ਰੇਲ ਮੰਤਰਾਲਾ
ਰੇਲਵੇ ਮਹਿਲਾ ਭਲਾਈ ਕੇਂਦਰੀ ਸੰਗਠਨ (ਆਰਡਬਲਿਊਡਬਲਿਊਸੀਓ) ਨੇ ਆਜ਼ਾਦੀ ਦਿਵਸ ਸਮਾਰੋਹ ਆਯੋਜਿਤ ਕੀਤਾ
ਇਸ ਮੌਕੇ ‘ਤੇ ਪੌਦੇ ਲਗਾਉਣ ਦਾ ਅਭਿਯਾਨ ਵੀ ਚਲਾਇਆ ਗਿਆ
ਆਰਡਬਲਿਊਡਬਲਿਊਸੀਓ, ਅੱਜ ਦੇਸ਼ ਦੇ ਪ੍ਰਮੁੱਖ ਸਵੈਇੱਛਕ ਸੰਸਥਾਵਾਂ ਵਿੱਚੋਂ ਇੱਕ ਹੈ
Posted On:
16 AUG 2021 6:19PM by PIB Chandigarh
ਰੇਲਵੇ ਮਹਿਲਾ ਭਲਾਈ ਕੇਂਦਰੀ ਸੰਗਠਨ (ਆਰਡਬਲਿਊਡਬਲਿਊਸੀਓ) ਨੇ 15 ਅਗਸਤ, 2021 ਨੂੰ ਆਪਣੇ ਲਿਟਲ ਕਿੰਗਡਮ ਨਰਸਰੀ ਸਕੂਲ, ਸਰੋਜਿਨੀ ਨਗਰ ਵਿੱਚ 75ਵਾਂ ਆਜ਼ਾਦੀ ਦਿਵਸ ਮਨਾਇਆ। ਆਰਡਬਲਿਊਡਬਲਿਊਸੀਓ ਦੀ ਪ੍ਰਧਾਨ ਸ਼੍ਰੀਮਤੀ ਅਲਪਨਾ ਪੰਤ ਸ਼ਰਮਾ ਪ੍ਰੋਗਰਾਮ ਦੀ ਮੁੱਖ ਮਹਿਮਾਨ ਸਨ, ਜਿਨ੍ਹਾਂ ਨੇ ਰਾਸ਼ਟਰੀ ਝੰਡਾ ਲਹਿਰਾਇਆ। ਇਸ ਦੇ ਬਾਅਦ ਸਕੂਲ ਪਰਿਸਰ ਵਿੱਚ ਪੌਦੇ ਲਗਾਉਣ ਅਭਿਆਨ ਵੀ ਚਲਾਇਆ ਗਿਆ। ਬਾਅਦ ਵਿੱਚ, ਉਨ੍ਹਾਂ ਨੇ ਦਸਤਕ ਕੇਂਦਰ, ਮਸਾਲਾ ਕੇਂਦਰ ਅਤੇ ਸਿਲਾਈ ਕੇਂਦਰ ਜਿਹੇ ਵੱਖ-ਵੱਖ ਕੇਂਦਰਾਂ ਦਾ ਵੀ ਦੌਰਾ ਕੀਤਾ, ਜੋ ਆਰਡਬਲਿਊਡਬਲਿਊਸੀਓ ਦੁਆਰਾ ਸੰਚਾਲਿਤ ਕੀਤੇ ਜਾ ਰਹੇ ਹਨ।
ਆਰਡਬਲਿਊਡਬਲਿਊਸੀਓ ਸਾਰੇ ਭਾਰਤੀ ਰੇਲਵੇ ਵਿੱਚ ਫੈਲੇ ਮਹਿਲਾ ਭਲਾਈ ਸੰਗਠਨਾਂ ਦੀ ਚੇਨ ਦਾ ਸਿਖਰਲੀ ਸੰਸਥਾ ਹੈ, ਜੋ ਵੱਖ-ਵੱਖ ਜ਼ਰੂਰਤ-ਆਧਾਰਿਤ ਸਮਾਜਿਕ-ਭਲਾਈ ਗਤੀਵਿਧੀਆਂ ਦੇ ਰਾਹੀਂ ਰੇਲਵੇ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਭਲਾਈ ਦੇ ਕਾਰਜ ਵਿੱਚ ਲੱਗਿਆ ਹੋਇਆ ਹੈ। ਸੰਗਠਨ ਨੇ 1962 ਵਿੱਚ ਭਾਰਤ-ਚੀਨ ਯੁੱਧ ਦੇ ਬਾਅਦ ਆਪਣੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ। ਜਦੋਂ ਕਿ ਸੰਗਠਨ ਦੀ ਪ੍ਰਾਥਮਿਕ ਚਿੰਤਾ ਰੇਲਵੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਕਲਿਆਣ ਹੈ, ਇਹ ਹਮੇਸ਼ਾ ਸਮਾਜ ਅਤੇ ਰਾਸ਼ਟਰ ਦੇ ਸੱਦੇ ਤੇ ਉੱਠੀ ਹੈ- ਚਾਹੇ ਉਹ ਮਹਾਮਾਰੀ ਹੋਵੇ, ਵਾਤਾਵਰਣ ਜਾਗਰੂਕਤਾ ਹੋਵੇ, ਪਰਿਵਾਰ ਭਲਾਈ ਅਭਿਆਨ ਹੋਵੇ, ਸੀਮਾਵਾਂ ਤੇ ਗੜਬੜੀ ਹੋਵੇ ਜਾਂ ਕੁਦਰਤੀ ਆਪਦਾਵਾਂ। ਇਹ ਅੱਜ ਦੇਸ਼ ਵਿੱਚ ਪ੍ਰਮੁੱਖ ਸਵੈਇੱਛਕ ਸੰਸਥਾਵਾਂ ਵਿੱਚੋਂ ਇੱਕ ਹੈ।
************
ਆਰਜੇ/ਡੀਐੱਸ
(Release ID: 1746719)
Visitor Counter : 192