ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਨਾਗਪੁਰ ਵਿੱਚ ਹੋਏ ਇੱਕ ਸਮਾਰੋਹ ਵਿੱਚ ਨਾਗਪੁਰ ਮਹਾ ਮੈਟਰੋ ਦੇ ਸੀਤਾਬਰਦੀ-ਜੀਰੋ ਮਿਲ-ਕਸਤੂਰਚੰਦ ਪਾਰਕ ਰੂਟ ਦੇ ਨਵੇਂ ਭਾਗ, ਫ੍ਰੀਡਮ ਪਾਰਕ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ
ਮਹਾਮੈਟਰੋ ਦੇ ਜ਼ੀਰੋ ਮਾਈਲ ਸਟੇਸ਼ਨ ਅਤੇ ਫ੍ਰੀਡਮ ਪਾਰਕ ਨਾਲ ਨਾਗਪੁਰ ਦੀ ਸ਼ਾਨ ਵਿੱਚ ਵਾਧਾ ਹੋਵੇਗਾ :ਕੇਂਦਰੀ ਮੰਤਰੀ ਨਿਤਿਨ ਗਡਕਰੀ
ਨਾਗਪੁਰ ਮੈਟਰੋ ਪ੍ਰੋਜੈਕਟ ਸਵੱਛ ਦੇ ਨਾਲ ਹੀ ਟਿਕਾਊ ਮਾਡਲ ਬਨਣ ਵਿੱਚ ਸਮਰੱਥ ਹੈ: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ
Posted On:
20 AUG 2021 5:00PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਮਹਾਮੈਟਰੋ ਦੁਆਰਾ ਨਾਗਪੁਰ ਵਿੱਚ ਸੀਤਾਬਰਦੀ - ਜ਼ੀਰੋ ਮਾਈਲ - ਕਸਤੂਰਚੰਦ ਪਾਰਕ ਕੌਰੀਡੋਰ ਦੇ ਨਾਲ ਹੀ ਫ੍ਰੀਡਮ ਪਾਰਕ ਦੀ ਸਥਾਪਨਾ ਨਾਲ ਨਾਗਪੁਰ ਦੀ ਸ਼ਾਨ ਵਿੱਚ ਹੋਰ ਵਾਧਾ ਹੋਵੇਗਾ । ਅੱਜ ਸ਼ਹਿਰ ਵਿੱਚ ਮਹਾ ਮੈਟਰੋ ਨਾਗਪੁਰ ਦੇ 1.6 ਕਿਲੋਮੀਟਰ ਲੰਬੇ ਸੀਤਾਬਰਦੀ- ਜ਼ੀਰੋ ਮਾਈਲ -ਕਸਤੂਰਚੰਦ ਪਾਰਕ ਰੂਟ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਨਾਗਪੁਰ ਵਿੱਚ ਕਈ ਵਿਸ਼ਵ ਪੱਧਰੀ ਇਨਫ੍ਰਾਸਟ੍ਰਕਚਰ ਬਣਾਏ ਜਾ ਰਹੇ ਹਨ । ਸਾਡੇ ਦੇਸ਼ ਵਿੱਚ ਪਹਿਲੀ ਇੱਕ ਟੂ-ਟੀਅਰ ਮੈਟਰੋ ਦੀ ਸਥਾਪਨਾ ਕੀਤੀ ਗਈ ਹੈ।” ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ, ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਹਰਦੀਪ ਸਿੰਘ ਪੁਰੀ ਦੁਆਰਾ ਜ਼ੀਰੋ ਮਾਈਲ ਪੁਆਇੰਟ ਉੱਤੇ ਰੂਟ ਦਾ ਸ਼ੁਭਾਰੰਭ ਕੀਤਾ ਗਿਆ ਸੀ । ਮੁੱਖ ਮੰਤਰੀ ਨੇ ਕੇਂਦਰੀ ਮੰਤਰੀਆਂ ਦੇ ਨਾਲ ਵਰਚੁਅਲੀ ਇਸ ਰੂਟ ਉੱਤੇ ਪਹਿਲੀ ਮੈਟਰੋ ਟ੍ਰੇਨ ਨੂੰ ਹਰੀ ਝੰਡੀ ਦਿਖਾਈ ।
