ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ: ਭਾਰਤ ਆਪਣੀ ਆਜ਼ਾਦੀ ਦਾ 75ਵੇਂ ਵਰ੍ਹੇ ਦਾ ਜਸ਼ਨ ਮਨਾ ਰਿਹਾ ਹੈ ਵਿਗਿਆਨ ਸੰਚਾਰਕਾਂ ਦੀ ਵੱਡੀ ਕਾਨਫ਼ਰੰਸ ਲਈ ਘੁੰਡ ਚੁਕਾਈ ਸਮਾਗਮ

Posted On: 13 AUG 2021 3:35PM by PIB Chandigarh


 

ਭਾਰਤ ਦੇ ਆਜ਼ਾਦੀ ਅੰਦੋਲਨ ਦੇ ਦੌਰਾਨ ਸੰਘਰਸ਼ ਅਤੇ ਚੁਣੌਤੀਆਂ ਵਿੱਚ ਕਈ ਅਣਸੁਲਝੇ ਵਿਗਿਆਨੀ ਅਤੇ ਵਿਗਿਆਨ ਸੰਚਾਰਕ ਸ਼ਾਮਲ ਸਨ। ਉਨ੍ਹਾਂ ਨੂੰ ਬ੍ਰਿਟਿਸ਼ ਅਥਾਰਟੀ ਦੁਆਰਾ ਭੇਦਭਾਵ ਅਤੇ ਲਾਪਰਵਾਹੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਮਾੜੀਆਂ ਹਾਲਾਤਾਂ ਦੇ ਬਾਵਜੂਦ, ਸਾਡੇ ਵਿਗਿਆਨੀ ਅਤੇ ਵਿਗਿਆਨ ਸੰਚਾਰਕ ਦੇਸ਼ ਅਤੇ ਸਮਾਜ ਦੇ ਵਿਕਾਸ ਲਈ ਵਿਗਿਆਨ ਦਾ ਸੰਚਾਰ ਕਰਦੇ ਰਹੇ। ਇਹ “ਭਾਰਤ ਦੀ ਆਜ਼ਾਦੀ ਲਹਿਰ ਅਤੇ ਵਿਗਿਆਨ ਬਾਰੇ ਵਿਗਿਆਨ ਸੰਚਾਰ ਵੱਡੀ ਕਾਨਫ਼ਰੰਸ” ਅਕਤੂਬਰ 20-21, 2021 ਵਿੱਚ ਆਯੋਜਿਤ ਕੀਤੀ ਜਾਵੇਗੀ। ਇਹ ਕਾਨਫ਼ਰੰਸ ਵਿਗਿਆਨ ਪ੍ਰਸਾਰ (ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਇੱਕ ਖੁਦਮੁਖਤਿਆਰ ਸੰਸਥਾ) ਸੀਐੱਸਆਈਆਰ-ਨੈਸ਼ਨਲ ਇੰਸਟੀਟੀਊਟ ਆਫ਼ ਸਾਇੰਸ ਕਮਿਊਨੀਕੇਸ਼ਨ ਐਂਡ ਪਾਲਿਸੀ ਰਿਸਰਚ, ਅਤੇ ਵਿਜਨਨਾ ਭਾਰਤੀ (ਵਿਭਾ) ਦੀ ਸਾਂਝੀ ਕੋਸ਼ਿਸ਼ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਭਾਰਤ ਦੀ ਆਜ਼ਾਦੀ ਦੇ 75 ਵੇਂ ਸਾਲ ਦਾ ਜਸ਼ਨ) ਇਸ ਕਾਨਫ਼ਰੰਸ ਦੇ ਪਿੱਛੇ ਬੁਨਿਆਦੀ ਪ੍ਰੇਰਣਾ ਹੈ। ਸਾਲ ਭਰ ਚੱਲਣ ਵਾਲੇ ਵਿਗਿਆਨ ਸਮਾਗਮਾਂ ਵਿੱਚ ਪ੍ਰਦਰਸ਼ਨਾਂ, ਕਾਨਫ਼ਰੰਸਾਂ, ਪ੍ਰਤੀਯੋਗਤਾਵਾਂ, ਵਿਗਿਆਨ ਫਿਲਮਾਂ, ਪੋਸਟਰਾਂ, ਵਿਗਿਆਨ ਯਾਤਰਾਵਾਂ ਅਤੇ ਪੇਸ਼ਕਾਰੀਆਂ ਵੱਖ-ਵੱਖ ਪੱਧਰਾਂ ’ਤੇ ਉਪਰੋਕਤ ਗੱਲ ਦੀ ਗਵਾਹੀ ਭਰਨਗੀਆਂ। ਰਾਸ਼ਟਰੀ ਪੱਧਰ ਦੀ ਵੱਡੀ ਕਾਨਫ਼ਰੰਸ ਵਿੱਚ 4000 ਤੋਂ ਵੱਧ ਵਿਗਿਆਨ ਸੰਚਾਰਕ ਸ਼ਾਮਲ ਹੋਣਗੇ ਜੋ ਸਮਾਜ ਵਿੱਚ ਜ਼ਮੀਨੀ ਪੱਧਰ ਤੱਕ ਸੰਦੇਸ਼ ਨੂੰ ਫੈਲਾਉਣਗੇ। ਇਸ ਦਾ ਉਦੇਸ਼ ਆਜ਼ਾਦੀ ਅੰਦੋਲਨ ਦੌਰਾਨ ਵਿਗਿਆਨੀਆਂ ਦੇ ਯੋਗਦਾਨ, ਉਨ੍ਹਾਂ ਦੇ ਸੰਘਰਸ਼ਾਂ ਅਤੇ ਪ੍ਰਾਪਤੀਆਂ ਬਾਰੇ ਸਮਾਜ ਨੂੰ ਜਾਣੂ ਕਰਵਾਉਣਾ ਹੈ।

