ਰੱਖਿਆ ਮੰਤਰਾਲਾ
ਹਵਾਈ ਸੈਨਾ ਮੁਖੀ ਦਾ ਬੰਗਲੁਰੂ ਦਾ ਦੌਰਾ
Posted On:
25 AUG 2021 9:16AM by PIB Chandigarh
ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਪੀਵੀਐਸਐਮ ਏਵੀਐਸਐਮ ਵੀਐਮ ਏਡੀਸੀ, ਏਅਰ ਸਟਾਫ (ਸੀਏਐਸ) ਨੇ 23 ਅਤੇ 24 ਅਗਸਤ 21 ਨੂੰ ਬੰਗਲੁਰੂ ਵਿਖੇ ਆਈਏਐਫ ਯੂਨਿਟਾਂ ਅਤੇ ਫਲਾਈਟ ਟੈਸਟ ਅਦਾਰਿਆਂ/ ਡੀਆਰਡੀਓ ਅਤੇ ਐਚਏਐਲ ਦੀਆਂ ਸਹੂਲਤਾਂ ਦਾ ਦੌਰਾ ਕੀਤਾ। ਏਵੀਐੱਮ ਜੀਤੇੰਦਰ ਮਿਸ਼ਰਾ,ਵੀਐਸਐਮ, ਕਮਾਂਡੈਂਟ ਏਅਰਕ੍ਰਾਫਟ ਅਤੇ ਸਿਸਟਮਸ ਟੈਸਟਿੰਗ ਸਥਾਪਨਾ (ਏਐਸਟੀਈ) ਨੇ ਉਨ੍ਹਾਂ ਦਾ ਉੱਥੇ ਪਹੁੰਚਣ ਤੇ ਸਵਾਗਾਰ ਕੀਤਾ।
ਏਐਸਟੀਈ ਦੀ ਆਪਣੀ ਫੇਰੀ ਦੌਰਾਨ, ਹਵਾਈ ਸੈਨਾ ਮੁਖੀ ਨੂੰ ਚੱਲ ਰਹੇ ਪ੍ਰੋਜੈਕਟਾਂ ਦੀ ਸੰਖੇਪ ਜਾਣਕਾਰੀ ਦਿੱਤੀ ਗਈ ਅਤੇ ਕਾਰਜਸ਼ੀਲ ਅਜ਼ਮਾਇਸ਼ਾਂ ਦੀ ਪ੍ਰਗਤੀ ਬਾਰੇ ਦੱਸਿਆ ਗਿਆ। ਕਰਮਚਾਰੀਆਂ ਨਾਲ ਆਪਣੀ ਗੱਲਬਾਤ ਦੌਰਾਨ, ਹਵਾਈ ਸੈਨਾ ਮੁਖੀ ਨੇ ਏਐਸਟੀਈ ਦੀ ਵਿਲੱਖਣ ਅਤੇ ਚੁਣੌਤੀ ਭਰੀ ਭੂਮਿਕਾ ਬਾਰੇ ਗੱਲ ਕੀਤੀ, ਇਸ ਦੀਆਂ ਪ੍ਰਸ਼ੰਸਾਯੋਗ ਪ੍ਰਾਪਤੀਆਂ ਨੂੰ ਨੋਟ ਕੀਤਾ ਅਤੇ ਆਈਏਐਫ ਦੀਆਂ ਕਾਰਜਸ਼ੀਲ ਇਕਾਈਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਆਪਣੀ ਮੁਹਾਰਤ ਦਾ ਲਾਭ ਉਠਾਉਣ ਲਈ ਮੋੜ ਤੋਂ ਅੱਗੇ ਰਹਿਣ ਦੀ ਜ਼ਰੂਰਤ 'ਤੇ ਮੁੜ ਤੋਂ ਜ਼ੋਰ ਦਿੱਤਾ।
