ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਕੈਬਨਿਟ ਨੇ ਭਾਰਤ ਵਿੱਚ 15000 ਕਰੋੜ ਰੁਪਏ ਦਾ ਨਿਵੇਸ਼ ਕਰਨ ਨਾਲ ਜੁੜੇ ਮੈਸਰਸ ਏਂਕੋਰੇਜ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਹੋਲਡਿੰਗ ਲਿਮਿਟੇਡ ਦੇ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਦੇ ਪ੍ਰਸਾਤਵ ਨੂੰ ਪ੍ਰਵਾਨਗੀ ਦਿੱਤੀ
ਇਸ ਨਿਵੇਸ਼ ਨਾਲ ਬੁਨਿਆਦੀ ਢਾਂਚੇ ਅਤੇ ਨਿਰਮਾਣ ਖੇਤਰ ਦੇ ਨਾਲ-ਨਾਲ ਏਅਰਪੋਰਟ ਸੈਕਟਰ ਨੂੰ ਵੀ ਬਹੁਤ ਹੁਲਾਰਾ ਮਿਲੇਗਾ
ਹਾਲ ਹੀ ਵਿੱਚ ਐਲਾਣੇ ਰਾਸ਼ਟਰੀ ਮੁਦ੍ਰੀਕਰਣ ਪਾਈਪਲਾਈਨ (ਐੱਨਐੱਮਪੀ) ਨੂੰ ਇੱਕ ਮਹੱਤਵਪੂਰਨ ਹੁਲਾਰਾ ਮਿਲੇਗਾ, ਕਿਉਂਕਿ ਇਸ ਕਦਮ ਨਾਲ ਰਾਜ ਦੇ ਮਾਲੀਕਾਨਾ ਵਾਲੇ ਬੁਨਿਆਦੀ ਢਾਂਚੇ ਨਾਲ ਜੁੜੀ ਸੰਪਤੀਆਂ, ਜਿਸ ਵਿੱਚ ਸੰਪਤੀਆਂ ਦੀ ਦੇਖਭਾਲ ਕਰਨਾ ਸ਼ਾਮਿਲ ਹੈ, ਨੂੰ ਪੱਟੇ ‘ਤੇ ਦੇ ਕੇ ਰੈਵੇਨਿਊ ਕਮਾਉਣ ਵਿੱਚ ਮਦਦ ਮਿਲੇਗੀ
Posted On:
25 AUG 2021 2:07PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਮੈਸਰਸ ਏਂਕੋਰੇਜ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਹੋਲਡਿੰਗ ਲਿਮਿਟੇਡ ਵਿੱਚ 15,000 ਕਰੋੜ ਰੁਪਏ ਤੱਕ ਦੇ ਨਿਵੇਸ਼ ਨਾਲ ਜੁੜੇ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੈਸਰਸ ਏਂਕੋਰੇਜ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਹੋਲਡਿੰਗ ਲਿਮਿਟੇਡ ਵਿਸ਼ੇਸ਼ ਰੂਪ ਨਾਲ ਬੁਨਿਆਦੀ ਢਾਂਚੇ ਅਤੇ ਨਿਰਮਾਣ-ਵਿਕਾਸ ਦੇ ਖੇਤਰਾਂ, ਜਿਸ ਵਿੱਚ ਏਅਰਪੋਰਟ ਸੈਕਟਰ ਅਤੇ ਵਿਮਾਨਨ ਸਬੰਧੀ ਵਿਵਸਥਾਵਾਂ ਤੇ ਸੇਵਾਵਾਂ ਵਿੱਚ ਡਾਉਨਸਟ੍ਰੀਮ ਨਿਵੇਸ਼ ਦੇ ਨਾਲ-ਨਾਲ ਪਰਿਵਹਨ ਅਤੇ ਲੌਜਿਸਟਿਕਸ ਆਦਿ ਨਾਲ ਜੁੜੇ ਖੇਤਰ ਸ਼ਾਮਲ ਹੋ ਸਕਦੇ ਹਨ, ਵਿੱਚ ਨਿਵੇਸ਼ ਕਰਨ ਦੇ ਲਈ ਸ਼ੁਰੂ ਕੀਤੀ ਗਈ ਇੱਕ ਭਾਰਤੀ ਨਿਵੇਸ਼ ਹੋਲਡਿੰਗ ਹੈ। ਇਸ ਪ੍ਰਤੱਖ ਵਿਦੇਸ਼ੀ ਨਿਵੇਸ਼ ਵਿੱਚ ਏਂਕੋਰੇਜ ਨੂੰ ਬੰਗਲੌਰ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ ਦੇ ਸ਼ੇਅਰ ਦਾ ਟ੍ਰਾਂਸਫਰ ਅਤੇ ਮੈਸਰਸ ਏਂਕੋਰੇਜ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਹੋਲਡਿੰਗ ਲਿਮਿਟੇਡ ਵਿੱਚ 2726247 ਓਨਟਾਰੀਓ ਸਮੇਤ, ਜੋ ਕਿ ਓਏਸੀ ਦੀ ਪੂਰਨ ਸਵਾਮਿਤਵ ਵਾਲੀ ਇੱਕ ਸਹਾਇਕ ਕੰਪਨੀ ਹੈ, ਦੁਆਰਾ 950 ਕਰੋੜ ਰੁਪਏ ਦਾ ਨਿਵੇਸ਼ ਵੀ ਸ਼ਾਮਲ ਹੈ। ਓਏਸੀ, ਕਨੇਡਾ ਦੀ ਸਭ ਤੋਂ ਵੱਡੀ ਨਿਸ਼ਚਿਤ ਲਾਭ ਵਾਲੀ ਪੈਂਸਨ ਯੋਜਨਾਵਾਂ ਵਿੱਚੋਂ ਇੱਕ ਓਮੈਸਰਸ ਦੀ ਪ੍ਰਸ਼ਾਸਕ ਹੈ।
