ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਨੇ ਸ਼ਹਿਰੀ ਐਸਐਚਜੀ ਉਤਪਾਦਾਂ ਲਈ ਇੱਕ ਬ੍ਰਾਂਡ - 'ਸੋਨਚਿਰੈਯਾ' ਲਾਂਚ ਕੀਤਾ;


60 ਲੱਖ ਮੈਂਬਰਾਂ ਵਾਲੇ ਵੱਖ -ਵੱਖ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 5.7 ਲੱਖ ਤੋਂ ਵੱਧ ਐਸਐਚਜੀ ਬਣਾਏ ਗਏ


25 ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 5,000 ਐਸਐਚਜੀ ਮੈਂਬਰਾਂ ਦੇ 2,000 ਤੋਂ ਵੱਧ ਉਤਪਾਦ ਈ-ਕਾਮਰਸ ਪੋਰਟਲ 'ਤੇ ਰੱਖੇ ਗਏ ਹਨ

Posted On: 13 AUG 2021 4:57PM by PIB Chandigarh

ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਨੇ ਅੱਜ ਸ਼ਹਿਰੀ ਸਵੈ-ਸਹਾਇਤਾ ਸਮੂਹ (ਐਸਐਚਜੀ) ਉਤਪਾਦਾਂ ਦੀ ਮਾਰਕੀਟਿੰਗ ਲਈ 'ਸੋਨਚਿਰੈਯਾ'- (ਇੱਕ ਬ੍ਰਾਂਡ ਅਤੇ ਲੋਗੋ) ਲਾਂਚ ਕੀਤਾ। ਬ੍ਰਾਂਡ ਅਤੇ ਲੋਗੋ ਨੂੰ ਲਾਂਚ ਕਰਦਿਆਂਉਨ੍ਹਾਂ ਕਿਹਾ ਕਿ ਔਰਤਾਂ ਨੂੰ ਵਿੱਤੀ ਤੌਰ 'ਤੇ ਸ਼ਕਤੀਸ਼ਾਲੀ ਬਣਾਉਣ ਅਤੇ ਸਨਮਾਨਜਨਕ ਜੀਵਨ ਜਿਉਣ ਵਿੱਚ ਸਹਾਇਤਾ ਕਰਨਾ ਸਰਕਾਰ ਦੇ ਤਰਜੀਹੀ ਖੇਤਰਾਂ ਵਿੱਚੋਂ ਇੱਕ ਹੈ। 

 ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੀ ਅਗਵਾਈ ਵਿੱਚਡੇ -ਨਲੱਮ (ਡੀਏਵਾਈ-ਐੱਨਯੂਐੱਲਐੱਮ) ਨੇ ਸ਼ਹਿਰੀ ਗਰੀਬ ਔਰਤਾਂ ਨੂੰ ਲੋੜੀਂਦੇ ਹੁਨਰਾਂ ਅਤੇ ਮੌਕਿਆਂ ਨਾਲ ਲੈਸ ਕਰਨ ਅਤੇ ਉਨ੍ਹਾਂ ਨੂੰ ਟਿਕਾਊ ਸੂਖਮ ਉੱਦਮਾਂ ਨੂੰ ਉਤਸ਼ਾਹਤ ਕਰਨ ਦੇ ਯੋਗ ਬਣਾਉਣ 'ਤੇ ਧਿਆਨ ਕੇਂਦਰਤ ਕੀਤਾ ਹੈ। ਇਹ ਔਰਤਾਂ ਲਈ ਸਹਾਇਤਾ ਪ੍ਰਣਾਲੀ ਬਣਾਉਣ ਲਈ ਸ਼ਹਿਰੀ ਗਰੀਬ ਘਰਾਂ ਦੀਆਂ ਔਰਤਾਂ ਨੂੰ ਐਸਐਚਜੀ ਅਤੇ ਉਨ੍ਹਾਂ ਦੀਆਂ ਫੈਡਰੇਸ਼ਨਾਂ ਲਈ ਲਾਮਬੰਦ ਕਰਦਾ ਹੈ। ਲਗਭਗ 60 ਲੱਖ ਮੈਂਬਰਾਂ ਦੇ ਨਾਲ ਵੱਖ -ਵੱਖ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 5.7 ਲੱਖ ਤੋਂ ਵੱਧ ਐਸਐਚਜੀ ਬਣਾਏ ਗਏ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਸਵੈ ਸਹਾਇਤਾ ਸਮੂਹ ਰੋਜ਼ੀ ਰੋਟੀ ਦੇ ਕੰਮਾਂ ਵਿੱਚ ਲੱਗੇ ਹੋਏ ਹਨਜਿਵੇਂ ਕਿ ਦਸਤਕਾਰੀਕੱਪੜੇਖਿਡੌਣੇਖਾਣ ਪੀਣ ਦੀਆਂ ਵਸਤੂਆਂ ਅਤੇ ਹੋਰ ਚੀਜ਼ਾਂ ਦਾ ਉਤਪਾਦਨ ਕਰਦੇ ਹਨI ਇਹ ਮੁੱਖ ਤੌਰ ਤੇ ਸਥਾਨਕ ਆਂਢ-ਗੁਆਂਢ ਦੇ ਬਾਜ਼ਾਰਾਂ ਵਿੱਚ ਵੇਚੇ ਜਾ ਰਹੇ ਸਨ ਅਤੇ ਅਕਸਰ ਵਿਜ਼ਿਬਿਲਟੀ ਅਤੇ ਮਾਰਕੀਟ ਦੀ ਵਿਸ਼ਾਲ ਪਹੁੰਚ ਪ੍ਰਾਪਤ ਕਰਨ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਦੇ ਸਨ। ਇਨ੍ਹਾਂ ਚੁਣੌਤੀਆਂ ਨੂੰ ਦੂਰ ਕਰਨ ਲਈਮੰਤਰਾਲੇ ਨੇ ਔਰਤਾਂ ਦੇ ਸਸ਼ਕਤੀਕਰਨ ਦੇ ਨੈਰੇਟਿਵ ਨਾਲ ਐਮਾਜ਼ਾਨ ਅਤੇ ਫਲਿੱਪਕਾਰਟ ਵਰਗੇ ਪ੍ਰਮੁੱਖ ਈ-ਕਾਮਰਸ ਪੋਰਟਲਾਂ ਨਾਲ ਮੈਮੋਰੰਡਮ ਆਫ ਅੰਡਰ ਸਟੈਂਡਿੰਗ (ਐਮਓਯੂ) ਕੀਤੇ ਹਨ। 

