ਟੈਕਸਟਾਈਲ ਮੰਤਰਾਲਾ
azadi ka amrit mahotsav

1,565 ਕਾਰੀਗਰ 63 ਸਮਰੱਥ ਟ੍ਰੇਨਿੰਗ ਕੇਂਦਰਾਂ ਵਿੱਚ ਟ੍ਰੇਨਿੰਗ ਲੈ ਕੇ ਲਾਭ ਪ੍ਰਾਪਤ ਕੀਤਾ


ਟੈਕਸਟਾਈਲ ਮੰਤਰਾਲੇ ਨੇ ਸਮਾਂ ਬੱਧ ਤਰੀਕੇ ਨਾਲ ਕਾਰੀਗਰਾਂ ਦੇ ਸਮੁੱਚੇ ਵਿਕਾਸ ਲਈ 65 ਸਮੂਹਾਂ ਨੂੰ ਅਪਨਾਇਆ;

ਸਮੱਰਥ ਯੋਜਨਾ: ਹਸਤਸ਼ਿਲਪ ਕਾਰੀਗਰਾਂ ਦੇ ਕੌਸ਼ਲ ਵਿੱਚ ਵਾਧਾ ਕਰਨਾ

Posted On: 25 AUG 2021 6:13PM by PIB Chandigarh

ਕੱਪੜਾ ਉਦਯੋਗ ਖੇਤਰ ਵਿੱਚ ਕੌਸ਼ਲ ਦੀ ਕਮੀ ਨੂੰ ਪੂਰਾ ਕਰਨ ਲਈ ਟੈਕਸਟਾਈਲ ਮੰਤਰਾਲਾ ਇਸ ਖੇਤਰ ਵਿੱਚ ਸਮਰੱਥ ਨਿਰਮਾਣ ਲਈ ਸਮਰੱਥ ਯੋਜਨਾ ਲਾਗੂ ਕਰ ਰਿਹਾ ਹੈ। ਇਸ ਯੋਜਨਾ ਦਾ ਉਦੇਸ਼ ਸੰਗਠਿਤ ਖੇਤਰ ਵਿੱਚ ਕਢਾਈ ਤੇ ਬੁਨਾਈ ਨੂੰ ਛੱਡਕੇ, ਕੱਪੜਾ ਅਤੇ ਸੰਬੰਧਿਤ ਖੇਤਰਾਂ ਵਿੱਚ ਰੋਜਗਾਰ ਪੈਦਾ ਕਰਨ ਵਿੱਚ ਉਦਯੋਗ ਦੇ ਯਤਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਮੰਗ ਸੰਚਾਲਿਤ, ਰੋਜ਼ਗਾਰ ਕੋਸ਼ਲ ਪ੍ਰੋਗਰਾਮ ਪ੍ਰਦਾਨ ਕਰਨਾ ਹੈ। 

ਟੈਕਸਟਾਈਲ ਮੰਤਰਾਲੇ ਨੇ ਸਮਾਂ ਬੱਧ ਤਰੀਕੇ ਨਾਲ ਕਾਰੀਗਰਾਂ ਦੇ ਸਮੁੱਚੇ ਵਿਕਾਸ ਲਈ 65 ਸਮੂਹਾਂ ਨੂੰ ਅਪਨਾਇਆ ਹੈ ਜਿਸ ਵਿੱਚ ਇਨ੍ਹਾਂ ਸਮੂਹਾਂ ਦੇ ਕਾਰੀਗਰਾਂ ਦੀ ਆਤਮਨਿਰਭਰਤਾ ਸੁਨਿਸ਼ਚਿਤ ਹੋ ਸਕੇਗੀ। ਇਨ੍ਹਾਂ ਗੋਦ ਲਏ ਗਏ ਸਮੂਹਾਂ ਦੇ ਕਾਰੀਗਰਾਂ ਨੂੰ ਲਾਭਾਂਵਿਤ ਕਰਨ ਲਈ ਜ਼ਰੂਰਤ-ਅਧਾਰਿਤ ਸਹਾਇਤਾ ਪ੍ਰਦਾਨ ਕੀਤਾ ਜਾ ਰਹੀ ਹੈ। ਸਮੱਰਥ ਯੋਜਨਾ ਦੇ ਤਹਿਤ ਇਨ੍ਹਾਂ ਗੋਦ ਲਏ ਗਏ ਸਮੂਹਾਂ ਵਿੱਚ ਹਸਤਸ਼ਿਲਪ ਕਾਰੀਗਰਾਂ ਦੇ ਕੌਸ਼ਲ ਵਿੱਚ ਵਾਧਾ ਕਰਨ ਲਈ ਤਕਨੀਕੀ ਅਤੇ ਸਾੱਫਟ ਸਿਕਲ ਸਿਖਲਾਈ ਪ੍ਰਦਾਨ ਕੀਤਾ ਜਾ ਰਿਹਾ ਹੈ ਤਾਕਿ ਮਜ਼ਦੂਰੀ ਜਾ ਸਵੈ ਰੋਜ਼ਗਾਰ ਦੁਆਰਾ ਉਨ੍ਹਾਂ ਨੇ ਸਥਾਈ ਆਜੀਵਿਕਾ 

