ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ 26 ਤੋਂ 29 ਅਗਸਤ ਤੱਕ ਉੱਤਰ ਪ੍ਰਦੇਸ਼ ਦੇ ਦੌਰੇ ’ਤੇ ਰਹਿਣਗੇ

Posted On: 24 AUG 2021 5:32PM by PIB Chandigarh

ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ 26 ਤੋਂ 29 ਅਗਸਤ, 2021 ਤੱਕ ਉੱਤਰ ਪ੍ਰਦੇਸ਼ (ਲਖਨਊ, ਗੋਰਖਪੁਰ ਅਤੇ ਅਯੁੱਧਿਆ) ਦੇ ਦੌਰੇ ’ਤੇ ਰਹਿਣਗੇ।

ਰਾਸ਼ਟਰਪਤੀ 26 ਅਗਸਤ, 2021 ਨੂੰ ਲਖਨਊ ’ਚ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਯੂਨੀਵਰਸਿਟੀ ਦੀ 9ਵੀਂ ਕਨਵੋਕੇਸ਼ਨ ’ਚ ਸ਼ਾਮਲ ਹੋਣਗੇ।

ਰਾਸ਼ਟਰਪਤੀ 27 ਅਗਸਤ, 2021 ਨੂੰ ਲਖਨਊ ’ਚ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਡਾ. ਸੰਪੂਰਣਾਨੰਦ ਦੇ ਬੁੱਤ ਤੋਂ ਪਰਦਾ ਹਟਾਉਣਗੇ ਅਤੇ ਕੈਪਟਨ ਮਨੋਜ ਪਾਂਡੇ ਸੈਨਿਕ ਸਕੂਲ ’ਚ ਇੱਕ ਆਡੀਟੋਰੀਅਮ ਦਾ ਉਦਘਾਟਲ ਕਰਨਗੇ। ਉਸੇ ਦਿਨ ਉਹ ਲਖਨਊ ਸਥਿਤ ਸੰਜੇ ਗਾਂਧੀ ਪੋਸਟਗ੍ਰੈਜੂਏਟ ਇੰਸਟੀਚਿਊਟ ਆੱਵ੍ ਮੈਡੀਕਲ ਸਾਇੰਸਜ਼, ਲਖਨਊ ਦੀ 26ਵੀਂ ਕਨਵੋਕੇਸ਼ਨ ’ਚ ਵੀ ਸ਼ਾਮਲ ਹੋਣਗੇ।

ਰਾਸ਼ਟਰਪਤੀ 28 ਅਗਸਤ, 2021 ਨੂੰ ਗੋਰਖਪੁਰ ’ਚ ਮਹਾਂਯੋਗੀ ਗੁਰੂ ਗੋਰਖਨਾਥ ਆਯੁਸ਼ ਮਹਾਂਵਿਦਿਆਲਾ ਦਾ ਨੀਂਹ–ਪੱਥਰ ਰੱਖਣਗੇ ਤੇ ਮਹਾਂਯੋਗੀ ਗੋਰਖਨਾਥ ਯੂਨੀਵਰਸਿਟੀ ਦਾ ਉਦਘਾਟਨ ਕਰਨਗੇ।

ਰਾਸ਼ਟਰਪਤੀ 29 ਅਗਤਸ, 2021 ਨੂੰ ਟ੍ਰੇਨ ਰਾਹੀਂ ਲਖਨਊ ਤੋਂ ਅਯੁੱਧਿਆ ਜਾਣਗੇ, ਜਿੱਥੇ ਉਹ ਉੱਤਰ ਪ੍ਰਦੇਸ਼ ਦੇ ਸਭਿਆਚਾਰ ਤੇ ਸੈਰ–ਸਪਾਟਾ ਵਿਭਾਗ ਦੇ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ’ਚ ਤੁਲਸੀ ਸਮਾਰਕ ਭਵਨ ਦੀ ਮੁਰੰਮਤ/ਨਿਰਮਾਣ ਤੇ ਨਗਰ ਬੱਸ ਅੰਡੇ ਤੇ ਅਯੁੱਧਿਆ ਧਾਮ ਦਾ ਵਿਕਾਸ ਸ਼ਾਮਲ ਹਨ। ਰਾਸ਼ਟਰਪਤੀ ਆਪਣੀ ਅਯੁੱਧਿਆ ਦੀ ਸਮਾਪਤੀ ਤੋਂ ਪਹਿਲਾਂ ਸ਼੍ਰੀ ਰਾਮ ਮੰਦਿਰ ਦੇ ਨਿਰਮਾਣ ਸਥਾਨ ਦਾ ਵੀ ਦੌਰਾ ਕਰਨਗੇ ਤੇ ਉੱਥੇ ਪੂਜਾ ਕਰਨਗੇ।

*********

ਡੀਐੱਸ/ਏਕੇ


(Release ID: 1748727) ਵਿਜ਼ੀਟਰ ਕਾਊਂਟਰ : 163