ਕਬਾਇਲੀ ਮਾਮਲੇ ਮੰਤਰਾਲਾ

ਟ੍ਰਾਈਫੇਡ ਲਾਲ ਕਿਲ੍ਹੇ ‘ਤੇ ਆਜ਼ਾਦੀ ਦਿਵਸ ਸਮਾਰੋਹ ਵਿੱਚ ਸ਼ਾਮਿਲ ਹੋਣ ਵਾਲੇ ਪ੍ਰਤਿਸ਼ਿਠਤ ਮੰਨੇ-ਪ੍ਰਮੰਨੇ ਲੋਕਾਂ ਅਤੇ ਮਹਿਮਾਨਾਂ ਦੇ ਲਈ ਵਾਤਾਵਰਣ ਦੇ ਅਨੁਕੂਲ ਪੱਖੇ ਉਪਲਬੱਧ ਕਰਾਏਗਾ


ਪੱਖੇ ਪੂਰੇ ਦੇਸ਼ ਵਿੱਚ ਟ੍ਰਾਈਬਸ ਇੰਡੀਆ ਦੇ ਰਿਟੇਲ ਆਉਟਲੇਟ ਅਤੇ ਉਸ ਦੇ ਈ-ਕਾਮਰਸ ਮੰਚ (www.tribesindia.com) ‘ਤੇ ਵੀ ਵਿੱਕਰੀ ਲਈ ਉਪਲੱਬਧ ਹਨ

Posted On: 14 AUG 2021 5:58PM by PIB Chandigarh

ਮੁੱਖ ਬਿੰਦੂ:

  • ਟ੍ਰਾਈਫੇਡ ਆਜ਼ਾਦੀ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਪ੍ਰਤਿਸ਼ਿਠਤ ਮੰਨੇ-ਪ੍ਰਮੰਨੇ ਲੋਕਾਂ ਅਤੇ ਮਹਿਮਾਨਾਂ ਨੂੰ ਹੱਥ ਨਿਰਮਿਤ ਪੱਖਿਆਂ ਦੀ ਸਪਲਾਈ ਕਰਨ ਲਈ ਇੱਕ ਵਾਰ ਫਿਰ ਰੱਖਿਆ ਮੰਤਰਾਲੇ ਦੇ ਨਾਲ ਸਹਿਯੋਗ ਕਰ ਰਿਹਾ ਹੈ।

  • ਇਹ ਪੱਖੇ ਵਾਤਾਵਰਣ ਦੇ ਅਨੁਕੂਲ ਹਨ ਅਤੇ ਕੁਦਰਤੀ, ਜੈਵਿਕ ਸਮਗੱਰੀ ਤੋਂ ਬਣੇ ਹਨ।

  • ਟ੍ਰਾਈਬਸ ਇੰਡੀਆ ਦੇ ਪੱਖੇ ਪੂਰੇ ਦੇਸ਼ ਵਿੱਚ ਟ੍ਰਾਈਬਸ ਇੰਡੀਆ ਦੇ ਰਿਟੇਲ ਆਉਟਲੇਟ੍ਸ ਅਤੇ ਉਸ ਦੇ ਈ-ਕਾਮਰਸ ਪਲੇਟਫਾਰਮ (www.tribesindia.com)  ‘ਤੇ ਵੀ ਵਿੱਕਰੀ ਲਈ ਉਪਲੱਬਧ ਹਨ।

ਟ੍ਰਾਈਫੇਡ-ਆਜ਼ਾਦੀ ਦੇ 75ਵੇਂ ਸਾਲ ਦਾ ਜਸ਼ਨ ਮਨਾ ਰਿਹਾ ਹੈ ਟ੍ਰਾਈਬਸ ਇੰਡੀਆ

ਅਗਸਤ ਇੱਕ ਵਿਸ਼ੇਸ਼ ਮਹੀਨਾ ਹੈ ਅਤੇ ਇਸ ਸਾਲ ਇਹ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਜਸ਼ਨ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ।

 

C:\Users\Punjabi\Desktop\Gurpreet Kaur\2021\August 2021\16-08-2021\image001OR00.jpg

