ਰੱਖਿਆ ਮੰਤਰਾਲਾ
azadi ka amrit mahotsav

ਨਾਗਪੁਰ ਵਿੱਚ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਹਾਜ਼ਰੀ ’ਚ ਮਲਟੀ- ਮੋਡ ਹੈਂਡ ਗ੍ਰੇਨੇਡ ਦਾ ਪਹਿਲਾ ਬੈਚ ਭਾਰਤੀ ਫੌਜ ਨੂੰ ਸੌਂਪਿਆ

ਰਕਸ਼ਾ ਮੰਤਰੀ ਨੇ ਇਸ ਨੂੰ ਰੱਖਿਆ ਮੈਨੂਫੈਕਚਰਿੰਗ ਵਿੱਚ ਆਤਮ-ਨਿਰਭਰਤਾ ਪ੍ਰਾਪਤੀ ਲਈ ਜਨਤਕ- ਨਿਜੀ ਭਾਗੀਦਾਰੀ ਦਾ ਆਦਰਸ਼ ਉਦਾਹਰਣ ਦੱਸਿਆ

Posted On: 24 AUG 2021 3:25PM by PIB Chandigarh

ਪ੍ਰਮੁੱਖ ਆਕਰਸ਼ਣ
ਡੀ.ਆਰ.ਡੀ.ਪ੍ਰਯੋਗਸ਼ਾਲਾ ਨਾਲ ਟੈਕਨੋਲਾਜੀ ਤਬਾਦਲੇ ਦੇ ਬਾਅਦ ਇਕੋਨਾਮਿਕ ਐਕਸਪਲੋਸਿਵ ਲਿਮਿਟਡ ਕੰਪਨੀ ਵਲੋਂ ਗ੍ਰੇਨੇਡ ਬਣਾਇਆ ਗਿਆ
ਮਲਟੀ-ਮੋਡ ਹੈਂਡ ਗਰੇਨੇਡ ਹਮਲਾਵਰ ਅਤੇ ਰੱਖਿਆਤਮਕ ਦੋਨਾ ਮੋਡ ’ ਬਹੁਤ ਜ਼ਿਆਦਾ ਸਟੀਕ ਅਤੇ ਭਰੋਸੇਯੋਗ ਢੰਗ ਨਾਲ ਕਾਰਜ ਕਰਦਾ ਹੈ
ਰਕਸ਼ਾ ਮੰਤਰੀ ਨੇ ਇਸਨੂੰ ਰੱਖਿਆ ਮੈਨੂਉਫੈਕਚਰਿੰਗ ਵਿੱਚ ਮਹੱਤਵਪੂਰਣ ਮੀਲ ਦਾ ਪੱਥਰ ਅਤੇ ਆਤਮ-ਨਿਰਭਰ ਭਾਰਤ ਦੀ ਦਿਸ਼ਾ ’ ਵੱਡਾ ਕਦਮ ਦੱਸਿਆ
ਪਿਛਲੇ ਦੋ ਸਾਲਾਂ ਵਿੱਚ 17,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਰੱਖਿਆ ਨਿਰਯਾਤ ਕੀਤਾ ਗਿਆ


 

