ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਐੱਸਆਈਆਰ-ਐੱਨਆਈਐੱਸਸੀਪੀਆਰ ਭਾਰਤ ਵਿੱਚ ਐੱਸਐਂਡਟੀ 'ਤੇ ਰਾਸ਼ਟਰੀ ਕਾਨਫਰੰਸ (ਵਰਚੁਅਲ) ਦਾ ਆਯੋਜਨ ਕਰ ਰਿਹਾ ਹੈ, ਸਮਾਗਮ ਦਾ ਵਿਸ਼ਾ ਹੈ: ਇੱਕ ਸਮਕਾਲੀ ਦ੍ਰਿਸ਼ਟੀਕੋਣ ਦੇ ਨਾਲ ਇੱਕ ਇਤਿਹਾਸਕ ਆਤਮ-ਪੜਚੋਲ
Posted On:
16 AUG 2021 5:31PM by PIB Chandigarh
ਭਾਰਤ ਸਰਕਾਰ ਪ੍ਰਗਤੀਸ਼ੀਲ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਅਤੇ ਇਸ ਦੇ ਲੋਕਾਂ, ਸੱਭਿਆਚਾਰ ਅਤੇ ਪ੍ਰਾਪਤੀਆਂ ਦੇ ਗੌਰਵਮਈ ਇਤਿਹਾਸ ਦੀ ਯਾਦ ਵਿੱਚ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਮਨਾ ਰਹੀ ਹੈ। ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 12 ਮਾਰਚ, 2021 ਨੂੰ ਸਾਬਰਮਤੀ ਆਸ਼ਰਮ, ਅਹਿਮਦਾਬਾਦ ਤੋਂ 'ਦਾਂਡੀ ਮਾਰਚ' ਨੂੰ ਹਰੀ ਝੰਡੀ ਦੇ ਕੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦਾ ਉਦਘਾਟਨ ਕੀਤਾ ਸੀ। ਸਰਕਾਰੀ ਮੰਤਰਾਲੇ, ਵਿਭਾਗ, ਅਦਾਰੇ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਵੱਖ-ਵੱਖ ਖੇਤਰਾਂ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦਿਆਂ ਦੇਸ਼ ਭਰ ਵਿੱਚ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਮਨਾਉਣ ਲਈ ਵਚਨਬੱਧ ਹਨ।
ਸੀਐੱਸਆਈਆਰ-ਨੈਸ਼ਨਲ ਇੰਸਟੀਟਿਊਟ ਆਵ੍ ਸਾਇੰਸ ਕਮਿਊਨੀਕੇਸ਼ਨ ਐਂਡ ਪਾਲਿਸੀ ਰਿਸਰਚ (ਐੱਨਆਈਐੱਸਸੀਪੀਆਰ) ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਲਈ 16 ਤੋਂ 18 ਅਗਸਤ, 2021 ਤੱਕ ਵਰਚੁਅਲ ਮਾਧਿਅਮ ਰਾਹੀਂ ਤਿੰਨ ਦਿਨਾਂ ਰਾਸ਼ਟਰੀ ਸੰਮੇਲਨ ਦਾ ਆਯੋਜਨ ਕਰ ਰਹੀ ਹੈ। ਇਸ ਮਹੱਤਵਪੂਰਨ ਕਾਨਫਰੰਸ ਦਾ ਵਿਸ਼ਾ ਹੈ "ਭਾਰਤ ਵਿੱਚ ਵਿਗਿਆਨ ਅਤੇ ਟੈਕਨੋਲੋਜੀ: ਸਮਕਾਲੀ ਦ੍ਰਿਸ਼ਟੀਕੋਣ ਦੇ ਨਾਲ ਇੱਕ ਇਤਿਹਾਸਕ ਆਤਮ-ਪੜਚੋਲ"। ਇਸ ਕਾਨਫਰੰਸ ਦਾ ਉਦੇਸ਼ ਭਾਰਤ ਦੀ ਆਜ਼ਾਦੀ ਦੀ ਲਹਿਰ ਦੌਰਾਨ ਅਤੇ ਆਜ਼ਾਦੀ ਤੋਂ ਬਾਅਦ ਦੇ ਯੁੱਗ ਵਿੱਚ 75 ਵਰ੍ਹਿਆਂ ਦੌਰਾਨ ਭਾਰਤ ਨੂੰ ਵਿਸ਼ਵ ਮੰਚ ਉੱਤੇ ਪਹਿਚਾਣ ਦਿਵਾਉਣ ਵਾਲੇ ਨਵੇਂ ਭਾਰਤ ਦੇ ਨਿਰਮਾਣ ਵਿੱਚ ਭਾਰਤੀ ਵਿਗਿਆਨ ਅਤੇ ਵਿਗਿਆਨਕਾਂ ਦੇ ਯੋਗਦਾਨ ਨੂੰ ਸਥਾਪਤ ਕਰਨਾ ਹੈ।
ਕਾਨਫਰੰਸ ਵਿੱਚ ਵਿਗਿਆਨ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ 'ਤੇ ਕੇਂਦ੍ਰਿਤ ਛੇ ਮਹੱਤਵਪੂਰਨ ਸੈਸ਼ਨ ਸ਼ਾਮਲ ਹਨ: ਅਤੀਤ ਤੋਂ ਸਿੱਖਣਾ, ਭਾਰਤੀ ਐੱਸਟੀਆਈ ਵਿੱਚ ਮਹੱਤਵਪੂਰਨ ਤਬਦੀਲੀਆਂ, ਅਕਾਦਮਿਕ-ਉਦਯੋਗ ਸੰਬੰਧ ਅਤੇ ਉੱਦਮਤਾ: ਬਸਤੀਵਾਦੀ ਸਮੇਂ ਤੋਂ ਲੈ ਕੇ ਹੁਣ ਤੱਕ, ਭਾਰਤ ਵਿੱਚ ਵਿਗਿਆਨ ਦਾ ਵਿਕਾਸ, 21ਵੀਂ ਸਦੀ ਵਿੱਚ ਭਾਰਤੀ ਵਿਗਿਆਨ ਅਤੇ ਨਵੀਂ ਸਿੱਖਿਆ ਨੀਤੀ 2020। ਇਨ੍ਹਾਂ ਤਕਨੀਕੀ ਸੈਸ਼ਨਾਂ ਤੋਂ ਇਲਾਵਾ, ਇਸ ਕਾਨਫਰੰਸ ਵਿੱਚ ਦੋ ਪੈਨਲ ਵਿਚਾਰ -ਵਟਾਂਦਰੇ ਵੀ ਸ਼ਾਮਲ ਕੀਤੇ ਗਏ ਹਨ। ਇੱਕ ਪੈਨਲ ਚਰਚਾ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਮਹਿਲਾਵਾਂ ਦੀ ਮੌਜੂਦਗੀ ਨੂੰ ਸਮਰਪਿਤ ਹੈ ਜਿਸਦਾ ਵਿਸ਼ਾ ਹੈ 'ਐੱਸਐਂਡਟੀ ਵਿੱਚ ਮਹਿਲਾਵਾਂ: ਉਭਰ ਰਹੇ ਸੰਦਰਭ ਵਿੱਚ ਚੁਣੌਤੀਆਂ ਅਤੇ ਅਵਸਰ'। ਦੂਸਰੀ ਪੈਨਲ ਚਰਚਾ ਵਿੱਚ ਇੱਕ ਤਰਕਸ਼ੀਲ ਸਮਾਜ ਦੇ ਵਿਕਾਸ ਲਈ ਵਿਗਿਆਨ ਸੰਚਾਰ ਦੀ ਭੂਮਿਕਾ ਬਾਰੇ ਵਿਚਾਰ ਚਰਚਾ ਹੋਵੇਗੀ। ਦੂਸਰੇ ਪੈਨਲ ਦੀ ਚਰਚਾ ਦਾ ਵਿਸ਼ਾ 'ਵਿਗਿਆਨ ਅਤੇ ਸਮਾਜ: ਨਜ਼ਦੀਕੀ ਸ਼ਮੂਲੀਅਤ ਲਈ ਨਵਾਂ ਮਾਡਲ ਬਣਾਉਣ ਲਈ ਕੁਝ ਪ੍ਰਤੀਬਿੰਬ' ਹੈ।