“ਜ਼ੀਰੋ ਮਾਈਲ ਸਟੇਸ਼ਨ ਅਤੇ ਕਾੱਟਨ ਮਾਰਕਿਟ ਨੂੰ ਜੋੜਨ ਵਾਲਾ ਅੰਡਰਪਾਸ ਬਣੇਗਾ”
ਕੇਂਦਰੀ ਸੜਕ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਬਿਨਾ ਟ੍ਰੈਫਿਕ ਸਿਗਨਲ ਦੀ ਕਿਸੇ ਰੁਕਾਵਟ ਦੇ ਕਾੱਟਨ ਮਾਰਕਿਟ ਤੋਂ ਜ਼ੀਰੋ ਮਾਈਲ ਸਟੇਸ਼ਨ ਪਹੁੰਚਣ ਨੂੰ ਇੱਕ ਅੰਡਰਪਾਸ ਲਈ ਸੈਂਟਰਲ ਰੋਡ ਫੰਡਸ ਤੋਂ ਫੰਡ ਦੇਣ ਦਾ ਵਾਅਦਾ ਕੀਤਾ । ਉਨ੍ਹਾਂ ਨੇ ਇਹ ਵੀ ਕਿਹਾ ਕਿ ਮਹਾਮੈਟਰੋ ਨੇ ਨਾਗਪੁਰ ਸ਼ਹਿਰ ਵਿੱਚ ਤੇਲੰਗਖੇੜੀ ਲੇਕ ਅਤੇ ਫਲਾਈਓਰ ਦੇ ਸੁੰਦਰੀਕਰਨ ਵਿੱਚ ਕਾਫ਼ੀ ਸਹਾਇਤਾ ਕੀਤੀ ਹੈ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੈਟਰੋ ਫੇਜ਼ 2 ਦੇ ਪ੍ਰਸਤਾਵ ਨੂੰ ਮੰਜੂਰੀ ਲਈ ਕੇਂਦਰੀ ਮੰਤਰੀ ਮੰਡਲ ਨੂੰ ਭੇਜ ਦਿੱਤਾ ਗਿਆ ਹੈ । ਉਨ੍ਹਾਂ ਨੇ ਕਿਹਾ, “ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਨੇ ਮਹਾਰਾਸ਼ਟਰ ਰਾਜ ਸੜਕ ਵਿਕਾਸ ਨਿਗਮ ਦੇ ਨਾਲ ਮਿਲਕੇ ਨਾਗਪੁਰ - ਮੁੰਬਈ ਸਮ੍ਰਿੱਧੀ ਰਾਜ ਮਾਰਗ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਰਾਜ ਸਰਕਾਰ ਲਈ ਜ਼ਰੂਰੀ ਧਨਰਾਸ਼ੀ ਕੇਂਦਰ ਸਰਕਾਰ ਦੁਆਰਾ ਉਪਲੱਬਧ ਕਰਾਈ ਜਾਵੇਗੀ।”
ਗਡਕਰੀ ਨੇ ਮੁੰਬਈ ਵਿੱਚ ਪ੍ਰਸਤਾਵਿਤ ਬੈਠਕ ਵਿੱਚ ਮੁੰਬਈ-ਠਾਣੇ ਸ਼ਹਿਰਾਂ ਦੇ ਵਿਕਾਸ ਲਈ ਅਤਿਰਿਕਤ 1 ਲੱਖ ਕਰੋੜ ਰੁਪਏ ਉਪਲੱਬਧ ਕਰਾਉਣ ਦਾ ਵੀ ਵਾਅਦਾ ਕੀਤਾ ਹੈ ।
