ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਸ਼੍ਰੀ ਹਰਦੀਪ ਐੱਸ ਪੁਰੀ ਨੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ 11 ਪੀਐੱਸਪੀਬੀ ਖਿਡਾਰੀਆਂ ਨੂੰ ਸਨਮਾਨਤ ਕੀਤਾ
ਇਹ ਸਾਰੇ ਖਿਡਾਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਜਨਤਕ ਖੇਤਰ ਦੇ ਉਪਕ੍ਰਮਾਂ ਦੇ ਕਰਮਚਾਰੀ ਹਨ
ਸਾਰੇ 11 ਖਿਡਾਰੀਆਂ ਨੂੰ 15-15 ਲੱਖ ਰੁਪਏ ਦੇ ਇਨਾਮ ਦੇਣ ਦਾ ਐਲਾਨ ਕੀਤਾ ਗਿਆ
ਖਿਡਾਰੀਆਂ ਨੂੰ ਉਨ੍ਹਾਂ ਦੇ ਉੱਤਮ ਪ੍ਰਦਰਸ਼ਨ ਲਈ ਸਮੇਂ ਤੋਂ ਪਹਿਲਾਂ ਤਰੱਕੀ ਵੀ ਦਿੱਤੀ ਜਾਵੇਗੀ
Posted On:
13 AUG 2021 6:12PM by PIB Chandigarh
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਆਵਾਸ ਅਤੇ ਸ਼ਹਿਰੀ ਕਾਰਜ ਮੰਤਰੀ ਸ਼੍ਰੀ ਹਰਦੀਪ ਐੱਸ ਪੁਰੀ ਨੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਪੁਰਸ਼ ਹਾਕੀ ਟੀਮ ਦਾ ਹਿੱਸਾ ਰਹੇ 11 ਖਿਡਾਰੀਆਂ ਨੂੰ ਅੱਜ ਸਨਮਾਨਤ ਕੀਤਾ। ਇਹ ਖਿਡਾਰੀ ਪੈਟਰੋਲੀਅਮ ਖੇਡ ਪਰਮੋਸ਼ਨ ਬੋਰਡ-ਪੀਐੱਸਪੀਬੀ ਦੇ ਹਾਕੀ ਖਿਡਾਰੀ ਹਨ। ਇਹ ਸਾਰੇ ਹਾਕੀ ਖਿਡਾਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀਆਂ ਵਿਭਿੰਨ ਜਨਤਕ ਖੇਤਰ ਦੀਆਂ ਕੰਪਨੀਆਂ ਦੇ ਕਰਮਚਾਰੀ ਹਨ। ਇਸ ਅਵਸਰ ’ਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਰੋਜ਼ਗਾਰ ਰਾਜ ਮੰਤਰੀ ਸ਼੍ਰੀ ਰਮੇਸ਼ਵਰ ਤੇਲੀ ਵੀ ਹਾਜ਼ਰ ਸਨ।
ਸ਼੍ਰੀ ਹਰਦੀਪ ਪੁਰੀ ਨੇ ਅਪਾਰ ਪ੍ਰਸੰਨਤਾ ਅਤੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਹਾਕੀ ਖਿਡਾਰੀਆਂ ਨੇ 41 ਸਾਲ ਦੇ ਅੰਤਰਾਲ ਦੇ ਬਾਅਦ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਨੇ 18 ਮੈਂਬਰੀ ਟੀਮ ਦਾ ਹਿੱਸਾ ਰਹੇ ਸਾਰੇ 11 ਖਿਡਾਰੀਆਂ ਨੂੰ 15-15 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ। ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਇਨ੍ਹਾਂ ਖਿਡਾਰੀਆਂ ਨੂੰ ਟੋਕੀਓ ਵਿੱਚ ਉੱਤਮ ਪ੍ਰਦਰਸ਼ਨ ਲਈ ਉਨ੍ਹਾਂ ਦੇ ਸਬੰਧਿਤ ਸੰਗਠਨ ਵੱਲੋਂ ਸਮੇਂ ਤੋਂ ਪਹਿਲਾਂ ਤਰੱਕੀ ਵੀ ਦਿੱਤੀ ਜਾਵੇਗੀ।
