ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੋਵਿਡ–19 ਤੇ ਤਪੇਦਿਕ ਮਹਾਮਾਰੀਆਂ ਦੇ ਆਪਸੀ ਮੇਲ ਦਾ ਅਧਿਐਨ ਕਰਨਗੇ ਬ੍ਰਾਜ਼ੀਲ, ਰੂਸ ਤੇ ਦੱਖਣੀ ਅਫ਼ਰੀਕਾ

Posted On: 18 AUG 2021 7:03PM by PIB Chandigarh

ਭਾਰਤਬ੍ਰਾਜ਼ੀਲਰੂਸ ਅਤੇ ਦੱਖਣੀ ਅਫਰੀਕਾ ਦੇ ਡਾਕਟਰਾਂ ਅਤੇ ਖੋਜਕਾਰਾਂ ਦੇ ਸਮੂਹ ਨੇ ਇਨ੍ਹਾਂ ਦੇਸ਼ਾਂ ਵਿੱਚ ਕੋਵਿਡ -19 ਅਤੇ ਤਪੇਦਿਕ (ਟੀਬੀ) ਮਹਾਮਾਰੀ ਦੇ ਮਹਾਮਾਰੀ ਵਿਗਿਆਨਿਕ ਪ੍ਰਭਾਵ ਅਤੇ ਉਨ੍ਹਾਂ ਦੇ ਆਪਸੀ ਮੇਲ ਬਾਰੇ ਇੱਕ ਅਧਿਐਨ ਕਰਨ ਲਈ ਸਾਂਝੀ ਸ਼ੁਰੂਆਤ ਕੀਤੀ ਹੈ।

ਇਸ ਸਾਂਝੀ ਖੋਜ ਦੇ ਤਹਿਤਇਨ੍ਹਾਂ ਦੇਸ਼ਾਂ ਦੀਆਂ ਟੀਮਾਂ ਟੀਬੀ ਲਾਗ ਦੇ ਮਹਾਮਾਰੀ ਵਿਗਿਆਨਿਕ ਲੱਛਣਾਂ 'ਤੇ ਕੋਵਿਡ -19 ਮਹਾਮਾਰੀ ਦੇ ਨਕਾਰਾਤਮਕ ਪ੍ਰਭਾਵਾਂ ਦੀ ਪੜਚੋਲ ਕਰਨਗੀਆਂ ਅਤੇ ਇਨ੍ਹਾਂ ਦੋਵਾਂ ਪ੍ਰਕਿਰਿਆਵਾਂ ਦੇ ਆਪਸੀ ਤਾਲਮੇਲ ਲਈ ਜ਼ਿੰਮੇਵਾਰ ਖ਼ਾਸੀਅਤਾਂ ਦੀ ਖੋਜ ਕਰਨਗੀਆਂ। ਉਹ ਮਹਾਮਾਰੀ ਦੇ ਨਕਾਰਾਤਮਕ ਨਤੀਜਿਆਂ ਨੂੰ ਘਟਾਉਣ ਅਤੇ ਹਰੇਕ ਭਾਗੀਦਾਰ ਦੇਸ਼ ਲਈ ਵਿਅਕਤੀਗਤ ਸਿਫਾਰਸ਼ਾਂ ਵਿਕਸਤ ਕਰਨ ਦੀਆਂ ਰਣਨੀਤੀਆਂ ਦੀ ਖੋਜ ਵੀ ਕਰਨਗੇਜੋ ਕਿ ਤਪਦਿਕ ਦੀ ਮਹਾਮਾਰੀ 'ਤੇ ਸਾਹ ਦੀਆਂ ਵਾਇਰਲ ਬਿਮਾਰੀਆਂ ਦੇ ਮਹਾਮਾਰੀ ਦੇ ਪ੍ਰਭਾਵ ਨੂੰ ਦੂਰ ਕਰਨ ਵਿੱਚ ਸਹਾਇਤਾ ਕਰ ਸਕਦੀਆਂ ਹਨ।

ਬ੍ਰਾਜ਼ੀਲਰੂਸਭਾਰਤ ਅਤੇ ਦੱਖਣੀ ਅਫਰੀਕਾ ਇਸ ਵੇਲੇ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵਿੱਚ ਦੂਜੇ ਤੋਂ 5ਵੇਂ ਸਥਾਨ 'ਤੇ ਹਨ ਅਤੇ ਵਿਸ਼ਵ ਵਿੱਚ ਟੀਬੀ ਦੇ ਸਭ ਤੋਂ ਵੱਧ ਬੋਝ ਵਾਲੇ ਵਿਸ਼ਵ ਸਿਹਤ ਸੰਗਠਨ ਦੁਆਰਾ ਮਾਨਤਾ ਪ੍ਰਾਪਤ 24 ਦੇਸ਼ਾਂ ਨਾਲ ਸਬੰਧਤ ਹਨ। ਇਸ ਤੋਂ ਇਲਾਵਾਬ੍ਰਿਕਸ ਦੇਸ਼ਾਂ ਵਿੱਚ ਡਰੱਗ ਪ੍ਰਤੀਰੋਧੀ ਤਪੇਦਿਕ ਦੇ ਸਭ ਤੋਂ ਵੱਧ ਮਾਮਲੇ ਹਨ। ਇਸ ਲਈ ਇਹ ਖੋਜ ਇਨ੍ਹਾਂ 4 ਬ੍ਰਿਕਸ ਦੇਸ਼ਾਂ ਵਿੱਚ ਕੀਤੀ ਜਾਏਗੀ ਜਿੱਥੇ ਕੋਵਿਡ -19 ਅਤੇ ਤਪੇਦਿਕ ਦੋਵਾਂ ਦੀ ਸਭ ਤੋਂ ਵੱਧ ਗਿਣਤੀ ਦਰਾਂ ਵਿੱਚੋਂ ਇੱਕ ਨੂੰ ਇੱਕੋ ਸਮੇਂ ਦਰਜ ਕੀਤਾ ਗਿਆ ਹੈ।

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਸਮਰਥਤ ਇਸ ਖੋਜ ਦੀ ਅਗਵਾਈ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ਨਵੀਂ ਦਿੱਲੀਭਾਰਤ ਤੋਂ ਪ੍ਰੋ: ਉਰਵਸ਼ੀ ਬੀ ਸਿੰਘ ਕਰ ਰਹੇ ਹਨਨਾਲ ਹੀ ਟੀਬੀ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਦੇ ਵਿਰੁੱਧ ਅੰਤਰਰਾਸ਼ਟਰੀ ਯੂਨੀਅਨ ਦੇ ਦੱਖਣੀ ਪੂਰਬੀ ਏਸ਼ੀਆ ਲਈ ਖੇਤਰੀ ਨਿਰਦੇਸ਼ਕ ਡਾ: ਕੇਐਸ ਸਚਦੇਵਾਰਾਸ਼ਟਰੀ ਟੀਬੀ ਖ਼ਾਤਮਾ ਪ੍ਰੋਗਰਾਮਭਾਰਤ ਤੋਂ ਡਾ: ਮੰਡਲਡਿਪਟੀ ਡਾਇਰੈਕਟਰ-ਜਨਰਲਅਤੇ ਡਾ. ਸੰਜੇ ਮੱਟੂ ਅਤੇ ਡਾ. ਰਣਦੀਪ ਗੁਲੇਰੀਆਡਾਇਰੈਕਟਰਏਮਸਨਵੀਂ ਦਿੱਲੀਭਾਰਤੀ ਵੱਲੋਂ ਸ਼ਾਮਲ ਸਨ। ਦੂਜੇ ਦੇਸ਼ਾਂ ਦੇ ਨੇਤਾਵਾਂ ਵਿੱਚ ਡਾ. ਐਨੇਟ ਟ੍ਰੈਜਮੈਨਸਟੇਟ ਯੂਨੀਵਰਸਿਟੀ ਆਵ੍ ਰੀਓ ਡੀ ਜਨੇਰੀਓਸੋਸ਼ਲ ਮੈਡੀਸਨ ਇੰਸਟੀਟਿਊਟਬ੍ਰਾਜ਼ੀਲਡਾ. ਇਰੀਨਾ ਜੀ. ਫ਼ੈਲਕਰਨੋਵੋਸਿਬਿਰਿਸਕ ਟਿਊਬਰਕਿਊਲੋਸਿਸ ਰਿਸਰਚ ਇੰਸਟੀਟਿਊਟਟਿਊਬਰਕਿਊਲੋਸਿਸ ਈਪੀਡੀਮਓਲੌਜੀਨੋਵੋਸੀਬਿਰਸਕ ਰੂਸ ਅਤੇ ਪ੍ਰੋ. ਐਨੇਕੇ ਹੇਸਲਿੰਗਡੈਸਮੰਡ ਟੂਟੂ ਟੀਬੀ ਸੈਂਟਰ ਬਾਲ ਰੋਗ ਅਤੇ ਬਾਲ ਸਿਹਤ ਵਿਭਾਗਸਟੈਲੇਨਬੋਸ਼ ਯੂਨੀਵਰਸਿਟੀਦੱਖਣੀ ਅਫਰੀਕਾ ਸ਼ਾਮਲ ਹਨ।