ਉਪਰੋਕਤ ਦੱਸੀ ਗਈ ਵੱਡੀ ਕਾਨਫ਼ਰੰਸ ਦੀ ਘੁੰਡ ਚੁਕਾਈ ਦਾ ਪ੍ਰੋਗਰਾਮ 11 ਅਤੇ 12 ਅਗਸਤ 2021 ਨੂੰ ਸੀਐੱਸਆਈਆਰ-ਨੈਸ਼ਨਲ ਫਿਜ਼ੀਕਲ ਲੈਬਾਰਟਰੀ ਆਡੀਟੋਰੀਅਮ, ਨਵੀਂ ਦਿੱਲੀ ਵਿਖੇ ਹਾਈਬ੍ਰਿਡ ਮੋਡ ਵਿੱਚ ਆਯੋਜਿਤ ਕੀਤਾ ਗਿਆ ਸੀ।

11 ਅਗਸਤ, 2021 ਨੂੰ, ਵਿਗਿਆਨ ਪ੍ਰਸਾਰ ਦੇ ਵਿਗਿਆਨੀ, ਸ਼੍ਰੀ ਨਿਮਿਸ਼ ਕਪੂਰ ਨੇ ਆਜ਼ਾਦੀ ਤੋਂ ਪਹਿਲਾਂ ਦੇ ਵਿਗਿਆਨ ਦੇ ਇਤਿਹਾਸ ਅਤੇ ਰਾਸ਼ਟਰ ਦੇ ਨਿਰਮਾਣ ਵਿੱਚ ਵਿਗਿਆਨੀਆਂ ਅਤੇ ਵਿਗਿਆਨ ਸੰਚਾਰਕਾਂ ਦੀ ਮਹੱਤਵਪੂਰਣ ਭੂਮਿਕਾ ਦਾ ਸਨੈਪਸ਼ਾਟ ਪੇਸ਼ ਕੀਤਾ।

ਮੰਚ ’ਤੇ ਵਿਸ਼ੇਸ਼ ਮਹਿਮਾਨ (ਖੱਬੇ ਤੋਂ ਸੱਜੇ): ਸ਼੍ਰੀ ਨਿਮਿਸ਼ ਕਪੂਰ, ਪ੍ਰੋਫੈਸਰ ਰੰਜਨਾ ਅਗਰਵਾਲ, ਸ਼੍ਰੀ ਜੈਯੰਤ ਸਹਸ੍ਰਬੁਧੇ, ਡਾਕਟਰ ਸ਼ੇਖਰ ਸੀ ਮੰਡੇ, ਪ੍ਰੋਫੈਸਰ ਸੰਜੇ ਦਿਵੇਦੀ, ਸ਼੍ਰੀਮਤੀ ਕਿਰਨ ਚੋਪੜਾ ਅਤੇ ਡਾਕਟਰ ਅਰਵਿੰਦ ਸੀ ਰਨਾਡੇ

