ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੇ ਖਾਦੀ ਪ੍ਰਦਰਸ਼ਨੀ ਦਾ ਉਦਘਾਟਨ
Posted On:
16 AUG 2021 5:48PM by PIB Chandigarh
ਕੇਂਦਰੀ ਐੱਮ ਐੱਸ ਐੱਮ ਈ ਰਾਜ ਮੰਤਰੀ ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਅੱਜ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਖਾਦੀ ਪ੍ਰਦਰਸ਼ਨੀ ਕੰਮ ਵਿਕਰੀ ਸਟਾਲ ਦਾ ਉਦਘਾਟਨ ਕੀਤਾ । ਦੇਸ਼ ਦੇ ਆਜ਼ਾਦੀ ਦੇ 75 ਵਰਿ੍ਆਂ ਨੂੰ ਮਨਾਉਣ ਲਈ ਦੇਸ਼ ਭਰ ਦੇ 75 ਰੇਲਵੇ ਸਟੇਸ਼ਨਾਂ ਤੇ ਖਾਦੀ ਇੰਡੀਆ ਸਟਾਲ ਸਥਾਪਿਤ ਕੀਤੇ ਗਏ ਹਨ । ਸਟਾਲ ਦੇ ਦੌਰੇ ਦੌਰਾਨ ਮੰਤਰੀ ਨੇ ਕੇ ਵੀ ਆਈ ਸੀ ਦੇ ਅਧਿਕਾਰੀਆਂ ਨੂੰ ਖਾਦੀ ਉਤਪਾਦਾਂ ਅਤੇ ਕੀਮਤ ਸੂਚੀ ਦੀ ਰੇਂਜ ਨੂੰ ਪ੍ਰਮੁੱਖਤਾ ਨਾਲ ਪ੍ਰਦਰਸਿ਼ਤ ਕਰਨ ਲਈ ਨਿਰਦੇਸ਼ ਦਿੱਤੇ ਤਾਂ ਜੋ ਰੇਲਵੇ ਸਟੇਸ਼ਨ ਤੇ ਆਉਣ ਵਾਲੇ ਮੁਸਾਫਰਾਂ ਨੂੰ ਆਕਰਸਿ਼ਤ ਕੀਤਾ ਜਾ ਸਕੇ । ਮੰਤਰੀ ਨੇ ਪਹਿਲਕਦਮੀ ਦੀ ਇਹ ਕਹਿੰਦਿਆਂ ਪ੍ਰਸ਼ੰਸਾ ਕੀਤੀ ਕਿ ਇਹ ਇਸ ਨਾਲ ਖਾਦੀ ਦੇ ਉਪਭੋਗਤਾ ਅਧਾਰ ਵਿੱਚ ਨਵੇਂ ਉਪਭੋਗਤਾ ਵਧਣ ਲਈ ਸਹਾਇਤਾ ਮਿਲੇਗੀ ਅਤੇ ਖਾਦੀ ਕਾਰੀਗਰਾਂ ਨੂੰ ਆਪਣੀਆਂ ਵਸਤਾਂ ਨੂੰ ਵੇਚਣ ਅਤੇ ਉਤਸ਼ਾਹਿਤ ਕਰਨ ਲਈ ਇੱਕ ਵੱਡਾ ਮਾਰਕੀਟਿੰਗ ਪਲੇਟਫਾਰਮ ਦੇਵੇਗੀ । ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਇਲਾਵਾ ਕੇ ਵੀ ਆਈ ਸੀ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਵੀ ਖਾਦੀ ਸਟਾਲ ਸਥਾਪਿਤ ਕੀਤਾ ਹੈ । ਜਿਸ ਨੂੰ ਉਪਭੋਗਤਾ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ । 15 ਅਗਸਤ ਨੂੰ 25,000 ਲਾਗਤ ਦੀਆਂ ਖਾਦੀ ਉਤਪਾਦਾਂ ਇਸ ਸਟਾਲ ਤੇ ਵੇਚੀਆਂ ਗਈਆਂ ।
*************
ਐੱਮ ਜੇ ਪੀ ਐੱਸ / ਐੱਮ ਐੱਸ
(Release ID: 1746519)
Visitor Counter : 199