ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ: ਖੇਤਰੀ ਆਊਟਰੀਚ ਬਿਊਰੋ ਨੇ ਐੱਨਵਾਈਕੇ ਅਤੇ ਐੱਨਐੱਸਐੱਸ ਇਕਾਈਆਂ ਦੇ ਸਹਿਯੋਗ ਨਾਲ ‘ਫ੍ਰੀਡਮ ਵਾੱਕ’ ਦਾ ਆਯੋਜਨ ਕੀਤਾ

Posted On: 25 AUG 2021 3:19PM by PIB Chandigarh

ਦੇਸ਼ ਦੀ ਆਜ਼ਾਦੀ ਦੇ 75 ਸਾਲ ਦੇ ਮੌਕੇ ‘ਤੇ, ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਹਫਤੇ ਭਰ ਤੱਕ ਚਲਣ ਵਾਲੇ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਖੇਤਰੀ ਆਊਟਰੀਚ ਬਿਊਰੋ, ਹੈਦਰਾਬਾਦ ਨੇ ਅੱਜ ਸ਼ਹਿਰ ਵਿੱਚ 2ਕੇ ‘ਫ੍ਰੀਡਮ ਵਾੱਕ’ ਦਾ ਆਯੋਜਨ ਕੀਤਾ। ਨੇਕਲੇਸ ਰੋਡ ‘ਤੇ ਪੈਦਲ ਚਲਣ ਦੇ ਪ੍ਰੋਗਰਾਮ ਵਿੱਚ ਓਸਮਾਨੀਆ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਅਤੇ ਨਹਿਰੂ ਯੁਵਾ ਕੇਂਦਰ ਅਤੇ ਐੱਨਐੱਸਐੱਸ ਇਕਾਈਆਂ ਦੇ ਸਵੈ-ਸੇਵਕਾਂ ਨੇ ਉਤਸਾਹਪੂਰਵਕ ਹਿੱਸਾ ਲਿਆ।

C:\Users\Punjabi\Desktop\Gurpreet Kaur\2021\August 2021\25-08-2021\IMG-20210825-WA00364L0S.jpg

ਡਾਇਰੈਕਟਰ ਜਨਰਲ (ਦੱਖਣ) ਸ਼੍ਰੀ ਐੱਸ ਵੇਂਕਟੇਸ਼ਵਰ ਅਤੇ ਡਾਇਰੈਕਟਰ (ਪੀਆਈਬੀ ਅਤੇ ਆਰਓਬੀ) ਸ਼੍ਰੀਮਤੀ ਸ਼ਰੂਤੀ ਪਾਟਿਲ, ਅਤੇ ਉਪ ਡਾਇਰੈਕਟਰ ਸ਼੍ਰੀ (ਡਾ.) ਮਾਨਸ ਕ੍ਰਿਸ਼ਣਕਾਂਤ ਨੇ ਹੈਦਰਾਬਾਦ ਅਤੇ ਰੰਗਾਰੈੱਡੀ ਜ਼ਿਲ੍ਹਿਆਂ ਦੇ ਐੱਨਐੱਸਐੱਸ ਅਤੇ ਐੱਨਵਾਈਕੇ ਦੇ ਕੋਆਰਡੀਨੇਟਰ ਦੀ ਉਪਸਥਿਤੀ ਵਿੱਚ ਤਿੰਨ ਰੰਗਾਂ ਵਾਲੇ ਗੁਬਾਰਿਆਂ ਨੂੰ ਹਵਾ ਵਿੱਚ ਉਡਾਉਣ ਦੇ ਨਾਲ ‘ਫ੍ਰੀਡਮ ਵਾੱਕ’ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ।

 

C:\Users\Punjabi\Desktop\Gurpreet Kaur\2021\August 2021\25-08-2021\IMG-20210825-WA0058NN4Y.jpg

