ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਅਮਰੀਕੀ ਯੂਨੀਵਰਸਿਟੀਆਂ ਦੇ ਭਾਰਤੀ ਮੂਲ ਦੇ ਪ੍ਰਧਾਨਾਂ (ਪ੍ਰੈਜ਼ੀਡੈਂਟਸ) ਨਾਲ ਗੱਲਬਾਤ ਦੌਰਾਨ ਡੀਐੱਸਟੀ ਸਕੱਤਰ ਨੇ ਭਾਰਤੀ ਅਕਾਦਮੀਆ ਅਤੇ ਉਦਯੋਗ ਨਾਲ ਜੁੜਨ ਵਿੱਚ ਪ੍ਰਵਾਸੀਆਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ

Posted On: 23 AUG 2021 3:53PM by PIB Chandigarh

ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ, ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਹਾਲ ਹੀ ਵਿੱਚ ਅਮਰੀਕਾ ਅਧਾਰਤ ਯੂਨੀਵਰਸਿਟੀਆਂ ਦੇ ਕਈ ਭਾਰਤੀ ਮੂਲ ਦੇ ਪ੍ਰਧਾਨਾਂ (ਪ੍ਰੈਜ਼ੀਡੈਂਟਸ) ਨਾਲ ਆਪਣੀ ਗੱਲਬਾਤ ਦੌਰਾਨ ਭਾਰਤੀ ਪ੍ਰਵਾਸੀਆਂ ਦੀ ਭੂਮਿਕਾ ਅਤੇ ਭਾਰਤੀ ਸਿੱਖਿਆ ਅਤੇ ਉਦਯੋਗ ਨਾਲ ਜੁੜਨ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਮਹੱਤਵ 'ਤੇ ਜ਼ੋਰ ਦਿੱਤਾ।

 

 ਪ੍ਰੋਫੈਸਰ ਸ਼ਰਮਾ ਨੇ ਕਿਹਾ “ਦੋਹਾਂ ਦੇਸ਼ਾਂ ਦੇ ਖੋਜ ਵਾਤਾਵਰਣ ਵਿੱਚ ਰੁਕਾਵਟਾਂ ਅਤੇ ਸਭਿਆਚਾਰਕ ਅੰਤਰਾਂ ਦੇ ਮੱਦੇਨਜ਼ਰ, ਅਸੀਂ ਵਜਰ (VAJRA), ਸਪਾਰਕ (SPARC)  ਵਰਗੀਆਂ ਹੋਰ ਵੀ ਸਰਕਾਰੀ ਪਹਿਲਕਦਮੀਆਂ ਦੀ ਸਹਾਇਤਾ ਨਾਲ ਆਪਸੀ ਸਹਿਯੋਗ ਦੁਆਰਾ ਕੰਮ ਕਰ ਸਕਦੇ ਹਾਂ ਅਤੇ ਖਾਸ ਕਰਕੇ ਸਾਈਬਰ-ਭੌਤਿਕ ਪ੍ਰਣਾਲੀਆਂ, ਕੁਆਂਟਮ, ਹਾਈਡ੍ਰੋਜਨ, ਇਲੈਕਟ੍ਰਿਕ ਮੋਬਿਲਟੀ ਜਿਹੀਆਂ ਭਵਿੱਖ ਦੀਆਂ ਤਕਨਾਲੋਜੀਆਂ ਵਿੱਚ, ਜਿਨ੍ਹਾਂ ਵਿੱਚ ਕਈ ਭਾਰਤੀ ਵਿਗਿਆਨੀ ਵੀ ਬਹੁਤ ਕੰਮ ਕਰ ਰਹੇ ਹਨ। ਐੱਸਐਂਡਟੀ ਮੰਤਰਾਲਾ ਭਾਰਤੀ ਪ੍ਰਵਾਸੀਆਂ ਨੂੰ ਭਾਰਤੀ ਖੋਜਕਰਤਾਵਾਂ ਨਾਲ ਜੋੜਨ ਲਈ ਦ੍ਰਿੜ ਸੰਕਲਪ ਹੈ ਅਤੇ ਡੀਐੱਸਟੀ ਨੇ ਨੈਸ਼ਨਲ ਸਾਇੰਸ ਫਾਊਂਡੇਸ਼ਨ ਅਤੇ ਅਮਰੀਕੀ ਊਰਜਾ ਵਿਭਾਗ ਨਾਲ ਦੁਵੱਲੇ ਵਿਗਿਆਨਕ ਸਹਿਯੋਗ ਦੇ ਵਿਕਾਸ ਬਾਰੇ ਕਈ ਵਾਰ ਗੱਲਬਾਤ ਕੀਤੀ ਹੈ।”

 

 ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ, ਸਕੱਤਰ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਸਮੇਂ ਸਮੇਂ ‘ਤੇ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਮੈਡੀਸਿਨ ਅਤੇ ਗਣਿਤ (ਐੱਸਟੀਈਐੱਮਐੱਮ) ਵਿੱਚ ਭਾਰਤੀ ਮੂਲ ਦੇ ਵਿਅਕਤੀਆਂ (ਪੀਆਈਓ) ਨਾਲ ਗੱਲਬਾਤ ਕਰਦੇ ਰਹੇ ਹਨ। 20 ਅਗਸਤ, 2021 ਨੂੰ, ਉਨ੍ਹਾਂ ਨੇ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਚੇਅਰਮੈਨ, ਪ੍ਰੋਫੈਸਰ ਡੀਪੀ ਸਿੰਘ ਦੇ ਨਾਲ, ਯੂਐੱਸ ਯੂਨੀਵਰਸਿਟੀਆਂ ਦੇ 11 ਪ੍ਰਧਾਨਾਂ/ਚਾਂਸਲਰਾਂ ਨਾਲ ਗੱਲਬਾਤ ਕੀਤੀ ਜਿਸ ਵਿੱਚ ਸੰਯੁਕਤ ਰਾਜ ਵਿੱਚ ਭਾਰਤ ਦੇ ਰਾਜਦੂਤ ਸ਼੍ਰੀ ਤਰਨਜੀਤ ਸਿੰਘ ਸੰਧੂ ਨੇ ਵੀ ਹਿੱਸਾ ਲਿਆ। 

 

 ਸ੍ਰੀ ਐੱਸ ਕੇ ਵਰਸ਼ਨੀ, ਮੁਖੀ, ਅੰਤਰਰਾਸ਼ਟਰੀ ਸਹਿਯੋਗ, ਡੀਐੱਸਟੀ, ਨੇ ਜ਼ਿਕਰ ਕੀਤਾ ਕਿ ਸਰਕਾਰ ਭਾਰਤੀ ਪ੍ਰਵਾਸੀਆਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਨਾਲ ਜੋੜਨ ਲਈ ਉਤਸੁਕ ਹੈ। ਉਨ੍ਹਾਂ ਦੱਸਿਆ ਕਿ ਐੱਸਟੀਈਐੱਮਐੱਮ ਖੇਤਰਾਂ ਵਿੱਚ, 2020 ਵਿੱਚ ਵੈਭਵ (ਵੈਸ਼ਵਿਕ ਭਾਰਤੀ ਵਿਗਿਆਨਿਕ) ਸੰਮੇਲਨ ਦਾ ਆਯੋਜਨ ਕਰਕੇ ਪਹਿਲਾ ਮਹੱਤਵਪੂਰਨ ਕਦਮ ਚੁੱਕਿਆ ਗਿਆ ਸੀ, ਅਤੇ ਹੁਣ ਭਾਰਤੀ ਪ੍ਰਵਾਸੀਆਂ ਨੂੰ ਭਾਰਤੀ ਅਕਾਦਮਿਕ ਅਤੇ ਖੋਜ ਸੰਸਥਾਵਾਂ ਨਾਲ ਜੋੜਨ ਲਈ ਇੱਕ ਔਨਲਾਈਨ ਪੋਰਟਲ, ਪ੍ਰਭਾਸ (ਪ੍ਰਵਾਸੀ ਭਾਰਤੀ ਅਕਾਦਮਿਕ ਅਤੇ ਵਿਗਿਆਨਕ ਸੰਪਰਕ) ਵੀ ਲਾਂਚ ਕੀਤਾ ਗਿਆ ਹੈ।  

 

 ਯੂਜੀਸੀ ਦੇ ਚੇਅਰਮੈਨ, ਪ੍ਰੋਫੈਸਰ ਡੀਪੀ ਸਿੰਘ ਨੇ ਪਿਛਲੇ ਸਾਲ ਇਸ ਦੀ ਘੋਸ਼ਣਾ ਤੋਂ ਬਾਅਦ ਨਵੀਂ ਰਾਸ਼ਟਰੀ ਵਿਦਿਅਕ ਨੀਤੀ ਅਤੇ ਵਿਕਾਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਭਾਰਤੀ ਸਿੱਖਿਆ ਪ੍ਰਣਾਲੀ ਦੇ ਅੰਤਰਰਾਸ਼ਟਰੀਕਰਨ ਬਾਰੇ ਚਾਨਣਾ ਪਾਇਆ ਅਤੇ ਅਮਰੀਕੀ ਯੂਨੀਵਰਸਿਟੀਆਂ ਨੂੰ ਭਾਰਤ ਵਿੱਚ ਕੈਂਪਸ ਸਥਾਪਤ ਕਰਨ ਦਾ ਸੱਦਾ ਦਿੱਤਾ।

 

