PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 13 AUG 2021 6:53PM by PIB Chandigarh

 

 

• ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 53ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

• ਐਕਟੀਵ ਮਾਮਲੇ ਕੁੱਲ ਮਾਮਲਿਆਂ ਦਾ 1.20% ਹਨ; ਮਾਰਚ 2020 ਤੋਂ ਬਾਅਦ ਸਭ ਤੋਂ ਘੱਟ

• ਭਾਰਤ ਵਿੱਚ 3,85,227 ਨਵੇਂ ਮਾਮਲੇ ਸਾਹਮਣੇ ਆਏ

• ਸਭ ਤੋਂ ਉੱਚੀ ਰਿਕਵਰੀ ਦਰ; ਵਰਤਮਾਨ ਵਿੱਚ 97.46%

• ਦੇਸ਼ ਭਰ ਵਿੱਚ ਹੁਣ ਤੱਕ 3,13,02,345 ਕੁੱਲ ਰਿਕਵਰੀ

• ਪਿਛਲੇ 24 ਘੰਟਿਆਂ ਦੌਰਾਨ 42,295 ਮਰੀਜ਼ ਠੀਕ ਹੋਏ ਹਨ

• ਭਾਰਤੀ ਰਿਪੋਰਟ ਅਨੁਸਾਰ 40,120 ਨਵੇਂ ਕੇਸ ਪਿਛਲੇ 24 ਘੰਟਿਆਂ ਵਿੱਚ ਆਏ

• ਹਫਤਾਵਾਰੀ ਸਕਾਰਾਤਮਕਤਾ ਦਰ 5%ਤੋਂ ਹੇਠਾਂ ਰਹਿੰਦੀ ਹੈ, ਇਸ ਵੇਲੇ 2.13% ਹੈ

• 2.04% ਦੀ ਰੋਜ਼ਾਨਾ ਸਕਾਰਾਤਮਕਤਾ ਦਰ; ਪਿਛਲੇ 18ਦਿਨਾਂ ਲਈ 3% ਤੋਂ ਘੱਟ

• ਟੈਸਟਿੰਗ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਇਆ - 48.94 ਕਰੋੜ ਟੈਸਟ ਕੀਤੇ ਗਏ (ਕੁੱਲ)

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

 

Image

 

ਕੋਵਿਡ-19 ਅੱਪਡੇਟ

 

ਭਾਰਤ ਦੀ ਕੁੱਲ ਕੋਵਿਡ -19 ਟੀਕਾਕਰਣ ਕਵਰੇਜ ਲਗਭਗ 53 ਕਰੋੜ

 

ਪਿਛਲੇ 24 ਘੰਟਿਆਂ ਵਿੱਚ 57 ਲੱਖ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ

 

ਭਾਰਤ ਨੇ ਆਪਣੀ ਸਭ ਤੋਂ ਉੱਚੀ ਰਿਕਵਰੀ ਦਰ 97.46ਫੀਸਦੀ ਹਾਸਲ ਕੀਤੀ

 

ਪਿਛਲੇ 24 ਘੰਟਿਆਂ ਵਿੱਚ 40,120 ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆਏ

 

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ (3,85,227) ਹੋਈ; ਕੁੱਲ ਮਾਮਲਿਆਂ ਦਾ 1.20 ਫੀਸਦੀ

 

ਰੋਜ਼ਾਨਾ ਪਾਜ਼ਿਟਿਵਿਟੀ ਦਰ 2.04 ਫੀਸਦੀ ਹੋਈ; ਪਿਛਲੇ 18 ਦਿਨਾਂ ਤੋਂ ਲਗਾਤਾਰ 3 ਫੀਸਦੀ ਤੋਂ ਘੱਟ

 

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਵਧ ਕੇ ਲਗਭਗ 53 ਕਰੋੜ ਤੱਕ ਪਹੁੰਚ ਗਈ ਹੈ। ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਕੁੱਲ ਮਿਲਾ ਕੇ 52,95,82,956 ਵੈਕਸੀਨ ਖੁਰਾਕਾਂ 60,40,607 ਸੈਸ਼ਨਾਂ ਰਾਹੀਂ ਦਿੱਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 57,31,574 ਵੈਕਸੀਨ  ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਇਨ੍ਹਾਂ ਵਿੱਚ ਸ਼ਾਮਲ ਹਨ-

