ਆਯੂਸ਼
ਐੱਮਡੀਐੱਨਆਈਵਾਈ ਭਾਰਤ ਵਿੱਚ ਹਾਰਵਰਡ ਜਿਹੀ ਯੋਗ ਯੂਨੀਵਰਸਿਟੀ ਬਣਨ ਜਾ ਰਹੀ ਹੈ: ਸ਼੍ਰੀ ਸਰਬਾਨੰਦ ਸੋਨੋਵਾਲ
ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਐੱਮਡੀਐੱਨਆਈਵਾਈ ਦਾ ਦੌਰਾ ਕੀਤਾ
Posted On:
16 AUG 2021 7:11PM by PIB Chandigarh
ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਸੋਮਵਾਰ ਨੂੰ ਕਿਹਾ ਕਿ ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਚਿਟ ਆਫ਼ ਯੋਗਾ (ਐੱਮਡੀਐੱਨਆਈਵਾਈ) ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਬਰਾਬਰ ਯੋਗ ਦੇ ਖੇਤਰ ਵਿੱਚ ਵਿਸ਼ਵ ਦੀ ਸਰਬੋਤਮ ਵਿੱਦਿਅਕ ਸੰਸਥਾ ਬਣਨ ਦੀ ਸਮਰੱਥਾ ਰੱਖਦੀ ਹੈ। ਉਹ ਆਯੁਸ਼ ਮੰਤਰੀ ਵਜੋਂ ਕਾਰਜਭਾਰ ਸੰਭਾਲਣ ਤੋਂ ਬਾਅਦ ਸੰਸਥਾ ਦੇ ਆਪਣੇ ਪਹਿਲੇ ਦੌਰੇ 'ਤੇ ਐੱਮਡੀਐੱਨਆਈਵਾਈ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਸੰਬੋਧਿਤ ਕਰ ਰਹੇ ਸਨ।
“ਐੱਮਡੀਐੱਨਆਈਵਾਈ ਪੂਰੀ ਦੁਨੀਆ ਦੇ ਵਿਦਿਆਰਥੀਆਂ ਲਈ ਨੰਬਰ ਇੱਕ ਸੰਸਥਾ ਬਣ ਸਕਦੀ ਹੈ। ਸਾਨੂੰ ਇਸਦੇ ਲਈ ਵਿਸ਼ਵਵਿਆਪੀ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇ ਅਮਰੀਕਾ ਹਾਰਵਰਡ ਵਰਗੀ ਸੰਸਥਾ ਸਥਾਪਤ ਕਰ ਸਕਦਾ ਹੈ, ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ?” ਸ੍ਰੀ ਸੋਨੋਵਾਲ ਨੇ ਕਿਹਾ ਕਿ ਇਹ ਯੋਗ ਵਿੱਚ ਸਿੱਖਿਆ ਅਤੇ ਖੋਜ ਲਈ ਦੁਨੀਆ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਲਈ ਭਾਰਤ ਆਉਣ ਦੇ ਰਾਹ ਖੋਲ੍ਹ ਸਕਦਾ ਹੈ।
ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਇੱਕ ਵਿਸ਼ਵਵਿਆਪੀ ਪਹੁੰਚ ਦੀ ਲੋੜ ‘ਤੇ ਜ਼ੋਰ ਦਿੱਤਾ । “ਲੋਕ ਸੁੰਦਰ ਅਤੇ ਸਿਹਤਮੰਦ ਸਰੀਰ ਦੀ ਭਾਲ ਵਿੱਚ ਭਾਰਤ ਦੇ ਦਰਵਾਜ਼ੇ ਤੇ ਖੜ੍ਹੇ ਹਨ। ਵਰਤਮਾਨ ਵਿੱਚ, ਐੱਮਡੀਐੱਨਆਈਵਾਈ ਕੋਲ ਯੋਗ ਸਿੱਖਿਆ, ਸਿਖਲਾਈ, ਦਵਾਈ ਅਤੇ ਖੋਜ ਸਮੇਤ ਸਾਰੇ ਕੰਮ ਹਨ। ਯੂਨੀਵਰਸਿਟੀ ਦੇ ਉਨ੍ਹਾਂ ਵਿਦਿਆਰਥੀਆਂ ਲਈ ਹੋਸਟਲ ਦਾ ਪ੍ਰਬੰਧ ਹੋਣਾ ਚਾਹੀਦਾ ਹੈ, ਜੋ ਦੇਸ਼ ਦੇ ਵੱਖ -ਵੱਖ ਹਿੱਸਿਆਂ ਤੋਂ ਆਉਂਦੇ ਹਨ। ਸ਼੍ਰੀ ਸੋਨੋਵਾਲ ਨੇ ਕਿਹਾ ਕਿ ਐੱਮਡੀਐੱਨਆਈਵਾਈ ਵਿਖੇ ਸ਼ਾਨਦਾਰ ਹੋਸਟਲ ਸੁਵਿਧਾ ਸੰਸਥਾ ਨੂੰ ਮੁੱਲਵਾਨ ਬਣਾਏਗੀ।
ਆਯੁਸ਼ ਮੰਤਰੀ ਨੇ ਸੰਸਥਾ ਦੀਆਂ ਸਾਰੀਆਂ ਕਲਾਸਾਂ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਆਯੁਸ਼ ਮੰਤਰੀ ਨੇ ਕਿਹਾ ਕਿ ਉਹ ਹਰ ਰੋਜ਼ ਸਵੇਰੇ ਲਗਭਗ 30 ਮਿੰਟ ਲਈ ਯੋਗ ਕਰਦੇ ਹਨ। ਸ਼੍ਰੀ ਸੋਨੋਵਾਲ ਨੇ ਲਾਇਬ੍ਰੇਰੀ, ਮੈਡੀਟੇਸ਼ਨ ਸੈਂਟਰ ਅਤੇ ਐੱਮਡੀਐੱਨਆਈਵਾਈ ਕੈਂਪਸ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਵੀ ਦੇਖੀਆਂ।
ਐੱਮਡੀਐੱਨਆਈਵਾਈ ਦੇ ਡਾਇਰੈਕਟਰ ਡਾ: ਈਸ਼ਵਰ ਵੀ ਬਸਵਰਦੀ ਨੇ ਕਿਹਾ ਕਿ ਐੱਮਡੀਐੱਨਆਈਵਾਈ ਨੇ ਪਿਛਲੇ ਕੁਝ ਸਾਲਾਂ ਵਿੱਚ ਹੁਣ ਤੱਕ 18,000 ਨੀਮ ਫੌਜੀਆਂ ਨੂੰ ਯੋਗ ਸਿਖਲਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤਿਹਾੜ ਜੇਲ੍ਹ ਦੇ ਬੰਦੀਆਂ ਅਤੇ ਕੈਦੀਆਂ ਨੂੰ ਯੋਗ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ, “ਯੋਗ ਪ੍ਰਣਾਲੀ ਸਾਡੀ ਜ਼ਿੰਦਗੀ ਨੂੰ ਨਵੇਂ ਮੁਕਾਮ ਦਿੰਦੀ ਹੈ ਅਤੇ ਇਸਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
****
ਐੱਸਕੇ
(Release ID: 1746533)
Visitor Counter : 155