ਕੋਵਿਡ -19 ਮਹਾਮਾਰੀ ਕਾਰਨ ਦਰਪੇਸ਼ ਚੁਣੌਤੀਆਂ ਦੇ ਬਾਵਜੂਦਇਸ ਸਾਂਝੇਦਾਰੀ ਨੇ ਈ-ਕਾਮਰਸ ਪੋਰਟਲ 'ਤੇ 25 ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲਗਭਗ 5,000 ਐਸਐਚਜੀ ਮੈਂਬਰਾਂ ਦੇ 2,000 ਤੋਂ ਵੱਧ ਉਤਪਾਦਾਂ ਨੂੰ ਸਫਲਤਾਪੂਰਵਕ ਆਨਬੋਰਡ ਕੀਤਾ ਹੈ। ਐਸਐਚਜੀਜ਼ ਲਈ ਆਨਲਾਈਨ ਸਿਖਲਾਈ ਦੇ ਨਵੀਨਤਾਕਾਰੀ ਤਰੀਕਿਆਂ ਨੂੰ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਉਹ ਈ-ਪੋਰਟਲ 'ਤੇ ਸੁਚਾਰੂ  ਢੰਗ ਨਾਲ ਕੰਮ ਕਰ ਸਕਣ। ਅਕਾਊਂਟ ਰਜਿਸਟ੍ਰੇਸ਼ਨਪ੍ਰਾਈਸਿੰਗਪੈਕੇਜਿੰਗਰੀ-ਬ੍ਰਾਂਡਿੰਗ ਅਤੇ ਹੋਰ ਲਈ ਲਾਈਵ ਪ੍ਰਦਰਸ਼ਨਾਂ ਦਾ ਆਯੋਜਨ ਵੀ ਈ-ਪੋਰਟਲ ਅਤੇ ਰਾਜ ਸ਼ਹਿਰੀ ਆਜੀਵਿਕਾ ਮਿਸ਼ਨਾਂ ਦੇ ਸਹਿਯੋਗ ਨਾਲ ਕੀਤਾ ਗਿਆ ਸੀ। 

ਇਹ ਪਹਿਲ ਨਿਸ਼ਚਤ ਤੌਰ 'ਤੇ ਸ਼ਹਿਰੀ ਐਸਐਚਜੀ ਔਰਤਾਂ ਵੱਲੋਂ ਤਿਆਰ ਕੀਤੇ ਗਏ ਉਤਪਾਦਾਂ ਦੀ ਵਧਦੀ ਦਿੱਖ ਅਤੇ ਵਿਸ਼ਵਵਿਆਪੀ ਪਹੁੰਚ ਵੱਲ ਇੱਕ ਕਦਮ ਵਜੋਂ ਸਾਬਤ ਹੋਵੇਗੀ। ਮੰਤਰਾਲੇ ਨੂੰ ਉਮੀਦ ਹੈ ਕਿ ਅਜਿਹੇ ਹੋਰ ਵੀ ਬਹੁਤ ਸਾਰੇ ਐਸਐਚਜੀ ਮੈਂਬਰਾਂ ਨੂੰ ਪੇਸ਼ੇਵਰ ਤੌਰ 'ਤੇ ਪੈਕ ਕੀਤੇਹੱਥ ਨਾਲ ਬਣਾਏ ਗਏ ਐਥਨਿਕ ਉਤਪਾਦਾਂ ਦੇ ਨਾਲਵਿਸ਼ਵਵਿਆਪੀ ਪੱਧਰਤੇ ਗਾਹਕਾਂ ਦੇ ਦਰਵਾਜ਼ੇ ਤੱਕ  ਪਹੁੰਚਣਗੇ। 

--------------------------- 

ਵਾਈ ਬੀ /ਐੱਸ ਐੱਸ 



(Release ID: 1745653) Visitor Counter : 192