ਵਣਜ ਤੇ ਉਦਯੋਗ ਮੰਤਰਾਲਾ

ਅੰਦਰੂਨੀ ਵਪਾਰ ਤੇ ਉਦਯੋਗ ਨੂੰ ਉਤਸ਼ਾਹਿਤ ਕਰਨ ਵਾਲੇ ਵਿਭਾਗ ਨੇ ਪੁਰਾਣਾ ਡਾਟਾ ਖ਼ਤਮ ਕਰਨ ਲਈ ਆਈ ਈ ਐੱਮ ਡਾਟਾ ਦੀ ਅਪਡੇਸ਼ਨ ਅਤੇ ਸਫਾਈ ਅਭਿਆਸ ਸ਼ੁਰੂ ਕੀਤਾ


ਡੀ ਪੀ ਆਈ ਆਈ ਟੀ 15 ਜੁਲਾਈ 2021 ਤੋਂ ਅਰਜ਼ੀਕਰਤਾਵਾਂ ਨੂੰ ਆਪਣਾ ਆਈ ਈ ਐੱਮ ਡਾਟੇ ਦੇ ਸੰਬੰਧ ਵਿੱਚ ਅਪਡੇਟ / ਰਿਵੈਲੀਡੇਟ ਕਰਨ ਦੀ ਸਹੂਲਤ ਨੂੰ ਜੀ 2 ਬੀ ਪੋਰਟਲ ਤੇ ਇੱਕ ਵੱਖਰੀ ਖਿੜਕੀ ਮੁਹੱਈਆ ਕਰ ਰਿਹਾ ਹੈ

