ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ
"ਐੱਨ ਈ ਆਰ ਏ ਐੱਮ ਏ ਸੀ ਮੁੜ ਸੁਰਜੀਤੀ ਅਤੇ ਨਾਰੀਅਲ ਤੇਲ ਮਿਸ਼ਨ ਉੱਤਰ ਪੂਰਬੀ ਕਿਸਾਨਾਂ ਲਈ ਇੱਕ ਵੱਡੀ ਹੱਲਾਸ਼ੇਰੀ ਹੈ , ਉਹਨਾਂ ਦੀ ਆਮਦਨ ਦੁੱਗਣੀ ਕਰਨ ਲਈ ਯੋਗਦਾਨ ਪਾਵੇਗਾ": ਜੀ ਕਿਸ਼ਨ ਰੈੱਡੀ
Posted On:
19 AUG 2021 3:59PM by PIB Chandigarh
ਕੇਂਦਰੀ ਸੱਭਿਆਚਾਰ , ਸੈਰ ਸਪਾਟਾ ਅਤੇ ਉੱਤਰ ਪੂਰਬ ਖੇਤਰ ਵਿਕਾਸ (ਡੀ ਓ ਐੱਨ ਈ ਆਰ) ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਹੈ , "ਸਰਕਾਰ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਤਹਿਤ ਖੁਸ਼ਹਾਲ ਰਾਸ਼ਟਰ ਲਈ ਖੁਸ਼ਹਾਲ ਕਿਸਾਨ ਦੀ ਦ੍ਰਿਸ਼ਟੀ ਨੂੰ ਪੂਰਾ ਕਰਨ ਲਈ ਅਣਥੱਕ ਯਤਨ ਕਰ ਰਹੀ ਹੈ"। ਉਹਨਾਂ ਕਿਹਾ ,"ਕਿਸਾਨ , ਦੇਸ਼ ਦੀ ਤਾਕਤ ਲਈ ਚੱਟਾਨ ਹਨ ਅਤੇ ਪਿਛਲੇ 7 ਸਾਲਾਂ ਤੋਂ ਸਾਡਾ ਧਿਆਨ ਕਿਸਾਨ ਕੇਂਦਰਿਤ ਨੀਤੀਆਂ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਤੇ ਲੱਗਾ ਹੋਇਆ ਹੈ"।
ਹਾਲ ਹੀ ਵਿੱਚ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 77.45 ਕਰੋੜ ਰੁਪਏ ਦੇ ਮੁੜ ਸੁਰਜੀਤੀ ਪੈਕੇਜ ਨੂੰ ਮਨਜ਼ੂਰੀ ਦਿੱਤੀ ਹੈ (17 ਕਰੋੜ ਫੰਡ ਅਧਾਰਿਤ ਸਹਾਇਤਾ ਅਤੇ 60.45 ਕਰੋੜ ਗੈਰ ਫੰਡ ਅਧਾਰਿਤ ਸਹਾਇਤਾ ਹੈ)। ਇਹ ਪੈਕੇਜ ਉੱਤਰ ਪੂਰਬੀ ਖੇਤਰੀ ਖੇਤੀਬਾੜੀ ਮਾਰਕੀਟਿੰਗ ਕਾਰਪੋਰੇਸ਼ਨ ਲਿਮਟਿਡ (ਐੱਨ ਈ ਆਰ ਏ ਐੱਮ ਏ ਸੀ) , ਇੱਕ ਕੇਂਦਰੀ ਜਨਤਕ ਸੈਕਸ਼ਨ ਉੱਦਮ ਜਿਸ ਦਾ ਪ੍ਰਸ਼ਾਸਨਿਕ ਕੰਟਰੋਲ ਉੱਤਰ ਪੂਰਬੀ ਵਿਕਾਸ ਮੰਤਰਾਲੇ ਕੋਲ ਹੈ , ਦੀ ਮੁੜ ਸੁਰਜੀਤੀ ਲਈ ਦਿੱਤਾ ਗਿਆ ਹੈ । ਕੇਂਦਰੀ ਮੰਤਰੀ ਜੀ ਕਿਸ਼ਨ ਰੈੱਡੀ ਨੇ ਕਿਹਾ ,"ਐੱਨ ਈ ਆਰ ਏ ਐੱਮ ਏ ਸੀ ਦੀ ਮੁੜ ਸੁਰਜੀਤੀ ਕਿਸਾਨਾਂ ਨੂੰ ਵਾਜਬੀ ਕੀਮਤਾਂ ਯਕੀਨੀ ਬਣਾਏਗਾ ਅਤੇ ਉੱਤਰ ਪੂਰਬੀ ਖੇਤਰ ਵਿੱਚ ਕਿਸਾਨਾਂ ਦੀ ਸਿਖਲਾਈ ਅਤੇ ਬੇਹਤਰ ਖੇਤੀ ਸਹੂਲਤਾਂ ਮੁਹੱਈਆ ਕਰੇਗਾ"।
ਇਸੇ ਦਿਨ ਹੀ ਕੇਂਦਰੀ ਕੈਬਨਿਟ ਨੇ ਨੈਸ਼ਨਲ ਮਿਸ਼ਨ ਆਨ ਐਡੀਬਲ ਆਇਲ — ਆਇਲ ਪਾਮ (ਐੱਨ ਐੱਮ ਈ ਓ — ਓ ਪੀ) ਨੂੰ ਇੱਕ ਨਵੀਂ ਕੇਂਦਰੀ ਪ੍ਰਾਯੋਜਿਤ ਸਕੀਮ ਵਜੋਂ ਮਨਜ਼ੂਰੀ ਦਿੱਤੀ ਹੈ । ਜਿਸ ਦਾ ਵਿਸ਼ੇਸ਼ ਧਿਆਨ ਉੱਤਰ ਪੂਰਬ ਖੇਤਰ ਅਤੇ ਅੰਡੇਮਾਨ ਨਿਕੋਬਾਰ ਦੀਪ ਤੇ ਹੈ ।
ਮੰਤਰੀ ਨੇ ਟਵੀਟ ਵਿੱਚ ਕਿਹਾ ,ਕੇਂਦਰੀ ਕੈਬਨਿਟ ਨੇ ਖਾਣ ਵਾਲੇ ਤੇਲਾਂ ਦੇ ਰਾਸ਼ਟਰੀ ਮਿਸ਼ਨ — ਨਾਰੀਅਲ ਤੇਲ ਨੂੰ ਲਾਗੂ ਕਰਨ ਦੀ ਮਨਜ਼ੂਰੀ ਦਿੱਤੀ ਹੈ । ਐੱਨ ਈ ਖੇਤਰ ਨੂੰ ਇੱਕ ਵਿਸ਼ੇਸ਼ ਕੇਂਦਰਿਤ ਖੇਤਰ ਦੀ ਪਛਾਣ ਵਜੋਂ ਇਹ ਨਾਰੀਅਲ ਤੇਲ ਦੀ ਦਰਾਮਦ ਨਿਰਭਰਤਾ ਘਟਾਉਣ ਅਤੇ ਨਾਰੀਅਲ ਤੇਲ ਕਿਸਾਨਾਂ ਨੂੰ ਲਾਭ ਪਹੁੰਚਾਉਣ ਅਤੇ ਰੋਜ਼ਗਾਰ ਪੈਦਾ ਕਰਨ ਦੇ ਮਕਸਦ ਨਾਲ ਸ਼ੁਰੂ ਕੀਤਾ ਗਿਆ ਹੈ ।
https://twitter.com/kishanreddybjp/status/1427955112710840326?s=20
ਇਸ ਮਿਸ਼ਨ ਦਾ ਮਕਸਦ ਅਗਲੇ 5 ਸਾਲਾਂ ਵਿੱਚ ਨਾਰੀਅਲ ਤੇਲ ਤਹਿਤ ਕਾਸ਼ਤਕਾਰੀ ਖੇਤਰ ਨੂੰ 6.5 ਲੱਖ ਹੈਕਟੇਅਰ (ਐੱਚ ਏ) ਤੋਂ ਵਧਾ ਕੇ 10 ਲੱਖ ਹੈਕਟੇਅਰ ਦਾ ਟੀਚਾ ਮਿੱਥਿਆ ਗਿਆ ਹੈ । "ਭਾਰਤ ਨਾਰੀਅਲ ਤੇਲ ਦਰਾਮਦ ਕਰਨ ਵਾਲਾ ਵਿਸ਼ਵ ਵਿੱਚ ਸਭ ਤੋਂ ਵੱਡਾ ਮੁਲਕ ਹੈ ਅਤੇ ਇਹ 80,000 ਕਰੋੜ ਰੁਪਏ ਦੀ ਲਾਗਤ ਨਾਲ 133.50 ਲੱਖ ਟਨ ਦਰਾਮਦ ਕਰਦਾ ਹੈ । ਪ੍ਰਧਾਨ ਮੰਤਰੀ ਦੀ ਅਗਵਾਈ ਤਹਿਤ ਕੀਤਾ ਗਿਆ ਫੈਸਲਾ ਦੇਸ਼ ਨੂੰ ਸਵੈ ਨਿਰਭਰ ਕਰਨ ਲਈ ਯਕੀਨੀ ਬਣਾਏਗਾ ਅਤੇ ਦਰਾਮਦ ਖਰਚੇ ਨੂੰ ਘੱਟ ਕਰਕੇ ਮਾਣਯੋਗ ਪ੍ਰਧਾਨ ਮੰਤਰੀ ਦੀ ਆਤਮਨਿਰਭਰ ਭਾਰਤ ਦੀ ਦ੍ਰਿਸ਼ਟੀ ਲਈ ਯੋਗਦਾਨ ਦੇਵੇਗਾ"।
ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਅੱਗੇ ਕਿਹਾ ,"ਸਰਕਾਰ ਨੇ ਉੱਤਰ ਪੂਰਬੀ ਖੇਤਰ ਦੀ ਇੱਕ ਵਿਸ਼ੇਸ਼ ਕੇਂਦਰਿਤ ਖੇਤਰ ਵਜੋਂ ਪਛਾਣ ਕੀਤੀ ਹੈ ਕਿਉਂਕਿ ਅਗਲੇ 5 ਸਾਲਾਂ ਵਿੱਚ ਉੱਤਰ ਪੂਰਬ ਵਿੱਚ ਪੂਰੇ ਰਾਸ਼ਟਰ ਲਈ ਰੱਖੇ ਗਏ 6.5 ਲੱਖ ਹੈਕਟੇਅਰ ਦੇ ਸਮੁੱਚੇ ਟੀਚੇ ਦਾ 50% ਤੋਂ ਵੱਧ ਉੱਤਰ ਪੂਰਬ ਵਿੱਚ ਹੈ । ਉੱਤਰ ਪੂਰਬੀ ਸੂਬਿਆਂ ਦੇ ਕਿਸਾਨਾਂ ਦੀ ਤਰਫੋਂ ਮੈਂ ਪ੍ਰਧਾਨ ਮੰਤਰੀ ਦਾ ਉਹਨਾਂ ਦੇ ਦੂਰ ਦ੍ਰਿਸ਼ਟੀ ਫੈਸਲੇ ਲਈ ਧੰਨਵਾਦੀ ਹਾਂ" ।
ਮੰਤਰੀ ਨੇ ਸੂਬਿਆਂ ਦੇ ਮੌਜੂਦਾ ਤਜ਼ਰਬੇ ਨੂੰ ਵੀ ਉਜਾਗਰ ਕੀਤਾ , ਜਿਵੇਂ ਉੱਤਰ ਪੂਰਬੀ ਖੇਤਰ ਵਿੱਚ ਮਿਜ਼ੋਰਮ ਨੂੰ ਦੇਸ਼ ਵਿੱਚ ਨਾਰੀਅਲ ਤੇਲ ਕਾਸ਼ਤ ਕਰਨ ਵਾਲੇ ਸਰਵੋਤਮ 5 ਸੂਬਿਆਂ ਵਿੱਚ ਰੈਂਕ ਦਿੱਤਾ ਗਿਆ ਹੈ । ਉਹਨਾਂ ਕਿਹਾ ,"ਸੂਬਿਆਂ ਦੇ ਕਿਸਾਨ ਜਿਵੇਂ ਮਿਜ਼ੋਰਮ ਕੋਲ ਪਹਿਲਾਂ ਹੀ ਮਹੱਤਵਪੂਰਨ ਨਾਰੀਅਲ ਤੇਲ ਕਾਸ਼ਤਕਾਰੀ ਦਾ ਤਜ਼ਰਬਾ ਹੈ ਅਤੇ ਅਸੀਂ ਬਾਕੀ ਉੱਤਰ ਪੂਰਬੀ ਸੂਬਿਆਂ ਵਿੱਚ ਉਹਨਾਂ ਦੀ ਮੁਹਾਰਤ ਤੋਂ ਫਾਇਦਾ ਲੈ ਸਕਦੇ ਹਾਂ"।
****************
ਐੱਮ ਜੀ / ਆਈ ਏ
(Release ID: 1747476)
Visitor Counter : 202