ਇਸਪਾਤ ਮੰਤਰਾਲਾ

ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਮਡੀਸੀ) ਨੇ ਆਪਣੀ ਸ਼ੁਰੂਆਤ ਦੇ ਬਾਅਦ ਤੋਂ ਪਹਿਲੀ ਤਿਮਾਹੀ ਵਿੱਚ ਹੁਣ ਤੱਕ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ

Posted On: 14 AUG 2021 10:35AM by PIB Chandigarh

ਇਸਪਾਤ ਮੰਤਰਾਲੇ ਦੇ ਅਧੀਨ ਜਨਤਕ ਖੇਤਰ ਉੱਦਮ ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਮਡੀਸੀ) ਨੇ 8.91 ਮਿਲੀਅਨ ਟਨ ਲੋਹੇ ਦਾ ਉਤਪਾਦਨ ਕੀਤਾ ਅਤੇ ਉਸ ਦੀ ਵਿੱਕਰੀ ਕੀਤੀ।

 

ਪਹਿਲੀ ਤਿਮਾਹੀ (ਵਿੱਤ ਵਰ੍ਹਾ 21)

ਪਹਿਲੀ ਤਿਮਾਹੀ (ਵਿੱਤ ਵਰ੍ਹਾ 22)

% ਵਾਧਾ

ਉਤਪਾਦਨ (ਮਿਲੀਅਨ ਟਨ)

6.61

8.91

35%

ਵਿੱਕਰੀ (ਮਿਲੀਅਨ ਟਨ)

6.28

9.45

51%

ਕਾਰੋਬਾਰ (ਕਰੋੜ ਰੁਪਏ ਵਿੱਚ)

1938

6512

236%

ਲਾਭ ਟੈਕਸ ਤੋਂ ਪਹਿਲਾਂ (ਕਰੋੜ ਰੁਪਏ ਵਿੱਚ)

759

4263

462%

ਲਾਭ ਟੈਕਸ ਤੋਂ ਬਾਅਦ (ਕਰੋੜ ਰੁਪਏ ਵਿੱਚ)

533

3193

499%

 

ਵਿੱਤ ਵਰ੍ਹੇ 22 ਦੀ ਪਹਿਲੀ ਤਿਮਾਹੀ ਦੌਰਾਨ 9.45 ਮਿਲੀਅਨ ਟਨ ਦਾ ਉਤਪਾਦਨ, ਪਿਛਲੇ ਵਰ੍ਹੇ ਦੀ ਉਸੇ ਮਿਆਦ ਦੀ ਉਤਪਾਦਨ ਤੋਂ 35% ਵੱਧ ਹੈ। ਇਸ ਦੇ ਇਲਾਵਾ ਪਿਛਲੇ ਵਰ੍ਹੇ ਦੀ ਉਸੇ ਮਿਆਦ ਵਿੱਚ ਹੋਣ ਵਾਲੀ ਵਿੱਕਰੀ ਤੋਂ 51% ਵੱਧ ਵਿੱਕਰੀ ਦਰਜ ਕੀਤੀ ਗਈ ਹੈ।

 

ਇਹ ਸ਼ਾਨਦਾਰ ਪ੍ਰਦਰਸ਼ਨ ਇਸ ਲਈ ਸੰਭਵ ਹੋ ਸਕਿਆ ਹੈ ਕਿਉਂਕਿ ਘਰੇਲੂ ਮੰਗ ਮਜ਼ਬੂਤ ਹੋਈ ਅਤੇ ਅੰਤਰਰਾਸ਼ਟਰੀ ਆਇਰਨ ਓਰ ਦੀ ਕੀਮਤ, ਆਪਣੇ ਸਿਖਰ ‘ਤੇ ਸੀ। ਕੰਪਨੀ ਨੇ ਆਪਣੀ ਸ਼ੁਰੂਆਤ ਵਿੱਚ ਪਹਿਲੀ ਵਾਰ ਕਿਸੇ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਇੰਨਾ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ।

 

