ਪੁਲਾੜ ਵਿਭਾਗ
ਭੁਵਨ ਤਹਿਤ "ਯੁਕਤਧਾਰਾ" ਨਵਾਂ ਪੋਰਟਲ ਰਿਮੋਟ ਸੈਂਸਿੰਗ ਅਤੇ ਜੀ ਆਈ ਸੀ ਅਧਾਰਿਤ ਜਾਣਕਾਰੀ ਵਰਤ ਕੇ ਨਵੇਂ ਮਗਨਰੇਗਾ (ਐੱਮ ਜੀ ਐੱਨ ਆਰ ਈ ਜੀ ਏ) ਐਸਿੱਟਸ ਦੀ ਯੋਜਨਾ ਲਈ ਸਹੂਲਤ ਦੇਵੇਗਾ : ਕੇਂਦਰੀ ਮੰਤਰੀ ਸ਼੍ਰੀ ਜਿਤੇਂਦਰ ਸਿੰਘ
"ਇਹ ਪਲੇਟਫਾਰਮ ਵੱਖ ਵੱਖ ਕੌਮੀ ਪੇਂਡੂ ਵਿਕਾਸ ਪ੍ਰੋਗਰਾਮਾਂ , ਉਦਾਹਰਣ ਦੇ ਤੌਰ ਤੇ ਮਗਨਰੇਗਾ , ਏਕੀਕ੍ਰਿਤ ਵਾਟਰ ਸ਼ੈੱਡ ਪ੍ਰਬੰਧਨ ਪ੍ਰੋਗਰਾਮ , ਪ੍ਰਤੀ ਬੂੰਦ ਪ੍ਰਤੀ ਫਸਲ ਅਤੇ ਰਾਸ਼ਟਰੀਯ ਕ੍ਰਿਸ਼ੀ ਵਿਕਾਸ ਯੋਜਨਾ ਆਦਿ ਦੇ ਨਾਲ ਫੀਲਡ ਫੋਟੋਆਂ ਤਹਿਤ ਕਾਇਮ ਕੀਤੇ ਐਸਿੱਟਸ (ਜੀ ਈ ਓ ਟੀ ਏ ਜੀ ਐੱਸ) ਦੇ ਜਮ੍ਹਾ ਕਰਤਾ ਵਜੋਂ ਸੇਵਾ ਕਰੇਗਾ"
Posted On:
23 AUG 2021 5:36PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਤੇ ਤਕਨਾਲੋਜੀ ਮੰਤਰਾਲਾ , ਪ੍ਰਿਥਵੀ ਵਿਗਿਆਨ ਅਤੇ ਪ੍ਰਧਾਨ ਮੰਤਰੀ ਦਫਤਰ ਲਈ ਕੇਂਦਰੀ ਰਾਜ ਮੰਤਰੀ , ਪ੍ਰਸੋਨਲ ਮੰਤਰਾਲਾ , ਜਨਤਕ ਸਿ਼ਕਾਇਤਾਂ ਅਤੇ ਪੈਨਸ਼ਨ , ਪਰਮਾਣੂ ਊਰਜਾ ਅਤੇ ਪੁਲਾੜ ਵਿਭਾਗ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਭੁਵਨ ਤਹਿਤ "ਯੁਕਤਧਾਰਾ" ਨਵਾਂ ਪੋਰਟਲ ਰਿਮੋਟ ਸੈਂਸਿੰਗ ਅਤੇ ਜੀ ਆਈ ਸੀ ਅਧਾਰਿਤ ਜਾਣਕਾਰੀ ਵਰਤ ਕੇ ਨਵੇਂ ਮਗਨਰੇਗਾ (ਐੱਮ ਜੀ ਐੱਨ ਆਰ ਈ ਜੀ ਏ) ਐਸਿੱਟਸ ਦੀ ਯੋਜਨਾ ਲਈ ਸਹੂਲਤ ਦੇਵੇਗਾ । ਮੰਤਰੀ ਨੇ ਕਿਹਾ ਕਿ ਇਹ ਪਲੇਟਫਾਰਮ ਵੱਖ ਵੱਖ ਕੌਮੀ ਪੇਂਡੂ ਵਿਕਾਸ ਪ੍ਰੋਗਰਾਮਾਂ , ਉਦਾਹਰਣ ਦੇ ਤੌਰ ਤੇ ਮਗਨਰੇਗਾ , ਏਕੀਕ੍ਰਿਤ ਵਾਟਰ ਸ਼ੈੱਡ ਪ੍ਰਬੰਧਨ ਪ੍ਰੋਗਰਾਮ , ਪ੍ਰਤੀ ਬੂੰਦ ਪ੍ਰਤੀ ਫਸਲ ਅਤੇ ਰਾਸ਼ਟਰੀਯ ਕ੍ਰਿਸ਼ੀ ਵਿਕਾਸ ਯੋਜਨਾ ਆਦਿ ਦੇ ਨਾਲ ਫੀਲਡ ਫੋਟੋਆਂ ਤਹਿਤ ਕਾਇਮ ਕੀਤੇ ਐਸਿੱਟਸ (ਜੀ ਈ ਓ ਟੀ ਏ ਜੀ ਐੱਸ) ਦੇ ਜਮ੍ਹਾ ਕਰਤਾ ਵਜੋਂ ਸੇਵਾ ਕਰੇਗਾ ।
ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀ ਰਾਜ ਦੁਆਰਾ ਲਾਂਚ ਕੀਤੇ "ਯੁਕਤਧਾਰਾ" ਜੀਓ ਸਪੇਸ਼ੀਅਲ ਪਲੈਨਿੰਗ ਪੋਰਟਲ ਦੇ ਲਾਂਚ ਮੌਕੇ ਬੋਲਦਿਆਂ ਡਾਕਟਰ ਸਿੰਘ ਨੇ ਕਿਹਾ ਕਿ ਇਸ ਦਾ ਨਾਂ ਹੀ ਬਹੁਤ ਢੁੱਕਵਾਂ ਹੈ , ਕਿਉਂਕਿ ਸ਼ਬਦ ਯੁਕਤ ਯੋਜਨਮ , ਯੋਜਨਾ ਤੋਂ ਲਿਆ ਗਿਆ ਹੈ ਅਤੇ "ਧਾਰਾ" ਪ੍ਰਵਾਹ ਦਾ ਸੰਕੇਤ ਹੈ । ਉਹਨਾਂ ਕਿਹਾ ਕਿ ਇਹ ਪੱਕੇ ਤੌਰ ਤੇ ਵਿਕੇਂਦਰਿਤ ਫੈਸਲਾ ਕਰਨ ਦੇ ਸਮਰਥਨ ਨਾਲ ਪੇਂਡੂ ਯੋਜਨਾ ਲਈ ਜੀ ਟੂ ਜੀ ਸੇਵਾ ਸਥਾਪਤ ਕਰਨ ਲਈ ਪੇਂਡੂ ਵਿਕਾਸ ਮੰਤਰਾਲਾ ਅਤੇ ਇਸਰੋ ਦੇ ਸਾਂਝੇ ਅਣਥਕ ਯਤਨਾਂ ਦੀ ਸ਼ੁਰੂਆਤ ਹੈ ।
ਡਾਕਟਰ ਸਿੰਘ ਨੇ ਇਸਰੋ ਦੇ ਜੀਓ ਪੋਰਟਲ ਭੁਵਨ ਦੀਆਂ ਸੇਵਾਵਾਂ ਅਤੇ ਸੰਭਾਵਨਾਵਾਂ ਨੂੰ ਮਾਣਤਾ ਦਿੰਦਿਆਂ , ਇਹ ਉਜਾਗਰ ਕੀਤਾ ਕਿ ਇਸ ਦੇ ਅਮੀਰ ਜਾਣਕਾਰੀ ਅਧਿਕਾਰੀ ਸਦਕਾ ਸੈਟੇਲਾਈਟ ਇਮੇਜੇਸ ਅਤੇ ਮੁਲਾਂਕਣ ਸਮਰਥਾਵਾਂ , ਅਸਲ ਵਿੱਚ ਭੁਵਨ ਦੇਸ਼ ਦੀਆਂ ਕਈ ਵਿਕਾਸ ਯੋਜਨਾ ਗਤੀਵਿਧੀਆਂ ਲਈ ਅਸਲ ਜੀਓ ਸਪੇਸ਼ੀਅਲ ਪਲੇਟਫਾਰਮ ਬਣ ਚੁੱਕਾ ਹੈ ।
