ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ 75ਵੇਂ ਸੁਤੰਤਰਤਾ ਦਿਵਸ ਦੀ ਪੂਰਵ–ਸੰਧਿਆ ਦੇ ਅਵਸਰ ‘ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ
Posted On:
14 AUG 2021 2:41PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਸੁਤੰਤਰਤਾ ਦਿਵਸ ਦੀ ਪੂਰਵ–ਸੰਧਿਆ ਦੇ ਅਵਸਰ ‘ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਦੇ ਸੰਦੇਸ਼ ਦਾ ਪੂਰਾ ਮੂਲ–ਪਾਠ ਨਿਮਨਲਿਖਤ ਹੈ –
‘ਮੈਂ ਸੁਤੰਤਰਤਾ ਦਿਵਸ ਦੀ ਖ਼ੁਸ਼ੀ ਮੌਕੇ ਆਪਣੇ ਸਮੂਹ ਨਾਗਰਿਕਾਂ ਨੂੰ ਹਾਰਦਿਕ ਵਧਾਈ ਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਅੱਜ, ਜਦੋਂ ਅਸੀਂ ਸੁਤੰਤਰਤਾ ਦੇ 75ਵੇਂ ਵਰ੍ਹੇ ’ਚ ਦਾਖ਼ਲ ਹੋ ਰਹੇ ਹਾਂ, ਆਓ ਅਸੀਂ ਉਨ੍ਹਾਂ ਬਾਨੀ ਨੇਤਾਵਾਂ ਦੀਆਂ ਅਣਗਿਣਤ ਤੇ ਬਹਾਦਰ ਬਲੀਦਾਨ ਗਾਥਾਵਾਂ ਨੂੰ ਯਾਦ ਕਰੀਏ, ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ ਤੇ ਆਪਣੇ ਸੁਪਨਿਆਂ ਦਾ ਭਾਰਤ ਬਣਾਉਣ ਦੀ ਦਿਸ਼ਾ ’ਚ ਅੱਗੇ ਵਧਣ ਦਾ ਸੰਕਲਪ ਲਿਆ।
ਇਸ ਅਹਿਮ ਮੌਕੇ ’ਤੇ ਆਓ ਅਸੀਂ ਇਹ ਵੀ ਯਾਦ ਕਰੀਏ ਕਿ ਸਾਡੇ ਦੇਸ਼ ਦੀ ਪ੍ਰਗਤੀ ਅਤੇ ਭਲਾਈ ਦੇਸ਼ ਦੇ ਹਰੇਕ ਨਾਗਰਿਕ ਨੂੰ ਵਿਕਾਸ ਦੇ ਫ਼ਾਇਦੇ ਪਹੁੰਚਾਉਣ ਤੇ ਉਨ੍ਹਾਂ ਦੇ ਜੀਵਨ ਦਾ ਮਾਣ ਯਕੀਨੀ ਬਣਾਉਣ ’ਚ ਨਿਹਿਤ ਹੈ। ਇਹ ਸਾਡੀਆਂ ਸੱਭਿਅਕ ਕਦਰਾਂ–ਕੀਮਤਾਂ ਨਾਲ ਸਬੰਧਿਤ ‘ਵਿਚਾਰ ਸਾਂਝੇ ਕਰਨ ਅਤੇ ਇੱਕ–ਦੂਜੇ ਦੀ ਦੇਖਭਾਲ਼ ਕਰਨ’ ਪਿੱਛੇ ਦਾ ਬੁਨਿਆਦੀ ਵਿਸ਼ਵਾਸ ਹੈ। ਸਾਨੂੰ ਪਵਿੱਤਰ ਸੰਵਿਧਾਨਕ ਆਦਰਸ਼ ‘ਆਪਣੇ ਸਾਰੇ ਨਾਗਰਿਕਾਂ ਲਈ ਨਿਆਂ, ਆਜ਼ਾਦੀ, ਸਮਾਨਤਾ ਤੇ ਭਾਈਚਾਰਾ ਯਕੀਨੀ ਬਣਾਉਣਾ’ ਹਾਸਲ ਕਰਨ ਲਈ ਇਕਜੁੱਟਤਾ ਨਾਲ ਕੰਮ ਕਰਨਾ ਚਾਹੀਦਾ ਹੈ।
ਸੁਤੰਤਰਤਾ ਦੇ ਇਸ ਆਨੰਦਮਈ ਮੌਕੇ ’ਤੇ, ਆਓ ਅਸੀਂ ਖ਼ੁਦ ਨੂੰ ਆਪਣੀ ਅੰਦਰੂਨੀ ਸ਼ਕਤੀ ਨੂੰ ਪੁਨਰ–ਜਾਗ੍ਰਿਤ ਕਰਨ, ਆਪਣੇ ਲੋਕਾਂ ਦੀ ਵਿਆਪਕ ਸਮਰੱਥਾ ਨੂੰ ਮਹਿਸੂਸ ਕਰਨ ਤੇ ਰਾਸ਼ਟਰਾਂ ਦੇ ਸਮੂਹ ’ਚ ਭਾਰਤ ਨੂੰ ਯੋਗ ਸਥਾਨ ਦਿਵਾਉਣ ਦੇ ਆਪਣੇ ਸੰਕਲਪ ਨੂੰ ਨਿਸ਼ਠਾਪੂਰਬਕ ਮੁੜ ਦੁਹਰਾਈਏ।’
*****
ਐੱਮਐੱਸ/ਆਰਕੇ/ਡੀਪੀ
(Release ID: 1745929)
Visitor Counter : 215