PIB Headquarters
azadi ka amrit mahotsav

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 22 AUG 2021 1:43PM by PIB Chandigarh

 


 

• ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 58.14ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

• ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 30,498ਨਵੇਂ ਮਾਮਲੇ ਸਾਹਮਣੇ ਆਏ

• ਐਕਟਿਵ ਮਾਮਲੇ ਕੁੱਲ ਮਾਮਲਿਆਂ ਦਾ 1.09% ਹਨ; ਮਾਰਚ 2020 ਤੋਂ ਸਭ ਤੋਂ ਘੱਟ 

• ਭਾਰਤ ਵਿੱਚ ਐਕਟਿਵ ਕੇਸਲੋਡ 3,53,398; 152ਦਿਨਾਂ ਵਿੱਚ ਸਭ ਤੋਂ ਘੱਟ

• ਸਭ ਤੋਂ ਉੱਚੀ ਰਿਕਵਰੀ ਦਰ; ਵਰਤਮਾਨ ਵਿੱਚ 97.57%; ਮਾਰਚ 2020 ਤੋਂ ਸਭ ਤੋਂ ਜ਼ਿਆਦਾ

• ਪਿਛਲੇ 24 ਘੰਟਿਆਂ ਦੌਰਾਨ 38,487ਰਿਕਵਰੀ ਹੋਈ, ਕੁੱਲ ਰਿਕਵਰੀਆਂ 3,16,36,469 ਹਨ

• ਹਫ਼ਤਾਵਾਰੀ ਸਕਾਰਾਤਮਕਤਾ ਦਰਇਸ ਵੇਲੇ 2.00% ਹੈ; ਪਿਛਲੇ 58 ਦਿਨਾਂ ਲਈ 3% ਤੋਂ ਹੇਠਾਂ, 

• 1.95%ਦੀ ਰੋਜ਼ਾਨਾ ਸਕਾਰਾਤਮਕਤਾ ਦਰ; ਪਿਛਲੇ 27 ਦਿਨਾਂ ਲਈ 3% ਤੋਂ ਘੱਟ

• ਟੈਸਟਿੰਗ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਇਆ –50.62 ਕਰੋੜ ਟੈਸਟ ਕੀਤੇ ਗਏ (ਕੁੱਲ)

 

 #Unite2FightCorona 

#IndiaFightsCorona

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

 

Image

 

ਕੋਵਿਡ-19 ਅੱਪਡੇਟ

ਭਾਰਤ ਦੀ ਕੁੱਲ ਕੋਵਿਡ-19 ਟੀਕਾਕਰਣ ਕਵਰੇਜ 58 ਕਰੋੜ ਤੋਂ ਪਾਰ

 

ਪਿਛਲੇ 24 ਘੰਟਿਆਂ ਵਿੱਚ 52 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

 

ਰਿਕਵਰੀ ਦਰ ਵਧ ਕੇ 97.57ਫੀਸਦੀ ਹੋਈ; ਮਾਰਚ 2020 ਤੋਂ ਬਾਅਦ ਸਭ ਤੋਂ ਵੱਧ

 

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 30,948 ਨਵੇਂ ਕੇਸ ਸਾਹਮਣੇ ਆਏ


 

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ (3,53,398) ਹੋਈ 152 ਦਿਨਾਂ ਵਿੱਚ ਸਭ ਤੋਂ ਘੱਟ


 

ਐਕਟਿਵ ਕੇਸ, ਕੁੱਲ ਮਾਮਲਿਆਂ ਦਾ 1.09ਫੀਸਦੀ ਬਣਦੇ ਹਨ; ਮਾਰਚ 2020 ਤੋਂ ਬਾਅਦ ਸਭ ਤੋਂ ਘੱਟ


 

ਰੋਜ਼ਾਨਾ ਪਾਜ਼ਿਟਿਵਿਟੀ ਦਰ 1.95ਫੀਸਦੀ ਹੋਈ; ਪਿਛਲੇ 27ਦਿਨਾਂ ਤੋਂ ਲਗਾਤਾਰ 3 ਫੀਸਦੀ ਤੋਂ ਘੱਟ

 

 

ਭਾਰਤ ਦੀ ਸੰਚਤ ਟੀਕਾਕਰਣ ਦੀ ਕਵਰੇਜ ਨੇ ਕੱਲ੍ਹ 58 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਵੈਕਸੀਨ ਦੀਆਂ 52,23,612 ਟੀਕਿਆਂ ਦੀਆਂ ਖੁਰਾਕਾਂ ਦੇ ਪ੍ਰਬੰਧਦੇ ਨਾਲ, ਭਾਰਤ ਦੀ ਕੋਵਿਡ-19 ਟੀਕਾਕਰਣ ਦੀ ਕਵਰੇਜ ਨੇ ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟਾਂ ਦੇ ਅਨੁਸਾਰ 58.14 ਕਰੋੜ (58,14,89,377) ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਇਹ ਅੰਕੜਾ 64,39,411 ਸੈਸ਼ਨਾਂ ਰਾਹੀਂ ਪ੍ਰਾਪਤ ਕੀਤਾ ਗਿਆ ਹੈ।

ਆਰਜ਼ੀ ਰਿਪੋਰਟ ਦੇ ਅਨੁਸਾਰ, ਅੱਜ ਸਵੇਰੇ 7 ਵਜੇ ਤੱਕ ਕੁੱਲ ਇਕੱਤਰ ਕੀਤੇ ਗਏ ਅੰਕੜੇਹੇਠਾਂ ਦਿੱਤੇ ਗਏ ਹਨ:

 

