ਬਿਜਲੀ ਮੰਤਰਾਲਾ

ਐੱਨਟੀਪੀਸੀ ਨੇ ਦੇਸ਼ ਦਾ ਸਭ ਤੋਂ ਵੱਡਾ ਫਲੋਟਿੰਗ ਸੋਲਰ ਪੀਵੀ ਪ੍ਰੋਜੈਕਟ ਸ਼ੁਰੂ ਕੀਤਾ

Posted On: 21 AUG 2021 4:18PM by PIB Chandigarh

ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐੱਨਪੀਟੀਸੀ) ਲਿਮਿਟੇਡ ਨੇ ਆਂਧਰ ਪ੍ਰਦੇਸ਼ ਨੇ ਵਿਸ਼ਾਖਾਪਟਨਮ ਵਿੱਚ ਆਪਣੇ ਸਿਮ੍ਹਾਦ੍ਰੀ ਥਰਮਲ ਸਟੇਸ਼ਨ ਦੇ ਜਲ ਭੰਡਾਰ ‘ਤੇ 25 ਮੈਗਾਵਾਟ ਦੇ ਸਭ ਤੋਂ ਵੱਡੇ ਫਲੋਟਿੰਗ ਸੋਲਰ ਪੀਵੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ। ਇਹ ਭਾਰਤ ਸਰਕਾਰ ਦੁਆਰਾ ਸਾਲ 2018 ਵਿੱਚ ਨੋਟੀਫਾਈਡ ਫਲੈਕਸਿਬਿਲਾਈਜ਼ੇਸ਼ਨ ਯੋਜਨਾ ਦੇ ਤਹਿਤ ਸਥਾਪਿਤ ਕੀਤੇ ਜਾਣ ਵਾਲਾ ਪਹਿਲਾ ਸੋਲਰ ਪ੍ਰੋਜੈਕਟ ਵੀ ਹੈ।

 

E:\surjeet pib work\2021\August 2021\21 August\IMG-20210821-WA0003X7V6.jpg

ਸੋਲਰ ਪੀਵੀ ਪ੍ਰੋਜੈਕਟ ਦਾ ਉਦਘਾਟਨ ਅੱਜ ਐੱਨਟੀਪੀਸੀ ਦੇ ਆਰਈਡੀ (ਡਬਲਿਊਆਰ2 ਅਤੇ ਐੱਸਆਰ) ਸ਼੍ਰੀ ਸੰਜੈ ਮਦਾਨ ਦੇ ਦੁਆਰਾ ਕੀਤਾ ਗਿਆ।

ਜਲ ਭੰਡਾਰ ਵਿੱਚ ਸਥਾਪਿਤ ਕੀਤੇ ਗਏ ਇਸ ਤੈਰਦੇ ਹੋਏ ਸੋਲਰ ਇੰਸਟਾਲੇਸ਼ਨ ਨੂੰ ਵਿਲੱਖਣ ਐਂਕਰਿੰਗ ਡਿਜ਼ਾਈਨ ਵਿੱਚ ਬਣਾਇਆ ਗਿਆ ਹੈ ਅਤੇ ਇਹ ਇੱਕ ਆਰਡਬਲਿਊ ਜਲ ਭੰਡਾਰ ਵਿੱਚ ਕਰੀਬ 75 ਏਕੜ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਫਲੋਟਿੰਗ ਸੋਲਰ ਪ੍ਰੋਜੈਕਟ ਜ਼ਰੀਏ 1 ਲੱਖ ਤੋਂ ਵੱਧ ਸੋਲਰ ਪੀਵੀ ਮੌਡਿਊਲ ਨਾਲ ਬਿਜਲੀ ਪੈਦਾ ਕਰਨ ਦੀ ਸਮਰੱਥਾ ਹੈ। ਇਸ ਨਾਲ ਨਾ ਸਿਰਫ ਲਗਭਗ 7,000 ਘਰਾਂ ਨੂੰ ਰੋਸ਼ਨ ਕਰਨ ਵਿੱਚ ਸਹਾਇਤਾ ਪ੍ਰਾਪਤ ਹੋਵੇਗੀ, ਬਲਕਿ ਇਸ ਨਾਲ ਇਹ ਵੀ ਸੁਨਿਸ਼ਚਿਤ ਹੋਵੇਗਾ ਕਿ ਇਸ ਪ੍ਰੋਜੈਕਟ ਦੀ ਪੂਰੀ ਸਮਾਂ ਅਵਧੀ ਦੌਰਾਨ ਹਰ ਸਾਲ ਘੱਟ ਤੋਂ ਘੱਟ 46,000 ਟਨ ਕਾਰਬਨ ਡਾਈਆਕਸਾਈਡ ਨੂੰ ਘੱਟ ਕੀਤਾ ਜਾਵੇ। ਇਸ ਪ੍ਰੋਜੈਕਟ ਨਾਲ ਹਰ ਸਾਲ 1,3640 ਲੱਖ ਲੀਟਰ ਪਾਣੀ ਦੀ ਬਚਤ ਹੋਣ ਦੀ ਵੀ ਉਮੀਦ ਹੈ। ਇੰਨਾ ਪਾਣੀ 6,700 ਘਰਾਂ ਦੀ ਸਲਾਨਾ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਉਚਿਤ ਹੋਵੇਗਾ।

