ਵਣਜ ਤੇ ਉਦਯੋਗ ਮੰਤਰਾਲਾ

ਭਾਰਤੀ ਸਟਾਰਟਅੱਪ ਈਕੋਸਿਸਟਮ ਭਾਰਤ ਨੂੰ ਵਿਸ਼ਵ ਦਾ ਨਵੀਨਤਾ ਅਤੇ ਖੋਜ ਧੁਰਾ ਬਣਾਉਣ ਦੀ ਸਮਰੱਥਾ ਅਤੇ ਭਰੋਸਾ ਰੱਖਦਾ ਹੈ: ਸ਼੍ਰੀ ਪੀਯੂਸ਼ ਗੋਇਲ


"ਆਜ਼ਾਦੀ ਕਾ ਅਮ੍ਰਿਤ ਮਹੋਤਸਵ" ਦੇ 75 ਹਫਤਿਆਂ ਵਿੱਚ, ਐੱਨਐੱਸਏਸੀ ਨੂੰ 75 ਸਟਾਰਟਅੱਪ ਨੂੰ 75ਵੇਂ ਸੁਤੰਤਰਤਾ ਦਿਵਸ ਤੱਕ ਯੂਨੀਕੋਰਨ ਬਣਨ ਦੀ ਸਹੂਲਤ ਦੇਣੀ ਚਾਹੀਦੀ ਹੈ: ਸ਼੍ਰੀ ਗੋਇਲ


ਟੀਅਰ II ਅਤੇ ਟੀਅਰ III ਸ਼ਹਿਰ ਸਟਾਰਟਅੱਪ ਕ੍ਰਾਂਤੀ ਦੀ ਰੀੜ੍ਹ ਦੀ ਹੱਡੀ ਹੋਣਗੇ ਅਤੇ ਅਗਲੇ ਅਤੇ ਪਿਛਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਲ ਰੋਜ਼ਗਾਰ ਸਿਰਜਣ ਨੂੰ ਉਤਸ਼ਾਹਤ ਕਰਨਗੇ - ਸ਼੍ਰੀ ਗੋਇਲ

ਪਿਛਲੇ 6 ਮਹੀਨਿਆਂ ਵਿੱਚ 21 ਯੂਨੀਕੋਰਨਸ ਨੇ ਵੱਡੇ ਸੁਪਨੇ ਦੇਖਣ ਅਤੇ ਵੱਡੀ ਪ੍ਰਾਪਤੀ ਲਈ ਪ੍ਰੇਰਿਤ ਕੀਤਾ - ਸ਼੍ਰੀ ਗੋਇਲ


ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ “ਕੌਮੀ ਸਟਾਰਟਅੱਪ ਸਲਾਹਕਾਰ ਪ੍ਰੀਸ਼ਦ'' ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ


ਸਰਕਾਰ ਲਾਲ ਫ਼ੀਤਾਸ਼ਾਹੀ ਨੂੰ ਕੱਟਣ, "ਕਾਰੋਬਾਰ ਵਿੱਚ ਸੌਖ" ਨੂੰ ਸੁਧਾਰਨ, ਸਟਾਰਟਅੱਪ ਸੀਡ ਫੰਡ ਦੁਆਰਾ ਵਿੱਤੀ ਸਹਾਇਤਾ ਪ੍ਰਦਾਨ ਕਰਨ, ਇਨਕਿਊਬੇਟਰਾਂ ਦਾ ਸਮਰਥਨ ਕਰਨ, ਹੁਨਰ ਵਧਾਉਣ ਲਈ ਵਚਨਬੱਧ ਹੈ- ਸ਼੍ਰੀ ਗੋਇਲ

