਕਰਦੇ ਹਨ ਕਿ ਪੇਪਰ ਇੱਕ ਛੋਟਾ, ਮੁੱਢਲਾ ਅਧਿਐਨ ਹੈ) ਅਤੇ ਉਹ ਵੀ ਇੱਕ ਪੂਰਵ ਪ੍ਰਕਾਸ਼ਨ ਹੈ। ਇਹ ਭੰਡੀ ਪ੍ਰਚਾਰ ਕੋਵਿਡ-19 ਲਈ ਆਯੁਸ਼ ਮੰਤਰਾਲੇ ਅਤੇ ਟਾਸਕ ਫੋਰਸ (ਆਯੁਸ਼ ਅੰਤਰ ਅਨੁਸ਼ਾਸਨੀ ਖੋਜ ਤੇ ਵਿਕਾਸ ਟਾਸਕ ਫੋਰਸ) ਦੀ ਇੱਕ ਸੁਹਿਰਦ ਅਤੇ ਸੰਯੁਕਤ ਕੋਸ਼ਿਸ਼ ਨੂੰ ਬਦਨਾਮ ਕਰਨ ਦੀ ਇੱਕ ਚਾਲ ਹੈ। ਇਹ ਟਾਸਕ ਫੋਰਸ ਐਲੋਪੈਥੀ ਅਤੇ ਆਯੁਰਵੈਦ ਦੋਵਾਂ ਦੇ ਨਿਪੁੰਨ ਖੋਜਕਰਤਾਵਾਂ ਨਾਲ ਬਣੀ ਹੈ। ਪੂਰਵ ਪ੍ਰਕਾਸ਼ਨ, ਨੈਸ਼ਨਲ ਇੰਸਟੀਚਿਊਟ ਆਫ਼ ਆਯੁਰਵੇਦ, ਜੈਪੁਰ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਜੋਧਪੁਰ ਵਿਚਾਲੇ ਇੱਕ ਸਹਿਯੋਗੀ ਖੋਜ ਪ੍ਰੋਜੈਕਟ ਦੇ ਚਲਦਿਆਂ ਕੀਤਾ ਗਿਆ ਹੈ।  ਦੋਵੇਂ ਸੰਸਥਾਵਾਂ ਪ੍ਰਸਿੱਧ ਹਨ ਅਤੇ ਸੰਬੰਧਤ ਖੇਤਰਾਂ ਵਿੱਚ ਮਰੀਜ਼ਾਂ ਦੀ ਦੇਖਭਾਲ ਦੀ ਲੰਮੀ ਅਤੇ ਅਮੀਰ ਵਿਰਾਸਤ ਦੇ ਨਾਲ ਨਾਲ ਲਰਨਿੰਗ ਅਤੇ ਖੋਜ ਦੇ ਸਿਖਰ ਕੇਂਦਰ ਹਨ ਅਤੇ ਉਨ੍ਹਾਂ ਦੇ ਅਧਿਐਨ ਦੇ ਨਤੀਜਿਆਂ 'ਤੇ ਕੀਤੀ ਗਈ ਗਲਤ ਰਿਪੋਰਟਿੰਗ ਦੀ ਨਿੰਦਾ ਕਰਦੇ ਹਨ। 

ਮੰਤਰਾਲਾ ਡਾ: ਜੈਕਰਨ ਚਰਨ ਦਾ ਵੀ ਹਵਾਲਾ ਦੇਣਾ ਚਾਹੇਗਾ ਜਿਨ੍ਹਾਂ ਦਾ ਮੀਡੀਆ ਵਿੱਚ ਗਲਤ ਹਵਾਲਾ ਦਿੱਤਾ ਗਿਆ ਹੈ। ਉਨ੍ਹਾਂ ਸਪਸ਼ਟ ਤੌਰ ਤੇ ਇਨਕਾਰ ਕੀਤਾ ਅਤੇ ਕਿਹਾ, “ਮੈਂ ਕਦੇ ਨਹੀਂ ਕਿਹਾ ਕਿ ਆਯੁਸ਼-64 ਬੇਅਸਰ ਜਾਂ ਬੇਕਾਰ ਹੈ। ਇਸ ਦੇ ਉਲਟ, ਆਯੁਸ਼-64 ਦਵਾਈ ਨੇ ਮੁੱਢਲੇ ਅੰਤਮ ਬਿੰਦੂ ਵਿੱਚ ਪ੍ਰਭਾਵਸ਼ੀਲਤਾ ਦਿਖਾਈ ਹੈ। ਨਤੀਜੇ ਸਪੱਸ਼ਟ ਤੌਰ ਤੇ ਦਰਸਾਉਂਦੇ ਹਨ ਕਿ ਆਯੁਸ਼-64 ਇੱਕ ਸੁਰੱਖਿਅਤ ਦਵਾਈ ਹੈ ਜੋ ਦੇਖਭਾਲ ਦੇ ਅੰਕੜਿਆਂ ਦੇ ਮਾਪਦੰਡਾਂ ਨਾਲ ਸੁਰੱਖਿਆ ਦੇ ਬਰਾਬਰ ਹੈ ਅਤੇ 'ਕੋਈ ਫਰਕ ਨਹੀਂ' ਦਾ ਮਤਲਬ ਬੇਅਸਰ ਜਾਂ ਬੇਕਾਰ ਨਹੀਂ ਹੈ।" 