ਰੱਖਿਆ ਅਨੁਸੰਧਾਨ ਅਤੇ ਵਿਕਾਸ ਸੰਗਠਨ (ਡੀ.ਆਰ.ਡੀ..) ਦੇ ਟਰਮੀਨਲ ਬੈਲਿਸਟਿਕ ਅਨੁਸੰਧਾਨ ਪ੍ਰਯੋਗਸ਼ਾਲਾ ਨਾਲ ਟੈਕਨੋਲਾਜੀ ਤਬਾਦਲੇ ਦੇ ਬਾਅਦ ਇਕੋਨਾਮਿਕ ਐਕਸਪਲੋਸਿਵ ਲਿਮੀਟੇਡ (ਈਈਐਲਵਲੋਂ ਬਣਾਇਆ ਗਿਆ ਮਲਟੀ-ਮੋਡ ਹੈਂਡ ਗ੍ਰੇਨੇਡ (ਐਮਐਮਐਚਜੀਦਾ ਪਹਿਲਾ ਬੈਚ ਨਾਗਪੁਰਮਹਾਰਾਸ਼ਟਰ ਵਿੱਚ 24 ਅਗਸਤ, 2021 ਨੂੰ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਹਾਜ਼ਰੀ ਵਿੱਚ ਭਾਰਤੀ ਫੌਜ ਨੂੰ ਸੌਂਪਿਆ ਗਿਆ। 
..ਐਲਦੇ ਪ੍ਰਧਾਨ ਸ਼੍ਰੀ ਐਸ.ਐਨ ਨੁਵਾਲ ਨੇ ਨਿਜੀ ਖੇਤਰ ਤੋਂ  ਹਥਿਆਰ ਦੀ ਪਹਿਲੀ ਡਿਲੀਵਰੀ ਦੇ ਮੌਕੇ ’ਤੇ ਐਮਐਮਐਚਜੀ ਦੀ ਸਕੇਲ ਪ੍ਰਤੀਕ੍ਰਿਤੀ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ ਸੌਂਪੀ। ਇਸ ਮੌਕੇ ’ਤੇ ਫੌਜ ਮੁੱਖੀ ਜਨਰਲ  ਐਸ.ਐਸਨਰਵਣੇਰੱਖਿਆ ਅਨੁਸੰਧਾਨ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀ.ਆਰ.ਡੀ.ਦੇ ਪ੍ਰਧਾਨ ਡਾਜੀਸਤੀਸ਼ ਰੈਡੀਇਨਫੈਂਟਰੀ ਮਹਾਨਿਦੇਸ਼ਕ ਲੇਜਨਰਲ .ਕੇਸਾਮੰਤਰਾ ਅਤੇ ਹੋਰ ਲੋਕ ਵੀ ਮੌਜੂਦ ਸਨ। 
 ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਫੌਜ ਨੂੰ ਐਮਐਮਐਚਜੀ ਸੌਂਪੇ ਜਾਣ ਨੂੰ ਜਨਤਕ ਅਤੇ ਨਿਜੀ ਖੇਤਰ ਦੇ ਵਿੱਚ ਵੱਧਦੇ ਸਹਿਯੋਗ ਦਾ ਆਦਰਸ਼ ਉਦਾਹਰਣ ਅਤੇ ਰੱਖਿਆ ਮੈਨਿਊਫੈਕਚਰਿੰਗ ਵਿੱਚ ਆਤਮ-ਨਿਰਭਰਤਾ ਦੀ ਦਿਸ਼ਾ ਵਿੱਚ ਵੱਡਾ ਕਦਮ ਦੱਸਿਆ। ਉਨ੍ਹਾਂ ਨੇ ਕਿਹਾ ਅੱਜ ਦਾ ਦਿਨ ਭਾਰਤੀ ਰੱਖਿਆ ਖੇਤਰ ਦੇ ਇਤਹਾਸ ਵਿੱਚ ਯਾਦਗਾਰ ਦਿਨ ਹੈ। ਰੱਖਿਆ ਉਤਪਾਦਨ ਦੇ ਮਾਮਲੇ ਵਿੱਚ ਸਾਡਾ ਨਿਜੀ ਉਦਯੋਗ ਪਰਿਪੱਕ ਹੋ ਰਿਹਾ ਹੈ। ਇਹ ਨਹੀਂ ਕੇਵਲ ਰੱਖਿਆ ਮੈਨਿਉਫੈਕਚਰਿੰਗ ਦੇ ਖੇਤਰ ਵਿੱਚ ਮੀਲ ਦਾ ਪੱਥਰ ਹੈ ਸਗੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮ-ਨਿਰਭਰ ਭਾਰਤ ਦੇ ਵਿਜਨ ਨੂੰ ਹਾਸਲ ਕਰਨ ਵਿੱਚ ਵੀ ਮੀਲ ਦਾ ਪੱਥਰ ਹੈ। ” ਰਕਸ਼ਾ ਮੰਤਰੀ ਨੇ ਕੋਵਿਡ-19 ਪ੍ਰਤਿਬੰਧਾਂ ਦੇ ਵਿੱਚ ਆਰਡਰ ਦੀ ਤੇਜੀ ਤੋਂ ਡਿਲੀਵਰੀ ਲਈ ਡੀ.ਆਰ.ਡੀ.ਅਤੇ ..ਐਲਦੀ ਸ਼ਲਾਘਾ  ਕੀਤੀ ਅਤੇ ਉਮੀਦ ਜਤਾਈ ਕਿ ਅਗਲੀ ਖੇਪ ਦੀ ਡਿਲੀਵਰੀ ਤੇਜੀ ਨਾਲ ਹੋਵੇਗੀ   