ਮੰਤਰੀ ਨੇ ਕਿਹਾ ਕਿ ਸਭ ਤੋਂ ਉੱਚਾ ਬਿੰਦੂ ਇਹ ਹੈ ਕਿ ਇਹ ਪੋਰਟਲ ਕਈ ਕਿਸਮ ਦੀਆਂ ਜਮੈਟਿਕ ਤੈਹਾਂ , ਮਲਟੀ ਟੈਂਪਰਲ ਉੱਚ ਰੈਜ਼ੋਲੂਸ਼ਨ ਭੂਮੀ ਅਬਜ਼ਰਵੇਸ਼ਨ ਡਾਟਾ ਦੇ ਨਾਲ ਮੁਲਾਂਕਣ ਟੂਲਜ਼ ਦਾ ਏਕੀਕ੍ਰਿਤ ਪੋਰਟਲ ਹੈ । ਯੋਜਨਾਕਾਰ ਵੱਖ ਵੱਖ ਸਕੀਮਾਂ ਤਹਿਤ ਪਹਿਲੇ ਐਸਿੱਟਸ ਦਾ ਮੁਲਾਂਕਣ ਕਰਨਗੇ ਅਤੇ ਆਨਲਾਈਨ ਟੂਲਜ਼ ਦੀ ਵਰਤੋਂ ਕਰਦਿਆਂ ਨਵੇਂ ਕੰਮਾਂ ਦੀ ਸ਼ਨਾਖ਼ਤ ਲਈ ਸਹੂਲਤਾਂ ਦੇਣਗੇ । ਤਿਆਰ ਕੀਤੀਆਂ ਗਈਆਂ ਯੋਜਨਾਵਾਂ ਨੂੰ ਸੂਬਾ ਵਿਭਾਗਾਂ ਤਹਿਤ ਉਚਿਤ ਅਥਾਰਟੀਆਂ ਦੁਆਰਾ ਮੁਲਾਂਕਣ ਕੀਤਾ ਜਾਵੇਗਾ । ਇਸ ਲਈ ਯੁਕਤਧਾਰਾ ਅਧਾਰਿਤ ਯੋਜਨਾਵਾਂ ਜ਼ਮੀਨ ਪੱਧਰ ਤੇ ਕੰਮ ਕਰਕੇ ਤਿਆਰ ਕੀਤੀਆਂ ਜਾਣਗੀਆਂ ਅਤੇ ਸਾਰਥਕ ਤੇ ਸਰੋਤਾਂ ਦੀ ਵੰਡ ਲਈ ਉਚਿਤ ਅਥਾਰਟੀਆਂ ਦੁਆਰਾ ਪ੍ਰਮਾਣਿਤ ਹੋਣਗੀਆਂ । ਇਹ ਯੋਜਨਾ ਦੀ ਗੁਣਵਤਾ ਨੂੰ ਯਕੀਨੀ ਬਣਾਏਗਾ ਅਤੇ ਕਈ ਸਾਲਾਂ ਤੋਂ ਸਥਾਪਿਤ ਕੀਤੇ ਐਸਿੱਟਸ ਦੀ ਲੰਮੀ ਮਿਆਦ ਲਈ ਨਿਗਰਾਨੀ ਯੋਗ ਹੋਵੇਗਾ ।