 

2000 ਮੈਗਾਵਾਟ ਦਾ ਕੋਲਾ ਅਧਾਰਿਤ ਸਿਮ੍ਹਾਦ੍ਰੀ ਸਟੇਸ਼ਨ ਪ੍ਰੋਜੈਕਟ ਬੰਗਾਲ ਦੀ ਖਾੜੀ ਤੋਂ ਸੀਡਬਲਿਊ ਸਿਸਟਮ ਦੇ ਲਈ ਸਮੁੰਦ੍ਰੀ ਜਲ ਪ੍ਰਾਪਤ ਕਰਨ ਵਾਲਾ ਪਹਿਲਾ ਬਿਜਲੀ ਪ੍ਰੋਜੈਕਟ ਹੈ, ਜੋ 20 ਵਰ੍ਹਿਆਂ ਤੋਂ ਵੀ ਵੱਧ ਸਮੇਂ ਤੋਂ ਕਾਰਜ ਕਰ ਰਹੀ ਹੈ।

ਐੱਨਟੀਪੀਸੀ ਨੇ ਸਿਮ੍ਹਾਦ੍ਰੀ ਵਿੱਚ ਪਾਇਲਟ ਅਧਾਰ ‘ਤੇ ਹਾਈਡ੍ਰੋਜਨ ਅਧਾਰਿਤ ਮਾਈਕ੍ਰੋ-ਗ੍ਰਿਡ ਪ੍ਰਣਾਲੀ ਸਥਾਪਿਤ ਕਰਨ ਦੀ ਵੀ ਯੋਜਨਾ ਬਣਾਈ ਹੈ।

66900  ਮੈਗਾਵਾਟ ਦੀ ਕੁੱਲ ਸਥਾਪਿਤ ਸਮਰੱਥਾ ਦੇ ਨਾਲ, ਐੱਨਟੀਪੀਸੀ ਦੇ ਨਾਲ, ਐੱਨਟੀਪੀਸੀ ਸਮੂਹ ਦੇ ਪਾਸ 29 ਨਵਿਆਉਣਯੋਗ ਪ੍ਰੋਜੈਕਟਾਂ ਸਹਿਤ 71 ਪਾਵਰ ਸਟੇਸ਼ਨ ਹਨ। ਐੱਨਟੀਪੀਸੀ ਨੇ ਸਾਲ 2032 ਤੱਕ 60 ਗੀਗਾਵਾਟ (ਜੀਡਬਲਿਊ) ਅਖੁੱਟ ਊਰਜਾ (ਆਰਈ) ਸਮਰੱਥਾ ਸਥਾਪਿਤ ਕਰਨ ਦਾ ਟੀਚਾ ਰੱਖਿਆ ਹੈ। ਐੱਨਟੀਪੀਸੀ ਭਾਰਤ ਦੀ ਅਜਿਹੀ ਪਹਿਲੀ ਊਰਜਾ ਕੰਪਨੀ ਵੀ ਹੈ ਜਿਸ ਨੇ ਊਰਜਾ ‘ਤੇ ਸੰਯੁਕਤ ਰਾਸ਼ਟਰ ਉੱਚ ਪੱਧਰੀ ਵਾਰਤਾ (ਐੱਚਐੱਲਈਡੀ) ਦੇ ਹਿੱਸੇ ਦੇ ਰੂਪ ਵਿੱਚ ਆਪਣੀ ਊਰਜਾ ਸਮਝੌਤਾ ਟੀਚਿਆਂ ਨੂੰ ਐਲਾਨ ਕੀਤਾ ਹੋਇਆ ਹੈ।

ਐੱਨਟੀਪੀਸੀ ਸਮੂਹ ਦੇ ਪਾਸ 17 ਗੀਗਾਵਾਟ ਤੋਂ ਵੱਧ ਊਰਜਾ ਸਮਰੱਥਾ ਨਿਰਮਾਣ ਅਧੀਨ ਹੈ, ਜਿਸ ਵਿੱਚ 5 ਗੀਗਾਵਾਟ ਦੀ ਨਵਿਆਉਣਯੋਗ ਊਰਜਾ ਪ੍ਰੋਜੈਕਟ ਵੀ ਸ਼ਾਮਲ ਹਨ। ਵਾਤਾਵਰਣ ਦੇ ਅਨੁਕੂਲ ਊਰਜਾ ਪ੍ਰੋਜੈਕਟਾਂ ਦੇ ਮਾਧਿਅਮ ਨਾਲ ਸਸਤੀ ਕੀਮਤਾਂ ‘ਤੇ ਬਿਜਲੀ ਦੀ ਨਿਰੰਤਰ ਸਪਲਾਈ ਐੱਨਟੀਪੀਸੀ ਦੀ ਪਹਿਚਾਣ ਰਹੀ ਹੈ।

***

ਐੱਮਵੀ/ਆਈਜੀ



(Release ID: 1748042) Visitor Counter : 239