ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਗੰਨਾ ਕਿਸਾਨਾਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਕਿਉਂਕਿ ਕੇਂਦਰ ਨੇ ਵਾਧੂ ਖੰਡ ਲਈ ਬਰਾਮਦ ਦੀ ਸਹੂਲਤ ਅਤੇ ਖੰਡ ਨੂੰ ਈਥਨੌਲ ਬਨਾਉਣ ਲਈ ਮੁਹੱਈਆ ਕਰਕੇ ਗੰਨਾ ਬਕਾਇਆ ਦੀ ਸਮੇਂ ਸਿਰ ਅਦਾਇਗੀ ਨੂੰ ਯਕੀਨੀ ਬਣਾਇਆ ਹੈ
60 ਲੱਖ ਮੀਟ੍ਰਿਕ ਟਨ ਬਰਾਮਦ ਟੀਚਿਆਂ ਦੇ ਖਿਲਾਫ ਕਰੀਬ 70 ਲੱਖ ਮੀਟ੍ਰਿਕ ਟਨ ਦੇ ਸਮਝੋਤਿਆਂ ਤੇ ਦਸਤਖ਼ਤ ਕੀਤੇ ਗਏ ਹਨ
16—08—2021 ਤੱਕ 60 ਲੱਖ ਮੀਟ੍ਰਿਕ ਟਨ ਤੋਂ ਵੱਧ ਖੰਡ ਮਿੱਲਾਂ ਤੋਂ ਖੰਡ ਉਠਾਈ ਗਈ ਹੈ
2020—21 ਵਿੱਚ ਖੰਡ ਮਿੱਲਾਂ ਦੁਆਰਾ ਕਰੀਬ 91,000 ਕਰੋੜ ਦਾ ਰਿਕਾਰਡ ਗੰਨਾ ਖਰੀਦਿਆ ਗਿਆ ਸੀ
Posted On:
19 AUG 2021 4:39PM by PIB Chandigarh
ਭਾਰਤ ਸਰਕਾਰ ਕ੍ਰਿਆਸ਼ੀਲ ਹੋ ਕੇ ਵਾਧੂ ਖੰਡ ਦੀ ਬਰਾਮਦ ਨੂੰ ਹੱਲਾਸ਼ੇਰੀ ਦੇਣ ਲਈ ਉਪਾਅ ਕਰ ਰਹੀ ਹੈ ਅਤੇ ਖੰਡ ਨੂੰ ਈਥਨੌਲ ਬਣਾਉਣ ਲਈ ਵਰਤ ਕੇ ਗੰਨਾ ਕਿਸਾਨਾਂ ਦੇ ਗੰਨਾ ਬਕਾਇਆ ਦੀਆਂ ਅਦਾਇਗੀਆਂ ਸਮੇਂ ਸਿਰ ਕਰਾਉਣ ਲਈ ਯਕੀਨੀ ਬਣਾ ਰਹੀ ਹੈ ਅਤੇ ਇਹ ਪਿਛਲੇ ਕੁਝ ਸਾਲਾਂ ਵਿੱਚ ਖੇਤੀਬਾੜੀ ਅਰਥਚਾਰੇ ਨੂੰ ਉਤਸ਼ਾਹ ਦੇਣ ਲਈ ਕੀਤਾ ਗਿਆ ਹੈ । ਦੇਸ਼ ਵਿੱਚ ਖੰਡ ਉਤਪਾਦਨ ਦੇਸ਼ ਵਿਚਲੀ ਖ਼ਪਤ ਤੋਂ ਵੱਧ ਹੈ । ਕੇਂਦਰ ਸਰਕਾਰ ਖੰਡ ਮਿੱਲਾਂ ਨੂੰ ਵਾਧੂ ਖੰਡ ਨੂੰ ਈਥਨੌਲ ਵੱਲ ਭੇਜਣ ਲਈ ਉਤਸ਼ਾਹਿਤ ਕਰ ਰਹੀ ਹੈ ਅਤੇ ਖੰਡ ਦੀ ਬਰਾਮਦ ਲਈ ਖੰਡ ਮਿੱਲਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰ ਰਹੀ ਹੈ , ਜਿਸ ਨਾਲ ਉਹਨਾਂ ਨੂੰ ਗੰਨਾ ਕਿਸਾਨਾਂ ਦੀ ਗੰਨਾ ਕੀਮਤਾਂ ਦੇ ਬਕਾਏ ਦੀ ਅਦਾਇਗੀ ਨੂੰ ਸਮੇਂ ਸਿਰ ਕਰਾਉਣ ਲਈ ਉਹਨਾਂ ਕੋਲ ਤਰਲਤਾ ਵਿੱਚ ਸੁਧਾਰ ਹੋਇਆ ਹੈ ।
