ਕਿਰਤ ਤੇ ਰੋਜ਼ਗਾਰ ਮੰਤਰਾਲਾ

ਸਰਕਾਰ 26 ਅਗਸਤ ਨੂੰ ਗੈਰ ਸੰਗਠਤ ਕਾਮਿਆਂ ਤੇ ਈ-ਸ਼੍ਰਮ ਪੋਰਟਲ-ਨੈਸ਼ਨਲ ਡਾਟਾਬੇਸ (ਐਨਡੀਯੂਡਬਲਯੂ) ਲਾਂਚ ਕਰੇਗੀ।


ਈ-ਸ਼੍ਰਮ ਪੋਰਟਲ ਲਈ ਲੋਗੋ ਜਾਰੀ ਕੀਤਾ


ਈ-ਸ਼੍ਰਮ ਪੋਰਟਲ ਗੈਰ ਸੰਗਠਤ ਕਾਮਿਆਂ, ਸਾਡੇ ਰਾਸ਼ਟਰ ਨਿਰਮਾਤਾਵਾਂ, 'ਸ਼੍ਰਮ ਯੋਗੀਆਂ' ਦੀ ਬਹੁਤ ਜ਼ਿਆਦਾ ਲੋੜੀਂਦੀ ਨਿਸ਼ਾਨਾਬੱਧ ਪਛਾਣ ਵਿੱਚ ਸਹਾਇਤਾ ਕਰੇਗਾ: ਸ਼੍ਰੀ ਭੁਪੇਂਦਰ ਯਾਦਵ


ਸੈਂਟਰਲ ਟਰੇਡ ਯੂਨੀਅਨ ਲੀਡਰਾਂ ਨੇ ਪੋਰਟਲ ਦੇ ਸਫਲਤਾਪੂਰਵਕ ਲਾਗੂ ਕੀਤੇ ਜਾਣ ਦਾ ਸਵਾਗਤ ਕੀਤਾ ਅਤੇ ਆਪਣਾ ਨਿਰਵਿੱਘਣ ਸਮਰਥਨ ਦਿੱਤਾ

Posted On: 24 AUG 2021 8:10PM by PIB Chandigarh

ਕਿਰਤ ਅਤੇ ਰੋਜ਼ਗਾਰ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਨੇ ਈ-ਸ਼੍ਰਮ ਪੋਰਟਲ ਦੇ ਲੋਗੋ ਦਾ ਉਦਘਾਟਨ ਕਰਦਿਆਂ ਅੱਜ ਕਿਹਾ ਕਿ ਗੈਰ ਸੰਗਠਤ ਕਾਮਿਆਂ ਦੀ ਨਿਸ਼ਾਨਾਬੱਧ ਪਛਾਣ ਬਹੁਤ ਜਿਆਦਾ ਜ਼ਰੂਰੀ ਕਦਮ ਹੈ ਅਤੇ ਇਹ ਪੋਰਟਲ ਜੋ ਸਾਡੇ ਰਾਸ਼ਟਰ ਨਿਰਮਾਤਾਵਾਂ ਦਾ ਰਾਸ਼ਟਰੀ ਡਾਟਾਬੇਸ ਹੋਵੇਗਾਸ਼੍ਰਮ ਯੋਗੀ ', ਭਲਾਈ ਸਕੀਮਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਵਿੱਚ ਸਹਾਇਤਾ ਕਰਨਗੇਜੋ ਸਾਡੇ ਰਾਸ਼ਟਰ ਦੇ ਨਿਰਮਾਤਾ ਹਨ। 

 

ਨਵੀਂ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਬੋਲਦਿਆਂ, ਜਿਸ ਵਿੱਚ ਸਾਰੇ ਪ੍ਰਮੁੱਖ ਕੇਂਦਰੀ ਟਰੇਡ ਯੂਨੀਅਨ ਨੇਤਾ ਸ਼ਾਮਲ ਹੋਏਮੰਤਰੀ ਨੇ ਇਕੱਠ ਨੂੰ ਦੱਸਿਆ ਕਿ ਇਹ ਪੋਰਟਲ ਵੀਰਵਾਰ ਯਾਨੀ 26 ਅਗਸਤ ਨੂੰ ਲਾਂਚ ਕੀਤਾ ਜਾਵੇਗਾ। ਕਿਰਤ ਮੰਤਰੀ ਨੇ ਕਿਹਾ,"ਨਿਸ਼ਨਾਬੱਧ ਡਿਲਿਵਰੀ ਅਤੇ ਆਖਰੀ ਵਿਅਕਤੀ ਤੱਕ ਸਪੁਰਦਗੀਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਦੀਆਂ ਯੋਜਨਾਵਾਂ ਦਾ ਇੱਕ ਮੁੱਖ ਕੇਂਦਰ ਰਿਹਾ ਹੈ ਅਤੇ ਅਗੈਰ ਸੰਗਠਤ ਕਾਮਿਆਂ ਦਾ ਰਾਸ਼ਟਰੀ ਡਾਟਾਬੇਸ (ਈ-ਸ਼੍ਰਮ ਪੋਰਟਲ) ਇਸ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਹੈ"ਅਤੇ ਲੱਖਾਂ ਗੈਰ ਸੰਗਠਤ ਕਾਮਿਆਂ ਦੀ ਸਮਾਜਿਕ ਸੁਰੱਖਿਆ ਲਈ ਇੱਕ ਗੇਮ ਚੇਂਜਰ ਹੋਵੇਗਾ। 


 

 
 