ਹੈਲਥਕੇਅਰ ਵਰਕਰ

ਪਹਿਲੀ ਖੁਰਾਕ

1,03,43,406

ਦੂਜੀ ਖੁਰਾਕ

80,50,401

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,82,54,407

ਦੂਜੀ ਖੁਰਾਕ

1,19,88,029

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

18,80,51,247

ਦੂਜੀ ਖੁਰਾਕ

1,39,53,516

45 ਤੋਂ 59 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

11,48,89,656

ਦੂਜੀ ਖੁਰਾਕ

4,44,21,296

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

8,00,90,640

ਦੂਜੀ ਖੁਰਾਕ

3,95,40,358

ਕੁੱਲ

52,95,82,956

 

ਕੋਵਿਡ-19 ਟੀਕਾਕਰਣ ਦੇ ਨਵੇਂ ਸਰਬਵਿਆਪੀਕਰਣ ਪੜਾਅ ਦੀ ਸ਼ੁਰੂਆਤ 21 ਜੂਨ ਤੋਂ ਹੋਈ ਹੈ;  ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਣ ਦੇ ਦਾਇਰੇ ਦਾ ਵਿਸਤਾਰ ਕਰਨ ਅਤੇ ਗਤੀ ਵਧਾਉਣ ਲਈ ਵਚਨਬੱਧ ਹੈ।

ਭਾਰਤ ਦੀ ਰਿਕਵਰੀ ਦਰ ਵੱਧ ਕੇ 97.46 ਫੀਸਦੀ ਤੱਕ ਪਹੁੰਚ ਗਈ ਹੈ। ਇਹ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਭਾਰਤ ਵੱਲੋਂ ਪ੍ਰਾਪਤ ਕੀਤੀ ਗਈ ਹੁਣ ਤੱਕ ਦੀ ਸਭ ਤੋਂ ਉੱਚੀ ਦਰ ਬਣਦੀ ਹੈ।

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕ੍ਰਮਿਤ ਲੋਕਾਂ ਵਿੱਚੋਂ 3,13,02,345 ਵਿਅਕਤੀ ਪਹਿਲਾਂ ਹੀ ਕੋਵਿਡ-19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 42,295 ਮਰੀਜ਼ ਠੀਕ ਹੋਏ ਹਨ।

 

https://static.pib.gov.in/WriteReadData/userfiles/image/image001ECTP.jpg

 

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 40,120 ਨਵੇਂ ਕੇਸ ਸਾਹਮਣੇ ਆਏ ਹਨ।

ਦੇਸ਼ ਵਿੱਚ ਪਿਛਲੇ 47 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ ਦਾ ਹੀ ਨਤੀਜਾ ਹੈ।

 

https://static.pib.gov.in/WriteReadData/userfiles/image/image002RQWV.jpg

 

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਕੁੱਲ 3,85,227 ਹੋ ਗਈ ਹੈ। ਐਕਟਿਵ ਮਾਮਲੇ ਹੁਣ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ ਸਿਰਫ 1.20 ਫੀਸਦੀ ਬਣਦੇ ਹਨ, ਜੋ ਕਿ ਮਾਰਚ 2020 ਤੋਂ ਬਾਅਦ ਸਭ ਤੋਂ ਘੱਟ ਹੈ।

 

https://static.pib.gov.in/WriteReadData/userfiles/image/image003QDWL.jpg

ਦੇਸ਼ ਭਰ ਵਿੱਚ ਵੱਡੇ ਪੱਧਰ ਉੱਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 19,70,495 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ48.94 ਕਰੋੜ ਤੋਂ ਵੱਧ  (48,94,70,779)  ਟੈਸਟ ਕੀਤੇ ਗਏ ਹਨ।

