ਜਹਾਜ਼ਰਾਨੀ ਮੰਤਰਾਲਾ
ਜੇਐੱਨਪੀਟੀ ਵਿੱਚ ਮਹਿਲਾਵਾਂ ਦੇ ਲਈ ਵੋਕੇਸ਼ਨਲ ਟ੍ਰੇਨਿੰਗ ਪ੍ਰੋਗਰਾਮ
Posted On:
15 AUG 2021 11:04AM by PIB Chandigarh
ਭਾਰਤ ਦੇ ਪ੍ਰਮੁੱਖ ਕੰਟੇਨਰ ਹੈਂਡਲਿੰਗ ਬੰਦਰਗਾਹਾਂ ਵਿੱਚੋਂ ਇੱਕ ਜਵਾਹਰਲਾਲ ਨਹਿਰੂ ਪੋਰਟ ਟ੍ਰਸਟ (ਜੇਐੱਨਪੀਟੀ) ਨੇ ਆਪਣੇ ਕਾਰਪੋਰੇਟ ਸੋਸ਼ਲ ਰਿਸਪੋਂਸੇਬਿਲਿਟੀ ਦੇ ਰੂਪ ਵਿੱਚ ਜਨ ਸ਼ਿਕਸ਼ਨ ਸੰਸਥਾਨ (ਜੇਐੱਸਐੱਸ) ਦੇ ਸਹਿਯੋਗ ਨਾਲ ਮਹਿਲਾਵਾਂ ਦੇ ਲਈ ਇੱਕ ਵੋਕੇਸ਼ਨਲ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਵੋਕੇਸ਼ਨਲ ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਜੇਐੱਨਪੀਟੀ ਦੇ ਚੇਅਰਮੈਨ, ਸ਼੍ਰੀ ਸੰਜੈ ਸੇਠੀ ਨੇ ਗ੍ਰਾਮ ਪੰਚਾਇਤ, ਨਵੀਨ ਸ਼ੇਵਾ, ਮੁੰਬਈ ਵਿੱਚ ਕੀਤਾ।

ਜੇਐੱਨਪੀਟੀ ਨੇ ਆਪਣੇ ਕਾਰਪੋਰੇਟ ਸੋਸ਼ਲ ਰਿਸਪੋਂਸੇਬਿਲਿਟੀ (ਸੀਐੱਸਆਰ) ਫੰਡ ਦੇ ਤਹਿਤ ਰਾਏਗੜ੍ਹ ਜ਼ਿਲ੍ਹੇ ਵਿੱਚ 1000 ਲਾਭਾਰਥੀਆਂ ਦੇ ਲਈ ਕੌਸ਼ਲ ਵਿਕਾਸ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰਨ ਲਈ 50 ਲੱਖ ਰੁਪਏ ਦੇ ਅਨੁਦਾਨ ਨੂੰ ਪ੍ਰਵਾਨਗੀ ਦਿੱਤੀ ਸੀ। ਤਿੰਨ ਮਹੀਨੇ ਤੱਕ ਚਲਾਏ ਜਾਣ ਵਾਲੇ ਇਸ ਵੋਕੇਸ਼ਨ ਟ੍ਰੇਨਿੰਗ ਪ੍ਰੋਗਰਾਮ ਵਿੱਚ ਕੌਸ਼ਲ ਵਿਕਾਸ ਅਤੇ ਮਹਿਲਾਵਾਂ ਨੂੰ ਵੋਕੇਸ਼ਨਲ ਕੌਸ਼ਲ ਨਾਲ ਲੈਸ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਜੋ ਉਨ੍ਹਾਂ ਨੂੰ ਮੁੱਖਧਾਰਾ ਨਾਲ ਜੋੜਣ ਦੀ ਸੁਵਿਧਾ ਪ੍ਰਦਾਨ ਕਰੇਗਾ। ਚੁਣੇ ਗਏ ਕੋਰਸਾਂ ਵਿੱਚ ਬਿਊਟੀ ਕਲਚਰ ਅਤੇ ਹੈਲਥ ਕੇਅਰ, ਹੈਲਪਰਸ ਫਾਰ ਨਰਸਿੰਗ ਹੋਮਸ, ਸੈਨਿਟਰੀ ਪੈਡ ਮੇਕਿੰਗ, ਵੈਜੀਟੇਬਲ ਐਂਡ ਫਿਸ਼ ਡਰਾਇੰਗ, ਵਾਰਲੀ ਪੇਂਟਿੰਗ, ਅਗਰਬੱਤੀ ਪੈਕਿੰਗ ਆਦਿ ਸ਼ਾਮਲ ਹਨ।
ਪਹਿਲੇ ਪੜਾਅ ਵਿੱਚ, ਜੇਐੱਨਪੀਟੀ ਦੀ ਸਹਾਇਤਾ ਨਾਲ ਜੇਐੱਸਐੱਸ ਨੇ ਰਾਏਗੜ੍ਹ ਜ਼ਿਲ੍ਹੇ ਵਿੱਚ 18 ਕੋਰਸਾਂ ਵਿੱਚ 450 ਲਾਭਾਰਥੀਆਂ ਨੂੰ ਟ੍ਰੇਂਡ ਕੀਤਾ। ਇਸ ਪਹਿਲ ਦੇ ਵਰਤਮਾਨ ਪੜਾਅ ਵਿੱਚ, ਰਾਏਗੜ੍ਹ ਜ਼ਿਲ੍ਹੇ ਵਿੱਚ 16 ਵਿਭਿੰਨ ਕੋਰਸਾਂ ਵਿੱਚ ਲਗਭਗ 400 ਲਾਭਾਰਥੀਆਂ ਨੂੰ ਟ੍ਰੇਨਡ ਕੀਤਾ ਜਾਵੇਗਾ, ਜਿਸ ਵਿੱਚ ਉਰਣ ਤਾਲੁਕਾ ਦੇ ਲਈ ਪੰਜ ਬੈਚਾਂ ਦੀ ਯੋਜਨਾ ਹੈ।

ਜਨ ਸ਼ਿਕਸ਼ਨ ਸੰਸਥਾਨ, ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਬੰਧ ਇੱਕ ਸਵੈ-ਇੱਛੁਕ ਸੰਗਠਨ ਹੈ ਅਤੇ 15 ਤੋਂ ਵੱਧ ਵਰ੍ਹਿਆਂ ਤੋਂ ਕੌਸ਼ਲ ਵਿਕਾਸ ਅਤੇ ਆਜੀਵਿਕਾ ਸਿਰਜਣ ਦਾ ਕਾਰਜ ਕਰ ਰਿਹਾ ਹੈ। ਜੇਐੱਸਐੱਸ ਨੇ 40 ਤੋਂ ਵੱਧ ਪ੍ਰਕਾਰ ਦੇ ਵੋਕੇਸ਼ਨਲ ਕੋਰਸ ਪ੍ਰਦਾਨ ਕੀਤੇ ਹਨ ਅਤੇ 28000 ਤੋਂ ਵੱਧ ਉਮੀਦਵਾਰਾਂ ਨੂੰ ਟ੍ਰੇਂਡ ਕੀਤਾ ਹੈ।
****
ਐੱਮਜੇਪੀਐੱਸ/ਐੱਸਐੱਸ
(Release ID: 1746426)
Visitor Counter : 279