 ਗੱਲਬਾਤ ਦੌਰਾਨ, ਭਾਰਤੀ ਪ੍ਰਵਾਸੀਆਂ ਨੇ ਸੁਝਾਅ ਦਿੱਤਾ ਕਿ ਨਿਰਧਾਰਤ ਸਮਾਂ ਸੀਮਾ ਅਤੇ ਪ੍ਰਭਾਸ਼ਿਤ ਫੋਕਸ ਖੇਤਰਾਂ ਦੇ ਨਾਲ ਸਹਿਯੋਗ 'ਤੇ ਨਿਰੰਤਰ ਕਾਰਵਾਈ ਦੀ ਜ਼ਰੂਰਤ ਹੈ। ਉਨ੍ਹਾਂ ਸਿਹਤ ਸੰਭਾਲ ਪ੍ਰਣਾਲੀ ਨੂੰ ਅਪਗ੍ਰੇਡ ਕਰਨ ਅਤੇ ਮੈਡੀਕਲ ਸਾਇੰਸ ਦੇ ਨਾਲ ਨਾਲ ਤਕਨੀਕੀ ਸਿੱਖਿਆ ਨੂੰ ਉਤਸ਼ਾਹਤ ਕਰਨ ਦਾ ਪ੍ਰਸਤਾਵ ਦਿੱਤਾ ਤਾਂ ਜੋ ਕੁਝ ਖਾਸ ਫੋਕਸ ਖੇਤਰਾਂ ਜਿਵੇਂ ਕਿ ਸਿਹਤ ਸੰਭਾਲ, ਆਰਟੀਫੀਸ਼ੀਅਲ ਇੰਟੈਲੀਜੈਂਸ ਮਸ਼ੀਨ ਲਰਨਿੰਗ, ਖੇਤੀਬਾੜੀ, ਅਤੇ ਹੋਰਨਾਂ ਵਿੱਚ ਸਹਿਯੋਗ ਵਿਕਸਤ ਕੀਤਾ ਜਾ ਸਕੇ। 

 

 ਮੀਟਿੰਗ ਵਿੱਚ ਪ੍ਰੋਫੈਸਰ ਸਤੀਸ਼ ਕੇ ਤ੍ਰਿਪਾਠੀ, ਸਟੇਟ ਯੂਨੀਵਰਸਿਟੀ ਆਫ ਨਿਊਯਾਰਕ, ਬਫੈਲੋ;  ਪ੍ਰੋ. ਪ੍ਰਦੀਪ ਖੋਸਲਾ, ਕੈਲੀਫੋਰਨੀਆ ਯੂਨੀਵਰਸਿਟੀ, ਸੈਨ ਡਿਏਗੋ;  ਪ੍ਰੋ. ਮਾਈਕਲ ਰਾਓ, ਵਰਜੀਨੀਆ ਕਾਮਨਵੈਲਥ ਯੂਨੀਵਰਸਿਟੀ;  ਪ੍ਰੋ. ਕੁੰਬਲੇ ਸੁਬਾਸਵਾਮੀ, ਮੈਸਾਚੂਸੇਟਸ ਯੂਨੀਵਰਸਿਟੀ, ਐਮਹਰਸਟ;  ਪ੍ਰੋ. ਅਸ਼ੀਸ਼ ਵੈਦਿਆ, ਨਾਰਦਰਨ ਕੈਂਟਕੀ ਯੂਨੀਵਰਸਿਟੀ;  ਪ੍ਰੋ. ਰੇਨੂ ਖਟੋਰ, ਹਿਊਸਟਨ ਯੂਨੀਵਰਸਿਟੀ;  ਪ੍ਰੋ. ਨੀਲੀ ਬੇਂਦਾਪੁਡੀ, ਲੂਯਿਸਵਿਲੇ ਯੂਨੀਵਰਸਿਟੀ, ਕੈਂਟਕੀ;  ਪ੍ਰੋ. ਵੈਂਕਟ ਰੈਡੀ, ਕੋਲੋਰਾਡੋ ਯੂਨੀਵਰਸਿਟੀ, ਕੋਲੋਰਾਡੋ ਸਪ੍ਰਿੰਗਜ਼;  ਪ੍ਰੋ. ਮੌਲੀ ਅਗਰਵਾਲ, ਮਿਸੌਰੀ ਯੂਨੀਵਰਸਿਟੀ, ਕੇਨਸਾਸ ਸਿਟੀ;  ਪ੍ਰੋ. ਮੰਤੋਸ਼ ਦੀਵਾਨ, ਅਪਸਟੇਟ ਮੈਡੀਕਲ ਯੂਨੀਵਰਸਿਟੀ, ਸੁਨੀ;  ਪ੍ਰੋ. ਮਹੇਸ਼ ਦਾਸ, ਬੋਸਟਨ ਆਰਕੀਟੈਕਚਰਲ ਕਾਲਜ, ਬੋਸਟਨ ਨੇ ਹਿੱਸਾ ਲਿਆ।


 



*********

 

 

 ਐੱਸਐੱਨਸੀ / ਆਰਆਰ


(Release ID: 1748565) Visitor Counter : 166


Read this release in: English , Urdu , Hindi , Tamil