ਮੰਤਰੀ ਨੇ ਕਿਹਾ ਕਿ ਭੁਵਨ ਤੇ ਜੀਓ ਮਗਨਰੇਗਾ ਦਾ ਵੱਡੀ ਪੱਧਰ ਤੇ ਸਵਾਗਤ ਕੀਤਾ ਗਿਆ ਹੈ । ਐਸਿੱਟਸ ਦੀ ਜੀਓ ਟੈਗਿੰਗ ਤੋਂ ਪਹਿਲਾਂ , ਦੌਰਾਨ ਅਤੇ ਬਾਅਦ ਵਿੱਚ ਪੇਂਡੂ ਐਸਿੱਟਸ ਨੂੰ ਕਾਇਮ ਕਰਨ ਦੀ ਪ੍ਰਕਿਰਿਆ ਦੌਰਾਨ ਫੰਡਾਂ ਦੀ ਪ੍ਰਗਤੀ ਅਧਾਰਿਤ ਵੰਡ ਨੂੰ ਸਫ਼ਲਤਾਪੂਰਵਕ ਲਾਗੂ ਕੀਤਾ ਗਿਆ ਹੈ । ਇਸ ਤੋਂ ਇਲਾਵਾ ਇੱਕ ਨਾਗਰਿਕ ਕੇਂਦਰਿਤ ਮੋਬਾਈਲ ਐਪਲੀਕੇਸ਼ਨ ਜਨ ਮਨਰੇਗਾ (ਜੇ ਏ ਐੱਨ ਐੱਮ ਏ ਐੱਨ ਆਰ ਈ ਜੀ ਏ) ਨੇ ਭੁਵਨ ਸੇਵਾਵਾਂ ਵਰਤ ਕੇ ਫੀਡਬੈਕ ਮੁਹੱਈਆ ਕਰਨ ਲਈ ਪੇਂਡੂ ਵਸੋਂ ਦੀ ਸਹਾਇਤਾ ਕੀਤੀ ਹੈ । ਉਹਨਾਂ ਦਾ ਇਹ ਵਿਚਾਰ ਹੈ ਕਿ ਜੀਓਗ੍ਰਾਫਿਕ ਜਾਣਕਾਰੀ ਅਤੇ ਪ੍ਰਿਥਵੀ ਅਬਜ਼ਰਵੇਸ਼ਨ ਤਕਨਾਲੋਜੀ ਦੀ ਇੱਕਜੁਟਤਾ ਦੇ ਮਿਸ਼ਰਣ ਨੇ ਨਾ ਕੇਵਲ ਹਰੇਕ ਪੇਂਡੂ ਐਸਿੱਟ ਦੀ ਜਗ੍ਹਾ ਦੀ ਕੀਮਤ ਹੀ ਸਾਹਮਣੇ ਲਿਆਂਦੀ ਹੈ ਬਲਕਿ ਮਗਨਰੇਗਾ ਪ੍ਰੋਗਰਾਮਾਂ ਵਿੱਚ ਬਾਕਮਾਲ ਪਾਰਦਰਸ਼ਤਾ ਵੀ ਲਿਆਂਦੀ ਹੈ ।
ਡਾਕਟਰ ਸਿੰਘ ਨੇ ਕਿਹਾ ਕਿ ਪੇਂਡੂ ਵਿਕਾਸ ਮੰਤਰਾਲੇ ਦੀ ਪ੍ਰਕਿਰਿਆ ਲੋੜਾਂ ਅਨੁਸਾਰ ਭੁਵਨ ਦੀ ਕਸਟਮਾਈਜੇਸ਼ਨ ਲਗਾਤਾਰ ਸੂਬਾ ਕਾਰਜਕਰਤਾਵਾਂ ਦੀ ਲਗਾਤਾਰ ਮਦਦ ਅਤੇ ਜੀਓ ਮਗਨਰੇਗਾ ਡਾਟਾ ਬੇਸ ਨੂੰ ਉਸਾਰਨ ਲਈ ਤਕਨਾਲੋਜੀ ਨੂੰ ਅਪਨਾਉਣ ਵਿੱਚ ਸੂਬਾ ਵਿਭਾਗ ਦੇ ਕਰਮਚਾਰੀਆਂ ਦੁਆਰਾ ਦਿਖਾਇਆ ਗਿਆ ਉਤਸ਼ਾਹ ਵੀ ਸ਼ਲਾਘਾਯੋਗ ਹੈ ਅਤੇ ਪੂਰੇ ਵਿਸ਼ਵ ਵਿੱਚ ਇਹ ਆਪਣੀ ਕਿਸਮ ਦਾ ਇੱਕ ਵੱਡਾ ਪਹਿਲਾ ਅਭਿਆਸ ਹੈ ।
*************
ਐੱਸ ਐੱਨ ਸੀ / ਆਰ ਆਰ
(Release ID: 1748375)
Visitor Counter : 282