ਕਾਨਫਰੰਸ ਦੇ ਮੁੱਖ ਮਹਿਮਾਨ ਪਦਮ ਵਿਭੂਸ਼ਣ ਡਾ. ਰਘੂਨਾਥ ਅਨੰਤ ਮਾਸ਼ੇਲਕਰ ਹੋਣਗੇ ਜੋ ਸਮਾਗਮ ਦਾ ਉਦਘਾਟਨ ਕਰਨਗੇ। ਡਾ. ਮਾਸ਼ੇਲਕਰ ਇੱਕ ਭਾਰਤੀ ਰਸਾਇਣਕ ਇੰਜੀਨੀਅਰ ਹਨ ਅਤੇ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ) ਦੇ ਸਾਬਕਾ ਡਾਇਰੈਕਟਰ-ਜਨਰਲ ਹਨ। ਸ਼੍ਰੀ ਜਯੰਤ ਸਹਸ੍ਰਬੁਧੇ, ਰਾਸ਼ਟਰੀ ਪ੍ਰਬੰਧਕੀ ਸਕੱਤਰ, ਵਿਜਨਨਾ ਭਾਰਤੀ ਉਦਘਾਟਨੀ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨ ਹੋਣਗੇ। ਡਾ. ਸ਼ੇਖਰ ਸੀ ਮੰਡੇ, ਸੀਐੱਸਆਈਆਰ ਦੇ ਮੌਜੂਦਾ ਡਾਇਰੈਕਟਰ-ਜਨਰਲ ਇਜਲਾਸ ਵਿੱਚ ਪ੍ਰਧਾਨਗੀ ਭਾਸ਼ਣ ਦੇਣਗੇ। ਕਾਨਫਰੰਸ ਦੇ ਵੱਖ ਵੱਖ ਸੈਸ਼ਨਾਂ ਵਿੱਚ ਮਸ਼ਹੂਰ ਵਿਗਿਆਨਕ, ਸਿੱਖਿਆ ਸ਼ਾਸਤਰੀ, ਸਿੱਖਿਅਕ, ਖੋਜਕਰਤਾ ਅਤੇ ਵਿਗਿਆਨ ਸੰਚਾਰਕਰਤਾ ਸੰਬੋਧਤ ਕਰਨਗੇ। ਇਸ ਕਾਨਫਰੰਸ ਵਿੱਚ ਵਿਦਿਆਰਥੀਆਂ, ਖੋਜਕਰਤਾਵਾਂ, ਸਿੱਖਿਆ ਸ਼ਾਸਤਰੀਆਂ, ਵਿਗਿਆਨਕਾਂ ਅਤੇ ਨੀਤੀ ਨਿਰਮਾਤਾਵਾਂ ਦੇ ਭਾਗ ਲੈਣ ਦੀ ਉਮੀਦ ਹੈ।
ਨੈਸ਼ਨਲ ਕਾਨਫਰੰਸ ਬਾਰੇ ਗੱਲ ਕਰਦੇ ਹੋਏ, ਪ੍ਰੋਫੈਸਰ ਰੰਜਨਾ ਅਗਰਵਾਲ, ਡਾਇਰੈਕਟਰ, ਸੀਐੱਸਆਈਆਰ-ਐੱਨਆਈਐੱਸਸੀਪੀਆਰ ਨੇ ਕਿਹਾ, “ਅਸੀਂ ਜਾਣਦੇ ਹਾਂ ਕਿ ਭਾਰਤ ਕੋਲ ਇੱਕ ਸਮ੍ਰਿਧ ਵਿਗਿਆਨਕ ਵਿਰਾਸਤ ਹੈ ਅਤੇ ਆਧੁਨਿਕ ਸਮੇਂ ਵਿੱਚ, ਸਾਡੇ ਵਿਗਿਆਨਕਾਂ ਨੇ ਰਾਸ਼ਟਰ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਾਨੂੰ ਆਧੁਨਿਕ ਵਿਕਾਸ ਐੱਸਟੀਆਈ ਨੂੰ ਆਪਣੀ ਵਿਗਿਆਨਕ ਵਿਰਾਸਤ ਨਾਲ ਦੁਬਾਰਾ ਦੇਖਣ ਦਾ ਮੌਕਾ ਦਿੰਦਾ ਹੈ।
ਸੀਐੱਸਆਈਆਰ-ਐੱਨਆਈਐੱਸਸੀਪੀਆਰ ਇਸ ਰਾਸ਼ਟਰੀ ਸੰਮੇਲਨ ਦਾ ਆਯੋਜਨ ਸਮਕਾਲੀ ਪਰਿਪੇਖ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀ ਵਿਰਾਸਤ ਦੀ ਪੜਚੋਲ ਕਰਨ ਲਈ ਕਰ ਰਿਹਾ ਹੈ।
ਕਾਨਫਰੰਸ ਦੌਰਾਨ, 16 ਅਗਸਤ 2021 ਨੂੰ