ਲਾਭ ਟੈਕਸ ਤੋਂ ਪਹਿਲਾਂ (ਪੀਬੀਟੀ) ਦੇ ਅਨੁਸਾਰ 4,263 ਕਰੋੜ ਰੁਪਏ ਦਾ ਲਾਭ ਅਰਜਿਤ ਕੀਤਾ ਗਿਆ। ਵਿੱਤ ਵਰ੍ਹੇ 2021 ਦੀ ਪਹਿਲੀ ਤਿਮਾਹੀ ਦੌਰਾਨ 759 ਕਰੋੜ ਰੁਪਏ ਦਾ ਲਾਭ ਟੈਕਸ ਤੋਂ ਪਹਿਲਾਂ ਕਮਾਇਆ ਗਿਆ ਸੀ। ਇਸ ਹਿਸਾਬ ਨਾਲ ਇਸ ਵਾਰ 462 % ਦਾ ਵਾਧਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਟੈਕਸ ਤੋਂ ਬਾਅਦ ਲਾਭ (ਪੀਏਟੀ) 3,193 ਕਰੋੜ ਰੁਪਏ ਅਰਜਿਤ ਕੀਤਾ ਗਿਆ। ਵਿੱਤ ਵਰ੍ਹੇ 2021 ਦੀ ਪਹਿਲੀ ਤਿਮਾਹੀ ਦੌਰਾਨ ਟੈਕਸ ਤੋਂ ਬਾਅਦ ਲਾਭ 533 ਕਰੋੜ ਰੁਪਏ ਸੀ। ਇਸ ਹਿਸਾਬ ਨਾਲ ਇਸ ਵਾਲੀ 499% ਦਾ ਵਾਧਾ ਦਰਜ ਕੀਤਾ ਗਿਆ ਹੈ। ਵਿੱਤ ਵਰ੍ਹੇ 2022 ਦੀ ਪਹਿਲੀ ਤਿਮਾਹੀ ਵਿੱਚ 6,512 ਕਰੋੜ ਰਪੁਏ ਦਾ ਕਾਰੋਬਾਰ ਕੀਤਾ ਗਿਆ, ਜਦਕਿ ਪਿਛਲੇ ਵਰ੍ਹੇ ਇਸੇ ਮਿਆਦ ਵਿੱਚ ਹੋਣ ਵਾਲਾ ਕਾਰੋਬਾਰ 1,938 ਕਰੋੜ ਰੁਪਏ ਸੀ। ਇਸ ਹਿਸਾਬ ਨਾਲ 236 % ਦਾ ਵਾਧਾ ਦਰਜ ਕੀਤਾ ਗਿਆ।

ਇਸ ਸ਼ਾਨਦਾਰ ਪ੍ਰਦਰਸ਼ਨ ‘ਤੇ ਟਿੱਪਣੀ ਕਰਦੇ ਹੋਏ ਐੱਨਐੱਮਡੀਸੀ ਨੇ ਸੀਐੱਮਡੀ, ਸੁਸ਼੍ਰੀ ਸੁਮਿਤ ਦੇਬ ਨੇ ਕਿਹਾ ਕਿ ਸਰਕਾਰ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ‘ਤੇ ਖਰਚ ਕਰਨ ਦੇ ਲਈ ਪ੍ਰਤੀਬੱਧ ਹੈ, ਜਿਸ ਦੇ ਅਧਾਰ ‘ਤੇ ਅਸੀਂ ਸਧਾਰਣ ਸਥਿਤੀ ਵਿੱਚ ਵਾਪਸ ਆ ਰਹੇ ਹਾਂ। ਇਹ ਐੱਨਐੱਮਡੀਸੀ ਦੇ ਲਈ ਬਹੁਤ ਉਤਸਾਹਵਰਧਕ ਹੈ।

 

******

 

ਐੱਸਐੱਸ/ਐੱਸਕੇ



(Release ID: 1746374) Visitor Counter : 165


Read this release in: English , Urdu , Hindi , Bengali