ਮੋਟੀਵੇਟਡ ਸਮਾਚਾਰ ਲੇਖ ਤੱਥਾਂ ਦੀ ਗਲਤ ਵਿਆਖਿਆ ਕਰਨ ਅਤੇ ਗਲਾਸ ਨੂੰ ਅੱਧਾ ਖਾਲੀ ਵੇਖਣ ਦਾ ਇੱਕ ਉੱਤਮ ਮਾਮਲਾ ਹੈ। ਪੂਰਵ-ਪ੍ਰਕਾਸ਼ਨ ਸਪੱਸ਼ਟ ਤੌਰ 'ਤੇ ਕਹਿੰਦਾ ਹੈ ਕਿ "ਵੇਂ ਦਿਨ ਆਰਟੀ-ਪੀਸੀਆਰ ਨੈਗੇਟਿਵ ਵਿਸ਼ਿਆਂ ਦੇ ਮੁਕਾਬਲੇ  ਲਈ ਦੋਵਾਂ ਸਮੂਹਾਂ ਦੀ ਤੁਲਨਾ ਕਰਨਤੇਇਹ ਪਾਇਆ ਗਿਆ ਕਿ ਆਯੁਸ਼ 64 ਸਮੂਹ ਦੇ 21 (70%) ਵਿਸ਼ੇ ਅਤੇ ਕੰਟਰੋਲ ਸਮੂਹ ਦੇ 16 (54%) ਵਿਸ਼ੇ ਵੇਂ ਦਿਨ ਆਰਟੀ-ਪੀਸੀਆਰ ਨੈਗੇਟਿਵ ਸਨ। ਹਾਲਾਂਕਿ ਆਯੂਸ਼ 64 ਸਮੂਹ ਵਿੱਚ ਨਕਾਰਾਤਮਕ ਆਰਟੀ-ਪੀਸੀਆਰ ਦੀਆਂ ਅਸਲ ਘਟਨਾਵਾਂ ਵਧੇਰੇ ਸਨਪਰ ਇਹ ਅੰਤਰ ਅੰਕੜਿਆਂ ਪੱਖੋਂ ਮਹੱਤਵਪੂਰਨ ਨਹੀਂ ਸੀ [ਪੀ = 0.28]. ਬੁਖਾਰ ਅਤੇ ਸਾਹ ਦੇ ਲੱਛਣਾਂ ਅਤੇ ਪ੍ਰਯੋਗਸ਼ਾਲਾ ਦੇ ਮਾਪਦੰਡਾਂ ਲਈ ਦੋ ਸਮੂਹਾਂ ਵਿੱਚ ਕੋਈ ਅੰਕੜਾਤਮਕ ਤੌਰ ਤੇ ਮਹੱਤਵਪੂਰਨ ਅੰਤਰ ਨਹੀਂ ਸੀ। ਮੁਲਾਂਕਣ ਅਵਧੀ ਦੇ ਦੌਰਾਨ ਕਿਸੇ ਵੀ ਸਮੂਹ ਵੱਲੋਂ ਕੋਈ ਗੰਭੀਰ ਮਾੜੀ ਘਟਨਾਵਾਂ ਦੀ ਰਿਪੋਰਟ ਨਹੀਂ ਕੀਤੀ ਗਈ। 