Posted On: 19 AUG 2021 3:23PM by PIB Chandigarh

ਅੰਦਰੂਨੀ ਵਪਾਰ ਅਤੇ ਉਦਯੋਗ ਨੂੰ ਉਤਸ਼ਾਹਿਤ ਕਰਨ ਵਾਲੇ ਵਿਭਾਗ (ਡੀ ਪੀ ਆਈ ਆਈ ਟੀਨੇ ਆਈ  ਐੱਮ ਡਾਟਾ ਨੂੰ ਅਪਡੇਟ ਅਤੇ ਸਾਫ ਕਰਨ ਲਈ ਪੁਰਾਣੇ ਡਾਟੇ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਇੱਕ ਅਭਿਆਸ ਸ਼ੁਰੂ ਕੀਤਾ ਹੈ ਅਤੇ ਵੱਖ ਵੱਖ ਉਦਯੋਗਾਂ / ਕਾਰੋਬਾਰੀ ਭਾਈਚਾਰਿਆਂ ਤੇ ਹੋਰ ਯੁਜ਼ਰ ਨੂੰ ਅਧਿਕਾਰਤ ਉਦਯੋਗਿਕ ਡਾਟਾ ਮੁਹੱਈਆ ਕਰ ਰਿਹਾ ਹੈ  ਇਸ ਪ੍ਰਕਿਰਿਆ ਵਿੱਚ ਉੱਦਮੀਆਂ ਨੂੰ ਆਈ  ਐੱਮਸ ਦੇ ਸੰਬੰਧ ਵਿੱਚ ਜਾਰੀ ਕੀਤੇ ਡਾਟੇ ਦੀ ਰਿਵੈਲੀਡੇਸ਼ਨ ਅਤੇ ਅਪਡੇਸ਼ਨ ਕੀਤੀ ਜਾਂਦੀ ਹੈ 
ਡੀ ਪੀ ਆਈ ਆਈ ਟੀ ਨੇ ਪਹਿਲਾਂ ਹੀ 25—03—2021 ਤੋਂ ਆਈ  ਐੱਮ ਅਰਜ਼ੀਆਂ ਦਾਇਰ ਕਰਨ ਲਈ ਜੀ 2 ਬੀ ਪੋਰਟਲ  (http://services.dipp.gov.in/lms)  ਨੂੰ ਠੀਕ ਠਾਕ ਕਰਕੇ ਪਹਿਲਾਂ ਹੀ ਲਾਂਚ ਕੀਤਾ ਹੈ ਅਤੇ ਇਕਾਈਆਂ ਦੇ ਸਥਾਨ ਨੂੰ ਬਿਨਾਂ ਦੇਖਿਆਂ ਕੰਪਨੀ ਜਾਂ ਕਾਰੋਬਾਰ ਇਕਾਈ ਲਈ ਇੱਕੋ ਇੱਕ ਆਈ  ਐੱਮ ਜਾਰੀ ਕੀਤਾ ਜਾ ਰਿਹਾ ਹੈ  ਆਈ   ਐੱਮ ਅਰਜ਼ੀਕਰਤਾਵਾਂ ਨੂੰ ਪੋਰਟਲ ਤੇ ਲਾਗ ਇਨ ਕਰਨ ਦੇ ਸੰਬੰਧ ਵਿੱਚ ਡਾਟੇ ਨੂੰ ਅਪਡੇਟ / ਰਿਵੈਲੀਡੇਟ ਕਰਨ ਦੀ ਸਹੂਲਤ ਜੀ 2 ਬੀ ਪੋਰਟਲ ਤੇ ਮੁਹੱਈਆ ਕਰਨ ਲਈ ਇੱਕ ਵੱਖਰੀ ਖਿੜਕੀ ਮੁਹੱਈਆ ਕੀਤੀ ਗਈ ਹੈ  ਆਨਲਾਈਨ ਪ੍ਰਕਿਰਿਆ ਵਿੱਚ ਅਰਜ਼ੀਕਰਤਾਵਾਂ ਨੂੰ ਸੇਧ ਦੇਣ ਲਈ ਅਰਜ਼ੀਕਰਤਾਵਾਂ ਨੂੰ ਜੀ 2 ਬੀ ਪੋਰਟਲ ਤੇ ਯੂਜ਼ਰ ਮੈਨੂਅਲ ਅਤੇ ਵੀਡੀਓ ਟਿਊਟੋਰੀਅਲਜ਼ ਉਪਲਬੱਧ ਕਰਵਾਏ ਜਾਣਗੇ  ਸਾਰੇ ਆਈ  ਐੱਮ ਉੱਦਮੀਆਂ ਨੂੰ ਅਰਜ਼ੀਆਂ ਦਾਇਰ ਕਰਨੀਆਂ ਹੋਣਗੀਆਂ  ਇੱਥੋਂ ਤੱਕ ਕਿ ਜੇ ਉਹਨਾਂ ਦੇ ਡਾਟੇ ਵਿੱਚ ਕੋਈ ਪਰਿਵਰਤਣ ਨਹੀਂ ਹੈ ਤਾਂ ਵੀ  ਕੋਈ ਚਾਰਜੇਸ ਨਹੀਂ ਦੇਣੇ ਪੈਣਗੇ  ਆਈ  ਐੱਮਜ਼ ਦੀ ਸਫਾਈ ਲਈ ਯੋਜਨਾ ਹੇਠਾਂ ਦਿੱਤੀ ਗਈ ਹੈ 

Phase

Year of IEM issued

Timeline for cleansing IEM

Phase.1

2018-2021

15.07.21-30.09.21

Phase.2

1991-2017

1.10.21 –31.05.2022

 

ਅਰਜ਼ੀਕਰਤਾਵਾਂ ਨੂੰ ਸਮਰਥਨ ਦਸਤਾਵੇਜ਼ ਜਿੱਥੇ ਕਿਤੇ ਜ਼ਰੂਰਤ ਹੈ ਅਪਲੋਡ ਕਰਨੇ ਹੋਣਗੇ  ਅਰਜ਼ੀਆਂ ਦੀ ਪ੍ਰਮਾਣਿਕਤਾ ਤੋਂ ਬਾਅਦ ਅਰਜ਼ੀਕਰਤਾਵਾਂ ਨੂੰ ਕਿਉ ਆਰ ਕੋਡ ਸੁਰੱਖਿਆ ਨਾਲ ਇੱਕ ਸਿਸਟਮ ਜਨਰੇਟੇਡ ਰਸੀਦ ਜਾਰੀ ਕੀਤੀ ਜਾਵੇਗੀ 

 *************

ਡੀ ਜੇ ਐੱਨ / ਐੱਮ ਐੱਸ



(Release ID: 1747434) Visitor Counter : 179