ਇੱਕ ਪਾਸੇ, ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਉੱਥੇ ਹਫਤਾਵਾਰੀ ਕੇਸਾਂ ਦੀ ਪਾਜ਼ਿਟਿਵਿਟੀ ਦਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਫਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 2.13 ਫੀਸਦੀ ਹੈ , ਜਦੋਂ ਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਅੱਜ 2.04 ਫੀਸਦੀ ‘ਤੇਹੈ।  ਰੋਜ਼ਾਨਾ ਪਾਜ਼ਿਟਿਵਿਟੀ ਦਰ ਹੁਣ  ਪਿਛਲੇ 18 ਦਿਨਾਂ ਤੋਂ ਲਗਾਤਾਰ 3 ਫੀਸਦੀ ਤੋਂ ਘੱਟ ਅਤੇ 67 ਦਿਨਾਂ ਤੋਂ 5 ਫੀਸਦੀ ਤੋਂ ਹੇਠਾਂ ਰਹਿ ਰਹੀ ਹੈ।

https://pib.gov.in/PressReleseDetail.aspx?PRID=1745330

 

ਕੋਵਿਡ-19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 55.01 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

 

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਪ੍ਰਾਈਵੇਟ ਹਸਪਤਾਲਾਂ ਕੋਲ ਅਜੇ ਵੀ 2.82 ਕਰੋੜ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬਧ ਹਨ

 

ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਟੀਕੇ ਮੁਫ਼ਤ ਮੁਹੱਈਆ ਕਰਵਾ ਕੇ ਸਹਾਇਤਾ ਕਰ ਰਹੀ ਹੈ। ਕੋਵਿਡ-19 ਟੀਕਾਕਰਣ ਮੁਹਿੰਮ ਦੇ ਸਰਬਵਿਆਪੀਕਰਣ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ 75 ਪ੍ਰਤੀਸ਼ਤ ਟੀਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ (ਬਿਨਾ ਕਿਸੇ ਕੀਮਤ ਦੀ) ਖਰੀਦ ਮਗਰੋਂ ਮੁਫ਼ਤ ਮੁਹੱਈਆ ਕਰਵਾਏਗੀ।

 

 ਟੀਕਿਆਂ ਦੀਆਂ ਖੁਰਾਕਾਂ

  (13 ਅਗਸਤ 2021 ਤੱਕ)

 ਸਪਲਾਈ ਕੀਤੀਆਂ ਗਈਆਂ ਖੁਰਾਕਾਂ

 55,01,93,040

 ਪ੍ਰਕਿਰਿਆ ਵਿੱਚ

 59,16,920

 ਖਪਤ

 52,59,93,669

 ਬੈਲੰਸ ਉਪਲਬਧ

 

 2,82,57,130

 

ਸਾਰੇ ਸਰੋਤਾਂ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 55.01 ਕਰੋੜ ਤੋਂ ਵੀ ਜ਼ਿਆਦਾ (55,01,93,040) ਟੀਕਿਆਂ ਦੀਆਂ ਖੁਰਾਕਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਟੀਕਿਆਂ ਦੀਆਂ 59,16,920 ਖੁਰਾਕਾਂ ਪਾਈਪ ਲਾਈਨ ਵਿੱਚ ਹਨ।

ਇਸ ਵਿੱਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਔਸਤਨ ਅਧਾਰਿਤ ਕੁੱਲ ਖਪਤ 52,59,93,669 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।

ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਕੋਲ ਪ੍ਰਬੰਧਨ ਲਈ ਅਜੇ ਵੀ 2.82 ਕਰੋੜ (2,82,57,130) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬਧ ਹਨ।

https://pib.gov.in/PressReleseDetail.aspx?PRID=1745331

 

ਰਾਸ਼ਟਰੀ ਮਹਿਲਾ ਕਮਿਸ਼ਨ ਨੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਟੀਕਾਕਰਣ ਵਿੱਚ ਲੈਂਗਿੰਕ ਅੰਤਰ ਨੂੰ ਘੱਟ ਕਰਨ ਲਈ ਜ਼ਰੂਰੀ ਕਦਮ ਉਠਾਉਣ

 