ਰਕਸ਼ਾ ਮੰਤਰੀ ਨੇ ਰੱਖਿਆ ਖੇਤਰ ਨੂੰ ਸੁਰੱਖਿਆ ਬਲ ਦੀ ਵਰਤਮਾਨ ਅਤੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਆਤਮ-ਨਿਰਭਰ ਉਦਯੋਗ ਵਿੱਚ ਬਦਲਣ ਲਈ ਸਰਕਾਰ ਵਲੋਂ ਕੀਤੇ ਗਏ ਉਪਰਾਲਿਆਂ ਦੀ ਜਾਣਕਾਰੀ ਦਿੱਤੀ। ਇਹਨਾਂ  ਉਪਰਾਲਿਆਂ ਵਿੱਚ ਉੱਤਰ ਪ੍ਰਦੇਸ਼ ਅਤੇ ਤਮਿਲਨਾਡੁ ਵਿੱਚ ਡਿਫੇਂਸ ਇੰਡਸਟਰੀਅਲ ਕਾਰੀਡੋਰ ਦੀ ਸਥਾਪਨਾਰੱਖਿਆ ਉਤਪਾਦਨ ਅਤੇ ਨਿਰਯਾਤ ਸੰਵਰਧਨ ਨੀਤੀ (ਡੀਪੀਈਪੀਪੀ ) 2020 ਦਾ ਪ੍ਰਾਰੂਪ ਤਿਆਰ ਕਰਨਾ,  ਘਰੇਲੂ ਕੰਪਨੀਆਂ ਤੋਂ ਖਰੀਦ ਲਈ 2021-22 ਲਈ ਪੂੰਜੀ ਪ੍ਰਾਪਤੀ ਬਜਟ ਦੇ ਅਨੁਸਾਰ ਆਧੁਨਿਕੀਕਰਨ ਕੋਸ਼ ਦਾ 64 ਫ਼ੀਸਦੀ ਨਿਰਧਾਰਤ ਕਰਨਾਆਤਮ-ਨਿਰਭਰਤਾ ਅਤੇ ਰੱਖਿਆ ਨਿਰਯਾਤ ਨੂੰ ਉਤਸ਼ਾਹਿਤ  ਕਰਨ ਲਈ 200 ਰੱਖਿਆ ਸਮਗਰੀਆਂ ਦੇ ਸਵਦੇਸ਼ੀਕਰਨ ਦੀ ਸਾਰਥਕ ਸੂਚੀਆਂ ਨੂੰ ਅਧਿਸੂਚਿਤ ਕਰਨਾਹਥਿਆਰ ਫੈਕਟਰੀ ਬੋਰਡ (.ਐਫ.ਬੀ. ) ਦਾ ਨਿਗਮੀਕਰਨਆਟੋਮੇਟਿਕ ਰੂਟ ਦੇ ਅਨੁਸਾਰ ਐਫ.ਡੀ.ਆਈਦੀ ਸੀਮਾ 49 ਤੋਂ 74 ਫ਼ੀਸਦੀ ਅਤੇ ਸਰਕਾਰੀ ਰੂਟ ਤੋਂ 74 ਫ਼ੀਸਦੀ ਤੋਂ ਉੱਤੇ ਕਰਨਾ ਅਤੇ ਪੂੰਜੀ ਪ੍ਰਾਪਤੀ ਲਈ ਬਾਈ ਇੰਡੀਅਨ-ਆਈਡੀਡੀਐਮ (ਆਪਣੇ ਦੇਸ਼ ਵਿੱਚ ਡਿਜਾਇਨਵਿਕਸਿਤ ਅਤੇ ਨਿਰਮਿਤ ) ਨੂੰ ਪਹਿਲ ਦੇਣਾ ਸ਼ਾਮਿਲ ਹੈ    


ਸ਼੍ਰੀ ਰਾਜਨਾਥ ਸਿੰਘ ਨੇ ਸਰਕਾਰ ਦੀ ਇੱਕ ਹੋਰ ਪਹਿਲ ਯਾਨੀ ਡੀ.ਆਰ.ਡੀ.ਵਲੋਂ ਤਕਨੀਕ ਤਬਾਦਲੇ ਦੀ ਵਿਸ਼ੇਸ਼ ਚਰਚਾ ਕੀਤੀ। ਇਸ ਉਪਰਾਲਿਆਂ ਨੂੰ ਰੱਖਿਆ ਉਦਯੋਗ ਦੀ ਰੀੜ੍ਹ ਦੱਸਦੇ ਹੋਏ ਉਨ੍ਹਾਂ ਨੇ ਇਨਕਿਊਬੇਟਰ ਹੋਣ ਲਈ ਡੀਆਰਡੀਓ ਦੀ ਪ੍ਰਸ਼ੰਸਾ ਕੀਤੀ ਜੋ ਮੁਫਤ ਟੈਕਨੋਲਾਜੀ ਤਬਾਦਲਾ ਕਰ ਰਿਹਾ ਹੈ ਅਤੇ 450 ਤੋਂ ਜ਼ਿਆਦਾ ਪੇਟੇਂਟਾ ਨੂੰ ਪ੍ਰੀਖਿਆ ਸਹੂਲਤਾਂ ਦੀ ਪਹੁੰਚ ਪ੍ਰਦਾਨ ਕਰ ਰਿਹਾ ਹੈ। ਇਸ ਤੋਂ ਉਦਯੋਗ ਨਹੀਂ ਕੇਵਲ ਵਰਤੋਂ ਲਈ ਤਿਆਰ ਟੈਕਨੋਲਾਜੀ ਵਿੱਚ ਸਮਰੱਥਾਵਾਨ ਬਣਿਆ ਹੈ ਸਗੋਂ ਸਮਾਂਊਰਜਾ ਅਤੇ ਪੈਸੇ ਦੀ ਬਚਤ ਕੀਤੀ ਹੈ। 

ਰਕਸ਼ਾ ਮੰਤਰੀ ਨੇ ਰੱਖਿਆ ਉਤਕ੍ਰਿਸ਼ਟਤਾ ਲਈ ਨਵਾਚਾਰ (ਆਈਡੇਕਸ ) ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਇਸਦਾ ਟੀਚਾ ਆਤਮ-ਨਿਰਭਰਤਾ ਦੀ ਪ੍ਰਾਪਤੀ ਅਤੇ ਐਮਐਸਐਮਈਸਟਾਰਟ - ਅਪਵਿਅਕਤੀਗਤ ਅੰਵੇਸ਼ਕਾਅਨੁਸੰਧਾਨ ਅਤੇ ਵਿਕਾਸ ਸੰਸਥਾਨਾਂ ਅਤੇ ਅਕੈਡਮੀ ਨੂੰ ਸ਼ਾਮਿਲ ਕਰਕੇ ਰੱਖਿਆ ਅਤੇ ਐਰੋਸਪੇਸ ਖੇਤਰਾਂ ਵਿੱਚ ਨਵਾਚਾਰ ਅਤੇ ਟੈਕਨੋਲਾਜੀ ਵਿਕਾਸ ਨੂੰ ਵਧਾਵਾ ਦੇਣਾ ਹੈ। ਇਸ ਪਹਿਲ ਦੇ ਅਨੁਸਾਰ ਸੁਰੱਖਿਆ ਬਲਾਂਜਨਤਕ ਖੇਤਰ ਦੇ ਰੱਖਿਆ ਸੰਸਥਾਨਾਂ  ਅਤੇ .ਐਫ.ਬੀਦੀਆਂ ਕਠਿਨਾਇਆਂ ਨੂੰ ਚਿੰਨ੍ਹਤ ਕੀਤਾ ਗਿਆ ਹੈ ਅਤੇ ਸਮਾਧਾਨ ਲਈ ਡਿਫੈਂਸ ਇੰਡੀਆ ਸਟਾਰਟ-ਅਪ ਚੈਲੇਂਜ (ਡੀਆਈਐਸਸੀਦੇ ਮਾਧਿਅਮ ਰਾਹੀ ਉੱਦਮੀਆਂਐਮਐਸਐਮਈਸਟਾਰਟ - ਅਪ ਅਤੇ ਅੰਵੇਸ਼ਕਾਂ ਦੇ ਸਾਹਮਣੇ ਲਿਆਇਆ ਗਿਆ ਹੈ   
 
ਸ਼੍ਰੀ ਰਾਜਨਾਥ ਸਿੰਘ ਨੇ ਮਲਟੀ-ਮੋਡ ਗ੍ਰੇਨੇਡਅਰਜੁਨ-ਮਾਰਕ- 1 ਟੈਂਕਅਨਮੈਂਡ ਸਰਫੇਸ ਵਹੇਕਿਲ ਅਤੇ ਸੀ ਥਰੂ ਆਰਮਰ ਵਰਗੇ ਦੇਸ਼ ਵਿੱਚ ਵਿਕਸਿਤ ਉਤਪਾਦਾਂ ਲਈ ਉਦਯੋਗ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹੋ ਜਿਹੇ ਉਤਪਾਦ ਨਹੀਂ ਕੇਵਲ ਤਿਆਰ ਕੀਤੇ ਜਾ ਰਹੇ ਹਨ ਸਗੋਂ ਵੱਡੇ ਪੈਮਾਨ ’ਤੇ ਇਨ੍ਹਾਂ ਦਾ ਨਿਰਯਾਤ ਕੀਤਾ ਜਾ ਰਿਹਾ ਹੈ  ਸਾਲ 2016 - 17 ਤੋਂ 2018-19 ਦੇ ਦੌਰਾਨ ਨਿਰਯਾਤ ਅਧਿਕਾਰਿਤ ਗਿਣਤੀ 1, 210 ਸੀ ਜੋ ਪਿਛਲੇ ਦੋ ਸਾਲਾਂ ਵਿੱਚ ਵੱਧ ਕੇ 1,774 ਹੋ ਗਈ  ਨਤੀਜੇ ਵਜੋਂ ਪਿਛਲੇ ਦੋ ਸਾਲਾਂ ਵਿੱਚ 17,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਰੱਖਿਆ ਨਿਰਯਾਤ ਹੋਇਆ  ਸ਼੍ਰੀ ਰਾਜਨਾਥ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਭਾਰਤ ਛੇਤੀ ਹੀ ਨਾ ਕੇਵਲ ਘਰੇਲੂ ਵਰਤੋ ਲਈ ਰੱਖਿਆ ਉਤਪਾਦ ਬਣਾਵੇਗਾ ਸਗੋਂ ਪੂਰੇ ਸੰਸਾਰ ਲਈ ਬਣਾਵੇਗਾ। 
ਗ੍ਰੇਨੇਡ  ਕੇਵਲ ਜ਼ਿਆਦਾ ਘਾਤਕ ਹੈ ਸਗੋਂ ਵਰਤੋਂ ਵਿੱਚ ਵੀ ਸੁਰੱਖਿਅਤ ਹੈ। ਇਸਦਾ ਡਿਜਾਇਨ ਵਿਸ਼ੇਸ਼ ਹੈ ਜੋ ਰੱਖਿਆਤਮਕ (ਫਰੈਗਮੇਂਟੇਸ਼ਨਅਤੇ ਹਮਲਾਵਰ ( ਸਟਨ ) ਮੋਡ ਵਿੱਚ ਵੀ ਕੰਮ ਕਰਦਾ ਹੈ। ਇਸ ਵਿੱਚ ਸਟੀਕ ਦੇਰੀ ਸਮਾਂ ਹੈਵਰਤੋ ਵਿੱਚ ਉੱਚ ਭਰੋਸੇਯੋਗਤਾ ਹੈ ਅਤੇ ਲੈ ਜਾਣ ਵਿੱਚ ਸੁਰੱਖਿਅਤ ਹੈ  ਨਵੇਂ ਗ੍ਰੇਨੇਡ ਪਹਿਲਾਂ ਸੰਸਾਰ ਯੁੱਧ ਦੇ ਵਿਸ਼ੇਸ਼ ਜਾਇਨ ਦੇ ਗ੍ਰੇਨੇਡ ਨੰਬਰ 36 ਦਾ ਸਥਾਨ ਲਵੇਗਾ ਜੋ ਹੁਣ ਤੱਕ ਸੇਵਾ ਵਿੱਚ ਹੈ  

.ਐਲ ਨੇ ਭਾਰਤੀ ਫੌਜ ਅਤੇ ਭਾਰਤੀ ਹਵਾਈ  ਫੌਜ ਲਈ 10 ਲੱਖ ਆਧੁਨਿਕ ਹੈਂਡ ਗ੍ਰੇਨੇਡ ਦੀ ਸਪਲਾਈ  ਲਈ 01 ਅਕਤੂਬਰ, 2020 ਨੂੰ ਰੱਖਿਆ ਮੰਤਰਾਲਾ ਦੇ ਨਾਲ ਇੱਕ ਕਰਾਰ ’ਤੇ ਹਸਤਾਖਰ ਕੀਤਾ ਸੀ। ਡਿਲੀਵਰੀ ਥੋਕ ਉਤਪਾਦਨ ਮਨਜ਼ੂਰੀ ਤੋਂ ਦੋ ਸਾਲਾਂ ਵਿੱਚ ਕੀਤੀ ਜਾਵੇਗੀ। ਈਈਐਲ ਨੂੰ ਥੋਕ ਉਤਪਾਦਨ ਮਨਜ਼ੂਰੀ ਮਾਰਚ, 2021 ਵਿੱਚ ਦਿੱਤੀ ਗਈ ਸੀ। ਪਹਿਲਾਂ ਆਦੇਸ਼ ਦੀ ਡਿਲੀਵਰੀ ਪੰਜ ਮਹੀਨੇ ਦੇ ਅੰਦਰ ਕੀਤੀ ਗਈ ਹੈ। 

ਈਈਐਲ ਨੇ 2016 ਵਿੱਚ ਡੀਆਰਡੀਓ ਤੋਂ ਤਕਨੀਕ ਪ੍ਰਾਪਤ ਕੀਤੀ ਸੀਇਸਨੂੰ ਡੇਟੋਨਿਕਸ ਵਿੱਚ ਉੱਚ ਗੁਣਵੱਤਾ ਬਣਾਏ ਰੱਖਦੇ ਹੋਏ ਸਫਲਤਾਪੂਰਵਕ ਸ਼ਾਮਲ ਕੀਤਾ ਗਿਆ। ਭਾਰਤੀ ਫੌਜ ਅਤੇ ਗੁਣਵੱਤਾ ਭਰੋਸਾ ਡਾਇਰੈਕਟੋਰੇਟ ਜਨਰਲ (ਡੀਜੀਕਿਊਏ ) ਨੇ 2017-18 ਦੀਆਂ ਗਰਮੀਆਂ ਅਤੇ ਸਰਦੀਆਂ ਵਿੱਚ ਮੈਦਾਨਾਂਰੇਗਿਸਤਾਨ ਅਤੇ ਉਚਾਈ ’ਤੇ ਵਿਆਪਕ ਪ੍ਰੀਖਣ ਸਫਲਤਾਪੂਰਵਕ ਕੀਤਾ। 

 

******************

ਏਬੀਬੀ/ਨੰਪੀ/ਡੀਕੇ/ਸ਼ੇਵੀ(Release ID: 1748718) Visitor Counter : 100