ਨਾਗਪੁਰ ਮੈਟਰੋ ਰੇਲ ਪ੍ਰੋਜੈਕਟ ਨੂੰ 21 ਅਗਸਤ, 2014 ਨੂੰ ਮੰਜੂਰੀ ਦਿੱਤੀ ਗਈ ਸੀ ਅਤੇ ਉਸੇ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਦਾ ਨੀਂਹ ਪੱਖਰ ਰੱਖਿਆ ਸੀ । ਨਾਗਪੁਰ ਵਿੱਚ ਮਾਈ ਮੈਟਰੋ ਇੱਕ ਗ੍ਰੀਨ ਮੈਟਰੋ ਹੈ ; ਇਸ ਦੀ ਕੁੱਲ ਊਰਜਾ ਜ਼ਰੂਰਤ 65 ਫ਼ੀਸਦੀ ਸੌਰ ਊਰਜਾ ਤੋਂ ਮਿਲਦੀ ਹੈ । ਇਹ ਆਪਣੇ ਦੁਆਰਾ ਇਸਤੇਮਾਲ ਕੀਤੇ ਜਾਣ ਵਾਲੇ 100 ਫ਼ੀਸਦੀ ਪਾਣੀ ਰਿਸਾਈਕਿਲ ਕਰਦਾ ਹੈ ਅਤੇ ਇਹ ਬਾਰਿਸ਼ ਦਾ ਜਲ ਇਕੱਠਾ ਵੀ ਕਰਦਾ ਹੈ । ਸਾਰੇ ਸਟੇਸ਼ਨਾਂ ਉੱਤੇ ਬਾਇਓ ਡਾਈਜੈਸਟਰ ਲੱਗੇ ਹੋਏ ਹਨ । ਮੈਟਰੋ ਨੂੰ ਆਪਣਾ 60 ਫ਼ੀਸਦੀ ਤੋਂ ਜ਼ਿਆਦਾ ਰੈਵਨਿਊ ਨਾਨ-ਫੇਅਰ-ਬਾਕਸ ਤੋਂ ਮਿਲਦਾ ਹੈ ।
“ਨਾਗਪੁਰ ਮੈਟਰੋ ਪ੍ਰੋਜੈਕਟ ਦਸੰਬਰ , 2021 ਤੱਕ ਪੂਰਾ ਹੋ ਜਾਵੇਗਾ”
ਵਰਚੁਅਲੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਕੇਂਦਰੀ ਸ਼ਹਿਰੀ ਵਿਕਾਸ ਅਤੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਇੱਕ ਸਵੱਛ ਅਤੇ ਟਿਕਾਊ ਪ੍ਰੋਜੈਕਟ ਬਨਣ ਵਿੱਚ ਸਮਰੱਥ ਹੈ , ਕਿਉਂਕਿ ਨਾਗਪੁਰ ਮੈਟਰੋ ਹਰਿਤ ਊਰਜਾ ਦਾ ਉਪਯੋਗ ਕਰਦੀ ਹੈ । ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਨਾਗਪੁਰ ਮੈਟਰੋ ਪ੍ਰੋਜੈਕਟ ਦਸੰਬਰ , 2021 ਤੱਕ ਪੂਰਾ ਹੋ ਜਾਵੇਗਾ । ਕਸਤੂਰਚੰਦ ਪਾਰਕ ਦੇ ਡਿਜਾਇਨ ਵਿੱਚ ਪਾਰੰਪਰਿਕ ਰਾਜਪੂਤ ਸ਼ੈਲੀ ਦੀ ਵਾਸਤੂਕਲਾ ਦਾ ਉਪਯੋਗ ਕੀਤਾ ਗਿਆ ਹੈ । ਕਸਤੂਰਚੰਦ ਪਾਰਕ ਮੈਟਰੋ ਸਟੇਸ਼ਨ ਦਾ ਦਵਾਰ ਅਤੇ ਉਸ ਦਾ ਵਸਤੂ ਇਸੇ ਤਰਜ਼ ‘ਤੇ ਤਿਆਰ ਕੀਤਾ ਗਿਆ ਹੈ । ਮੈਟਰੋ ਸਟੇਸ਼ਨ ਉੱਤੇ ਛਤਰੀਆਂ , ਆਰਕਸ , ਰਾਜਪੂਤ ਜਾਲਿਆਂ , ਨਕਾਸ਼ੀਦਾਰ ਸਤੰਭ ਵਰਗੇ ਰਾਜਪੂਤ ਵਸਤੂ ਕਲਾ ਦੇ ਪ੍ਰਤੀਕਾਤਮਕ ਅੰਗ ਦਿਖਾਏ ਗਏ ਹਨ । ਸ਼੍ਰੀ ਪੁਰੀ ਨੇ ਕਿਹਾ ਕਿ ਇਸ ਨਾਲ ਸ਼ਹਿਰ ਵਿੱਚ ਵਿਲੱਖਣ ਢਾਂਚੇ ਤਿਆਰ ਹੋਏ ਹਨ ।