ਟੀਮਾਂ ਐਮ. ਤਪੇਦਿਕ ਦੀ ਆਬਾਦੀ ਦੇ ਢਾਂਚੇ ਦੇ ਰੁਝਾਨਾਂ 'ਤੇ ਕੋਵਿਡ -19 ਦੇ ਪ੍ਰਭਾਵ ਦਾ ਮੁੱਖ ਤੌਰਤੇ ਰੂਸ ਅਤੇ ਭਾਰਤ ਦੇ ਵਿਗਿਆਨੀਆਂ ਵਿਚਕਾਰ ਗੱਲਬਾਤ ਰਾਹੀਂ ਮੁਲਾਂਕਣ ਕਰਨਗੀਆਂ। ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਵਿਅਕਤੀਗਤ ਪੱਧਰ 'ਤੇ ਕੋਵਿਡ-19 ਦੇ ਕਲੀਨਿਕਲ ਕੋਰਸ ਅਤੇ ਇਲਾਜ ਦੇ ਨਤੀਜਿਆਂ 'ਤੇ ਟੀਬੀ ਦੇ ਪ੍ਰਭਾਵ ਦਾ ਮੁਲਾਂਕਣ ਕਰਨਗੀਆਂ। ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਅਤੇ ਬਿਮਾਰੀਆਂ ਅਤੇ ਤਪਦਿਕ ਨਾਲ ਸਬੰਧਤ ਮੌਤ ਦਰ 'ਤੇ ਸੰਬੰਧਤ ਪ੍ਰਤੀਬੰਧਤ ਉਪਾਵਾਂ ਦਾ ਗਣਿਤ ਮਾਡਲਿੰਗ ਦੀ ਵਰਤੋਂ ਨਾਲ ਮੁਲਾਂਕਣ ਕੀਤਾ ਜਾਵੇਗਾ।