ਪਿਛਲੇ 3 ਖੰਡ ਸੀਜ਼ਨਾਂ 2017—18 , 2018—19 ਅਤੇ 2019—20 ਵਿੱਚ ਲੱਗਭਗ 6.2 ਲੱਖ ਮੀਟ੍ਰਿਕ ਟਨ (ਐੱਲ ਐੱਮ ਟੀ) , 38 ਲੱਖ ਮੀਟ੍ਰਿਕ ਟਨ ਅਤੇ 59.60 ਐੱਲ ਐੱਮ ਟੀ ਖੰਡ ਦੀ ਬਰਾਮਦ ਕੀਤੀ ਗਈ ਹੈ । ਮੌਜੂਦਾ ਖੰਡ ਸੀਜ਼ਨ 2020—21 ਵਿੱਚ (ਅਕਤੂਬਰ — ਸਤੰਬਰ) ਸਰਕਾਰ 60 ਲੱਖ ਮੀਟ੍ਰਿਕ ਟਨ ਖੰਡ ਦੀ ਬਰਾਮਦ ਦੀ ਸਹੂਲਤ ਲਈ 6,000 ਰੁਪਇਆ / ਮੀਟ੍ਰਿਕ ਟਨ ਸਹਾਇਤਾ ਮੁਹੱਈਆ ਕਰ ਰਹੀ ਹੈ । 60 ਲੱਖ ਮੀਟ੍ਰਿਕ ਟਨ ਬਰਾਮਦ ਟੀਚਿਆਂ ਦੇ ਖਿਲਾਫ ਕਰੀਬ 70 ਲੱਖ ਮੀਟ੍ਰਿਕ ਟਨ ਦੇ ਸਮਝੋਤਿਆਂ ਤੇ ਦਸਤਖ਼ਤ ਕੀਤੇ ਗਏ ਹਨ । 16—08—2021 ਤੱਕ ਖੰਡ ਮਿੱਲਾਂ ਤੋਂ 60 ਲੱਖ ਮੀਟ੍ਰਿਕ ਟਨ ਤੋਂ ਵੱਧ ਖੰਡ ਉਠਾਈ ਗਈ ਹੈ ਅਤੇ 55 ਲੱਖ ਮੀਟ੍ਰਿਕ ਟਨ ਤੋਂ ਵੱਧ ਦੇਸ਼ ਵਿੱਚੋਂ ਬਰਾਮਦ ਕੀਤੀ ਗਈ ਹੈ ।
ਕੁਠ ਖੰਡ ਮਿੱਲਾਂ ਨੇ ਆਉਣ ਵਾਲੇ ਖੰਡ ਸੀਜ਼ਨ 2021—22 ਲਈ ਵੀ ਬਰਾਮਦ ਕਰਨ ਲਈ ਕੰਟਰੈਕਟਾਂ ਤੇ ਦਸਤਖ਼ਤ ਕੀਤੇ ਹਨ । ਖੰਡ ਨੂੰ ਬਰਾਮਦ ਕਰਨ ਨਾਲ ਮੰਗ ਅਤੇ ਪੂਰਤੀ ਸੰਤੂਲਨ ਰੱਖਣ ਵਿੱਚ ਮਦਦ ਮਿਲੀ ਹੈ ਅਤੇ ਖੰਡ ਦੀ ਸਵਦੇਸ਼ੀ ਐਕਸ ਮਿੱਲ ਕੀਮਤ ਸਥਿਰ ਰਹੀ ਹੈ ।
