ਸਿੱਖਿਆ ਮੰਤਰਾਲਾ
ਕੌਮੀ ਸਿੱਖਿਆ ਨੀਤੀ ਭਾਰਤ ਨੂੰ ਇੱਕ ਗਿਆਨ ਅਰਥਚਾਰੇ ਦੇ ਰੂਪ ਵਿੱਚ ਸਥਾਪਤ ਕਰਨ ਲਈ ਇੱਕ ਯੋਜਨਾਬੰਦੀ ਪ੍ਰਦਾਨ ਕਰਦੀ ਹੈ - ਸ਼੍ਰੀ ਧਰਮੇਂਦਰ ਪ੍ਰਧਾਨ
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਰਨਾਟਕ ਵਿੱਚ ਕੌਮੀ ਸਿੱਖਿਆ ਨੀਤੀ 2020 ਦੇ ਲਾਂਚ ਮੌਕੇ ਵਰਚੁਅਲੀ ਸੰਬੋਧਨ ਕੀਤਾ
Posted On:
23 AUG 2021 7:06PM by PIB Chandigarh
ਕੇਂਦਰੀ ਸਿੱਖਿਆ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਰਨਾਟਕ ਵਿੱਚ ਕੌਮੀ ਸਿੱਖਿਆ ਨੀਤੀ ਦੀ ਸ਼ੁਰੂਆਤ ਅਤੇ ਕਰਨਾਟਕ ਸਰਕਾਰ ਦੀਆਂ ਸਿੱਖਿਆ ਨਾਲ ਜੁੜੀਆਂ ਕਈ ਪਹਿਲਕਦਮੀਆਂ ਦੇ ਉਦਘਾਟਨ ਮੌਕੇ ਕਿਹਾ ਕਿ ਕੌਮੀ ਸਿੱਖਿਆ ਨੀਤੀ- 2020 ਭਾਰਤ ਨੂੰ ਇੱਕ ਗਿਆਨ ਅਰਥਚਾਰੇ ਦੇ ਰੂਪ ਵਿੱਚ ਸਥਾਪਤ ਕਰਨ ਦੇ ਨਾਲ-ਨਾਲ ਆਲਮੀ ਨਾਗਰਿਕਾਂ ਦੀ ਸਿਰਜਣਾ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ।
https://twitter.com/dpradhanbjp/status/1429682893350080518?s=20
ਭਾਗੀਦਾਰਾਂ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਕਰਨਾਟਕ ਨੇ ਕੌਮੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਕੇ ਆਪਣੀ ਸਿੱਖਿਆ ਦੇ ਨਜ਼ਰੀਏ ਨੂੰ ਬਦਲਣ ਵਿੱਚ ਵੱਡੀ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੌਮੀ ਸਿੱਖਿਆ ਨੀਤੀ ਦਾ ਕੰਨ੍ਹੜ ਵਿੱਚ ਤਰਜ਼ਮਾ ਕਰਨ ਤੋਂ ਲੈ ਕੇ ਕੌਮੀ ਸਿੱਖਿਆ ਨੀਤੀ ਟਾਸਕ ਫੋਰਸ ਦਾ ਗਠਨ ਕਰਨ ਤੱਕ ਕਰਨਾਟਕ ਨੇ ਦੂਰਦਰਸ਼ੀ ਕੌਮੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਲਈ ਆਪਣੇ ਆਪ ਨੂੰ ਭਾਰਤ ਦੇ ਪਹਿਲੇ ਰਾਜ ਵਜੋਂ ਸਥਾਪਤ ਕਰਨ ਲਈ।ਪਹਿਲ ਕੀਤੀ ਹੈ। ਮੰਤਰੀ ਨੇ ਅੱਗੇ ਕਿਹਾ ਕਿ ਰਾਜ ਵਿੱਚ ਐੱਨਈਪੀ ਦੇ ਲਾਗੂ ਹੋਣ ਦੇ ਨਾਲ, ਕਰਨਾਟਕ ਨੇ ਦੂਜੇ ਰਾਜਾਂ ਦੇ ਲਈ ਇੱਕ ਮਿਸਾਲ ਕਾਇਮ ਕੀਤੀ ਹੈ।