ਵਿਭਾ ਦੇ ਰਾਸ਼ਟਰੀ ਜਥੇਬੰਦਕ ਸਕੱਤਰ, ਸ਼੍ਰੀ ਜੈਯੰਤ ਸਹਸ੍ਰਬੁਧੇ ਨੇ ਅੰਮ੍ਰਿਤ ਮਹੋਤਸਵ ਦੇ ਆਯੋਜਨ ਦੇ ਪਿੱਛੇ ਬੁਨਿਆਦੀ ਵਿਚਾਰ ਸਾਂਝੇ ਕਰਦੇ ਹੋਏ ਕਿਹਾ, “ਸਾਨੂੰ ਆਪਣੇ ਜਸ਼ਨਾਂ ਨੂੰ ਸਿਰਫ ਉਨ੍ਹਾਂ ਆਜ਼ਾਦੀ ਘੁਲਾਟੀਆਂ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ ਜਿਨ੍ਹਾਂ ਨੇ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਬਲਕਿ ਉਨ੍ਹਾਂ ਮਹਾਨ ਵਿਗਿਆਨੀਆਂ ਦੇ ਨਜ਼ਰੀਏ ਨੂੰ ਯਾਦ ਰੱਖਣ ਦੀ ਜ਼ਰੂਰਤ ਹੈ ਜੋ ਪ੍ਰਤੀਕੂਲ ਸਥਿਤੀਆਂ ਦੇ ਦੌਰਾਨ ਵੀ ਆਪਣੀ ਵਿਗਿਆਨਕ ਸੋਚ ਲਈ ਖੜ੍ਹੇ ਰਹੇ।” 1757 ਵਿੱਚ ਪਲਾਸੀ ਦੀ ਲੜਾਈ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਦੱਸਿਆ ਕਿ 1818 ਵਿੱਚ ਰਾਜਾ ਪੇਸ਼ਵਾ ਨੂੰ ਹਰਾਉਣ ਤੋਂ ਪਹਿਲਾਂ ਅੰਗਰੇਜ਼ਾਂ ਨੇ 1767 ਵਿੱਚ ਵਿਗਿਆਨਕ ਢੰਗ ਨਾਲ ਭਾਰਤ ਦਾ ਸਰਵੇਖਣ ਕੀਤਾ ਸੀ। ਉਨ੍ਹਾਂ ਨੇ ਡਾਕਟਰ ਡਾ. ਮਹੇਂਦਰ ਲਾਲ ਸਰਕਾਰ ਦੇ ਯੋਗਦਾਨ ’ਤੇ ਚਾਨਣਾ ਪਾਇਆ, ਜਿਨ੍ਹਾਂ ਨੇ ਭਾਰਤ ਵਿੱਚ ਪਹਿਲੀ ਵਿਗਿਆਨਕ ਐਸੋਸੀਏਸ਼ਨ ਸਥਾਪਤ ਕੀਤੀ ਸੀ। ਉਨ੍ਹਾਂ ਨੇ ਅਚਾਰਿਆ ਪ੍ਰਫੁੱਲ ਚੰਦਰ ਰੇਅ, ਜੋ ਕਿ ਰਸਾਇਣਕ ਉਦਯੋਗ ਸਥਾਪਤ ਕਰਨ ਲਈ ਜਾਣੇ ਜਾਂਦੇ ਹਨ ਅਤੇ ਜਗਦੀਸ਼ ਚੰਦਰ ਬੋਸ, ਜਿਨ੍ਹਾਂ ਨੇ ਘੱਟ ਤਨਖਾਹ ਨਾ ਲੈ ਕੇ ਅੰਗਰੇਜ਼ਾਂ ਦਾ ਵਿਰੋਧ ਕੀਤਾ ਸੀ। ਜਗਦੀਸ਼ ਚੰਦਰ ਬੋਸ ਅਜਿਹੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਆਪਣੇ ਹੱਕ ਲਈ ‘ਸੱਤਿਆਗ੍ਰਹਿ’ ਕੀਤਾ ਸੀ।

ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਡਾ. ਸ਼ੇਖਰ ਸੀ. ਮੰਡੇ

ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਡਾ. ਸ਼ੇਖਰ ਸੀ. ਮੰਡੇ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਉਨ੍ਹਾਂ ਦੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਹਰ ਨਾਗਰਿਕ ਨੂੰ ਭਾਰਤ ਦੇ ਸੰਵਿਧਾਨ 51 (ਐੱਚ) ਵਿੱਚ ਦਰਸਾਏ ਗਏ ਉਪਬੰਧਾਂ ਅਨੁਸਾਰ ਵਿਗਿਆਨਕ ਸੁਭਾਅ ਵਿਕਸਤ ਕਰਨਾ ਚਾਹੀਦਾ ਹੈ।