ਸਮਰੱਥ ਕੀਤਾ ਜਾ ਸਕੇ।

https://lh6.googleusercontent.com/4TWVPknreUzK3nJcACilcA_aFydCk4Un2_Ye30nKh6_vAUchIsK2FQSOomRFj9Jubnia-43KoLTHic7gPx-qNNsAC18tw8W0CHux42pApFQ39n6stF4yxww31jE20tj-Ak76NYi5

 

ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ਪਾਰੰਪਰਿਕ ਹਸਤ ਕਢਾਈ ਸ਼ਿਲਪ ਵਿੱਚ ਹਸਤਸ਼ਿਲਪ ਟ੍ਰੇਨਿੰਗ ਪ੍ਰਗੋਰਾਮ

ਸਰਕਾਰ ਨੇ ਐੱਨਐੱਸਕਿਊਐੱਫ ਨਾਲ ਜੁੜੇ ਹਸਤਸ਼ਿਲਪ ਕੋਰਸ ਵਿੱਚ ਤਕਨੀਕੀ ਟ੍ਰੇਨਿੰਗ ਪ੍ਰਦਾਨ ਕਰਨ ਲਈ ਗੋਦ ਲਏ ਗਏ ਸਮੂਹਾਂ ਵਿੱਚ 65 ਹਸਤਸ਼ਿਲਪ ਟ੍ਰੇਨਿੰਗ ਕੇਂਦਰ ਸਥਾਪਿਤ ਕੀਤੇ ਹਨ। ਅਧਾਰ ਪ੍ਰਮਾਣਤ ਬਾਇਓਮੈਟ੍ਰਿਕ ਉਪਸਥਿਤ ਪ੍ਰਣਾਲੀ ਦੇ ਰਾਹੀਂ ਕਾਰੀਗਰਾਂ ਦੀ  ਉਪਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸਫਲ ਟ੍ਰੇਨਿੰਗ ਕਾਰੀਗਰਾਂ ਨੂੰ ਮਜਦੂਰੀ ਮੁਆਵਜਾ ਸਿੱਧੇ ਉਨ੍ਹਾਂ ਦੇ ਬੈਂਕ ਖਾਂਤੇ ਵਿੱਚ ਟ੍ਰਾਂਸਫਰ ਕੀਤਾ ਜਾ ਰਿਹਾ ਹੈ।

 

https://lh4.googleusercontent.com/3BIQPB-m0lgnE5LfaAGUXR4iTq-WaP9X78RTQhE6seqCkUb4EU0Imo8LmxmmDwbxJem1McnbnZIPhAbdfEyKPdwteCyutkP8914BzoTrDwB9zOJR-kN1K_LllTkfJkrqks6C2sjm

 