ਵਿਕਾਸ ਵਿੱਚ ਕਿਤੇ ਵੀ ਰੁਕਾਵਟ ਨਹੀਂ ਆਉਣ ਦਿਆਂਗੇ: ਮੁੱਖ ਮੰਤਰੀ
ਮੁੱਖ ਮੰਤਰੀ ਉੱਧਵ ਠਾਕਰੇ ਨੇ ਭਰੋਸਾ ਦਿਵਾਇਆ ਕਿ ਵਿਕਾਸ ਕਾਰਜ ਵਿੱਚ ਕਿਤੇ ਵੀ ਅੜਿੱਕਾ ਨਹੀਂ ਆਉਣ ਦਿਆਂਗੇ । ਮੁੱਖ ਮੰਤਰੀ ਨੇ ਮੈਟਰੋ ਪ੍ਰੋਜੈਕਟ ਦੇ ਐਲੀਵੇਟਿਡ ਰੂਟ ਦੇ ਨਿਰਮਾਣ ਦੇ ਦੌਰਾਨ ਇਸ ਰੂਟ ਅਧੀਨ ਸੁੰਦਰੀਕਰਨ ਉੱਤੇ ਧਿਆਨ ਦੇਣ ਦੇ ਨਾਲ ਹੀ ਨਾਗਰਿਕਾਂ ਨੂੰ ਕੁਝ ਸੁਵਿਧਾਵਾਂ ਉਪਲੱਬਧ ਕਰਾਉਣ ਦਾ ਸੁਝਾਅ ਦਿੱਤਾ । ਉਨ੍ਹਾਂ ਨੇ ਕਿਹਾ ਕਿ ਵਿਕਾਸ ਹੋਣਾ ਚਾਹੀਦਾ ਹੈ, ਲੇਕਿਨ ਸਾਨੂੰ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਵਿੱਚ ਕੋਈ ਕਮੀ ਨਾ ਰਹੇ । ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਅਸੀਂ ਸੁਤੰਤਰਤਾ ਦੇ 75ਵੇਂ ਸਾਲ ਵਿੱਚ ਜਨਤਾ ਲਈ ਇੰਨਾ ਵਧੀਆ ਕੰਮ ਕਰਾਂਗੇ ਕਿ ਉਹ ਅਗਲੇ 75 ਸਾਲ ਤੱਕ ਬਣਿਆ ਰਹੇਗਾ ।
ਨਾਗਪੁਰ ਦੇ ਰੱਖਿਆ ਮੰਤਰੀ ਅਤੇ ਊਰਜਾ ਮੰਤਰੀ ਡਾ. ਨਿਤਿਨ ਰਾਉਤ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਮੈਟਰੋ ਸੇਵਾ ਆਵਾਜਾਈ ਦੇ ਨਾਲ ਹੀ ਵਿਦਿਆਰਥੀਆਂ ਨੂੰ ਟ੍ਰਾਂਸਪੋਰਟ ਸੁਵਿਧਾਵਾਂ ਉਪਬਲਧ ਕਰਾਉਣ ਦੇ ਲਿਹਾਜ਼ ਨਾਲ ਵੀ ਫਾਇਦੇਮੰਦ ਹੋਣਗੀਆਂ ।
ਜ਼ੀਰੋ ਮਾਈਲ ਦਾ ਇਤਿਹਾਸਿਕ ਮਹੱਤਵ
ਮਹਾਰਾਸ਼ਟਰ ਵਿਧਾਨਸਭਾ ਵਿੱਚ ਵਿਰੋਧੀ ਦਲ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਦੇਵੇਂਦ੍ਰ ਫਡਣਵੀਸ ਨੇ ਕਿਹਾ, “ਨਾਗਪੁਰ ਦੀ ਜ਼ੀਰੋ ਮਾਈਲ ਇੱਕ ਇਤਿਹਾਸਿਕ ਸਥਾਨ ਹੈ ਅਤੇ ਅੰਗਰੇਜਾਂ ਨੇ ਗ੍ਰੇਟ ਤ੍ਰਿਗਨੋਮੈਟ੍ਰੀ ਸਰਵੇ ਦੀ ਸ਼ੁਰੁਆਤ ਸਾਲ 1907 ਵਿੱਚ ਜੀਰੋ ਮਿਲ, ਨਾਗਪੁਰ ਤੋਂ ਹੀ ਕੀਤੀ ਸੀ।”