ਜਨਤਕ ਸਿਹਤ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਹੈ ਤਾਕਿ ਪ੍ਰਾਥਮਿਕਤਾ ਦੇ ਅਧਾਰ ‘ਤੇ ਅਧਿਕ ਤੋਂ ਅਧਿਕ ਮਹਿਲਾਵਾਂ ਦਾ ਟੀਕਾਕਰਣ ਕੀਤਾ ਜਾ ਸਕੇ: ਚੇਅਰਪਰਸਨ, ਰਾਸ਼ਟਰੀ ਮਹਿਲਾ ਕਮਿਸ਼ਨ

 

 ‘ਕੇਂਦਰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਟੀਕਾਕਰਣ ਮੁਹਿੰਮ ਚਲਾ ਰਹੀ  ਹੈ’

ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇੱਕ ਮੀਡੀਆ ਰਿਪੋਰਟ ਦਾ ਸੰਗਿਆਨ ਲੈਂਦੇ ਹੋਏ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਰਿਪੋਰਟ ਦੇ ਅਨੁਸਾਰ ਮਹਿਲਾਵਾਂ ਵਿੱਚ ਕੋਵਿਡ-19 ਦਾ ਟੀਕਾ ਘੱਟ ਲਗ ਰਿਹਾ ਹੈ। ਅਜਿਹੇ ਵਿੱਚ ਕਮਿਸ਼ਨ ਨੇ ਤਾਕੀਦ ਕੀਤੀ ਹੈ ਕਿ ਉਹ ਅਜਿਹੇ ਕਦਮ ਉਠਾਉਣ, ਜਿਸ ਨਾਲ ਇਸ ਲੈਂਗਿੰਕ ਅੰਤਰ ਨੂੰ ਖਤਮ ਕੀਤਾ ਜਾ ਸਕੇ ਅਤੇ ਮਹਿਲਾਵਾਂ ਵੀ ਟੀਕਾਕਰਣ ਮੁਹਿੰਮ ਵਿੱਚ ਪਿੱਛੇ ਨਾ ਰਹਿਣ। ਦੋ ਲਿੰਗਾਂ ਦੇ ਦਰਮਿਆਨ ਟੀਕਾਕਰਣ ਕਵਰੇਜ ਵਿੱਚ ਅੰਤਰ ਕਮਿਸ਼ਨ ਦੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। ਅਤੇ ਇਸ ਲਈ ਚੇਅਰਪਰਸਨ ਸੁਸ਼੍ਰੀ ਰੇਖਾ ਸ਼ਰਮਾ ਨੇ ਪੱਤਰ ਵਿੱਚ ਜਿਕਰ ਕੀਤਾ ਹੈ ਕਿ ਟੀਕਾਕਰਣ ਬੂਥਾਂ ‘ਤੇ ਟੀਕੇ ਲਈ ਆਉਣ ਵਾਲੀਆਂ ਮਹਿਲਾਵਾਂ ਦੇ ਅਨੁਪਾਤ ਨੂੰ ਵਧਾਉਣ ਦੀ ਤਤਕਾਲ ਜ਼ਰੂਰਤ ਹੈ। ਜਿਸ ਨਾਲ ਇਸ ਅੰਤਰ ਨੂੰ ਠੀਕ ਕੀਤਾ ਜਾ ਸਕੇ। 

https://pib.gov.in/PressReleseDetail.aspx?PRID=1745392

 

ਬਾਇਓ ਟੈਕਨੋਲੋਜੀ ਵਿਭਾਗ (ਡੀਬੀਟੀ) ਅਤੇ ਬਾਇਓ ਟੈਕਨੋਲੋਜੀ ਉਦਯੋਗ ਖੋਜ ਸਹਾਇਤਾ ਪਰਿਸ਼ਦ (ਬਾਆਈਆਰਏਸੀ) ਦੇ ਸਹਿਯੋਗ ਨਾਲ ਭਾਰਤ ਬਾਇਓਟੈੱਕ ਦੁਆਰਾ ਵਿਕਸਿਤ ਪਹਿਲੇ ਨੱਕ ਦੇ ਜ਼ਰੀਏ ਦਿੱਤੇ ਜਾਣ ਵਾਲੇ ਟੀਕੇ (ਨੈਸਲ ਵੈਕਸੀਨ) ਨੂੰ ਚਰਣ 2 ਪਰਿਖਣ ਦੇ ਲਈ ਰੈਗੂਲੇਟਰ ਦੀ ਪ੍ਰਵਾਨਗੀ ਮਿਲੀ

