ਕੋਲਾ ਮੰਤਰਾਲਾ
ਖਾਣਾਂ ਮੰਤਰਾਲਾ , ਨਾਲਕੋ ਨੇ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਜਸ਼ਨਾਂ ਦੇ ਹਿੱਸੇ ਵਜੋਂ ਪੌਦੇ ਦਾਨ ਕੀਤੇ
Posted On:
24 AUG 2021 4:24PM by PIB Chandigarh
ਨਾਲਕੋ (ਨੈਸ਼ਨਲ ਐਲੂਮੀਨੀਅਮ ਕਾਰਪੋਰੇਟ ਕੰਪਨੀ ਲਿਮਟਿਡ) , ਜੋ ਖਾਣ ਮੰਤਰਾਲੇ ਦੇ ਤਹਿਤ ਇੱਕ ਨਵਰਤਨ ਸੀ ਪੀ ਐੱਸ ਈ ਹੈ , ਨੇ ਉਡੀਸਾ ਦੇ ਕੋਰਾਪੁੱਟ ਜਿ਼ਲ੍ਹੇ ਤਹਿਤ ਆਪਣੇ ਖਾਣ ਅਤੇ ਰਿਫਾਇਨਰੀ ਕੰਪਲੈਕਸ ਦਮਨ ਜੋੜੀ ਦੇ ਆਸ ਪਾਸ ਰਹਿੰਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਪੌਦੇ ਦਾਨ ਦਿੱਤੇ ਹਨ । ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਹਿੱਸੇ ਵਜੋਂ ਐਲੂਮੀਨੀਅਮ ਨੇ ਸੂਬੇ ਦੇ ਅੰਗੁੱਲ ਅਤੇ ਕੋਰਾਪੁੱਟ ਵਿੱਚ ਆਪਣੀਆਂ ਉਤਪਾਦਨ ਇਕਾਈਆਂ ਵਿੱਚ ਪੌਦੇ ਲਗਾਉਣ ਦੀ ਵੱਡੀ ਮੁਹਿੰਮ ਵਿੱਡ ਰੱਖੀ ਹੈ ।
ਇੱਕ ਜਿ਼ੰਮੇਵਾਰ ਕਾਰਪੋਰੇਟ ਸੰਸਥਾ ਵਜੋਂ ਨਾਲਕੋ ਅਤੇ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਹਿੱਸੇ ਵਜੋਂ , ਨਾਲਕੋ ਅਤੇ ਨਾਲਕੋ ਫਾਊਂਡੇਸ਼ਨ ਨੇ ਉਡੀਸਾ ਦੇ ਦਮਨ ਜੋੜੀ ਵਿੱਚ ਤਾਲਾਗੱਢਤੀ , ਉੱਪਰਗੱਢਤੀ , ਮੁੰਡਾਗੱਢਤੀ ਅਤੇ ਕਤੁਦੀ ਪਿੰਡਾਂ ਵਿੱਚ ਲੋਕਾਂ ਨੂੰ ਪੌਦੇ ਦਾਨ ਦਿੱਤੇ ਹਨ । ਸਮਾਗਮ ਦੌਰਾਨ ਨਾਲਕੋ ਦੇ ਕਰਮਚਾਰੀਆਂ ਨੇ ਵੀ ਵਾਤਾਵਰਣ ਸੁਰੱਖਿਆ ਦੇ ਮਹੱਤਵ ਬਾਰੇ ਪੇਂਡੂਆਂ ਨੂੰ ਸੰਵੇਦਨਸ਼ੀਲ ਕੀਤਾ ਅਤੇ ਜਾਗਰੂਕਤਾ ਵੀ ਫੈਲਾਈ ਹੈ । ਕੋਰਾਪੁੱਟ ਜਿ਼ਲ੍ਹੇ ਤਹਿਤ ਪੋਟੰਗੀ ਅਤੇ ਦਮਨ ਜੋੜੀ ਦੇ ਆਸ ਪਾਸ ਵੱਧ ਤੋਂ ਵੱਧ ਜਿ਼ਲਿ੍ਹਆਂ ਨੂੰ ਨੇੜਲੇ ਭਵਿੱਖ ਵਿੱਚ ਕਵਰ ਕੀਤਾ ਜਾਵੇਗਾ ।
ਆਪਣੇ ਸਾਰੇ ਯਤਨਾਂ ਅਤੇ ਗਤੀਵਿਧੀਆਂ ਵਿੱਚ ਕੰਪਨੀ ਨੇ ਕੁਦਰਤ ਦੀ ਸਾਂਭ ਸੰਭਾਲ ਤੇ ਕੇਂਦਰਿਤ ਕੀਤਾ ਹੈ । ਇਹ ਨੋਟ ਕਰਨ ਯੋਗ ਹੈ ਕਿ ਨਾਲਕੋ ਨੇ ਹੁਣ ਤੱਕ ਇੱਕ ਕਰੋੜ ਤੋਂ ਵੱਧ ਪੌਦੇ ਲਗਾਏ ਹਨ । ਕੰਪਨੀ ਭਾਰਤ ਦੀ ਅਲੂਮੀਨਾ ਅਤੇ ਐਲੂਮੀਨੀਅਮ ਦੀ ਮੋਹਰੀ ਉਤਪਾਦਕ ਅਤੇ ਬਰਾਮਦਕਾਰ ਕੰਪਨੀ ਹੈ । ਉੱਭਰਦੀਆਂ ਸਥਿਤੀਆਂ ਦੇ ਨਾਲ ਗਤੀ ਬਣਾਉਣ ਦੇ ਮੱਦੇਨਜ਼ਰ ਨਾਲਕੋ ਨੇ ਮਾਈਨਿੰਗ , ਧਾਤੂ ਅਤੇ ਪਾਵਰ ਵਿੱਚ ਸੰਚਾਲਨ ਵਿਭਿੰਨਤਾ ਅਤੇ ਏਕੀਕ੍ਰਿਤ ਕੀਤਾ ਹੈ ।
***************
ਐੱਸ ਐੱਸ / ਆਰ ਕੇ ਪੀ
(Release ID: 1748638)
Visitor Counter : 212