ਪ੍ਰੋਫੈਸਰ ਰੰਜਨਾ ਅਗਰਵਾਲ, ਡਾਇਰੈਕਟਰ ਸੀਐੱਸਆਈਆਰ-ਨੈਸ਼ਨਲ ਇੰਸਟੀਟੀਊਟ ਆਫ਼ ਸਾਇੰਸ ਕਮਿਊਨੀਕੇਸ਼ਨ ਐਂਡ ਪਾਲਿਸੀ ਰਿਸਰਚ (ਐੱਨਆਈਐੱਸਸੀਪੀਆਰ) ਅਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਰਾਸ਼ਟਰੀ ਸੰਯੋਜਕ ਨੇ ਵਿਗਿਆਨ ਨੂੰ ਵਧਾਵਾ ਦੇਣ ਲਈ ਸਾਲ ਭਰ ਚੱਲਣ ਵਾਲੇ ਕੈਲੰਡਰ ਦੀ ਸੂਚੀ ਦਿੱਤੀ ਹੈ। ਪ੍ਰੋਗਰਾਮਾਂ ਵਿੱਚ ਸ਼ਾਮਲ ਹਨ; 16-18 ਅਗਸਤ ਨੂੰ ਸਾਇੰਸ ਐਂਡ ਟੈਕਨਾਲੌਜੀ ਇਨ ਇੰਡੀਆ ਕਾਨਫ਼ਰੰਸ, 11-12 ਨਵੰਬਰ ਨੂੰ ਸਕੂਲਾਂ ਅਤੇ ਕਾਲਜਾਂ ਲਈ ਅਧਿਆਪਕ ਕਾਂਗਰਸ, 12 ਜਨਵਰੀ ਨੂੰ ਉਪ ਕੁਲਪਤੀਆਂ, ਆਈਆਈਟੀ, ਆਈਆਈਐੱਮ, ਯੂਜੀਸੀ, ਏਆਈਸੀਟੀਈ ਅਤੇ ਹੋਰ ਰਾਸ਼ਟਰੀ ਸੰਸਥਾਵਾਂ ਦੇ ਡਾਇਰੈਕਟਰਾਂ ਲਈ ਅਕਾਦਮਿਕ ਲੀਡਰਜ਼ ਕਾਨਫ਼ਰੰਸ, 28 ਫ਼ਰਵਰੀ ਨੂੰ ਜੇਐੱਨਯੂ, ਵਿਭਾ ਅਤੇ ਐੱਨਆਈਐੱਸਪੀਆਰ ਦੁਆਰਾ ਵਿਸ਼ਵ ਵਿਗਿਆਨ ਦਿਵਸ ’ਤੇ ਅੰਤਰਰਾਸ਼ਟਰੀ ਸੈਮੀਨਾਰ ਅਤੇ ਵਿਗਿਆਨ ਯਾਤਰਾ ’ਤੇ ਆਡੀਓ-ਵਿਜ਼ੁਅਲਸ ਅਤੇ ਪੋਸਟਰ ਪ੍ਰਦਰਸ਼ਨੀ, ਸਾਇੰਸ ਫਿਲਮ ਫੈਸਟੀਵਲ, ਆਰਕੀਟੈਕਟ ਮਾਡਲ, ਸਾਹਿਤ ਮੇਲਾ, ਆਦਿ।

