ਕੋਲਾ ਮੰਤਰਾਲਾ
ਕੋਇਲਾ ਮੰਤਰਾਲੇ ਤਹਿਤ ਕੰਪਨੀ ਐੱਨ ਐੱਲ ਸੀ ਆਈ ਐੱਲ ਦੁਆਰਾ 75ਵੇਂ ਆਜ਼ਾਦੀ ਦਿਵਸ ਜਸ਼ਨ ਮਨਾਏ ਗਏ
Posted On:
16 AUG 2021 5:37PM by PIB Chandigarh
"ਕੋਇਲਾ ਮੰਤਰਾਲਾ ਤਹਿਤ ਇੱਕ ਨਵਰਤਨ ਕੰਪਨੀ ਐੱਨ ਐੱਲ ਸੀ ਇੰਡੀਆ ਲਿਮਟਿਡ ਪਿਛਲੇ 60 ਸਾਲਾਂ ਤੋਂ ਵੱਧ ਨਿਰਵਿਘਨ ਪਾਵਰ ਜਨਰੇਟ ਅਤੇ ਸਪਲਾਈ ਕਰਕੇ ਸਮਾਜ ਦੀ ਇੱਕ ਮਹੱਤਵਪੂਰਨ ਲੋੜ ਨੂੰ ਪੂਰਾ ਕਰਕੇ ਦੇਸ਼ ਦੀ ਪ੍ਰਗਤੀ ਵਿੱਚ ਹਿੱਸੇਦਾਰੀ ਨਿਭਾ ਰਹੀ ਹੈ"। ਇਹ ਸ਼ਬਦ ਸ਼੍ਰੀ ਰਾਕੇਸ਼ ਕੁਮਾਰ , ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ (ਸੀ ਐੱਮ ਬੀ) , ਐੱਨ ਐੱਲ ਸੀ ਆਈ ਐੱਲ ਨੇ ਬੀਤੇ ਦਿਨ ਤਾਮਿਲਨਾਡੂ ਵਿੱਚ ਨਵੇਲੀ ਵਿਖੇ 75ਵੇਂ ਆਜ਼ਾਦੀ ਦਿਵਸ ਜਸ਼ਨਾਂ ਨੂੰ ਸੰਬੋਧਨ ਕਰਦਿਆਂ ਕਹੇ ਹਨ । ਇਹ ਜਸ਼ਨ ਕੰਪਨੀ ਦੇ ਕਾਰਪੋਰੇਟ ਦਫ਼ਤਰ ਦੇ ਵਿਹੜੇ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਸ਼ੁਰੂ ਹੋਏ ਸਨ ।
ਇਸ ਸ਼ਾਨਦਾਰ ਸਮਾਗਮ ਦੀ ਸ਼ੁਰੂਆਤ ਸ਼੍ਰੀ ਆਰ ਵਿਕਰਾਮਨ , ਡਾਇਰੈਕਟਰ / ਐੱਚ ਆਰ , ਐੱਨ ਐੱਲ ਸੀ ਆਈ ਐੱਲ ਦੇ ਸਵਾਗਤੀ ਸੰਬੋਧਨ ਨਾਲ ਹੋਈ , ਜਿਸ ਵਿੱਚ ਉਹਨਾਂ ਨੇ ਸੁਤੰਤਰਤਾ ਸੈਨਾਨੀਆਂ ਦੀਆਂ ਕੁਰਬਾਨੀਆਂ ਦੀ ਯਾਦ ਤਾਜ਼ਾ ਕੀਤੀ ।
ਇਸ ਮੌਕੇ ਐੱਨ ਐੱਲ ਸੀ ਆਈ ਐੱਲ ਦੇ ਸਭ ਤੋਂ ਸੀਨੀਅਰ ਕਾਮੇ ਸ਼੍ਰੀ ਕੇ ਮੁਰੁਗੇਵਲ , ਟੈਕਨੀਸ਼ੀਅਨ ਗਰੇਡ—1ਏ , ਸੈਂਟਰਲ ਇਲੈਕਟ੍ਰੀਕਲ ਰਿਪੇਅਰ ਸ਼ਾਪ ਨੇ ਆਪਣੀ ਪਤਨੀ ਸ਼੍ਰੀਮਤੀ ਐੱਮ ਪਰਾਸਕਥੀ ਨਾਲ ਸੀ ਐੱਮ ਡੀ ਸ਼੍ਰੀ ਆਰ ਵਿਕਰਾਮਨ , ਡਾਇਰੈਕਟਰ (ਐੱਚ ਆਰ) , ਸ਼੍ਰੀ ਜੈ ਕੁਮਾਰ ਸਿਰੀਨਿਵਾਸਨ , ਡਾਇਰੈਕਟਰ , ਵਿੱਤ , ਸ਼੍ਰੀ ਐੱਲ ਚੰਦਰਾ ਸੇਕਰ , ਸੀ ਵੀ ਓ , ਐੱਨ ਐੱਲ ਸੀ ਆਈ ਐੱਲ ਅਤੇ ਸ਼੍ਰੀ ਦਿਗਵਿਜੇ ਕੁਮਾਰ ਸਿੰਘ , ਡੀ ਆਈ ਜੀ / ਸੀ ਆਈ ਐੱਸ ਐੱਫ ਦੇ ਨਾਲ ਸਮਾਗਮ ਵਿੱਚ ਸਿ਼ਰਕਤ ਕੀਤੀ ।