 

ਭਾਰਤ ਬਾਇਓਟੈੱਕ ਦਾ ਇੰਟ੍ਰਾਨੈਸਲ ਵੈਕਸੀਨ ਨੱਕ ਦੇ ਜ਼ਰੀਏ ਦਿੱਤਾ ਜਾਣ ਵਾਲਾ ਟੀਕਾ ਹੈ ਜਿਸ ਨੂੰ ਚਰਣ 2 ਦੇ ਪਰਿਖਣਾਂ ਦੇ ਲਈ ਰੈਗੂਲੇਟਰੀ ਪ੍ਰਵਾਨਗੀ ਪ੍ਰਾਪਤ ਹੋਈ ਹੈ। ਇਹ ਭਾਰਤ ਵਿੱਚ ਮਾਨਵ ਨੈਦਾਨਿਕ ਪਰਿਖਣਾਂ ਤੋਂ ਗੁਜਰਨ ਵਾਲਾ ਆਪਣੀ ਤਰ੍ਹਾਂ ਦੀ ਪਹਿਲਾ ਕੋਵਿਡ-19 ਖੁਰਾਕ ਹੈ। ਬੀਬੀਵੀ 154 ਇੱਕ ਨੱਕ ਦੇ ਜ਼ਰੀਏ ਦਿੱਤਾ ਜਾਣਾ ਯੋਗ ਇੰਟ੍ਰਾਨੈਸਲ ਰੈਪਲਿਕੇਸ਼ਨ ਡੈਫੀਸ਼ਿਐਂਟ ਵਾਲੇ ਚਿਪੈਂਜੀ ਏਡੇਨੋਵਾਇਰਸ ਐੱਸਏਆਰਐੱਸ-ਸੀਓਵੀ-2 ਵੈਕਟਰੀਕ੍ਰਿਤ ਵੈਕਸੀਨ ਹੈ। ਬੀਬੀਆਈਐੱਲ ਦੇ ਕੋਲ ਅਮਰੀਕਾ ਦੇ ਸੈਂਟ ਲੁਇਸ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਇਸ ਦੇ ਲਈ ਇਨ-ਲਾਈਸੇਂਸ ਤਕਨੀਕ ਪ੍ਰਾਪਤ ਹੈ। 

https://pib.gov.in/PressReleseDetail.aspx?PRID=1745509

 

ਭਾਰਤੀ ਇਮਿਊਨੋਲੋਗੋਕਲਸ ਨੂੰ ਬਾਇਓਟੈਕਨੋਲੋਜੀ ਵਿਭਾਗ – ਕੋਵੈਕਸੀਨ ਦੀ ਮੈਨੂਫ਼ੈਕਚਰਿੰਗ ਸਮਰੱਥਾ ਵਾਧੇ ਲਈ ‘ਮਿਸ਼ਨ ਕੋਵਿਡ ਸੁਰਕਸ਼ਾ’ ਪ੍ਰੋਜੈਕਟ ਅਧੀਨ ਮਿਲਿਆ ਮੈਨੂਫ਼ੈਕਚਰਿੰਗ ਲਾਇਸੈਂਸ

 

