ਬਿਜਲੀ ਮੰਤਰਾਲਾ

ਕੇਂਦਰੀ ਬਿਜਲੀ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਨੇ ਐੱਨਟੀਪੀਸੀ ਪੂਰਬੀ ਖੇਤਰ ਪ੍ਰੋਜੈਕਟਾਂ ਦੇ ਤਹਿਤ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਕਾਰਜਾਂ ਦੀ ਸ਼ੁਰੂਆਤ ਕੀਤੀ

Posted On: 21 AUG 2021 4:45PM by PIB Chandigarh

ਕੇਂਦਰੀ ਬਿਜਲੀ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ, ਸ਼੍ਰੀ ਆਰ ਕੇ ਸਿੰਘ ਨੇ 19 ਅਤੇ 20 ਅਗਸਤ, 2021 ਨੂੰ ਐੱਨਟੀਪੀਸੀ ਦੀ ਪੂਰਨ ਮਾਲਿਕਾਨਾ ਵਾਲੀ ਸਹਾਇਕ ਕੰਪਨੀ ਨਬੀ ਨਗਰ ਪਾਵਰ ਜੈਨਰੇਟਿੰਗ ਕੰਪਨੀ ਲਿਮਿਟੇਡ (ਐੱਨਪੀਜੀਸੀ) ਦੇ ਪਰਿਸਰ ਦਾ ਦੌਰਾ ਕੀਤਾ।

ਇਸ ਦੌਰੇ ਦੌਰਾਨ ਸ਼ੀ ਸਿੰਘ ਨੇ ਐੱਨਟੀਪੀਸੀ ਅਤੇ ਐੱਨਪੀਜੀਸੀ ਵੱਲੋਂ 11.32 ਕਰੋੜ ਰੁਪਏ ਦੇ ਵੱਖ-ਵੱਖ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਕਾਰਜਾਂ ਨੂੰ ਸਥਾਨਕ ਲੋਕਾਂ ਨੂੰ ਸਮਰਪਿਤ ਕੀਤਾ। ਇਨ੍ਹਾਂ ਵਿੱਚ ਮੇਹ-ਔਰੰਗਾਬਾਦ ਵਿੱਚ ਪੀਐੱਚਸੀ ਦਾ ਉਦਘਾਟਨ ਅਤੇ ਬਰਹ ਵਿੱਚ ਐਲਿਮਕੋ ਦੇ ਸਹਿਯੋਗ ਨਾਲ ਦਿਵਯਾਂਗ ਲੋਕਾਂ ਦੇ ਲਈ ਸਹਾਇਕ ਵਸਤੂਆਂ ਦੀ ਵੰਡ ਸ਼ਾਮਲ ਹੈ। ਉਨ੍ਹਾਂ ਨੇ ਬਿਹਾਰ ਦੇ ਚਾਰ ਜ਼ਿਲ੍ਹਿਆਂ ਵਿੱਚ ਆਯੋਜਿਤ ਹੋਣ ਵਾਲੇ ਕੈਂਸਰ ਜਾਂਚ ਕੈਂਪ ਦੇ ਲਈ ਸਮਰਪਿਤ ਮੈਡੀਕਲ ਵੈਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਅਤੇ ਇੱਕ ਸਮਾਰੋਹ ਵਿੱਚ ਔਨਲਾਈਨ /ਔਫਲਾਈਨ ਮੋਡ ਨਾਲ ਐੱਨਟੀਪੀਸੀ ਦੇ ਆਸਪਾਸ ਦੇ ਹੱੜ੍ਹ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਰਹਿਣ ਵਾਲੇ ਦਿਵਯਾਂਗਜਨਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਣਾਂ ਦਾ ਵਿਤਰਣ ਕੀਤਾ।

ਪ੍ਰੋਗਰਾਮ ਦੇ ਦੌਰਾਨ ਉਨ੍ਹਾਂ ਨੇ ਐੱਨਪੀਜੀਸੀ ਅਤੇ ਬੀਆਰਬੀਸੀਐੱਲ ਪ੍ਰਜੈਕਟਾਂ ਦੁਆਰਾ ਸੰਕਲਿਤ ਸੀਐੱਸਆਰ ਦੇ ਦੋ ਸੰਗ੍ਰਿਹਾਂ ਦੀ ਤਖਤੀ ਤੋਂ ਪਰਦਾ ਹਟਾਇਆ। ਸ਼੍ਰੀ ਪਰਵੀਨ ਸਕਸੈਨਾ, ਰੈੱਡ ਈਆਰ-1 ਨੇ ਕੇਂਦਰੀ ਬਿਜਲੀ ਮੰਤਰੀ ਨੂੰ ਇਨ੍ਹਾਂ ਪ੍ਰੋਜੈਕਟਾਂ ਰਾਹੀਂ ਸ਼ੁਰੂ ਕੀਤੀ ਗਈ ਸੀਐੱਸਆਰ ਪਹਿਲਾਂ ਅਤੇ ਹੋਰ ਪ੍ਰੋਜੈਕਟਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਸ਼੍ਰੀ ਸਿੰਘ ਨੇ ਐੱਨਟੀਪੀਸੀ/ਐੱਨਪੀਜੀਸੀ ਅਤੇ ਬੀਆਰਬੀਸੀਐੱਲ ਦੀ ਪ੍ਰਗਤੀ ਅਤੇ ਲੰਬਿਤ ਮਹੱਤਵਪੂਰਨ ਮੁੱਦਿਆਂ ‘ਤੇ ਰੈੱਡ , ਜ਼ਿਲ੍ਹਾ ਮੈਜਿਸਟ੍ਰੇਟ ਅਤੇ ਐੱਸਪੀ ਔਰੰਗਾਬਾਦ ਅਤੇ ਐੱਨਪੀਜੀਸੀ ਤੇ ਬੀਆਰਬੀਸੀਐੱਲ ਦੇ ਸੀਓ ਦੀ ਉਪਸਥਿਤੀ ਵਿੱਚ ਇੱਕ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਮੇਂਬੱਧ ਤਰੀਕੇ ਨਾਲ ਮੁੱਦਿਆਂ ਦਾ ਸਮਾਧਾਨ ਕਰਨ ਦਾ ਨਿਰਦੇਸ਼ ਦਿੱਤਾ ਤਾਕਿ ਲੋਕਾਂ ਨੂੰ ਯਕੀਨੀ ਕੁਸ਼ਲ ਤਰੀਕੇ ਨਾਲ ਸੇਵਾ ਦਿੱਤੀ ਜਾ ਸਕੇ।

*********

ਐੱਮਵੀ/ਆਈਜੀ(Release ID: 1748570) Visitor Counter : 123