ਮੰਤਰੀ ਨੇ ਕਿਹਾ ਕਿ ਭਾਰਤੀ ਨੈਤਿਕਤਾ ਨਾਲ ਡੂੰਘੀਆਂ ਜੜ੍ਹਾਂ, ਭਾਰਤ ਦੀ ਐੱਨਈਪੀ ਦੇ ਨਜ਼ਰੀਏ ਵਿੱਚ ਆਧੁਨਿਕ ਹਨ - ਇਸ ਦੀ ਨੀਤੀ ਦਾ ਢਾਂਚਾ, ਲਾਗੂ ਕਰਨ ਦੀ ਰਣਨੀਤੀ, ਨਤੀਜੇ ਅਤੇ ਮਨੁੱਖੀ ਸਮਾਜ ਦੀ ਬਿਹਤਰੀ ਵਿੱਚ ਭੂਮਿਕਾ ਵਿਸ਼ਵਵਿਆਪੀ ਨੀਤੀ ਨਿਰਮਾਤਾਵਾਂ ਲਈ ਇੱਕ ਕੇਸ ਅਧਿਐਨ ਦੇ ਰੂਪ ਵਿੱਚ ਕੰਮ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਉਹ ਪੀੜ੍ਹੀ ਜੋ ਅੱਜ 3-23 ਦੀ ਉਮਰ ਦੇ ਸਮੂਹ ਵਿੱਚ ਹੈ, ਐੱਨਈਪੀ ਦੇ ਲਾਭ ਪ੍ਰਾਪਤ ਕਰਨਗੇ ਅਤੇ ਭਵਿੱਖ ਵਿੱਚ ਭਾਰਤ ਦੀ ਕਿਸਮਤ ਨੂੰ ਰੂਪ ਦੇਵੇਗੀ, ਪਰ ਸਾਡੇ ਸਾਹਮਣੇ ਚੁਣੌਤੀ ਭਾਰਤ ਦੀ ਵਧਦੀ ਆਬਾਦੀ ਨੂੰ ਨਵੀਂ ਸਿੱਖਿਆ ਨੀਤੀ ਦੇ ਦਾਇਰੇ ਵਿੱਚ ਛੇਤੀ ਤੋਂ ਛੇਤੀ ਸ਼ਾਮਲ ਕਰਨਾ ਹੈ।
ਸ਼੍ਰੀ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਐੱਨਈਪੀ ਭਾਰਤ ਨੂੰ ਇੱਕ ਨਵੇਂ ਆਲਮੀ ਵਿਵਸਥਾ ਵਿੱਚ ਸ਼ਾਮਲ ਕਰੇਗਾ। ਉਨ੍ਹਾਂ ਨੇ ਸਾਰੇ ਹਿੱਸੇਦਾਰਾਂ ਨੂੰ ਭਾਰਤ ਨੂੰ ਇੱਕ ਜੀਵੰਤ ਗਿਆਨ ਅਰਥਵਿਵਸਥਾ ਬਣਾਉਣ ਦੀ ਸਾਡੀ ਰਾਸ਼ਟਰੀ ਇੱਛਾ ਨੂੰ ਪੂਰਾ ਕਰਨ ਲਈ ਸਮੂਹਿਕ ਰੂਪ ਵਿੱਚ ਕੰਮ ਕਰਨ ਦੀ ਅਪੀਲ ਕੀਤੀ।
ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਐੱਸ ਬੋਮਈ, ਉਚੇਰੀ ਸਿੱਖਿਆ, ਆਈਟੀ ਅਤੇ ਬੀਟੀ, ਵਿਗਿਆਨ ਅਤੇ ਟੈਕਨੋਲੋਜੀ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ, ਡਾ. ਸੀ ਐੱਨ ਅਸ਼ਵਥ ਨਾਰਾਇਣ; ਐੱਨਈਪੀ ਦੀ ਖਰੜਾ ਕਮੇਟੀ ਦੇ ਚੇਅਰਮੈਨ ਡਾ. ਕੇ ਕਸਤੂਰੀਰੰਗਨ ਅਤੇ ਹੋਰ ਪਤਵੰਤੇ ਇਸ ਸਮਾਗਮ ਵਿੱਚ ਸ਼ਾਮਲ ਹੋਏ।
*****
ਐੱਮਜੇਪੀਐੱਸ/ਏਕੇ
(Release ID: 1748418)
Visitor Counter : 187