ਭਾਰਤ ਸਰਕਾਰ ਵੱਲੋਂ ‘ਆਤਮਨਿਰਭਰ ਭਾਰਤ 3.0’ ਅਧੀਨ ਐਲਾਨੇ ਗਏ ‘ਮਿਸ਼ਨ ਕੋਵਿਡ ਸੁਰਕਸ਼ਾ’ ਤਹਿਤ ਬਾਇਓਟੈਕਨੋਲੋਜੀ ਤੇ BIRAC ਨੇ ਕੋਵੈਕਸੀਨ ਦੀਆਂ ਉਤਪਾਦਨ ਸਮਰੱਥਾਵਾਂ ਵਿੱਚ ਵਿਸਤਾਰ ਦਾ ਪ੍ਰੋਜੈਕਟ ਲਾਂਚ ਕੀਤਾ ਹੈ, ਤਾਂ ਜੋ ਦੇਸ਼ ਵਿੱਚ ਹੀ ਕੋਵਿਡ ਵੈਕਸੀਨਾਂ ਦਾ ਵਿਕਾਸ ਕਰ ਕੇ ਉਨ੍ਹਾਂ ਦੇ ਉਤਪਾਦਨ ਵਿੱਚ ਤੇਜ਼ੀ ਲਿਆਂਦੀ ਜਾ ਸਕੇ।

ਇਸ ਪ੍ਰੋਜੈਕਟ ਅਧੀਨ ਹੈਦਰਾਬਾਦ ਸਥਿਤ ‘ਇੰਡੀਅਨ ਇਮਿਊਨੋਲੋਜੀਕਲਸ ਲਿਮਿਟੇਡ’ ਅਜਿਹਾ ਪਹਿਲਾ ਸਥਾਨ ਹੈ, ਜਿਸ ਨੂੰ ਭਾਰਤ ਬਾਇਓਟੈੱਕ ਲਈ ਉਸ ਦੀ ਮੁੜ–ਉਦੇਸ਼ਿਤ ਸੁਵਿਧਾ ’ਚ ਤਿਆਰ ‘ਕੋਵੈਕਸੀਨ ਡ੍ਰੱਗ ਸਬਸਟਾਂਸ’ ਸਪਲਾਈ ਕਰਨ ਲਈ CDSCO ਤੋਂ ਇੱਕ ਲੋਨ ਲਾਇਸੈਂਸ ਮਿਲਿਆ ਹੈ। ਭਾਰਤੀ ਇਮਿਊਨੋਲੋਗੀਕਲਸ ਵਪਾਰਕ ਕੋਵੈਕਸੀਨ 13 ਅਗਸਤ, 2021 ਨੂੰ ਭਾਰਤ ਬਾਇਓਟੈੱਕ ਨੂੰ ਵਪਾਰਕ ‘ਕੋਵੈਕਸੀਨ ਡ੍ਰੱਗ ਸਬਸਟਾਂਸ’ ਦਾ ਪਹਿਲਾ ਲੌਟ ਸਪਲਾਈ ਕਰਨਗੇ। ਇਹ ਸੁਵਿਧਾ ਅਰੰਭ ’ਚ 20 ਤੋਂ 30 ਲੱਖ ਡੋਜ਼ ਤਿਆਰ ਕਰੇਗੀ ਤੇ ਅਗਲੇ ਕੁਝ ਹਫ਼ਤਿਆਂ ਅੰਦਰ ਕਰਕਾਪਾਟਲਾ ਸਥਿਤ ਆਪਣੀ ਨਵੀਂ ਸੁਵਿਧਾ ’ਚ 40 ਤੋਂ 50 ਲੱਖ ਡੋਜ਼ ਤਿਆਰ ਹੋਈਆਂ ਕਰਨਗੀਆਂ।

https://pib.gov.in/PressReleseDetail.aspx?PRID=1745464

 

Chief Scientist, WHO Dr Soumya Swaminathan calls on Union Minister Dr Jitendra Singh and discusses various aspects of COVID pandemic

 

ਭਾਰਤ ਵਿੱਚ ਵਿਸ਼ਵ ਸਿਹਤ ਸੰਗਠਨ ਦੀ ਮੌਜੂਦਾ ਮੁੱਖ ਵਿਗਿਆਨਕ ਡਾ. ਸੌਮਯਾ ਸਵਾਮੀਨਾਥਨ ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਕੋਵਿਡ ਮਹਾਮਾਰੀ ਨਾਲ ਸਬੰਧਿਤ ਕਈ ਪਹਿਲੂਆਂ ’ਤੇ ਚਰਚਾ ਕੀਤੀ

 