Posted On: 16 AUG 2021 7:11PM by PIB Chandigarh

ਕੇਂਦਰੀ ਵਣਜ ਅਤੇ ਉਦਯੋਗਖਪਤਕਾਰ ਮਾਮਲੇਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀਸ਼੍ਰੀ ਪੀਯੂਸ਼ ਗੋਇਲ ਨੇ ਅੱਜ ਇੱਥੇ ਕੌਮੀ ਸਟਾਰਟਅੱਪ ਸਲਾਹਕਾਰ ਪ੍ਰੀਸ਼ਦ'' ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਵਿੱਤਸਲਾਹਕਰ ਪ੍ਰਣਾਲੀ ਆਦਿ ਦੇ ਵਿਚਾਰਾਂ ਨੂੰ ਲਾਗੂ ਕਰਨ ਨਾਲ ਅਸੀਂ ਆਪਣੇ ਸਟਾਰਟਅੱਪ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਸਾਡਾ ਸਟਾਰਟਅੱਪ ਈਕੋਸਿਸਟਮ ਸਾਡੇ ਨੌਜਵਾਨਾਂ ਦੀ ਊਰਜਾਉਤਸ਼ਾਹ ਅਤੇ ਚੁਸਤੀ ਦਾ ਪ੍ਰਤੀਬਿੰਬ ਹੈ ਅਤੇ ਸਟਾਰਟਅੱਪ ਇੰਡੀਆ ਅੰਦੋਲਨ ਨੇ 'ਕੈਨ ਡੂਤੋਂ 'ਵਿਲ ਡੂਤੱਕ 'ਮਾਨਸਿਕਤਾ ਵਿੱਚ ਤਬਦੀਲੀਲਿਆਂਦੀ ਹੈ।

             ਆਪਣੇ ਸੰਬੋਧਨ ਵਿੱਚਉਨ੍ਹਾਂ ਕਿਹਾ ਕਿ ਸਾਡੇ ਸਟਾਰਟਅੱਪ ਈਕੋਸਿਸਟਮ ਵਿੱਚ ਭਾਰਤ ਨੂੰ ਵਿਸ਼ਵ ਦਾ ਨਵੀਨਤਾ ਅਤੇ ਖੋਜ ਧੁਰਾ ਬਣਾਉਣ ਦੀ ਸਮਰੱਥਾ ਅਤੇ ਭਰੋਸਾ ਹੈ ਅਤੇ ਏਸੀ ਉੱਤੇ ਕੌਮੀ ਸਟਾਰਟਅੱਪ ਸਲਾਹਕਾਰ ਪ੍ਰੀਸ਼ਦ'' ਭਾਰਤ ਵਿੱਚ ਉੱਭਰ ਰਹੇ ਸਟਾਰਟਅੱਪ ਉੱਦਮੀਆਂ ਲਈ ਅੱਗੇ ਵਧਣ ਦਾ ਰਾਹ ਪੱਧਰਾ ਕਰਨ ਲਈ ਅਣਥੱਕ ਮਿਹਨਤ ਕਰ ਰਹੀ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਐੱਨਐੱਸਏਸੀ ਉੱਚ ਪ੍ਰਤੀਯੋਗਤਾ ਅਤੇ ਭਾਰਤ ਨੂੰ ਸਟਾਰਟਅੱਪ ਧੁਰਾ ਬਣਾਉਣ ਦੇ ਉਦੇਸ਼ ਨਾਲ ਸਟਾਰਟਅੱਪ ਦਾ ਪਾਲਣ ਪੋਸ਼ਣ ਕਰੇਗਾ। ਉਨ੍ਹਾਂ ਅਪੀਲ ਕੀਤੀ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ 75 ਹਫਤਿਆਂ ਵਿੱਚਐੱਨਐੱਸਏਸੀ ਨੂੰ 75ਵੇਂ ਸੁਤੰਤਰਤਾ  ਦਿਵਸ ਤੱਕ 75 ਸਟਾਰਟਅੱਪਾਂ ਨੂੰ ਯੂਨੀਕੋਰਨ ਬਣਨ ਦੀ ਸਹੂਲਤ ਦੇਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਦਾ 'ਸਬਕਾ ਸਾਥਸਬਕਾ ਵਿਕਾਸਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸਦਾ ਮੰਤਰ ਸਾਡੇ ਸਟਾਰਟਅੱਪਾਂ ਦੇ ਨਾਲ ਗੂੰਜਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ 'ਸਟਾਰਟਅੱਪ ਇੰਡੀਆਨੂੰ ਕੌਮੀ ਭਾਗੀਦਾਰੀ ਅਤੇ ਰਾਸ਼ਟਰੀ ਚੇਤਨਾ ਦਾ ਪ੍ਰਤੀਕ ਬਣਾਉਣਾ ਹੈ।

