ਪੰਚਾਇਤੀ ਰਾਜ ਮੰਤਰਾਲਾ
ਚਾਇਤੀ ਰਾਜ ਮੰਤਰਾਲਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ‘2030 ਤੱਕ ਜ਼ੀਰੋ ਭੁੱਖਮਰੀ’ ਵਿਸ਼ੇ ‘ਤੇ ਇੱਕ ਰਾਸ਼ਟਰੀ ਵੈਬੀਨਾਰ ਆਯੋਜਿਤ ਕਰੇਗਾ
ਕੇਂਦਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ 23 ਅਗਸਤ ਨੂੰ ਵੈਬੀਨਾਰ ਦਾ ਉਦਘਾਟਨ ਕਰਨਗੇ
ਦਿਨ ਭਰ ਚੱਲਣ ਵਾਲੇ ਵੈਬੀਨਾਰ ਵਿੱਚ ਭੁੱਖਮਰੀ ਨਾਲ ਲੜਨ ਵਿੱਚ ਭਾਰਤ ਦੀ ਸਥਿਤੀ ਨੂੰ ਲੈ ਕੇ ਜ਼ਮੀਨੀ ਪੱਧਰ ‘ਤੇ ਨੇਤਾਵਾਂ ਨੂੰ ਜਾਗਰੂਕ ਕਰਨ ਦੀ ਉਮੀਦ ਹੈ
ਵਰਲਡ ਫੂਡ ਪ੍ਰੋਗਰਾਮ ਦੇ ਪ੍ਰਤੀਨਿਧੀ , ਯੂਐੱਨਡੀਪੀ ਅਤੇ ਰਾਜਾਂ ਦੇ ਪੰਚਾਇਤੀ ਰਾਜ ਮੰਤਰੀਆਂ ਦੇ ਵੈਬੀਨਾਰ ਵਿੱਚ ਹਿੱਸਾ ਲੈਣ ਦੀ ਉਮੀਦ ਹੈ
Posted On:
21 AUG 2021 1:44PM by PIB Chandigarh
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਪੰਚਾਇਤੀ ਰਾਜ ਮੰਤਰਾਲਾ 23.08.2021 ਨੂੰ ਇੱਕ ਰਾਸ਼ਟਰੀ ਵੈਬੀਨਾਰ , ਟਿਕਾਊ ਵਿਕਾਸ ਟੀਚਿਆਂ ਦਾ ਸਥਾਨੀਕਰਨ ਅਤੇ ਪੰਚਾਇਤਾਂ ਦੀ ਭੂਮਿਕਾ-ਟੀਚਾ ਨੰ. 2-ਜ਼ੀਰੋ ਭੁੱਖਮਰੀ ਦਾ ਆਯੋਜਨ ਕਰੇਗਾ । ਇਸ ਵੈਬੀਨਾਰ ਦਾ ਉਦਘਾਟਨ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਕਰਨਗੇ ਅਤੇ ਇਸ ਵਿੱਚ ਪੰਚਾਇਤੀ ਰਾਜ ਰਾਜ ਮੰਤਰੀ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਮੌਜੂਦ ਰਹਿਣਗੇ ।
ਦਿਨ ਭਰ ਚੱਲਣ ਵਾਲੇ ਵੈਬੀਨਾਰ ਵਿੱਚ ਭੁੱਖਮਰੀ ਨਾਲ ਲੜਨ ਵਿੱਚ ਭਾਰਤ ਦੀ ਸਥਿਤੀ ਨੂੰ ਲੈ ਕੇ ਜ਼ਮੀਨੀ ਪੱਧਰ ‘ਤੇ ਨੇਤਾਵਾਂ ਨੂੰ ਜਾਗਰੂਕ ਕਰਨ ਦੀ ਉਮੀਦ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਭੁੱਖਮਰੀ ਨੂੰ ਖਤਮ ਕਰਨ ਲਈ ਕੀਤੀਆਂ ਗਈਆਂ ਕਈ ਯੋਜਨਾਵਾਂ, ਪ੍ਰੋਗਰਾਮਾਂ , ਪਹਲਾਂ , ਕਦਮਾਂ , ਅਭਿਨਵ ਉਪਾਵਾਂ ਆਦਿ ਬਾਰੇ ਜਾਣਕਾਰੀ ਪ੍ਰਾਪਤ ਹੋਵੇਗੀ। ਇਹ ਉਨ੍ਹਾਂ ਦੀ ਸਮਰੱਥਾ ਨਿਰਮਾਣ ਵਿੱਚ ਮਦਦ ਕਰੇਗੀ ਅਤੇ ਉਨ੍ਹਾਂ ਨੂੰ 2030 ਤੱਕ ਭੁੱਖਮਰੀ ਮੁਕਤ ਪੰਚਾਇਤ ਅਤੇ ਇਸ ਤਰ੍ਹਾਂ ਭੁੱਖਮਰੀ ਮੁਕਤ ਭਾਰਤ ਸੁਨਿਸ਼ਚਿਤ ਕਰਨ ਲਈ ਸਥਾਨਿਕ ਪੱਧਰ ‘ਤੇ ਕਾਰਵਾਈ ਕਰਨ ਵਿੱਚ ਸਮਰੱਥ ਬਣਾਏਗੀ ।