ਸੀਐੱਸਆਈਆਰ ਇੰਸਟੀਟਿਊਟ ਦੇ ਐੱਨਆਈਐੱਸਸੀਪੀਆਰ (ਨੈਸ਼ਨਲ ਇੰਸਟੀਟਿਊਟ ਫਾਰ ਸਾਇੰਸ ਕਮਿਊਨੀਕੇਸ਼ਨ ਐਂਡ ਪਾਲਿਸੀ ਰਿਸਰਚ) ਦਾ ਲੋਗੋ ਵੀ ਲਾਂਚ ਕੀਤਾ ਜਾਵੇਗਾ। ਸੀਐੱਸਆਈਆਰ-ਐੱਨਆਈਐੱਸਸੀਪੀਆਰ ਦਾ ਗਠਨ ਸੀਐੱਸਆਈਆਰ ਦੀਆਂ ਦੋ ਮਾਨਤਾ ਪ੍ਰਾਪਤ ਸੰਸਥਾਵਾਂ- ਨੈਸ਼ਨਲ ਇੰਸਟੀਟਿਊਟ ਆਵ੍ ਸਾਇੰਸ ਕਮਿਊਨੀਕੇਸ਼ਨ ਐਂਡ ਇਨਫਰਮੇਸ਼ਨ ਰਿਸੋਰਸਜ਼ (NISCAIR) ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਸਾਇੰਸ, ਟੈਕਨੋਲੋਜੀ ਐਂਡ ਡਿਵੈਲਪਮੈਂਟ ਸਟੱਡੀਜ਼ (NISTADS) ਦੇ ਰਲੇਵੇਂ ਤੋਂ ਬਾਅਦ ਕੀਤਾ ਗਿਆ ਹੈ। ਨਵੇਂ ਸੰਸਥਾਨ ਦੀ ਮੁੱਖ ਭੂਮਿਕਾ ਵਿਭਿੰਨ ਹਿਤਧਾਰਕਾਂ ਵਿੱਚ ਸਾਇੰਸ ਟੈਕਨੋਲੋਜੀ ਅਤੇ ਇਨੋਵੇਸ਼ਨ ਨੀਤੀ ਅਧਿਐਨ ਅਤੇ ਵਿਗਿਆਨ ਸੰਚਾਰ ਨੂੰ ਉਤਸ਼ਾਹਤ ਕਰਨ ਨਾਲ ਸਬੰਧਤ ਹੈ ਅਤੇ ਵਿਗਿਆਨ, ਟੈਕਨੋਲੋਜੀ, ਉਦਯੋਗ ਅਤੇ ਸਮਾਜ ਦਰਮਿਆਨ ਇੱਕ ਪੁਲ ਦੇ ਰੂਪ ਵਿੱਚ ਕੰਮ ਕਰਨ ‘ਤੇ ਕੇਂਦਰਿਤ ਹੈ, ਜੋ ਦੇਸ਼ ਵਿੱਚ ਇੱਕ ਮਜ਼ਬੂਤ ਐੱਸਐਂਡਟੀ ਵਾਤਾਵਰਣ ਪ੍ਰਣਾਲੀ ਲਈ ਜ਼ਰੂਰੀ ਹੈ। ਇੰਸਟੀਟਿਊਟ ਦੀਆਂ ਮੁੱਖ ਖੋਜ ਗਤੀਵਿਧੀਆਂ ਐੱਸਟੀਆਈ ਈਕੋ-ਸਿਸਟਮ ਦੇ ਵੱਖ-ਵੱਖ ਖੇਤਰਾਂ ਦੇ ਅਧਿਐਨ, ਰਵਾਇਤੀ ਗਿਆਨ, ਸਥਾਈ ਵਿਕਾਸ ਟੀਚਿਆਂ ਦੇ ਅਧੀਨ ਪਛਾਣੀਆਂ ਗਈਆਂ ਵਿਕਾਸ ਸੰਬੰਧੀ ਚੁਣੌਤੀਆਂ, ਸਰਕਾਰੀ ਨੀਤੀ ਅਤੇ ਪ੍ਰੋਗਰਾਮਾਂ ਦੇ ਮਜ਼ਬੂਤ ਅਨੁਕੂਲਤਾ ਦੇ ਨਾਲ ਵਿਗਿਆਨ-ਸਮਾਜ ਅਧਿਐਨ 'ਤੇ ਕੇਂਦ੍ਰਿਤ ਹਨ।ਸੀਐੱਸਆਈਆਰ-ਐੱਨਆਈਐੱਸਸੀਪੀਆਰ ਤਿੰਨ ਪ੍ਰਸਿੱਧ ਵਿਗਿਆਨ ਰਸਾਲੇ (ਅੰਗਰੇਜ਼ੀ ਵਿੱਚ ਸਾਇੰਸ ਰਿਪੋਰਟਰ, ਹਿੰਦੀ ਵਿੱਚ ਵਿਗਿਆਨ ਪ੍ਰਗਤੀ ਅਤੇ ਉਰਦੂ ਵਿੱਚ ਵਿਗਿਆਨ ਕੀ ਦੁਨੀਆ) ਅਤੇ ਤਿੰਨ ਆਰਐਂਡਡੀ ਨਿਊਜ਼ਲੈਟਰਾਂ ਦੇ ਨਾਲ ਨਾਲ ਵਿਗਿਆਨ ਅਤੇ ਟੈਕਨੋਲੋਜੀ ਦੇ ਵੱਖ-ਵੱਖ ਖੇਤਰਾਂ ਵਿੱਚ 19 ਰਸਾਲੇ ਵੀ ਪ੍ਰਕਾਸ਼ਿਤ ਕਰਦਾ ਹੈ।
*********
ਐੱਸਐੱਨਸੀ/ਟੀਐੱਮ/ਆਰਆਰ
(Release ID: 1746735)
Visitor Counter : 261