ਉਕਤ ਅਧਿਐਨ ਦੇ ਨਤੀਜੇ ਸਪੱਸ਼ਟ ਤੌਰ ਤੇ ਦਰਸਾਉਂਦੇ ਹਨ ਕਿ ਆਯੁਸ਼ 64 ਇੱਕ ਸੁਰੱਖਿਅਤ ਦਵਾਈ ਹੈ ਜੋ ਦੇਖਭਾਲ ਦੇ ਮਿਆਰ ਨਾਲ ਸੁਰੱਖਿਆ ਦੇ ਬਰਾਬਰ ਹੈ ਅਤੇ ਨਾਲ ਹੀ, ਪੂਰਵ-ਪ੍ਰਕਾਸ਼ਨ ਇੱਕ ਵਿਆਪਕ ਅਧਿਐਨ ਦਾ ਹਵਾਲਾ ਦਿੰਦਾ ਹੈ, (ਚੋਪੜਾ ਏ, ਟਿੱਲੂ ਜੀ, ਚੁਆਧਰੀ ਕੇ, ਰੈਡੀ ਜੀ, ਸ੍ਰੀਵਾਸਤਵ ਏ, ਲੱਕੜਾਵਾਲਾ ਐਮ, ਐਟ ਅਲ. ਹਲਕੇ ਅਤੇ ਦਰਮਿਆਨੇ ਕੋਵਿਡ-19 ਵਿੱਚ ਮਿਆਰੀ ਦੇਖਭਾਲ ਦੇ ਸਹਾਇਕ ਵਜੋਂ ਆਯੁਸ਼-64 ਦਾ ਸਹਿ-ਪ੍ਰਬੰਧਨ :ਇੱਕ ਅਟਕਲਪੱਚੂ , ਕੰਟ੍ਰੋਲਡ, ਬਹੁ-ਕੇਂਦਰਿਤ ਕਲੀਨਿਕਲ ਅਜ਼ਮਾਇਸ਼ ਹੈ  medRxiv 2021.06.12.21258345https://doi.org/10.1101/2021.06.12.21258345) ਜੋ ਪੂਰਵ ਪ੍ਰਕਾਸ਼ਨ ਦੀਆਂ ਊਣਤਾਈਆਂ ਦੇਦਾ ਧਿਆਨ ਰੱਖਦੀ ਹੈ। 

ਇਹ ਸਮਾਚਾਰ ਲੇਖ ਨਿਰਪੱਖ ਰਿਪੋਰਟਿੰਗ ਦੇ ਸਿਧਾਂਤ ਦੇ ਵਿਰੁੱਧ ਹਨ। ਸੀਮਤ ਨਮੂਨੇ ਦੇ ਆਕਾਰ ਨਾਲ ਇੱਕ ਪਾਇਲਟ ਅਧਿਐਨ ਦੇ ਆਮ ਨਤੀਜੇ ਕੱਢਣੇ ਗਲਤ ਹਨ। ਕਿਤੇ ਵੀ ਪੱਤਰਕਾਰ ਇਹ ਦਾਅਵਾ ਨਹੀਂ ਕਰਦਾ ਕਿ ਦਵਾਈ ਬੇਅਸਰ ਹੈ, ਅਧਿਐਨ ਦੇ ਅਧਾਰ ਤੇ, ਜੋ ਪ੍ਰਤੀਸ਼ਤ ਵਿੱਚ ਇਸਦੀ ਬਿਹਤਰ ਰਾਹਤ ਦਰਸਾਉਂਦੀ ਹੈ, ਹਾਲਾਂਕਿ ਛੋਟੇ ਨਮੂਨੇ ਦੇ ਆਕਾਰ ਦੇ ਕਾਰਨ ਇਹ ਨਿਰਧਾਰਤ ਨਹੀਂ ਕੀਤਾ ਜਾ ਸਕਦਾ ਅਤੇ ਇਸ ਤਰਾਂ ਇਹ ਅੰਕੜੇ ਠੀਕ ਨਹੀਂ ਹਨ। ਵੱਡੇ ਨਮੂਨੇ ਦੇ ਆਕਾਰ ਅਤੇ ਬਹੁ-ਕੇਂਦਰਤ ਐਕਸਪੋਜਰ ਦੇ ਵਧੇਰੇ ਮਜ਼ਬੂਤ ਅਧਿਐਨਾਂ ਨੇ ਮਿਆਰੀ ਦੇਖਭਾਲ ਵਿੱਚ ਐਡ-ਆਨ ਵਜੋਂ ਇਸਦੀ ਪ੍ਰਭਾਵਸ਼ੀਲਤਾ ਸਥਾਪਤ ਕੀਤੀ ਹੈ। ਅਧਿਐਨ ਦੇ ਪੂਰਵ ਪ੍ਰਕਾਸ਼ਨ ਨੇ ਖੁਦ ਦੱਸਿਆ ਹੈ ਕਿ ਵੱਡੇ ਨਮੂਨੇ ਦੇ ਆਕਾਰ ਦੇ ਅਧਿਐਨ ਦੀ ਲੋੜ ਹੈ। 

------------------------------- 

ਐੱਸ ਕੇ 



(Release ID: 1749272) Visitor Counter : 229