ਟ੍ਰਾਈਬਲ ਨੂੰ ਓਪਰੇਵਿਟ ਮਾਰਕੀਟਿੰਗ ਡੈਵਲਪਮੈਂਟ ਫੇਡਰੇਸ਼ਨ ਆਵ੍ ਇੰਡੀਆ ਲਿਮਿਟੇਡ (ਟ੍ਰਾਈਫੇਡ) ਨੇ ਆਤਮਨਿਰਭਰ ਭਾਰਤ ਅਭਿਯਾਨ ਨੂੰ ਆਦਿ ਵਾਸੀ ਸਮੁਦਾਏ ਦੀ ਆਮਦਨ ਅਤੇ ਆਜੀਵਿਕਾ ਨੂੰ ਸਮਰਥਨ ਦੇਣ ਅਤੇ ਸਥਿਰ ਬਣਾਏ ਰੱਖਣ ਦੇ ਆਪਣੇ ਨਿਰੰਤਰ ਯਤਨਾਂ ਨੂੰ ਜਾਰੀ ਰੱਖਿਆ ਹੈ। ਕਬਾਇਲੀ ਕਾਰੀਗਰਾਂ ਦੇ ਸ਼ਿਲਪ ਹੁਨਰ ਦੀ ਪਹਿਚਾਣ ਅਤੇ ਉਨ੍ਹਾਂ ਦੀ ਆਜੀਵਿਕਾ ਨੂੰ ਹੁਲਾਰਾ ਦੇਣ ਲਈ ਇੱਕ ਛੋਟੇ ਜਿਹੇ ਯੋਗਦਾਨ ਦੇ ਤਹਿਤ ਟ੍ਰਾਈਫੇਡ ਇੱਕ ਵਾਰ ਫਿਰ ਰੱਖਿਆ ਮੰਤਰਾਲੇ ਦੇ ਨਾਲ ਮਿਲ ਕੇ ਦਿੱਲੀ ਦੇ ਲਾਲਾ ਕਿਲ੍ਹੇ ‘ਤੇ ਆਜ਼ਾਦੀ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਪ੍ਰਤਿਸ਼ਿਠਤ ਮੰਨੇ-ਪ੍ਰਮੰਨੇ ਲੋਕਾਂ ਅਤੇ ਮਹਿਮਾਨਾਂ ਲਈ ਹੱਥ ਨਾਲ ਬਣੇ ਪੱਖੇ ਉਪਲਬੱਧ ਕਰਾ ਰਿਹਾ ਹੈ। ਇਹ ਇਸ ਸਹਿਯੋਗ ਦਾ ਚੌਥਾ ਸਾਲ ਹੈ।  

ਰਾਜਸਥਾਨ, ਓਡੀਸ਼ਾ, ਪੱਛਮ ਬੰਗਾਲ, ਬਿਹਾਰ, ਗੁਜਰਾਤ ਅਤੇ ਝਾਰਖੰਡ ਜਿਹੇ ਰਾਜਾਂ ਦੇ ਨਾਲ ਦੇਸ਼ ਭਰ ਦੇ ਕਾਰੀਗਰਾਂ ਤੋਂ ਪ੍ਰਾਪਤ ਇਹ ਪੱਖੇ ਵਾਤਾਵਰਣ ਦੇ ਅਨੁਕੂਲ ਹਨ ਅਤੇ ਕੁਦਰਤੀ, ਜੈਵਿਕ ਸਮਗੱਰੀ ਤੋਂ ਬਣੇ ਹਨ। ਇੱਕ ਸਮ੍ਰਿਤੀ ਚਿੰਨ੍ਹ ਦੇ ਰੂਪ ਵਿੱਚ, ਇਹ ਪੱਖੇ ਉਸ ਅਤੀਤ ਦੀ ਯਾਦਾਂ ਨੂੰ ਦੁਬਾਰਾ ਜੀਉਣ ਵਿੱਚ ਮਦਦ ਕਰਦੇ ਹਨ ਜਦੋਂ ਇਹ ਭਾਰਤੀ ਘਰਾਂ ਦਾ ਇੱਕ ਅਭਿੰਨ ਹਿੱਸਾ ਸੀ ਅਤੇ ਤੇਜ਼ ਗਰਮੀ ਵਿੱਚ ਆਰਾਮ ਪ੍ਰਦਾਨ ਕਰਦੇ ਸਨ। 

ਟ੍ਰਾਈਬਸ ਇੰਡੀਆ ਦੇ ਪੱਖੇ ਦੇਸ਼ ਭਰ ਵਿੱਚ ਟ੍ਰਾਈਬਸ ਇੰਡੀਆ ਦੇ ਰਿਟੇਲ ਆਉਟਲੇਟ ਅਤੇ ਉਸ ਦੇ ਈ-ਕਾਮਰਸ ਪਲੇਟਫਾਰਮ (www.tribesindia.com) ‘ਤੇ ਵੀ ਵਿੱਕਰੀ ਲਈ ਉਪਲੱਬਧ ਹਨ।