ਖਾਪਰਖੇੜਾ, ਮਹਾਰਾਸ਼ਟਰ ਵਿੱਚ ਪਾਰੰਪਰਿਕ ਹਸਤ ਕਢਾਈ ਸ਼ਿਲਪ ਵਿੱਚ ਹਸਤਸ਼ਿਲਪ ਟ੍ਰੇਨਿੰਗ ਪ੍ਰੋਗਰਾਮ

63 ਟ੍ਰੇਨਿੰਗ ਕੇਂਦਰਾਂ ਵਿੱਚ ਹਰੇਕ ਕੇਂਦਰ ਵਿੱਚ ਪਹਿਲੇ ਬੈਚ ਨੇ ਸਫਲਤਾਪੂਰਵਕ ਟ੍ਰੇਨਿੰਗ ਪੂਰੀ ਕਰ ਲਈ ਗਈ ਹੈ। ਜਿਸ ਵਿੱਚ 1,565 ਕਾਰੀਗਰ ਲਾਭਾਂਵਿਤ ਹੋਏ ਹਨ। ਦੂਜੇ ਬੈਚ ਦੀ ਟ੍ਰੇਨਿੰਗ ਵੀ ਅਗਸਤ 2021 ਵਿੱਚ ਪੂਰੀ ਹੋ ਜਾਏਗੀ, ਜਿਸ ਵਿੱਚ 1,421 ਕਾਰੀਗਰ ਲਾਭਾਂਵਿਤ ਹੋਣਗੇ। ਇਸ ਦੇ ਇਲਾਵਾ, ਟ੍ਰੇਨਿੰਗ ਪ੍ਰੋਗਰਾਮ ਨੂੰ ਵਧਾਉਣ ਲਈ 65 ਨਵੇਂ ਹਸਤਸ਼ਿਲਪ ਟ੍ਰੇਨਿੰਗ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ ਤਾਕਿ ਅਧਿਕ ਤੋਂ ਅਧਿਕ ਕਾਰੀਗਰ ਲਾਭਾਂਵਿਤ ਹੋ ਸਕੇ।

https://lh5.googleusercontent.com/IjBvysr2nJwatfP_0iv23j6FYDnx50ED38hBHOrviH2TPDfXq4UKmGjl4BjSjV39CYGT5FrCMUBUJoZPJy-UqAxCYROSCkIvmytLbiSWPW8g71uXy8yGc77zoQVf76H-YCyo4Qth

 ਬੈਤੁਲ, ਮੱਧ ਪ੍ਰਦੇਸ਼ ਵਿੱਚ ਬੇਂਤ ਤੇ ਬਾਂਸ ਸ਼ਿਲਪ ਵਿੱਚ ਹਸਤਸ਼ਿਲਪ ਟ੍ਰੇਨਿੰਗ ਪ੍ਰੋਗਰਾਮ

https://lh6.googleusercontent.com/RuKEL8eHH00W9aKL9kJrEGBwM26i1QiB8AeJUhb7-QQXnIVnXH8BnBEoxctQyd293CoWS5BlvssnebgNq7A5kI37Cq_JJXXck8bsB49jJ_Gifn9LGSA6C5iw9CLj4UNeaoudGzr5

ਦੱਖਣੀ ਦਿਨਾਜਪੁਰ, ਪੱਛਮੀ ਬੰਗਾਲ ਵਿੱਚ ਬੇਂਤ ਅਤੇ ਬਾਂਸ ਸ਼ਿਲਪ ਵਿੱਚ ਹਸਤਸ਼ਿਲਪ ਟ੍ਰੇਨਿੰਗ ਪ੍ਰੋਗਰਾਮ

ਸਮਰੱਥ ਯੋਜਨਾ  ਰਾਜ ਸਰਕਾਰ ਦੀ ਏਜੰਸੀਆਂ, ਟੈਕਸਟਾਈਲ ਮੰਤਰਾਲੇ ਦੇ ਖੇਤਰੀ ਸੰਗਠਨਾਂ, ਨਿਰਮਾਣ ਉਦੋਯਗ, ਉਦਯੋਗ ਸੰਘਾਂ ਤੇ ਸੂਖਮ, ਲਘੂ ਅਤੇ ਮੱਧ ਉਦਯੋਗ- ਐੱਮਐੱਸਐੱਮਈ ਸੰਘਾਂ ਦੇ ਸਹਿਯੋਗ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਂ ਇਸ ਪ੍ਰਕਾਰ ਹਨ:-

  1. ਕੱਪੜਾ ਉਦਯੋਗ ਸੰਘਾਂ , ਰਾਜ ਸਰਕਾਰ ਦੀਆਂ ਏਜੰਸੀਆਂ ਅਤੇ ਕੱਪੜਾ ਮੰਤਰਾਲੇ ਦੇ ਖੇਤਰੀ ਸੰਗਠਨਾਂ ਦੇ ਰਾਹੀਂ ਯੋਜਨਾ ਲਾਗੂ ਕੀਤੀ ਗਈ।

  2. ਕੌਸ਼ਲ ਵਿਕਾਸ ਅਤੇ ਉਦੱਮਤਾ ਮੰਤਰਾਲੇ (ਐੱਮਐੱਸਡੀਈ) ਦੁਆਰਾ ਅਪਨਾਏ ਗਏ ਵਿਆਪਕ ਕੌਸ਼ਲ ਢਾਂਚੇ ਦੇ ਅਨੁਸਾਰ ਤਿਆਰ ਕੀਤਾ ਗਿਆ।

