ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਓਣਮ ਦੇ ਅਵਸਰ 'ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ

प्रविष्टि तिथि: 20 AUG 2021 4:11PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਓਣਮ ਦੇ ਅਵਸਰ ’ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਸੰਦੇਸ਼ ਦਾ ਮੂਲ-ਪਾਠ ਨਿਮਨਲਿਖਿਤ ਹੈ –

 

“ਮੈਂ ਓਣਮ ਦੇ ਪਾਵਨ ਅਵਸਰ ’ਤੇ ਸਾਡੇ ਦੇਸ਼ ਦੇ ਲੋਕਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ

ਓਣਮ, ਸਾਡੇ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਫਸਲ-ਕਟਾਈ ਦੇ ਮੌਸਮ ਦੀ ਸ਼ੁਰੂਆਤ ਦਾ ਪ੍ਰਤੀਕ ਹੈ ਅਤੇ ਇਹ ਪ੍ਰਕ੍ਰਿਤੀ ਦੀ ਪ੍ਰਾਣਸ਼ਕਤੀ ਅਤੇ ਭਰਪੂਰਤਾ ਨੂੰ ਮਨਾਉਣ ਦਾ ਅਵਸਰ ਹੈ। ਕੇਰਲ ਦੇ ਪ੍ਰਾਚੀਨ ਤਿਉਹਾਰ ਦੇ ਰੂਪ ਵਿੱਚ ਓਣਮ, ਪੌਰਾਣਿਕ ਰਾਜਾ ਮਹਾਬਲੀ ਦੀ ਯਾਦ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ। ਫੁੱਲਾਂ ਦਾ ਇਹ ਰੰਗਾਰੰਗ ਤਿਉਹਾਰ ਪਰਿਵਾਰ ਅਤੇ ਮਿੱਤਰਾਂ ਦੇ  ਲਈ ਇਕੱਠੇ ਮਿਲ ਕੇ ਪਰੰਪਰਾਗਤ ਖੇਡਾਂ, ਸੰਗੀਤ ਅਤੇ ਨਾਚ ਦਾ ਆਨੰਦ ਉਠਾਉਣ ਅਤੇ ਸ਼ਾਨਦਾਰ ਪ੍ਰੀਤੀਭੋਜ ‘ਓਨਾਸਦਯਾ (‘Onasadya’) ਦਾ ਲੁਤਫ਼ ਉਠਾਉਣ ਦਾ ਅਵਸਰ ਹੈ।

ਮੈਂ ਆਪਣੇ ਸਾਥੀ ਨਾਗਰਿਕਾਂ ਨੂੰ ਕੋਵਿਡ ਸਿਹਤ ਅਤੇ ਸਵੱਛਤਾ ਪ੍ਰੋਟੋਕੋਲਸ ਦੀ ਅਨੁਪਾਲਨਾ ਕਰਦੇ ਹੋਏ ਤਿਉਹਾਰ ਮਨਾਉਣ ਦੀ ਤਾਕੀਦ ਕਰਦਾ ਹਾਂ ਮੈਂ ਕਾਮਨਾ ਕਰਦਾ ਹਾਂ ਕਿ ਇਹ ਤਿਉਹਾਰ ਸਾਡੇ ਦੇਸ਼ ਵਿੱਚ ਸ਼ਾਂਤੀ, ਸਮ੍ਰਿੱਧੀ  ਅਤੇ ਖੁਸ਼ੀ ਲਿਆਵੇ

 

*****

ਐੱਮਐੱਸ/ਆਰਕੇ/ਡੀਪੀ


(रिलीज़ आईडी: 1747652) आगंतुक पटल : 221
इस विज्ञप्ति को इन भाषाओं में पढ़ें: English , Urdu , हिन्दी , Marathi , Bengali , Tamil , Malayalam