ਭਾਰਤ ਨੇ ਹੁਣ ਤੱਕ ਦੀ ਸਭ ਤੋਂ ਤੇਜ਼ ਟੀਕਾਕਰਣ ਮੁਹਿੰਮ ਚਲਾਈ ਹੈ: ਡਾ. ਜਿਤੇਂਦਰ ਸਿੰਘ

 

ਭਾਰਤ ਵਿੱਚ ਵਿਸ਼ਵ ਸਿਹਤ ਸੰਗਠਨ ਦੀ ਵਰਤਮਾਨ ਮੁੱਖ ਵਿਗਿਆਨਕ ਡਾ. ਸੌਮਯਾ ਸਵਾਮੀਨਾਥਨ ਨੇ ਅੱਜ ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ, ਰਾਜ ਮੰਤਰੀ, ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤ, ਪੈਨਸ਼ਨ, ਪ੍ਰਮਾਣੂ ਊਰਜਾ ਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕਰਕੇ ਕਈ ਵਿਸ਼ਿਆਂ ‘ਤੇ ਗੱਲ ਬਾਤ ਕੀਤੀ। ਡਾ. ਸੌਮਯਾ ਇੱਕ ਉੱਘੇ ਮੈਡੀਕਲ ਪੇਸ਼ੇਵਰ ਅਤੇ ਆਈਸੀਐੱਮਆਰ ਦੀ ਸਾਬਕਾ ਹੈੱਡ  ਹਨ, ਉਨ੍ਹਾਂ ਨੇ ਡਾ. ਜਿਤੇਂਦਰ ਸਿੰਘ ਦੇ ਨਾਲ ਵਰਤਮਾਨ ਕੋਵਿਡ ਮਹਾਮਾਰੀ ਦੇ ਕਈ ਪਹਿਲੂਆਂ ਦੇ ਇਲਾਵਾ ਹੋਰ ਸਬੰਧਿਤ ਮੁੱਦਿਆਂ ਦੀ ਇੱਕ ਵਿਸਤ੍ਰਿਤ ਲੜੀ ‘ਤੇ ਚਰਚਾ ਕੀਤੀ। 

ਅਸਾਨੀ ਨਾਲ ਉਪਲਬਧਤਾ ਅਤੇ ਪਹੁੰਚ ਦੇ ਮਾਧਿਅਮ ਨਾਲ ਸਮੂਹਿਕ ਟੀਕਾਕਰਣ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ ਡਾ. ਸੌਮਯਾ ਨੇ ਕਿਹਾ ਕਿ ਭਲੇ ਹੀ ਟੀਕਾ ਵਾਇਰਸ ਦੇ ਵਿਭਿੰਨ ਰੂਪਾਂ ਦੇ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰਦਾ ਹੈ, ਲੇਕਿਨ ਇਹ ਨਿਸ਼ਚਿਤ ਤੌਰ ‘ਤੇ ਕੋਰੋਨਾ ਵਾਇਰਸ ਨਾ ਮੌਤ ਅਤੇ ਇਸ ਦੀਆਂ ਜਟਿਲਤਾਵਾਂ ਦੇ ਜੋਖਮ ਨੂੰ ਕਾਫੀ ਹਦ ਤੱਕ ਘੱਟ ਕਰ ਸਕਦਾ ਹੈ। ਸ਼੍ਰੀ ਜਿਤੇਂਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ  ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਅਕਤੀਗਤ ਦਖਲ ਅਤੇ ਉਨ੍ਹਾਂ ਨੇ ਦੁਆਰਾ ਦਿਨ-ਪ੍ਰਤੀਦਿਨ ਦੀ ਨਿਗਰਾਨੀ ਦੇ ਨਾਲ, ਭਾਰਤ ਨੇ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਚਲਾਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੱਦੇ ‘ਤੇ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਸਹਿਯੋਗ ਲਈ ਅੱਗੇ ਆ ਰਹੇ ਹਨ।

https://pib.gov.in/PressReleseDetail.aspx?PRID=1745209

 

ਮਹੱਤਵਪੂਰਨ ਟਵੀਟ

 

 

*********

 

ਐੱਮਵੀ/ਏਐੱਸ(Release ID: 1745987) Visitor Counter : 49