ਇਹ ਸਹਿਯੋਗੀ ਖੋਜ ਆਬਾਦੀ ਅਤੇ ਵਿਅਕਤੀਗਤ ਪੱਧਰ 'ਤੇ ਦੋ ਮਹਾਮਾਰੀਆਂ ਦੀਆਂ ਅੰਤਰ-ਦੇਸੀ ਸਮਾਨਤਾਵਾਂ ਅਤੇ ਆਪਸੀ ਤਾਲਮੇਲ ਦੇ ਅੰਤਰਾਂ ਦੇ ਤੁਲਨਾਤਮਕ ਵਿਸ਼ਲੇਸ਼ਣ ਦੁਆਰਾ ਟੀਬੀ-ਰੋਕੂ ਦੇਖਭਾਲਇਸ ਦੀ ਨਿਰੰਤਰਤਾਇਕਸਾਰਤਾ ਅਤੇ ਢੁਕਵੇਂਪਣ ਦੇ ਪ੍ਰਬੰਧਨ 'ਤੇ ਕੋਵਿਡ-19 ਦੇ ਨਕਾਰਾਤਮਕ ਨਤੀਜਿਆਂ ਦਾ ਵੱਖਰਾ ਦੇਸ਼-ਅਧਾਰਤ ਮੁਲਾਂਕਣ ਪ੍ਰਦਾਨ ਕਰੇਗੀ।

ਇਹ ਵਿਸ਼ਲੇਸ਼ਣ ਮਹਾਮਾਰੀ ਵਿਗਿਆਨਚਿਕਿਤਸਕ-ਸਮਾਜਿਕਕਲੀਨਿਕਲ ਅਤੇ ਸਮਾਜਕ-ਆਰਥਿਕ ਦਖਲਅੰਦਾਜ਼ੀ ਲਈ ਲਾਗੂ ਕੀਤੇ ਜਾਣ ਦੇ ਸਭ ਤੋਂ ਮਹੱਤਵਪੂਰਣ ਨੁਕਤਿਆਂ ਦੀ ਸੂਝ ਪ੍ਰਦਾਨ ਕਰੇਗਾ ਜੋ ਕੋਵਿਡ-19 ਅਤੇ ਟੀਬੀ ਦੇ ਆਪਸੀ ਸੁਮੇਲ ਤੋਂ ਬਿਮਾਰੀ ਅਤੇ ਮੌਤ ਦਰ ਨੂੰ ਘਟਾਉਣ ਦੀ ਉਮੀਦ ਕੀਤੀ ਜਾਂਦੀ ਹੈ। ਵਰਤੀ ਗਈ ਪਹੁੰਚ ਮਹਾਮਾਰੀ ਤਪੇਦਿਕ ਪ੍ਰਕਿਰਿਆ ਦੇ ਗਣਿਤਿਕ ਮਾਡਲਿੰਗ ਲਈ ਇੱਕ ਵਿਲੱਖਣ ਪਲੇਟਫਾਰਮ ਦੇ ਵਿਕਾਸ ਦੀ ਆਗਿਆ ਦੇਵੇਗੀਜੋ ਬ੍ਰਿਕਸ ਦੇਸ਼ਾਂ ਵਿੱਚ ਮਹਾਮਾਰੀ ਮੌਡਲਿੰਗ ਸਮਰੱਥਾਵਾਂ ਦਾ ਸਮਰਥਨ ਅਤੇ ਵਾਧਾ ਵੀ ਕਰੇਗੀ ਅਤੇ ਇਸ ਤਰ੍ਹਾਂ ਭਵਿੱਖ ਦੇ ਸਹਿਯੋਗੀ ਮੌਡਲਿੰਗ ਖੋਜ ਲਈ ਇੱਕ ਮਜ਼ਬੂਤ ਨੀਂਹ ਪ੍ਰਦਾਨ ਕਰੇਗੀ।

ਹੋਰ ਵਧੇਰੇ ਵੇਰਵਿਆਂ ਲਈਡਾ. ਉਵਸ਼ੀ ਬੀ. ਸਿੰਘ ਨਾਲ ਸੰਪਰਕ ਕਰੋ  (drurvashi[at]gmail[dot]com ).

*****

ਐੱਸਐੱਨਸੀ/ਟੀਐੱਮ/ਆਰਆਰ



(Release ID: 1747395) Visitor Counter : 162


Read this release in: English , Urdu , Hindi , Tamil