  3. ਇਸ ਵਿੱਚ ਐਂਟੀ ਲੈਵਲ ਸਿਕਲਿੰਗ (ਨਵੇਂ ਕਰਮਚਾਰੀ) ਅਤੇ ਅਪਸਿਕਲਿੰਗ (ਮੌਜੂਦਾ ਕਰਮਚਾਰੀ) ਸ਼ਾਮਿਲ ਹਨ।

  4. ਸਿਖਿਆਰੀਆਂ ਦੀ ਜ਼ਰੂਰੀ ਨਿਯੁਕਤੀ-ਪ੍ਰਵੇਸ਼ ਪੱਧਰ ਲਈ 70% ਅਤੇ ਸੰਗਠਿਤ ਖੇਤਰ ਦੇ ਤਹਿਤ ਅਪਸਿਕਲਿੰਗ ਲਈ 90% ਹੈ।

  5. ਨਿਗਰਾਨੀ ਦੇ ਲਈ ਅਧਾਰ ਸਮਰੱਥ ਬਾਇਓਮੈਟ੍ਰਿਕ ਅਟੈਂਡਸ ਸਿਸਟਮ (ਏਈਵੀਏਐੱਸ) ਅਤੇ ਵੈੱਬ ਅਧਾਰਿਤ ਕੇਂਦਰੀਕ੍ਰਿਤ ਪ੍ਰਬੰਧਨ ਸੂਚਨਾ ਪ੍ਰਣਾਲੀ(ਐੱਮਆਈਐੱਸ)

  6. ਫੀਡਬੈਕ ਲੈਣ ਤੇ ਸਿਕਾਇਤ ਨਿਵਾਰਣ ਲਈ ਕਾੱਲ ਸੈਂਟਰ।

  7. ਟ੍ਰੇਨਿੰਗ ਕੇਂਦਰਾਂ ਦਾ ਜਿਓ-ਟੈਗਿੰਗ/ਟਾਇਮ-ਸਟੈਂਪਡ ਫੋਟੋਗ੍ਰਾਫ ਦੇ ਨਾਲ ਭੌਤਿਕ ਤਸਦੀਕ 

ਸਮਰੱਥ ਯੋਜਨਾ ਦੇ ਤਹਿਤ ਟ੍ਰੇਨਿੰਗ ਪ੍ਰੋਗਰਾਮ ਚਲਾਉਣ ਲਈ ਰਾਜ ਸਰਕਾਰ ਦੀ ਏਜੰਸੀਆਂ/ਉਦਯੋਗ ਸੰਘਾਂ ਨਾਲ ਪ੍ਰਸਤਾਵ ਮੰਗੇ ਗਏ ਸੀ। ਇਨ੍ਹਾਂ ਪ੍ਰਸਤਾਵਾਂ ਦੇ ਮੁਲਾਂਕਨ ਦੇ ਬਾਅਦ, ਕੱਪੜਾ ਮੰਤਰਾਲੇ ਨੇ ਟ੍ਰੇਨਿੰਗ ਕੇਂਦਰਾਂ ਦੇ ਭੌਤਿਕ ਤਸਦੀਕ ਦੇ ਬਾਅਦ ਕੱਪੜਾ ਖੇਤਰ ਵਿੱਚ 3.3 ਲੱਖ ਲਾਭਾਰਥੀਆਂ ਦੇ ਟ੍ਰੇਨਿੰਗ ਲਈ 13 ਰਾਜ ਸਰਕਾਰ ਦੀ ਏਜੰਸੀਆਂ 90 ਕਪੱੜਾ ਨਿਰਮਾਤਾਵਾਂ, 11 ਉਦਯੋਗ ਸੰਘਾਂ ਅਤੇ ਟੈਕਸਟਾਈਲ ਮੰਤਰਾਲੇ ਦੇ 4 ਖੇਤਰੀ ਸੰਗਠਨਾਂ ਦੇ ਨਾਲ ਭਾਗੀਦਾਰੀ ਕੀਤੀ ਹੈ। ਸਰਕਾਰ ਨੇ ਸਮਰੱਥ ਯੋਜਨਾ ਦੇ ਤਹਿਤ ਲਾਗੂਕਰਨ ਭਾਗੀਦਾਰਾਂ (ਆਈਪੀ) ਨੂੰ 2019-20 ਵਿੱਚ 72.06 ਕਰੋੜ ਰੁਪਏ ਅਤੇ 2020-21 ਵਿੱਚ 90.70 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਹੈ।

*****

ਡੀਜੇਐੱਨ/ਟੀਐੱਫਕੇ


(Release ID: 1749262) Visitor Counter : 239


Read this release in: Hindi , English , Urdu , Tamil