 

C:\Users\Punjabi\Desktop\Gurpreet Kaur\2021\August 2021\16-08-2021\image002LBCZ.jpg

ਟ੍ਰਾਈਫੇਡ ਨੇ ਕਬਾਇਲੀ ਲੋਕਾਂ ਨੂੰ ਸਸ਼ਕਤ ਬਣਾਉਣ ਦੇ ਆਪਣੇ ਮਿਸ਼ਨ ਨੂੰ ਦੇਸ਼ ਭਰ ਵਿੱਚ ਆਪਣੇ ਸਮੁਦਾਏ ਦੀ ਆਰਥਿਕ ਭਲਾਈ ਨੂੰ ਹੁਲਾਰਾ ਦੇ ਕੇ (ਮਾਰਕਿਟਿੰਗ ਦੇ ਵਿਕਾਸ ਅਤੇ ਉਨ੍ਹਾਂ ਦੇ ਹੁਨਰ ਦੀ ਨਿਰੰਤਰ ਪ੍ਰਗਤੀ ਦੇ ਰਾਹੀਂ) ਕਬਾਇਲੀ ਭਲਾਈ ਲਈ ਰਾਸ਼ਟਰੀ ਨੋਡਲ ਏਜੰਸੀ ਦੇ ਰੂਪ ਵਿੱਚ, ਟ੍ਰਾਈਬਸ  ਇੰਡੀਆ ਨਾਮਕ ਰਿਟੇਲ ਆਉਟਲੇਟ੍ਸ ਦੇ ਆਪਣੇ ਨੈੱਟਵਰਕ ਦੇ ਰਾਹੀਂ ਆਦਿਵਾਸੀ ਕਲਾ ਅਤੇ ਸ਼ਿਲਪ ਸਮੱਗਰੀਆਂ  ਦੀ ਖਰੀਦ ਅਤੇ ਵਿਪਣਨ ਸ਼ੁਰੂ ਕੀਤਾ। ਸਾਲ 1999 ਵਿੱਚ 9, ਮਹਾਦੇਵ ਰੋਡ, ਨਵੀਂ ਦਿਲੀ ਸਥਿਤ ਪ੍ਰਮੁੱਖ ਸਟੋਰ ਦੇ ਇਲਾਵਾ ਹੁਣ ਪੂਰੇ ਭਾਰਤ ਵਿੱਚ ਇਸ ਦੇ 141 ਰਿਟੇਲ ਆਉਟਲੇਟ ਹਨ।

 

   C:\Users\Punjabi\Desktop\Gurpreet Kaur\2021\August 2021\16-08-2021\image003C78E.jpg

C:\Users\Punjabi\Desktop\Gurpreet Kaur\2021\August 2021\16-08-2021\image004XVAM (1).jpg

ਇਹ ਸਹਿਯੋਗ ਕਬਾਇਲੀ ਵਿਕਾਸ ਦੀ ਦਿਸ਼ਾ ਵਿੱਚ ਕੰਮ ਕਰਦੇ ਹੋਏ ਟ੍ਰਾਈਫੇਡ ਵੱਲੋਂ ਕੀਤਾ ਗਿਆ ਇੱਕ ਹੋਰ ਯਤਨ ਹੈ। ਸਾਰੇ ਲੋਕਾਂ ਉਪਲੱਬਧ ਪੱਖਿਆਂ ਨੂੰ ਦੇਖਣ ਲਈ ਸੱਦਿਆਂ ਜਾਂਦਾ ਹੈ ਅਤੇ ਇਹ ਤੈਅ ਹੈ ਕਿ ਇਸ ਨਾਲ ਬਚਪਨ ਦੀਆਂ ਯਾਦਾਂ ਤਾਜਾ ਹੋ ਜਾਣਗੀਆਂ ਜਦੋਂ ਪੱਖੇ  ਹਰ ਘਰ ਦਾ ਇੱਕ ਸਥਾਈ ਹਿੱਸਾ ਹੁੰਦੇ ਸਨ।

 

C:\Users\Punjabi\Desktop\Gurpreet Kaur\2021\August 2021\16-08-2021\image0059CAX.jpg

ਟ੍ਰਾਈਫੇਡ ਦੀ ਟੀਮ ਭਾਰਤ ਦੇ 75ਵੇਂ ਸੁਤੰਰਤਾ ਦਿਵਸ ‘ਤੇ ਸਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀ ਹੈ!

*****

ਐੱਨਬੀ/ਐੱਸਕੇ



(Release ID: 1746562) Visitor Counter : 132