23.08.2021 ਨੂੰ ਸਵੇਰੇ 10:00 ਵਜੇ ਤੋਂ ਸ਼ੁਰੂ ਹੋਣ ਵਾਲੇ ਵੈਬੀਨਾਰ ਵਿੱਚ ਦੁਨੀਆ ਵਿੱਚ ਭੁੱਖਮਰੀ ਨਾਲ ਲੜਨ ਨੂੰ ਲੈ ਕੇ ਭਾਰਤ ਦੀ ਸਥਿਤੀ ‘ਤੇ ਚਰਚਾ ਦੇ ਇਲਾਵਾ ਭੋਜਨ ਉਤਪਾਦਨ ਅਤੇ ਭੋਜਨ ਸੁਰੱਖਿਆ ਦੀ ਉਚਿਤਤਾ, ਨਿਰੰਤਰ ਖੇਤੀਬਾੜੀ ਉਤਪਾਦਨ , ਜਨਤਕ ਵੰਡ , ਅਨਾਜ ਉਤਪਾਦਨ ਵਿੱਚ ਕਮੀ ਅਤੇ ਪ੍ਰੋਸੈੱਸਿੰਗ ਨੁਕਸਾਨ , ਪੋਸ਼ਣ ਸੁਰੱਖਿਆ ਅਤੇ 2030 ਤੱਕ ਜ਼ੀਰੋ ਭੁੱਖਮਰੀ ਦੇ ਟੀਚੇ ਦੀ ਪ੍ਰਾਪਤੀ ‘ਤੇ ਅਸਰ ਪਾਉਣ ਵਾਲੇ ਤਕਨੀਕੀ ਸਮਾਧਾਨਾਂ ਦਾ ਲਾਭ ਉਠਾਉਣ ਵਰਗੇ ਮਹੱਤਵਪੂਰਣ ਮੁੱਦਿਆਂ/ਵਿਸ਼ਿਆਂ ‘ਤੇ ਚਰਚਾ ਅਤੇ ਸਲਾਹ-ਮਸ਼ਵਰਾ ਕਰਨ ਲਈ ਚਾਰ ਤਕਨੀਕੀ ਸੈਸ਼ਨ ਸ਼ਾਮਿਲ ਹੋਣਗੇ ।
ਵਰਲਡ ਫੂਡ ਪ੍ਰੋਗਰਾਮ, ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ) ਦੇ ਪ੍ਰਤੀਨਿਧੀ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਅਨਾਜ ਅਤੇ ਜਨਤਕ ਵੰਡ ਵਿਭਾਗ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ ਅਤੇ ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨੀ ਸਲਾਹਕਾਰ ਦੇ ਦਫ਼ਤਰ ਵਰਗੇ ਕੇਂਦਰੀ ਮੰਤਰਾਲਿਆ/ਵਿਭਾਗਾਂ ਦੇ ਪ੍ਰਤੀਨਿਧੀ ਵੈਬੀਨਾਰ ਵਿੱਚ ਮੁੱਖ ਬੁਲਾਰੇ ਹੋਣਗੇ। ਰਾਜ/ਕੇਂਦਰ ਸ਼ਾਸਿਤ ਖੇਤਰ ਅਤੇ ਪੰਚਾਇਤੀ ਰਾਜ ਸੰਸਥਾਨ/ਗ੍ਰਾਮੀਣ ਸਥਾਨਿਕ ਸੰਸਥਾ ਇਸ ਚਰਚਾ ਵਿੱਚ ਹਿੱਸਾ ਲੈਣਗੇ ।
ਵੈਬੀਨਾਰ ਵਿੱਚ ਤਿੰਨਾਂ ਪੱਧਰਾਂ ਦੇ ਪੰਚਾਇਤਾਂ ਦੀ ਵੱਡੀ ਸੰਖਿਆ ਵਿੱਚ ਹਿੱਸਾ ਲੈਣ ਦੀ ਉਮੀਦ ਹੈ। ਰਾਜ/ਕੇਂਦਰ ਸ਼ਾਸਿਤ ਖੇਤਰਾਂ ਦੇ ਪੰਚਾਇਤੀ ਰਾਜ ਵਿਭਾਗਾਂ ਦੇ ਅਧਿਕਾਰੀ ਵੈਬੀਨਾਰ ਵਿੱਚ ਹਿੱਸਾ ਲੈਣਗੇ ਕਿਉਂਕਿ ਕੁਝ ਰਾਜਾਂ/ਕੇਂਦਰ ਸ਼ਾਸਿਤ ਖੇਤਰਾਂ ਦੇ ਪੰਚਾਇਤੀ ਰਾਜ ਮੰਤਰੀਆਂ ਦੇ ਆਪਣੇ ਰਾਜ/ਕੇਂਦਰ ਸ਼ਾਸਿਤ ਖੇਤਰ ਦੀ ਅਗਵਾਈ ਕਰਨ ਦੀ ਉਮੀਦ ਹੈ।
ਐੱਨਆਈਸੀ ਵੀਸੀ ਸਟੂਡੀਓ ਅਤੇ ਵੇਬੇਕਸ ਮੀਟਿੰਗ ਲਿੰਕ ਦੇ ਮਾਧਿਅਮ ਰਾਹੀਂ ਸ਼ਾਮਿਲ ਹੋਣ ਦੇ ਇਲਾਵਾ, ਪ੍ਰਤੀਭਾਗੀ 23.08.2021 ਨੂੰ https://webcast.gov.in/mopr/ ਲਿੰਕ ‘ਤੇ ਸਵੇਰੇ 10:00 ਵਜੇ ਤੋਂ ਲਾਈਵ ਵੈੱਬ ਸਟ੍ਰੀਮਿੰਗ ਵੀ ਦੇਖ ਸਕਦੇ ਹਨ ।
*****
ਏਪੀਐੱਸ/ਜੇਕੇ
(Release ID: 1748041)
Visitor Counter : 269