ਰੱਖਿਆ ਮੰਤਰਾਲਾ
ਕੋਂਕਨ ਅਭਿਆਸ 2021
Posted On:
21 AUG 2021 10:02AM by PIB Chandigarh
ਅਭਿਆਸ ਕੋਂਕਣ 2021 ਆਈਐਨਐਸ ਤਾਬਰ ਅਤੇ ਐਚਐਮਐਸ ਵੈਸਟਮਿੰਸਟਰ ਵਿਚਾਲੇ 16 ਅਗਸਤ 21 ਨੂੰ ਇੰਗਲਿਸ਼ ਚੈਨਲ ਵਿੱਚ ਆਯੋਜਿਤ ਕੀਤਾ ਗਿਆ ਸੀ। ਅਭਿਆਸ ਵਿੱਚ ਦੋ ਸਮੁਦਰੀ ਜਹਾਜ਼ਾਂ ਦੇ ਇੰਟੈਗਰਲ ਹੈਲੀਕਾਪਟਰ ਅਤੇ ਫਾਲਕਨ ਇਲੈਕਟ੍ਰੌਨਿਕ ਜੰਗੀ ਹਵਾਈ ਜਹਾਜ਼ ਸ਼ਾਮਲ ਸੀ। ਤਾਲਮੇਲ ਵਾਲੀਆਂ ਪਣਡੁੱਬੀ ਵਿਰੋਧੀ ਪ੍ਰਕਿਰਿਆਵਾਂ, ਫਾਇਰਿੰਗ ਅਭਿਆਸਾਂ, ਸੰਯੁਕਤ ਸਮੁਦਰੀ ਤਸਵੀਰ ਸੰਕਲਨ, ਲੜਾਈ ਨਿਰਮਾਣ ਅਭਿਆਸ ਅਤੇ ਸਮੁਦਰ ਵਿੱਚ ਭਰਤੀ ਸਮੇਤ ਅਭਿਆਸਾਂ ਦੀ ਵਿਸ਼ਾਲ ਰੇਂਜ ਸੰਚਾਲਤ ਕੀਤੀ ਗਈ ਸੀ।
ਇਸ ਤੋਂ ਪਹਿਲਾਂ ਇਨ੍ਹਾਂ ਦੇ ਨਾਲ ਬੰਦਰਗਾਹ ਵਿੱਚ ਆਯੋਜਿਤ ਵੱਖੋ-ਵੱਖ ਪੇਸ਼ੇਵਰ ਰੁਝੇਵਿਆਂ ਦੇ ਨਾਲ, ਅਭਿਆਸ ਕੋਂਕਣ 2021 ਨੇ ਅੰਤਰ -ਕਾਰਜਸ਼ੀਲਤਾ ਨੂੰ ਮਜ਼ਬੂਤ ਕੀਤਾ ਹੈ ਅਤੇ ਦੋਵਾਂ ਜਲ ਸੈਨਾਵਾਂ ਵਿਚਾਲੇ ਦੋਸਤੀ ਦੇ ਮਜ਼ਬੂਤ ਬੰਧਨ ਨੂੰ ਠੋਸ ਬਣਾਉਣ ਵਿੱਚ ਮਦਦ ਕੀਤੀ ਹੈ।
*********
ਏ ਬੀ ਬੀ ਬੀ /ਵੀ ਐੱਮ/ਜੇ ਐੱਸ ਐੱਨ
(Release ID: 1747831)
Visitor Counter : 223