1.6 ਕਿਲੋਮੀਟਰ ਲੰਮੀ ਸੀਤਾਬਰਦੀ - ਕਸਤੂਰਚੰਦ ਪਾਰਕ ਲਾਇਨ ਉੱਤੇ ਅੱਜ ਤੋਂ ਪਰਿਚਾਲਨ ਸ਼ੁਰੂ ਹੋਵੇਗਾ , ਜਿਸ ਦੇ ਨਾਲ ਜਨਤਕ ਟ੍ਰਾਂਸਪੋਰਟ ਪ੍ਰਣਾਲੀ ਵਿੱਚ ਸੁਧਾਰ ਹੋਵੇਗਾ ਅਤੇ ਸਭ ਤੋਂ ਜ਼ਿਆਦਾ ਵਿਅਸਤ ਖੇਤਰਾਂ ਤੱਕ ਪਹੁੰਚ ਵਿੱਚ ਸੁਧਾਰ ਹੋਵੇਗਾ । ਸੜਕ ਨਾਗਪੁਰ ਵਿੱਚ ਵਿਧਾਨ ਭਵਨ , ਭਾਰਤੀ ਰਿਜ਼ਰਵ ਬੈਂਕ , ਸੈਂਟਰਲ ਮਿਊਜ਼ੀਅਮ , ਸੰਵਿਧਾਨ ਚੌਕ ਅਤੇ ਮੌਰਿਸ ਕਾਲਜ ਨੂੰ ਜੋੜਦੀ ਹੈ । ਨਾਗਪੁਰ ਵਿੱਚ ਵਸਤੂਕਲਾ ਦਾ ਇੱਕ ਨਮੂਨਾ ਜ਼ੀਰੋ ਮਾਈਲ ਫ੍ਰੀਡਮ ਪਾਰਕ ਮੈਟਰੋ ਸਟੇਸ਼ਨ ਦੇਸ਼ ਵਿੱਚ ਆਪਣੀ ਤਰ੍ਹਾਂ ਦਾ ਅਲੱਗ , ਇੱਕ 20 ਮੰਜਿਲਾ ਇਮਾਰਤ ਦਾ ਆਲੀਸ਼ਾਨ ਹਿੱਸਾ ਹੋਵੇਗਾ , ਜਿਸ ਵਿੱਚ ਚੌਥੀ ਮੰਜਿਲ ਉੱਤੇ ਮੈਟਰੋ ਟ੍ਰੇਨ ਦੀ ਆਵਾਜਾਈ ਹੋਵੇਗੀ ।
ਦੇਸ਼ ਦੀ ਸੁਤੰਤਰਤਾ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ ਵਿੱਚ ਅੱਜ ਜ਼ੀਰੋ ਮਾਈਲ ਸਟੇਸ਼ਨ ਦੇ ਕੋਲ 40,000 ਵਰਗ ਫੁੱਟ ਦੇ ਫ੍ਰੀਡਮ ਪਾਰਕ ਦਾ ਵੀ ਉਦਘਾਟਨ ਹੋਇਆ । ਸਟੇਸ਼ਨ ਨੂੰ ਹੁਣ ਜ਼ੀਰੋ ਮਾਈਲ ਫ੍ਰੀਡਮ ਪਾਰਕ ਸਟੇਸ਼ਨ ਕਿਹਾ ਜਾਂਦਾ ਹੈ । ਇੱਥੇ ਪਬਲਿਕ ਪਲਾਜਾ ਅਤੇ ਹਿਸਟਰੀ ਵਾਲ ਦੀ ਤਰ੍ਹਾਂ ਵਿਸ਼ੇਸ਼ ਪਰਿਕਲਪਨਾਵਾਂ ਵੀ ਹਨ । ਇੱਥੇ ਨਾਗਪੁਰ ਦੇ ਲੋਕਾਂ ਦੇ ਦੇਖਣ ਲਈ ਯੁੱਧ ਵਿੱਚ ਇਸਤੇਮਾਲ ਹੋਇਆ ਟੀ-55 ਟੈਂਕ ਵੀ ਰੱਖਿਆ ਗਿਆ ਹੈ । ਫ੍ਰੀਡਮ ਪਾਰਕ ਦੇ ਅੰਦਰ ਖੱਬੇ ਪਾਸੇ ਇੱਕ ਐਂਫੀਥੀਏਟਰ ਹੈ । ਹਿਸਟਰੀ ਵਾਲ ਇੱਥੇ ਸ਼ਹੀਦ ਸਮਾਰਕ ਤੱਕ ਫੈਲੀ ਹੋਈ ਹੈ ।
***
ਮਹੇਸ਼ ਚੋਪੜੇ/ਡੀਜੇਐੱਮ/ਡੀਡਬਲਊ/ਜੇਡਬਲਊ/ਪੀਐੱਮ
(Release ID: 1747947)
Visitor Counter : 253