ਵਾਧੂ ਖੰਡ ਦੀ ਮੁਸ਼ਕਲ ਨਾਲ ਨਜਿੱਠਣ ਲਈ ਸਥਾਈ ਹੱਲ ਲੱਭਣ ਦੇ ਮੱਦੇਨਜ਼ਰ ਸਰਕਾਰ ਖੰਡ ਮਿੱਲਾਂ ਨੂੰ ਵਾਧੂ ਖੰਡ ਈਥਨੌਲ ਲਈ ਭੇਜਣ ਲਈ ਉਤਸ਼ਾਹਿਤ ਕਰ ਰਹੀ ਹੈ , ਜਿਸ ਨੂੰ ਪੈਟਰੋਲ ਦੇ ਨਾਲ ਮਿਲਾਇਆ ਜਾਂਦਾ ਹੈ ਅਤੇ ਜੋ ਨਾ ਕੇਵਲ ਗਰੀਨ ਫਿਊਲ ਦੇ ਤੌਰ ਤੇ ਹੀ ਵੇਚੀ ਜਾਂਦੀ ਹੈ ਬਲਕਿ ਕੱਚੇ ਤੇਲ ਦੀ ਬਰਾਮਦ ਤੇ ਖਰਚ ਹੋਣ ਵਾਲੀ ਵਿਦੇਸ਼ੀ ਮੁੱਦਰਾ ਨੂੰ ਵੀ ਬਚਾਉਂਦੀ ਹੈ I ਮਿੱਲਾਂ ਦੁਆਰਾ ਈਥਨੌਲ ਦੀ ਵਿਕਰੀ ਤੋਂ ਕਮਾਇਆ ਮਾਲੀਆ ਖੰਡ ਮਿੱਲਾਂ ਨੂੰ ਕਿਸਾਨਾਂ ਦੇ ਗੰਨਾ ਕੀਮਤਾਂ ਦੇ ਬਕਾਏ ਨੂੰ ਨਿਪਟਾਉਣ ਵਿੱਚ ਵੀ ਮਦਦ ਕਰਦਾ ਹੈ । ਪਿਛਲੇ 2 ਸੀਜ਼ਨਾਂ 2018—19 ਅਤੇ 2019—20 ਵਿੱਚ 3.37 ਐੱਲ ਐੱਮ ਟੀ ਅਤੇ 9.26 ਐੱਲ ਐੱਮ ਟੀ ਖੰਡ ਨੂੰ ਈਥਨੌਲ ਲਈ ਭੇਜਿਆ ਗਿਆ ਹੈ । ਮੌਜੂਦਾ ਖੰਡ ਸੀਜ਼ਨ 2020—21 ਵਿੱਚ 20 ਲੱਖ ਟਨ ਤੋਂ ਵੱਧ ਨੂੰ ਈਥਨੌਲ ਵੱਲ ਭੇਜਣ ਦੀ ਸੰਭਾਵਨਾ ਹੈ । ਆਉਣ ਵਾਲੇ ਖੰਡ ਸੀਜ਼ਨ 2021—22 ਵਿੱਚ 35 ਲੱਖ ਮੀਟ੍ਰਿਕ ਟਨ ਖੰਡ ਈਥਨੌਲ ਵੱਲ ਭੇਜਣ ਦਾ ਅੰਦਾਜ਼ਾ ਹੈ ਅਤੇ 2024—25 ਵਿੱਚ ਖੰਡ ਨੂੰ ਈਥਨੌਲ ਵੱਲ ਭੇਜਣ ਦਾ ਟੀਚਾ ਕਰੀਬ 60 ਲੱਖ ਮੀਟ੍ਰਿਕ ਟਨ ਹੈ , ਜੋ ਵਾਧੂ ਗੰਨਾ / ਖੰਡ ਦੇ ਨਾਲ ਨਾਲ ਦੇਰੀ ਨਾਲ ਹੋਣ ਵਾਲੀ ਅਦਾਇਗੀ ਦੀ ਸਮੱਸਿਆ ਦਾ ਵੀ ਹੱਲ ਕਰੇਗੀ , ਕਿਉਂਕਿ ਕਿਸਾਨਾਂ ਨੂੰ ਉਹਨਾਂ ਦੀ ਅਦਾਇਗੀ ਫੌਰਨ ਮਿਲ ਜਾਵੇਗੀ । ਹਾਲਾਂਕਿ ਈਥਨੌਲ ਕਾਰਖਾਨਿਆਂ ਦੀ ਕਾਫੀ ਸਮਰੱਥਾ 2024—25 ਤੱਕ ਵਧਾਈ ਜਾਵੇਗੀ । ਜਿਸ ਨਾਲ ਖੰਡ ਦੀ ਬਰਾਮਦ ਹੋਰ 2—3 ਸਾਲ ਜਾਰੀ ਰਹੇਗੀ ।