ਮੀਟਿੰਗ ਵਿੱਚ ਅਸਾਮ ਦੇ ਡਿਬਰੂਗੜ੍ਹ ਤੋਂ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਵੀਡਿਓ ਕਾਨਫਰੰਸਿੰਗ ਰਾਹੀਂ ਸ਼ਮੂਲੀਅਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਪੋਰਟਲ ਦੀ ਸ਼ੁਰੂਆਤ ਗੈਰ ਸੰਗਠਤ ਕਾਮਿਆਂਘਰੇਲੂ ਕਾਮਿਆਂਨਿਰਮਾਣ ਮਜ਼ਦੂਰਾਂ, ਪ੍ਰਵਾਸੀ ਮਜ਼ਦੂਰਾਂਗਿੱਗ ਅਤੇ ਪਲੇਟਫਾਰਮ ਕਰਮਚਾਰੀਆਂ  ਆਦਿ ਲਈ ਇੱਕ ਵੱਡਾ ਮੀਲ ਪੱਥਰ ਸਾਬਿਤ ਹੋਵੇਗਾ; ਅਤੇ ਇਹ ਸੁਨਿਸ਼ਚਿਤ ਕਰੇਗਾ ਕਿ ਭਲਾਈ ਸਕੀਮਾਂ ਦੇਸ਼ ਦੇ ਹਰੇਕ ਕੋਨੇ ਤੱਕ ਸਹੀ ਸਮੇਂ ਤੇ ਸਹੀ ਲਾਭਪਾਤਰੀਆਂ ਤੱਕ ਪਹੁੰਚਣ। 

ਮੀਟਿੰਗ ਵਿੱਚ ਭਾਰਤੀ ਮਜਦੂਰ ਸਿੰਘ, ਇੰਟਕਐਟਕਐੱਚਐੱਮਐੱਸ ,ਸੀਟੂਏਆਈਯੂਟੀਯੂਸੀ , ਟੀਯੂਸੀਸੀ,  ਸੇਵਾਏਆਈਸੀਸੀਟੀਯੂ ਅਤੇ ਐੱਨਐੱਫ ਆਈਟੀਯੂ-ਡੀਐਚਐੱਨ  ਦੇ ਕੇਂਦਰੀ ਟ੍ਰੇਡ ਯੂਨੀਅਨ ਨੇਤਾਵਾਂ ਨਾਲ ਇੱਕ ਮੈਰਾਥਨ ਅਤੇ ਵਿਆਪਕ ਵਿਚਾਰ-ਵਟਾਂਦਰਾ ਵੀ ਹੋਇਆ।

 

ਸਾਰੇ ਟ੍ਰੇਡ ਯੂਨੀਅਨ ਨੇਤਾਵਾਂ ਨੇ ਈ-ਸ਼੍ਰਮ ਪੋਰਟਲ ਦੇ ਸਫਲਤਾਪੂਰਵਕ ਲਾਂਚ ਅਤੇ ਲਾਗੂ ਕਰਨ ਲਈ ਆਪਣਾ ਪੂਰਾ ਸਮਰਥਨ ਦਿੱਤਾ ਅਤੇ ਕੇਂਦਰੀ ਮੰਤਰੀ ਨੇ ਯੂਨੀਅਨ ਨੇਤਾਵਾਂ ਦਾ ਉਨ੍ਹਾਂ ਦੇ ਕੀਮਤੀ ਅਤੇ ਉਸਾਰੂ ਸੁਝਾਵਾਂ ਲਈ ਧੰਨਵਾਦ ਕੀਤਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਤੇਜ਼ੀ ਨਾਲ ਰਜਿਸਟ੍ਰੇਸ਼ਨਖੇਤਰੀ ਪੱਧਰਤੇ ਲਾਗੂ ਕਰਨ ਅਤੇ ਪੋਰਟਲ ਨੂੰ ਗੈਰ ਸੰਗਠਤ ਕਾਮਿਆਂ ਤੱਕ ਲਿਜਾਣ ਵਿੱਚ ਉਨ੍ਹਾਂ ਦੀ ਮੁੱਖ ਭੂਮਿਕਾ ਹੈ। 

ਮੰਤਰੀ ਨੇ ਉਨ੍ਹਾਂ ਨੂੰ ਕਿਰਤ ਮੰਤਰਾਲਾ ਦੀ ਝਾਂਕੀ ਦੀ ਤਸਵੀਰ ਵੀ ਭੇਟ ਕੀਤੀ ਜਿਸ ਵਿੱਚ ਭਾਰਤ ਦੇ 72 ਵੇਂ ਗਣਤੰਤਰ ਦਿਵਸ 'ਤੇ ਰਾਜਪਥ ਨੂੰ ਦਰਸਾਉਂਦਾ ਹੈ। ਕਲਾ ਜੋ ਕਿ ਸਰਬਪੱਖੀ ਭਲਾਈ ਅਤੇ ਮਜ਼ਦੂਰਾਂ ਦੀ ਸੁਰੱਖਿਆ ਦਾ ਜਸ਼ਨ ਹੈਉਸ ਤਬਦੀਲੀ ਨੂੰ ਦਰਸਾਉਂਦੀ ਹੈ ਜੋ ਹਾਲ ਹੀ ਦੇ ਲੇਬਰ ਕੋਡਾਂ ਦੇ ਲਾਗੂ ਹੋਣ ਤੋਂ ਬਾਅਦ ਸੰਗਠਤ  ਅਤੇ ਗੈਰ ਸੰਗਠਤ ਕਾਮਿਆਂ ਦੀ ਜਿੰਦਗੀ ਵਿੱਚ ਆਵੇਗੀ। 

 

------------------------ 

ਜੀ ਕੇ (Release ID: 1748719) Visitor Counter : 280