ਹੈਲਥਕੇਅਰ ਵਰਕਰ

ਪਹਿਲੀ ਖੁਰਾਕ

1,03,53,366

ਦੂਜੀ ਖੁਰਾਕ

82,10,206

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,03,885

ਦੂਜੀ ਖੁਰਾਕ

1,25,60,909

18 ਤੋਂ 44 ਉਮਰ ਵਰਗ 

ਪਹਿਲੀ ਖੁਰਾਕ

21,63,66,206

ਦੂਜੀ ਖੁਰਾਕ

1,93,27,127

45 ਤੋਂ 59 ਸਾਲ ਤਕ ਉਮਰ ਵਰਗ 

ਪਹਿਲੀ ਖੁਰਾਕ

12,24,63,403

ਦੂਜੀ ਖੁਰਾਕ

4,87,01,565

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

8,32,68,790

ਦੂਜੀ ਖੁਰਾਕ

4,19,33,920

ਕੁੱਲ

58,14,89,377

 

ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਣ ਦੇ ਦਾਇਰੇ ਦਾ ਵਿਸਤਾਰ ਕਰਨ ਅਤੇ ਗਤੀ ਵਧਾਉਣ ਲਈ ਵਚਨਬੱਧ ਹੈ।

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕ੍ਰਮਿਤ ਲੋਕਾਂ ਵਿੱਚੋਂ 3,16,36,469 ਵਿਅਕਤੀ ਪਹਿਲਾਂ ਹੀ ਕੋਵਿਡ -19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 38,487 ਮਰੀਜ਼ ਠੀਕ ਹੋਏ ਹਨ।

ਭਾਰਤ ਵਿੱਚ ਰਿਕਵਰੀ ਦਰ ਵਧ ਕੇ 97.57 ਫੀਸਦੀ ਹੋਈ; ਮਾਰਚ 2020 ਤੋਂ ਬਾਅਦ ਸਭ ਤੋਂ ਵੱਧ ਦਰਜ ਹੋਈ ਹੈ।

 

https://static.pib.gov.in/WriteReadData/userfiles/image/image0013JFI.jpg

 

ਦੇਸ਼ ਵਿੱਚ ਪਿਛਲੇ 56 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ ਦਾ ਹੀ ਨਤੀਜਾ ਹੈ।

 

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 30,948 ਨਵੇਂ ਕੇਸ ਸਾਹਮਣੇ ਆਏ ਹਨ।  

 

https://static.pib.gov.in/WriteReadData/userfiles/image/image0029H67.jpg

ਉੱਚ ਰਿਕਵਰੀ ਅਤੇ ਨਵੇਂ ਮਾਮਲਿਆਂ ਦੀ ਘੱਟ ਗਿਣਤੀ ਨੇ ਐਕਟਿਵ ਮਾਮਲਿਆਂ ਦੀ ਗਿਣਤੀ ਨੂੰ ਘਟਾ ਕੇ 3,53,398 ਕਰ ਦਿੱਤਾ ਹੈ ਜੋ 152 ਦਿਨਾਂ ਵਿੱਚ ਸਭ ਤੋਂ ਘੱਟ ਹੈI ਮੌਜੂਦਾ ਐਕਟਿਵ ਮਾਮਲੇ ਹੁਣ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦੇ ਸਿਰਫ 1.09 ਫੀਸਦੀ  ਬਣਦੇ ਹਨ, ਜੋ ਕਿ ਮਾਰਚ 2020 ਤੋਂ ਬਾਅਦ ਸਭ ਤੋਂ ਘੱਟ ਹੈI

 

https://static.pib.gov.in/WriteReadData/userfiles/image/image003IE49.jpg

ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਦਾ ਵਿਸਥਾਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਕੁੱਲ 15,85,681 ਟੈਸਟ ਕੀਤੇ ਗਏ। ਭਾਰਤ ਨੇ ਹੁਣ ਤੱਕ 50.62 ਕਰੋੜ (50,62,56,239) ਤੋਂ ਵੱਧ ਸੰਚਤ ਟੈਸਟ ਕਰਵਾਏ ਹਨ।

ਇੱਕ ਪਾਸੇ, ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਉੱਥੇ ਹਫ਼ਤਾਵਾਰੀ ਕੇਸਾਂ ਦੀ ਪਾਜ਼ਿਟਿਵਿਟੀ ਦਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਫ਼ਤਾਵਾਰੀ ਪਾਜ਼ਿਟਿਵਿਟੀ ਦਰ ਪਿਛਲੇ 58 ਦਿਨਾਂ ਤੋਂ ਲਗਾਤਾਰ ਇਸ ਸਮੇਂ 2.00 ਫੀਸਦੀ ਹੈ, ਜਦਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਅੱਜ 1.95 ਫੀਸਦੀ ‘ਤੇ ਹੈ।  ਰੋਜ਼ਾਨਾ ਪਾਜ਼ਿਟਿਵਿਟੀ ਦਰ ਹੁਣ  ਪਿਛਲੇ 27 ਦਿਨਾਂ ਤੋਂ ਲਗਾਤਾਰ 3 ਫੀਸਦੀ ਤੋਂ ਘੱਟ ਅਤੇ 76 ਦਿਨਾਂ ਤੋਂ 5 ਫੀਸਦੀ ਤੋਂ ਹੇਠਾਂ ਰਹਿ ਰਹੀ ਹੈ।

https://pib.gov.in/PressReleseDetail.aspx?PRID=1747965

 

ਮਹੱਤਵਪੂਰਨ ਟਵੀਟ

 

 

*********

ਐੱਮਵੀ/ਐੱਸ


(Release ID: 1748128) Visitor Counter : 213