ਹਵਾਈ ਸੈਨਾ ਮੁਖੀ ਨੇ ਸਾਫਟਵੇਅਰ ਡਿਵੈਲਪਮੈਂਟ ਇੰਸਟੀਚਿਊ (ਐਸਡੀਆਈ) ਦਾ ਵੀ ਦੌਰਾ ਕੀਤਾ, ਉਹ ਯੂਨਿਟ ਜੋ ਏਵੀਅਨਿਕਸ ਸੌਫਟਵੇਅਰ ਦੇ ਵਿਕਾਸ ਦੀ ਜ਼ਿੰਮੇਵਾਰੀ ਸੰਭਾਲਦੀ ਹੈ। ਉਨ੍ਹਾਂ ਨੇ ਨੋਟ ਕੀਤਾ ਕਿ ਸੰਸਥਾਨ ਵੱਲੋਂ ਨਾਜ਼ੁਕ ਪ੍ਰੋਜੈਕਟਾਂ 'ਤੇ ਨਿਰੰਤਰ ਧਿਆਨ ਕੇਂਦਰਤ ਕੀਤੇ ਜਾਣ ਨਾਲ ਭਾਰਤੀ ਹਵਾਈ ਸੈਨਾ ਦੀ ਕਾਰਜਸ਼ੀਲ ਸਮਰੱਥਾ ਨੂੰ ਵਧਾਉਣ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ ਗਿਆ ਹੈ। ਹਵਾਈ ਸੈਨਾ ਮੁਖੀ ਨੇ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਵਿੱਚ ਵੱਖ-ਵੱਖ ਹਥਿਆਰਾਂ ਦੇ ਏਕੀਕਰਨ ਅਤੇ ਲੜਾਈ ਦੀ ਸਮਰੱਥਾ ਨੂੰ ਵਧਾਉਣ ਵਿੱਚ ਸਵੈ-ਨਿਰਭਰਤਾ ਪ੍ਰਾਪਤ ਕਰਨ ਲਈ ਸੌਫਟਵੇਅਰ ਦੇ ਸਵਦੇਸ਼ੀਕਰਨ ਵੱਲ ਵਧਣ ਲਈ ਐਸਡੀਆਈ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕੀਤਾ।
ਆਪਣੇ ਦੌਰੇ ਦੇ ਹਿੱਸੇ ਵਜੋਂ, ਹਵਾਈ ਸੈਨਾ ਮੁਖੀ ਨੇ ਏਰੋਨੋਟਿਕਲ ਡਿਵੈਲਪਮੈਂਟ ਏਜੰਸੀ (ਏਡੀਏ), ਡੀਆਰਡੀਓ ਅਤੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐਚਏਐਲ) ਦੇ ਟੈਸਟ ਅਮਲੇ ਅਤੇ ਇੰਜੀਨੀਅਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਹਵਾਈ ਸੈਨਾ ਮੁਖੀ ਨੇ ਸਾਡੀਆਂ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸਵਦੇਸ਼ੀ ਹਵਾਬਾਜ਼ੀ ਉਦਯੋਗ ਸਮਰੱਥਾ ਦੇ ਨਿਰਮਾਣ ਦੇ ਸਾਂਝੇ ਟੀਚੇ ਨੂੰ ਅੱਗੇ ਵਧਾਉਣ ਵਿੱਚ ਦੋਵਾਂ ਅਦਾਰਿਆਂ ਦੀ ਮਹੱਤਵਪੂਰਣ ਭੂਮਿਕਾ 'ਤੇ ਜ਼ੋਰ ਦਿੱਤਾ।
ਬੰਗਲੁਰੂ ਦੇ ਆਪਣੇ ਦੌਰੇ ਦੌਰਾਨ, ਹਵਾਈ ਸੈਨਾ ਮੁਖੀ ਨੇ ਇੱਕ ਆਈਓਸੀ ਐੱਲਸੀਏ ਤੇਜਸ ਵਿੱਚ ਉਡਾਣ ਭਰੀ।
**********
ਏ ਬੀ ਬੀ /ਏ ਐੱਮ/ਏ ਐੱਸ
(Release ID: 1748949)
Visitor Counter : 169