ਕੋਵਿਡ -19 ਦੇ ਇਸ ਯੁੱਗ ਵਿੱਚਜਦੋਂ ਹਰ ਕੋਈ ਗੰਭੀਰ ਤਣਾਅ ਵਿਚੋਂ ਲੰਘ ਰਿਹਾ ਹੈਉਨ੍ਹਾਂ ਕਿਹਾ ਕਿ ਉਹ ਸਾਡੇ ਸਟਾਰਟਅੱਪ ਈਕੋਸਿਸਟਮ ਦੀ ਲਚਕਤਾ ਅਤੇ 'ਨੈਵਰ ਸੇ ਡਾਈ ਦੀ ਭਾਵਨਾ ਨੂੰ ਵੇਖ ਕੇ ਖੁਸ਼ ਹਨ। ਮੰਤਰੀ ਨੇ ਕਿਹਾ ਕਿ 21ਵੀਂ ਸਦੀ  'ਸਟਾਰਟਅੱਪਾਂ ਦੀ ਸਦੀਹੈ ਅਤੇ ਸਾਡੇ ਸਟਾਰਟਅੱਪ ਦੇ ਨਾਲ ਇਹ 'ਭਾਰਤ ਦੀ ਸਦੀਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਵਿੱਚ 21 ਯੂਨੀਕੋਰਨ ਨੂੰ ਵੱਡੇ ਸੁਪਨੇ ਦੇਖਣ ਅਤੇ ਵੱਡੀ ਪ੍ਰਾਪਤੀ ਲਈ ਪ੍ਰੇਰਿਤ ਕੀਤਾ ਹੈ। ਲਗਭਗ 60 ਯੂਨੀਕੋਰਨ ਦੇ ਨਾਲਭਾਰਤ ਕੋਲ ਪੂਰੀ ਦੁਨੀਆ ਵਿੱਚ ਸਭ ਤੋਂ ਵੱਡੇ ਸਟਾਰਟਅੱਪ ਟਿਕਾਣਿਆਂ ਵਿੱਚੋਂ ਇੱਕ ਹੈ।

ਮੰਤਰੀ ਨੇ ਸਟਾਰਟਅੱਪ ਕ੍ਰਾਂਤੀ ਸ਼ੁਰੂ ਕਰਨ ਦੀ ਅਪੀਲ ਕੀਤੀਉਨ੍ਹਾਂ ਕਿਹਾ ਕਿ ਐੱਨਈਪੀ 2020 ਦੇ ਨਾਲਸਕੂਲ ਹੁਣ ਛੋਟੀ ਉਮਰ ਵਿੱਚ ਹੀ ਸਟਾਰਟਅੱਪ ਵਿਚਾਰਾਂ ਦੇ ਬੀਜ ਬੀਜਣਗੇ। ਉਨ੍ਹਾਂ ਕਿਹਾ ਕਿ ਨੌਜਵਾਨ ਕੱਲ੍ਹ ਦੇ ਰੋਜ਼ਗਾਰ ਸਿਰਜਣਹਾਰ ਅਤੇ ਨਵੀਨਤਾ ਦੇ ਚਾਲਕ ਅਤੇ ਚੌਥੀ ਉਦਯੋਗਿਕ ਕ੍ਰਾਂਤੀ ਦੇ ਆਗੂ ਹਨ। ਸ਼੍ਰੀ ਗੋਇਲ ਨੇ ਕਿਹਾ ਕਿ ਉਹ ਭਾਰਤ ਵਿੱਚ ਖਾਸ ਕਰਕੇ ਟੀਅਰ II ਅਤੇ ਟੀਅਰ III ਸ਼ਹਿਰਾਂ ਵਿੱਚ ਨਵੇਂ ਸਟਾਰਟਅੱਪ ਉੱਭਰਦੇ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਰੋਜ਼ਗਾਰ ਉਤਪਤੀ ਨੂੰ ਉਤਸ਼ਾਹਤ ਕਰੇਗਾ ਅਤੇ ਅੱਗੇ ਅਤੇ ਪਿਛੜੇ ਸਬੰਧਾਂ ਨੂੰ ਮਜ਼ਬੂਤ ਕਰੇਗਾ।  

ਸ਼੍ਰੀ ਗੋਇਲ ਨੇ ਡੀਪੀਆਈਆਈਟੀ ਨੂੰ ਹੁਣ ਖੁੱਲੇ ਦਰਵਾਜ਼ਿਆਂਖੁੱਲ੍ਹੀਆਂ ਬਾਹਾਂ ਅਤੇ ਖੁੱਲੇ ਦਿਮਾਗ ਨਾਲ 'ਸੁਵਿਧਾਕਾਰਵਜੋਂ ਕੰਮ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਲਾਲ ਫ਼ੀਤਾਸ਼ਾਹੀ ਨੂੰ ਕੱਟਣਕਾਰੋਬਾਰ ਵਿੱਚ ਸੌਖ ਨੂੰ ਸੁਧਾਰਨ ਲਈ ਸਟਾਰਟ ਅੱਪ ਸੀਡ ਫੰਡ ਦੁਆਰਾ ਵਿੱਤੀ ਸਹਾਇਤਾ ਪ੍ਰਦਾਨ ਕਰਨਇਨਕਿਊਬੇਟਰਾਂ ਦਾ ਸਮਰਥਨ ਕਰਨਹੁਨਰ ਵਧਾਉਣ ਅਤੇ ਇਸ ਸੰਪੂਰਨ ਪਹੁੰਚ ਦਾ ਉਦੇਸ਼ ਪੂੰਜੀ ਜੁਟਾਉਣ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨਾਨਵੀਨਤਾਕਾਰੀ ਨੂੰ ਲੈਬਾਰਟਰੀਆਂ ਦੀ ਸਹਾਇਤਾ ਲਈ ਵਚਨਬੱਧ ਹੈ ਅਤੇ ਸਟਾਰਟਅੱਪਾਂ ਦੀ ਸਮਰੱਥਾ ਅਤੇ ਯੋਗਤਾ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ।

ਉਨ੍ਹਾਂ ਕਿਹਾ ਕਿ ਅੱਜਸਾਡੀ ਦ੍ਰਿਸ਼ਟੀ ਵਿਕਾਸ ਦੇ ਰਵਾਇਤੀ ਮਾਡਲਾਂ ਤੋਂ ਪਰੇ ਫੈਲਦੀ ਜਾ ਰਹੀ ਹੈਸਾਡਾ ਉਦੇਸ਼ ਨਵੇਂ ਭਾਰਤ ਦੀ ਸਿਰਜਣਾ ਕਰਨਾ ਹੈ ਭਾਵ ਇੱਕ ਆਤਮਨਿਰਭਰ ਭਾਰਤ ਅਤੇ ਸਟਾਰਟਅੱਪ ਹਿੰਮਤਸਹਿਯੋਗ ਅਤੇ ਵਚਨਬੱਧਤਾ ਨਾਲ ਇੱਕ ਆਤਮਨਿਰਭਰ ਭਾਰਤ ਦੇ ਨਿਰਮਾਣ ਦੀ ਕੁੰਜੀ ਹਨ ਅਤੇ ਅਜਿਹੇ ਉਤਸ਼ਾਹੀ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਰੇ ਹਿੱਸੇਦਾਰਾਂ ਤੋਂ ਭਾਗੀਦਾਰ ਪਹੁੰਚ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਦਯੋਗ ਨੂੰ ਨਵੀਨਤਾਵਾਂ ਦੀ ਪਛਾਣ ਕਰਕੇ ਅਤੇ ਪ੍ਰਤਿਭਾ ਵਿੱਚ ਨਿਵੇਸ਼ ਕਰਕੇ ਸਟਾਰਟਅੱਪ ਸੁਪਰਸਟਾਰ ਬਣਾਉਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ।