ਪਿਛਲੇ 3 ਖੰਡ ਸੀਜ਼ਨਾਂ ਵਿੱਚ ਤਕਰੀਬਨ ਖੰਡ ਮਿੱਲਾਂ / ਕਾਰਖਾਨਿਆਂ ਦੁਆਰਾ ਈਥਨੌਲ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਦੀ ਵਿਕਰੀ ਕਰਕੇ 22,000 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ । ਮੌਜੂਦਾ ਖੰਡ ਸੀਜ਼ਨ 2020—21 ਵਿੱਚ ਤਕਰੀਬਨ 15,000 ਕਰੋੜ ਰੁਪਏ ਦਾ ਮਾਲੀਆ ਖੰਡ ਮਿੱਲਾਂ ਈਥਨੌਲ ਦੀ ਵਿਕਰੀ ਓ ਐੱਮ ਸੀਜ਼ ਨੂੰ ਕਰਕੇ ਜਨਰੇਟ ਕਰ ਰਹੀਆਂ ਹਨ । ਓ ਐੱਮ ਸੀਜ਼ ਖੰਡ ਮਿੱਲਾਂ ਨੂੰ ਕਿਸਾਨਾਂ ਦੇ ਗੰਨਾ ਬਕਾਇਆ ਦੀ ਸਮੇਂ ਸਿਰ ਅਦਾਇਗੀ ਕਰਨ ਵਿੱਚ ਮਦਦ ਕਰਦੀਆਂ ਹਨ ।
ਪਿਛਲੇ ਸਾਲ ਖੰਡ ਸੀਜ਼ਨ 2019—20 ਵਿੱਚ ਤਕਰੀਬਨ 75,845 ਕਰੋੜ ਗੰਨਾ ਬਕਾਇਆ ਅਦਾਇਗੀ ਯੋਗ ਸੀ , ਜਿਸ ਵਿੱਚੋਂ 75,703 ਕਰੋੜ ਅਦਾ ਕਰ ਦਿੱਤਾ ਗਿਆ ਹੈ ਤੇ ਕੇਵਲ 142 ਕਰੋੜ ਦਾ ਬਕਾਇਆ ਹੀ ਲੰਬਿਤ ਹੈ । ਹਾਲਾਂਕਿ ਮੌਜੂਦਾ ਖੰਡ ਸੀਜ਼ਨ 2020—21 ਵਿੱਚ 90,872 ਕਰੋੜ ਰੁਪਏ ਦੀ ਲਾਗਤ ਵਾਲਾ ਗੰਨਾ ਖੰਡ ਮਿੱਲਾਂ ਦੁਆਰਾ ਖਰੀਦਿਆ ਗਿਆ ਹੈ । ਜੋ ਸਭ ਤੋਂ ਉੱਚਾ ਰਿਕਾਰਡ ਹੈ । ਜਿਸ ਦੇ ਖਿਲਾਫ 81,963 ਕਰੋੜ ਰੁਪਏ ਗੰਨਾ ਬਕਾਇਆ ਕਿਸਾਨਾਂ ਨੂੰ ਅਦਾ ਕਰ ਦਿੱਤਾ ਗਿਆ ਹੈ ਤੇ ਕੇਵਲ 8,909 ਕਰੋੜ ਗੰਨਾ ਬਕਾਇਆ ਲੰਬਿਤ ਹੈ । 16—08—2021 ਤੱਕ ਬਰਾਮਦ ਵਿੱਚ ਵਾਧਾ ਅਤੇ ਗੰਨੇ ਨੂੰ ਈਥਨੌਲ ਵੱਲ ਭੇਜਣ ਨਾਲ ਕਿਸਾਨਾਂ ਨੂੰ ਗੰਨਾ ਕੀਮਤ ਅਦਾਇਗੀਆਂ ਹੋਣ ਵਿੱਚ ਤੇਜ਼ੀ ਆਈ ਹੈ । ਪਿਛਲੇ ਇੱਕ ਮਹੀਨੇ ਵਿੱਚ ਖੰਡ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਭਾਰਤੀ ਕੱਚੀ ਖੰਡ ਦੀ ਮੰਗ ਅੰਤਰਰਾਸ਼ਟਰੀ ਬਜ਼ਾਰ ਵਿੱਚ ਬਹੁਤ ਉੱਚੀ ਹੈ । ਇਸ ਦੇ ਅਨੁਸਾਰ ਸੀ ਏ ਐੱਫ ਅਤੇ ਈ ਡੀ ਮੰਤਰਾਲੇ ਸਾਰੀਆਂ ਸਵਦੇਸ਼ੀ ਖੰਡ ਮਿੱਲਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਉਹ ਆਉਂਦੇ 2021—22 ਖੰਡ ਸੀਜ਼ਨ ਵਿੱਚ ਕੱਚੀ ਖੰਡ ਉਤਪਾਦਨ ਨੂੰ ਬਰਾਮਦ ਕਰਨ ਲਈ ਯੋਜਨਾ ਬਣਾਉਣ ਅਤੇ ਇਹ ਹੁਣ ਤੋਂ ਹੀ ਸ਼ੁਰੂ ਕਰਕੇ ਬਰਾਮਦਕਾਰਾਂ ਨਾਲ ਸਮਝੌਤਿਆਂ ਤੇ ਦਸਤਖ਼ਤ ਕਰਕੇ ਖੰਡ ਦੀਆਂ ਉੱਚੀਆਂ ਅੰਤਰਰਾਸ਼ਟਰੀ ਕੀਮਤਾਂ ਦਾ ਵਿਸ਼ਵੀ ਘਾਟੇ ਦਾ ਫਾਇਦਾ ਉਠਾਉਣ । ਖੰਡ ਮਿੱਲਾਂ ਜੋ ਖੰਡ ਨੂੰ ਬਰਾਮਦ ਕਰਨਗੀਆਂ ਅਤੇ ਖੰਡ ਨੂੰ ਈਥਨੌਲ ਵੱਲ ਭੇਜਣਗੀਆਂ ਉਹਨਾਂ ਨੂੰ ਸਵਦੇਸ਼ੀ ਬਜ਼ਾਰ ਵਿੱਚ ਵੇਚਣ ਲਈ ਵਧੀਕ ਮਹੀਨਾ ਸਵਦੇਸ਼ੀ ਕੋਟੇ ਦੇ ਰੂਪ ਵਿੱਚ ਉਤਸ਼ਾਹਿਤ ਕੀਤਾ ਜਾਵੇਗਾ ।
ਈਥਨੌਲ ਵੱਲ ਵੱਧ ਤੋਂ ਵੱਧ ਖੰਡ ਭੇਜ ਕੇ ਅਤੇ ਵੱਧ ਤੋਂ ਵੱਧ ਖੰਡ ਦੀ ਬਰਾਮਦ ਕਰਨ ਨਾਲ ਖੰਡ ਮਿੱਲਾਂ ਦੀ ਤਰਲਤਾ ਸੁਧਾਰਨ ਵਿੱਚ ਹੀ ਮਦਦ ਕਰਨਗੀਆਂ , ਕਿਸਾਨਾਂ ਨੂੰ ਗੰਨੇ ਦੇ ਬਣਦੇ ਬਕਾਇਆਂ ਨੂੰ ਸਮੇਂ ਸਿਰ ਅਦਾ ਕਰਨ ਯੋਗ ਵੀ ਬਣਾਉਣਗੀਆਂ ਸਗੋਂ ਸਵਦੇਸ਼ੀ ਬਾਜ਼ਾਰ ਵਿੱਚ ਖੰਡ ਦੀਆਂ ਕੀਮਤਾਂ ਨੂੰ ਵੀ ਸਥਿਰ ਰੱਖਣਗੀਆਂ , ਜਿਸ ਦੇ ਸਿੱਟੇ ਵਜੋਂ ਖੰਡ ਮਿੱਲਾਂ ਦੇ ਮਾਲੀਏ ਵਿੱਚ ਵੀ ਹੋਰ ਸੁਧਾਰ ਹੋਵੇਗਾ ਅਤੇ ਵਾਧੂ ਖੰਡ ਦੀ ਮੁਸ਼ਕਲ ਨਾਲ ਵੀ ਨਜਿੱਠਿਆ ਜਾਵੇਗਾ । ਮਿਸ਼ਰਿਤ ਪੱਧਰਾਂ ਵਿੱਚ ਵਾਧੇ ਨਾਲ ਦਰਾਮਦ ਬਾਲ੍ਹਣ , ਫਿਊਲ ਤੇ ਨਿਰਭਰਤਾ ਘਟੇਗੀ ਅਤੇ ਹਵਾ ਪ੍ਰਦੂਸ਼ਨ ਵੀ ਘਟੇਗਾ ਅਤੇ ਇਹ ਖੇਤੀ ਅਰਥਚਾਰੇ ਨੂੰ ਵੀ ਉਤਸ਼ਾਹਿਤ ਕਰੇਗਾ ।
****************
ਡੀ ਜੇ ਐੱਨ ਟੀ ਐੱਫ ਕੇ
(Release ID: 1747478)
Visitor Counter : 221