ਇਸ ਮੌਕੇ ਤੇ ਉਚਿਤ ਕੋਵਿਡ 19 ਵਿਹਾਰ ਦੀ ਪਾਲਣਾ ਕਰਦਿਆਂ ਐੱਨ ਐੱਲ ਸੀ ਲੜਕੀਆਂ ਦੇ ਹਾਈ ਸੈਕੰਡਰੀ ਸਕੂਲ , ਨਵੇਲੀ ਅਤੇ ਸੇਂਟ ਜੋਸੇਫ ਆਫ ਕਲੂਨੀ ਪਬਲਿਕ ਸਕੂਲ , ਜਵਾਹਰ ਹਾਈ ਸੈਕੰਡਰੀ ਸਕੂਲ ਕੇਂਦਰੀ ਵਿਦਿਆਲਿਯਾ ਦੇ ਵਿਦਿਆਰਥੀਆਂ ਦੁਆਰਾ ਪਹਿਲਾਂ ਤੋਂ ਰਿਕਾਰਡ ਕੀਤੇ ਸੱਭਿਆਚਾਰਕ ਪੋ੍ਗਰਾਮਾਂ ਨੂੰ ਟੈਲੀਕਾਸਟ ਕੀਤਾ ਗਿਆ ।
ਇਹਨਾਂ ਜਸ਼ਨਾਂ ਵਿੱਚ ਸੀਨੀਅਰ ਅਧਿਕਾਰੀ , ਇੰਜੀਨਿਅਰਸ ਅਤੇ ਅਧਿਕਾਰੀਆਂ ਦੀਆਂ ਪ੍ਰਤੀਨਿੱਧਤਾ ਕਰਨ ਵਾਲੀਆਂ ਐਸੋਸੀਏਸ਼ਨਾਂ , ਮਾਨਤਾ ਪ੍ਰਾਪਤ ਵਪਾਰ ਯੁਨੀਅਨ ਦੇ ਪ੍ਰਤੀਨਿੱਧਾਂ , ਮੁਲਾਜ਼ਮਾਂ , ਭਲਾਈ ਐਸੋਸੀਏਸ਼ਨਾਂ ਅਤੇ ਡਬਲਯੁ ਆਈ ਪੀ ਐੱਸ ਨੇ ਵੀ ਸਿ਼ਰਕਤ ਕੀਤੀ । ਇਹ ਸਮਾਗਮ ਕੋਵਿਡ 19 ਪੋ੍ਟੋਕੋਲ ਦੀ ਪਾਲਣਾ ਕਰਦਿਆਂ ਆਯੋਜਿਤ ਕੀਤਾ ਗਿਆ ਸੀ ।
ਐੱਨ ਐੱਲ ਸੀ ਆਈ ਐੱਲ , ਇੱਕ ਕੇਂਦਰੀ ਜਨਤਕ ਖੇਤਰ ਉੱਦਮ ਵਜੋਂ ਪਿਛਲੇ 6 ਦਹਾਕਿਆਂ ਤੋਂ ਵੱਧ ਰਾਸ਼ਟਰ ਦੀ ਉੱਨਤੀ ਵਿੱਚ ਸਾਂਝ ਪਾ ਰਿਹਾ ਹੈ । ਕੋਵਿਡ 19 ਮਹਾਮਾਰੀ ਦੇ ਮੌਜੂਦਾ ਸਮੇਂ ਵਿੱਚ ਪਾਵਰ ਜਨਰੇਸ਼ਨ ਇੱਕ ਜ਼ਰੂਰੀ ਸੇਵਾ ਹੋਣ ਕਰਕੇ ਐੱਨ ਐੱਲ ਸੀ ਆਈ ਐੱਲ ਨੇ ਰਾਸ਼ਟਰ ਨੂੰ ਵੱਡੇ ਕਦਮ ਪੁੱਟਦਿਆਂ ਹੋਰ ਤਰੱਕੀ ਕਰਨ ਲਈ ਪ੍ਰਗਤੀ ਲਈ ਸਹਿਯੋਗ ਦਿੰਦਿਆਂ ਲਗਾਤਾਰ ਨਿਰਵਿਘਨ ਪਾਵਰ ਜਨਰੇਟ ਕਰਕੇ ਹਿੱਸਾ ਪਾਇਆ ਹੈ ।
***************
ਐੱਸ ਐੱਸ / ਆਰ ਕੇ ਪੀ
(Release ID: 1746522)
Visitor Counter : 143