ਇਸ ਮੌਕੇ ‘ਤੇ ਡਾਇਰੈਕਟਰ ਜਨਰਲ (ਦੱਖਣੀ) ਸ਼੍ਰੀ ਐੱਸ. ਵੇਂਕਟੇਸ਼ਵਰ ਨੇ ਕਿਹਾ ਕਿ ‘ਫ੍ਰੀਡਮ ਵਾੱਕ’ ਦਾ ਉਦੇਸ਼ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ‘ਤੇ ਦੇਸ਼ ਭਰ ਵਿੱਚ ਮਨਾਏ ਜਾ ਰਹੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਮਹੱਤਵ ਦੇ ਬਾਰੇ ਵਿੱਚ ਨਾਗਰਿਕਾਂ ਨੂੰ ਜਾਗਰੂਕ ਕਰਨਾ ਹੈ। ਸ਼੍ਰੀ ਵੇਂਕਟੇਸ਼ਵਰ ਨੇ ਕਿਹਾ, ‘ਆਈਕੋਨਿਕ ਵੀਕ’ ਦੇ ਤਹਿਤ 23 ਤੋਂ 29 ਅਗਸਤ ਤੱਕ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਵੱਖ-ਵੱਖ ਮੀਡੀਆ ਇਕਾਈਆਂ ਜਿਵੇਂ ਪੀਆਈਬੀ, ਆਰਓਬੀ, ਪ੍ਰਕਾਸ਼ਨ ਵਿਭਾਗ, ਦੂਰਦਰਸ਼ਨ ਤੇ ਆਕਾਸ਼ਵਾਣੀ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕਰ ਰਹੇ ਹਨ,

ਜਿਨ੍ਹਾਂ ਵਿੱਚ ਖੇਤਰੀ ਪੱਧਰ ‘ਤੇ ਸੁਤੰਤਰ ਸੈਨਾਨੀਆਂ ਦੇ ਯੋਗਦਾਨ ਨੂੰ ਉਜਾਗਰ ਕੀਤਾ ਜਾ ਰਿਹਾ ਹੈ। ਸ਼੍ਰੀਮਤੀ ਸ਼ਰੂਤੀ ਪਾਟਿਲ, ਡਾਇਰੈਕਟਰ, ਆਰਓਬੀ ਅਤੇ ਪੀਆਈਬੀ, ਹੈਦਰਾਬਾਦ ਨੇ ਕਿਹਾ ਕਿ ਗਤੀਵਿਧੀਆਂ ਦਾ ਉਦੇਸ਼ ਸਾਡੇ ਨੌਜਵਾਨਾਂ ਵਿੱਚ ਦੇਸ਼ ਨੂੰ ਲੈ ਕੇ ਮਾਣ ਦੀ ਭਾਵਨਾ ਪੈਦਾ ਕਰਨਾ ਤੇ ਰਾਸ਼ਟਰ ਦੀ ਸੇਵਾ ਲਈ ਖੁਦ ਨੂੰ ਫਿਰ ਤੋਂ ਸਮਰਪਿਤ ਕਰਨਾ ਹੈ। 

 

C:\Users\Punjabi\Desktop\Gurpreet Kaur\2021\August 2021\25-08-2021\IMG-20210825-WA0009BS82.jpg

ਵੱਡੀ ਸੰਖਿਆ ਵਿੱਚ ਐੱਨਵਾਈਕੇ ਅਤੇ ਐੱਨਐੱਸਐੱਸ ਦੇ ਸਵੈ-ਸੇਵਕਾਂ ਅਤੇ ਨਾਗਰਿਕਾਂ ਨੇ ‘ਫ੍ਰੀਡਮ ਵਾੱਕ’ ਵਿੱਚ ਹਿੱਸਾ ਲਿਆ। ਉਹ ਹੱਥ ਵਿੱਚ ਤਖ਼ਤੀਆਂ ਲਈ ਹੋਏ ਸਨ, ਜਿਨ੍ਹਾਂ ‘ਤੇ ਪ੍ਰਮੁੱਖ ਸੁਤੰਤਰ ਸੈਨਾਨੀਆਂ ਦੇ ਬਿਆਨਾਂ ਨੂੰ ਲਿਖਿਆ ਗਿਆ ਸੀ।

 

C:\Users\Punjabi\Desktop\Gurpreet Kaur\2021\August 2021\25-08-2021\IMG-20210825-WA00475CM2.jpg 

*********


(Release ID: 1749266) ਵਿਜ਼ੀਟਰ ਕਾਊਂਟਰ : 164