ਇਸ ਨਿਵੇਸ਼ ਨਾਲ ਬੁਨਿਆਦੀ ਢਾਂਚੇ ਅਤੇ ਨਿਰਮਾਣ ਖੇਤਰ ਦੇ ਨਾਲ-ਨਾਲ ਏਅਰਪੋਰਟ ਸੈਕਟਰ ਨੂੰ ਵੀ ਬਹੁਤ ਵੱਡਾ ਹੁਲਾਰਾ ਮਿਲੇਗਾ। ਇਹ ਨਿਵੇਸ਼ ਨਿਜੀ ਭਾਗੀਦਾਰੀ ਦੇ ਮਾਧਿਅਮ ਰਾਹੀਂ ਵਿਸ਼ਵ ਪੱਧਰੀ ਹਵਾਈ ਅੱਡਿਆਂ ਅਤੇ ਪਰਿਵਹਨ ਸਬੰਧੀ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦੀ ਭਾਰਤ ਸਰਕਾਰ ਦੀ ਯੋਜਨਾ ਨੂੰ ਬਹੁਤ ਹਦ ਤੱਕ ਪੁਸ਼ਟ ਕਰੇਗਾ। ਇਸ ਨਿਵੇਸ਼ ਨਾਲ ਹਾਲ ਹੀ ਵਿੱਚ ਐਲਾਣੇ ਰਾਸ਼ਟਰੀ ਮੁਦ੍ਰੀਕਰਣ ਪਾਈਪਲਾਈਨ (ਐੱਨਐੱਮਪੀ) ਨੂੰ ਵੀ ਮਹੱਤਵਪੂਰਨ ਹੁਲਾਰਾ ਮਿਲੇਗਾ, ਕਿਉਂਕਿ ਇਸ ਕਦਮ ਨਾਲ ਰਾਜ ਦੇ ਮਾਲੀਕਾਨਾ ਵਾਲੇ ਬੁਨਿਆਦੀ ਢਾਂਚੇ ਦੀ ਸੰਪਤੀਆਂ, ਜਿਸ ਵਿੱਚ ਸੜਕਾਂ, ਰੇਲਵੇ, ਹਵਾਈ ਅੱਡਿਆਂ, ਖੇਡ ਸਟੇਡੀਅਮਾਂ, ਬਿਜਲੀ ਟ੍ਰਾਂਸਮਿਸ਼ਨ ਲਾਈਨਾਂ ਅਤੇ ਗੈਸ ਪਾਈਪਲਾਈਨਾਂ ਜਿਹੀਆਂ ਸੰਪਤੀਆਂ ਦੀ ਦੇਖਭਾਲ ਕਰਨਾ ਸ਼ਾਮਲ ਹੈ, ਨੂੰ ਨਿਜੀ ਆਪਰੇਟਰਾਂ ਨੂੰ ਪੱਟੇ ‘ਤੇ ਦੇ ਕੇ ਰੈਵੇਨਿਊ ਕਮਾਉਣ ਵਿੱਚ ਮਦਦ ਮਿਲੇਗੀ। ਮੈਸਰਸ ਏਂਕੋਰੇਜ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਹੋਲਡਿੰਗ ਲਿਮਿਟੇਡ ਰਾਸ਼ਟਰੀ ਮੁਦ੍ਰੀਕਰਨ ਪਾਈਪਲਾਈਨ (ਐੱਨਐੱਮਪੀ) ਦੇ ਤਹਿਤ ਆਉਣ ਵਾਲੇ ਕੁਝ ਖੇਤਰਾਂ ਵਿੱਚ ਡਾਉਨਸਟ੍ਰੀਮ ਨਿਵੇਸ਼ ਕਰਨ ਦਾ ਪ੍ਰਸਤਾਵ ਕਰ ਰਿਹਾ ਹੈ।
ਇਸ ਨਿਵੇਸ਼ ਨਾਲ ਪ੍ਰਤੱਖ ਰੋਜ਼ਗਾਰਾਂ ਦਾ ਸਿਰਜਣ ਵੀ ਹੋਵੇਗਾ ਕਿਉਂਕਿ ਮੈਸਰਸ ਏਂਕੋਰੇਜ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਹੋਲਡਿੰਗ ਲਿਮਿਟੇਡ ਜਿਨ੍ਹਾਂ ਖੇਤਰਾਂ ਵਿੱਚ ਡਾਉਨਸਟ੍ਰੀਮ ਨਿਵੇਸ਼ ਕਰਨ ਦਾ ਪ੍ਰਸਤਾਵ ਕਰ ਰਿਹਾ ਹੈ, ਉਹ ਪੂੰਜੀ ਅਤੇ ਰੋਜ਼ਗਾਰ ਪ੍ਰਧਾਨ ਖੇਤਰ ਹਨ। ਇਹ ਨਿਵੇਸ਼ ਨਿਰਮਾਣ ਅਤੇ ਉਸ ਨਾਲ ਜੁੜੀਆਂ ਸਹਾਇਕ ਗਤੀਵਿਧੀਆਂ ਦੇ ਕ੍ਰਮ ਵਿੱਚ ਅਪ੍ਰਤੱਖ ਰੋਜ਼ਗਾਰ ਵੀ ਪੈਦਾ ਕਰੇਗਾ।
*****
ਡੀਐੱਸ
(Release ID: 1749077)
Visitor Counter : 174
Read this release in:
English
,
Urdu
,
Hindi
,
Marathi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam