ਵਿੱਤ ਮੰਤਰਾਲਾ
ਗਿਫਟ ਆਈਐਫਐਸਸੀ ਤੇ ਅੰਤਰਰਾਸ਼ਟਰੀ ਵਪਾਰ ਵਿੱਤ ਸੇਵਾਵਾਂ ਪਲੇਟਫਾਰਮ ਸਥਾਪਤ ਕਰਨ ਲਈ ਅਰਜ਼ੀਆਂ ਦਾ ਸੱਦਾ
Posted On:
24 AUG 2021 1:28PM by PIB Chandigarh
ਅੰਤਰਰਾਸ਼ਟਰੀ ਵਿੱਤੀ ਸੇਵਾਵਾਂ ਕੇਂਦਰ ਅਥਾਰਟੀ (ਆਈਐਫਐਸਸੀਏ) ਭਾਰਤ ਵਿੱਚ ਅੰਤਰਰਾਸ਼ਟਰੀ ਵਿੱਤੀ ਸੇਵਾਵਾਂ ਕੇਂਦਰਾਂ (ਆਈਐਫਐਸਸੀ) ਵਿੱਚ ਵਿੱਤੀ ਉਤਪਾਦਾਂ, ਵਿੱਤੀ ਸੇਵਾਵਾਂ ਅਤੇ ਵਿੱਤੀ ਸੰਸਥਾਵਾਂ ਦੇ ਵਿਕਾਸ ਅਤੇ ਪ੍ਰਬੰਧਨ ਲਈ ਇੱਕ ਏਕੀਕ੍ਰਿਤ ਰੈਗੂਲੇਟਰ ਵਜੋਂ ਸਥਾਪਤ ਕੀਤੀ ਗਈ ਹੈ।
ਆਈਐਫਐਸਸੀਏ ਨੇ 9 ਜੁਲਾਈ 2021 ਦੇ ਸਰਕੂਲਰ ਅਨੁਸਾਰ ਗਿਫਟ ਅੰਤਰਰਾਸ਼ਟਰੀ ਵਿੱਤੀ ਸੇਵਾਵਾਂ ਕੇਂਦਰ (ਆਈਐਫਐਸਸੀ) ਵਿਖੇ ਵਪਾਰਕ ਵਿੱਤੀ ਸੇਵਾਵਾਂ ਉਪਲਬਧ ਕਰਵਾਉਣ ਲਈ ਅੰਤਰਰਾਸ਼ਟਰੀ ਵਪਾਰ ਵਿੱਤੀ ਸੇਵਾਵਾਂ ਪਲੇਟਫਾਰਮ ("ਆਈਟੀਐੱਫਐੱਸ) ਸਥਾਪਤ ਕਰਨ ਲਈ ਢਾਂਚਾ ਜਾਰੀ ਕੀਤਾ।
ਇਸ ਸਬੰਧ ਵਿੱਚ, ਆਈਐਫਐਸਸੀਏ ਨੇ ਯੋਗ ਸੰਸਥਾਵਾਂ, ਜੋ ਕਿ ਆਈਟੀਐਫਐਸ ਦੀ ਸਥਾਪਨਾ ਅਤੇ ਚਲਾਉਣ ਦੀਆਂ ਇੱਛੁਕ ਹਨ, ਤੋਂ 15 ਸਤੰਬਰ 2021 ਤੱਕ ਆਈਐਫਐਸਸੀਏ ਨੂੰ ਸਪੋਰਟਿੰਗ ਦਸਤਾਵੇਜ਼ਾਂ ਦੇ ਨਾਲ ਨਿਰਧਾਰਤ ਫਾਰਮੈਟ ਵਿੱਚ ਅਰਜ਼ੀ ਦੇਣ ਦਾ ਸੱਦਾ ਦਿੱਤਾ ਹੈ।
ਪਹਿਲੀ ਝੱਲਕ ਵਿੱਚ ਸੰਤੁਸ਼ਟ ਹੋਣ ਤੇ ਨਿਯਮਿਤ ਤੌਰ ਤੇ ਕਾਰਜਾਂ ਦੇ ਸੰਚਾਲਨ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਆਈਐਫਐਸਸੀਏ ਅਜਿਹੇ ਸਮੇਂ ਲਈ ਆਈਐਫਐਸਸੀਏ ਰੈਗੂਲੇਟਰੀ ਸੈਂਡਬੌਕਸ ਵਾਤਾਵਰਣ ਵਿੱਚ ਓਪ੍ਰੇਟ ਕਰਨ ਦੀ ਸਿਧਾਂਤਕ ਤੌਰ ਤੇ ਇਜਾਜ਼ਤ ਦੇਵੇਗਾ, ਜੋ ਉਹ ਸਹੀ ਸਮਝੇ।
ਆਈਟੀਐਫਐਸ ਕਈ ਫਾਈਨਾਂਸਰਾਂ ਤੱਕ ਪਹੁੰਚ ਪ੍ਰਦਾਨ ਕਰਕੇ ਬਰਾਮਦਕਾਰਾਂ ਅਤੇ ਦਰਾਮਦਕਾਰਾਂ ਦੀਆਂ ਵਪਾਰਕ ਵਿੱਤੀ ਲੋੜਾਂ ਦੀ ਸਹੂਲਤ ਲਈ ਇੱਕ ਇਲੈਕਟ੍ਰੌਨਿਕ ਪਲੇਟਫਾਰਮ ਹੋਵੇਗਾ। ਇੱਕ ਵਾਰ ਕਾਰਜਸ਼ੀਲ ਹੋਣ ਤੋਂ ਬਾਅਦ, ਇਹ ਪ੍ਰਤੀਯੋਗੀ ਲਾਗਤ 'ਤੇ ਫੈਕਟਰਿੰਗ, ਫੋਰਫੇਟਿੰਗ ਅਤੇ ਹੋਰ ਵਪਾਰ ਵਿੱਤ ਸੇਵਾਵਾਂ ਰਾਹੀਂ ਗਲੋਬਲ ਸੰਸਥਾਵਾਂ ਤੋਂ ਬਰਾਮਦਕਾਰਾਂ ਅਤੇ ਦਰਾਮਦਕਾਰਾਂ ਲਈ ਕ੍ਰੈਡਿਟ ਦਾ ਪ੍ਰਬੰਧ ਕਰਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਏਗਾ। ਵਪਾਰ ਵਿੱਤ ਸੇਵਾਵਾਂ ਪ੍ਰਾਪਤ ਕਰਨ ਲਈ ਵਿਸ਼ਵ ਭਰ ਦੇ ਬਰਾਮਦਕਾਰਾਂ ਅਤੇ ਦਰਾਮਦਕਾਰਾਂ ਵੱਲੋਂ ਇਸ ਪਲੇਟਫਾਰਮ ਦਾ ਲਾਭ ਉਠਾਉਣ ਦੀ ਉਮੀਦ ਕੀਤੀ ਜਾਂਦੀ ਹੈ, ਜਿਸ ਨਾਲ ਗਿਫਟ ਆਈਐਫਐਸਸੀ ਅੰਤਰਰਾਸ਼ਟਰੀ ਵਪਾਰ ਵਿੱਤ ਲਈ ਇੱਕ ਪਸੰਦੀਦਾ ਥਾਂ ਬਣ ਜਾਵੇਗੀ।
ਗਿਫਟ ਆਈਐੱਫਐੱਸਸੀ ਤੇ ਆਈਟੀਐੱਫਐੱਸ ਸਥਾਪਤ ਕਰਨ ਲਈ ਅਰਜ਼ੀਆਂ ਮੰਗਣ ਵਾਲੇ 23 ਅਗਸਤ 2021 ਦੇ ਸਰਕੂਲਰ ਦੀ ਇੱਕ ਕਾਪੀ ਅਥਾਰਟੀ ਦੀ ਵੈਬਸਾਈਟ (www.ifsca.gov.in/circular) ਤੇ ਉਪਲਬਧ ਹੈ।
--------------------------------
ਆਰਐਮ/ਕੇਐਮਐਨ
(Release ID: 1748640)
Visitor Counter : 192