ਸਾਡਾ ਉਦੇਸ਼ ਸਾਡੇ ਸਟਾਰਟਅੱਪ ਨੂੰ ਸਾਡੀਆਂ ਭੂਗੋਲਿਕ ਹੱਦਾਂ ਤੋਂ ਪਾਰ ਵਧਾਉਣਾ ਅਤੇ ਵਿਸ਼ਵਵਿਆਪੀ ਪ੍ਰਭਾਵ ਬਣਾਉਣਾ ਹੋਣਾ ਚਾਹੀਦਾ ਹੈ।

ਮੀਟਿੰਗ ਵਿੱਚ ਦੇਸ਼ ਦੇ ਚੋਟੀ ਦੇ ਹਿੱਸੇਦਾਰਾਂਅਧਿਕਾਰੀਆਂ ਅਤੇ ਮੌਜੂਦਾ ਸਟਾਰਟਅੱਪਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚ ਸ਼੍ਰੀ ਐੱਮ ਆਰ ਕੁਮਾਰਚੇਅਰਮੈਨਐੱਲਆਈਸੀਸ਼੍ਰੀ ਆਰ ਐੱਸ ਸ਼ਰਮਾਸੀਈਓਨੈਸ਼ਨਲ ਹੈਲਥ ਅਥਾਰਟੀਸ਼੍ਰੀ ਰਾਜਨ ਅਨੰਦਨਮੈਨੇਜਿੰਗ ਡਾਇਰੈਕਟਰਸਿਕੋਆ ਕੈਪੀਟਲਸ਼੍ਰੀ ਰਿਤੇਸ਼ ਅਗਰਵਾਲਬਾਨੀਓਯੋ ਰੂਮਜ਼ਸ਼੍ਰੀ ਮਨੋਜ ਕੋਹਲੀਕੰਟਰੀ ਹੈੱਡਸਾਫਟਬੈਂਕ ਇੰਡੀਆਸ਼੍ਰੀ ਅਭਿਰਾਜ ਭਲਸਹਿ-ਸੰਸਥਾਪਕਅਰਬਨ ਕੰਪਨੀਸ਼੍ਰੀ ਕੁਨਾਲ ਬਹਿਲਸਹਿ-ਸੰਸਥਾਪਕਸਨੈਪਡੀਲਸ਼੍ਰੀ ਵਿਨੀਤ ਅਗਰਵਾਲਪ੍ਰਧਾਨਐਸੋਚੈਮਸ਼੍ਰੀ ਸੰਜੀਵ ਭੀਚਚੰਦਾਨੀਸਹਿ-ਸੰਸਥਾਪਕਇਨਫੋਏਜਸ਼੍ਰੀ ਮੋਹਨਦਾਸ ਪਾਈਸਹਿ-ਸੰਸਥਾਪਕ ਅਤੇ ਚੇਅਰਮੈਨਆਰੀਨ ਕੈਪੀਟਲਸ਼੍ਰੀ ਪ੍ਰਸ਼ਾਂਤ ਪ੍ਰਕਾਸ਼ਸਹਿਭਾਗੀਐਕਸਲ ਸਹਿਭਾਗੀਸ਼੍ਰੀਮਤੀ ਅੰਜਲੀ ਬਾਂਸਲ,  ਸੰਸਥਾਪਕ,  ਅਵਾਨਾ ਕੈਪੀਟਲਸ਼੍ਰੀ ਸ਼ਰਦ ਸ਼ਰਮਾਸੰਸਥਾਪਕਆਈ-ਸਪਿਰਟਸ਼੍ਰੀਮਤੀ ਦੇਬਜਾਨੀ ਘੋਸ਼ਪ੍ਰਧਾਨਨੈੱਸਕਾਮ ਸ਼ਾਮਲ ਸਨ।

*****

ਡੀਜੇਐੱਨ/ਐੱਮਐੱਸ



(Release ID: 1746515) Visitor Counter : 254


Read this release in: English , Urdu , Hindi , Tamil