ਸ਼੍ਰੀ ਪੁਰੀ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਹਾਕੀ ਦੇ ਖੇਤਰ ਵਿੱਚ ਇਤਿਹਾਸ ਦੇ ਪੁਨਰਲੇਖਨ ਦਾ ਹਿੱਸਾ ਬਣਿਆ ਹੈ। ਉਨ੍ਹਾਂ ਨੇ ਕਿਹਾ ਕਿ 15 ਜਨਤਕ ਉਪਕ੍ਰਮਾਂ ਦੇ ਸਹਿਯੋਗ ਨਾਲ ਪੈਟਰੋਲੀਅਮ ਖੇਡ ਪ੍ਰਮੋਸ਼ਨ ਬੋਰਡ (ਪੀਐੱਸਪੀਬੀ) ਲਗਾਤਾਰ ਖੇਡ ਗਤੀਵਿਧੀਆਂ, ਕੈਂਪਾਂ ਅਤੇ ਸਕਾਲਰਸ਼ਿਪ ਪ੍ਰਦਾਨ ਕਰਕੇ ਖੇਡ ਅਤੇ ਖਿਡਾਰੀਆਂ ਨੂੰ ਪ੍ਰੋਤਸਾਹਨ ਦੇਣ ਅਤੇ ਉਤਸ਼ਾਹਿਤ ਕਰਨ ਲਈ ਯਤਨ ਜਾਰੀ ਰੱਖ ਰਿਹਾ ਹੈ। ਇਨ੍ਹਾਂ ਲਗਾਤਾਰ ਯਤਨਾਂ ਦੇ ਚੱਲਦੇ ਇਸ ਸਾਲ ਟੋਕੀਓ ਓਲੰਪਿਕ ਵਿੱਚ 6 ਮੁਕਾਬਲਿਆਂ ਵਿੱਚ ਪੈਟਰੋਲੀਅਮ ਸੈਕਟਰ ਦੇ 22 ਖਿਡਾਰੀ ਸ਼ਾਮਲ ਸਨ। ਸ਼੍ਰੀ ਪੁਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤੀ ਖਿਡਾਰੀ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਦੇ ਰਹਿਣਗੇ ਅਤੇ ਆਉਣ ਵਾਲੇ ਸਾਲਾਂ ਵਿੱਚ ਹੋਰ ਤਗਮੇ ਜਿੱਤ ਕੇ ਲਿਆਉਂਦੇ ਰਹਿਣਗੇ। ਉਨ੍ਹਾਂ ਨੇ ਮਹਿਲਾ ਹਾਕੀ ਟੀਮ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਮੰਤਰੀ ਨੇ ਖਿਡਾਰੀਆਂ ਨੂੰ ਉਨ੍ਹਾਂ ਦੇ ਯਤਨਾਂ ਵਿੱਚ ਸਰਕਾਰ ਦੇ ਸੰਪੂਰਨ ਸਮਰਥਨ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਉੱਤਮ ਖਿਡਾਰੀਆਂ ਨੇ ਉਸ ਭਾਵਨਾ ਨੂੰ ਫਿਰ ਤੋਂ ਜਗਾ ਦਿੱਤਾ ਹੈ ਕਿ ਭਾਰਤੀ ਹਾਕੀ ਫਿਰ ਤੋਂ ਸਰਗਰਮ ਹੋ ਗਈ ਹੈ।
ਸ਼੍ਰੀ ਰਮੇਸ਼ਵਰ ਤੇਲੀ ਨੇ ਕਿਹਾ ਕਿ ਹਾਕੀ ਦੇਸ਼ ਦੀ ਹਰਮਨਪਿਆਰੀ ਖੇਡ ਹੈ ਅਤੇ ਇਸ ਨੂੰ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਖੇਡਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਉਮੀਦ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਉਹ ਆਪਣੇ ਪ੍ਰਦਰਸ਼ਨ ਨਾਲ ਦੇਸ਼ ਨੂੰ ਮਾਣ ਮਹਿਸੂਸ ਕਰਾਉਂਦੇ ਰਹਿਣਗੇ।
ਇਸ ਅਵਸਰ ’ਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਕੱਤਰ ਸ਼੍ਰੀ ਤਰੁਣ ਕਪੂਰ, ਇੰਡੀਅਨ ਆਇਲ ਕੰਪਨੀ ਦੇ ਸੀਐੱਮਡੀ ਅਤੇ ਪੈਟਰੋਲੀਅਮ ਖੇਡ ਪ੍ਰਮੋਸ਼ਨ ਬੋਰਡ-ਪੀਐੱਸਪੀਬੀ ਦੇ ਪ੍ਰਧਾਨ ਸ਼੍ਰੀ ਐੱਸ. ਐੱਮ. ਵੈਦ, ਐੱਚਪੀਸੀਐੱਲ ਦੇ ਸੀਐੱਮਡੀ ਸ਼੍ਰੀ ਐੱਮ. ਕੇ. ਸੁਰਾਣਾ ਅਤੇ ਮੰਤਰਾਲੇ ਅਤੇ ਤੇਲ ਅਤੇ ਗੈਸ ਕੰਪਨੀਆਂ ਦੇ ਹੋਰ ਸੀਨੀਅਰ ਅਧਿਕਾਰੀ ਇਸ ਮੌਕੇ ’ਤੇ ਹਾਜ਼ਰ ਸਨ।
******
ਵਾਈ ਬੀ/ਆਰ ਐਮ
(Release ID: 1745645)
Visitor Counter : 227