ਸੀਐੱਸਆਈਆਰ-ਐੱਨਆਈਐੱਸਸੀਪੀਆਰ ਦੀ ਡਾਇਰੈਕਟਰ ਪ੍ਰੋ: ਰੰਜਨਾ ਅਗਰਵਾਲ

ਵਿਜਨਨਾ ਭਾਰਤੀ ਦੇ ਰਾਸ਼ਟਰੀ ਸੰਗਠਨ ਸਕੱਤਰ ਸ਼੍ਰੀ ਜਯੰਤ ਸਹਸ੍ਰਬੁਧੇ

ਇਸ ਮੌਕੇ, ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਨਿਊਜ਼ਲੈਟਰ ਦੇ ਵਿਸ਼ੇਸ਼ ਅੰਕ; ਹਿੰਦੀ: ਡ੍ਰੀਮ 2047, ਅੰਗਰੇਜ਼ੀ: ਡ੍ਰੀਮ 2047, ਬੰਗਾਲੀ: ਬਿਗਿਯਾਨ ਕਥਾ, ਅਸਾਮੀ: ਸੰਧਨ, ਤਮਿਲ: ਅਰਿਵਿਆਲ ਪਲਾਗਾਈ, ਕੰਨੜ: ਕੁਟੁਹਾਲੀ, ਤੇਲਗੂ: ਵਿਗਿਆਨ ਵਾਣੀ, ਮੈਥਿਲੀ: ਵਿਗਿਆਨ ਰਤਨਾਕਰ ਅਤੇ ਉਰਦੂ: ਤਾਜਾਸੁਸ ਰਿਲੀਜ਼ ਕੀਤੇ ਗਏ।

ਪਤਵੰਤੇ ਸੱਜਣਾ ਦੁਆਰਾ ਵਿਗਿਆਨ ਪ੍ਰਸਾਰ ਦੁਆਰਾ ਪ੍ਰਕਾਸ਼ਤ ਪ੍ਰਸਿੱਧ ਵਿਗਿਆਨ ਮੈਗਜ਼ੀਨਾਂ ਨੂੰ ਰਿਲੀਜ਼ ਕੀਤਾ ਗਿਆ

ਇੰਡੀਅਨ ਇੰਸਟੀਟੀਊਟ ਆਫ਼ ਮਾਸ ਕਮਿਊਨੀਕੇਸ਼ਨ ਦੇ ਡਾਇਰੈਕਟਰ ਪ੍ਰੋ: ਸੰਜੇ ਦਿਵੇਦੀ

ਇੰਡੀਅਨ ਇੰਸਟੀਟੀਊਟ ਆਫ਼ ਮਾਸ ਕਮਿਊਨੀਕੇਸ਼ਨ (ਆਈਆਈਐੱਮਸੀ) ਦੇ ਡਾਇਰੈਕਟਰ ਪ੍ਰੋਫੈਸਰ ਸੰਜੇ ਦਿਵੇਦੀ ਨੇ ਪੀਸੀ ਰੇਅ ਦੀ ਜੀਵਨ ਸ਼ੈਲੀ ਦੇ ‘ਸਾਦਾ ਜੀਵਨ ਅਤੇ ਵਿਗਿਆਨਕ ਸੋਚ’ ’ਤੇ ਜ਼ੋਰ ਦਿੱਤਾ ਅਤੇ ਸਮਾਜ ਭਲਾਈ ਕਰਨ ਲਈ ਵਿਗਿਆਨ ਦੀ ਵਰਤੋਂ ’ਤੇ ਜ਼ੋਰ ਦਿੱਤਾ ਨਾ ਕਿ ਇਕੱਲੇ ਕਮਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਚੌਧਰੀ ਚਰਨ ਸਿੰਘ ਦੇ “ਜੈ ਜਵਾਨ, ਜੈ ਕਿਸਾਨ” ਦੇ ਨਾਅਰਿਆਂ ਦਾ ਜ਼ਿਕਰ ਕੀਤਾ, ਜਿਸਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ “ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ” ਦੇ ਰੂਪ ਵਿੱਚ ਸੋਧਿਆ ਸੀ ਅਤੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਉਸ ਨਾਅਰੇ ਨੂੰ “ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ, ਜੈ ਅਨੁਸੰਧਾਨ” ਦੇ ਰੂਪ ਵਿੱਚ ਸੋਧਿਆ, ਜੋ ‘ਮੌਜੂਦਾ ਸਥਿਤੀ ਵਿੱਚ ਉੱਚਿਤ ਅਤੇ ਢੁੱਕਵੇਂ ਨਾਅਰੇ ਹਨ।

ਪੰਜਾਬ ਕੇਸਰੀ, ਹਿੰਦੀ ਅਖ਼ਬਾਰ ਦੀ ਡਾਇਰੈਕਟਰ ਸ਼੍ਰੀਮਤੀ ਕਿਰਨ ਚੋਪੜਾ ਨੇ ਹਰ ਸ਼ੁੱਕਰਵਾਰ ਨੂੰ ਵਿਗਿਆਨ ਦੇ ਲੇਖਾਂ ਅਤੇ ਖ਼ਬਰਾਂ ਲਈ ਜਗ੍ਹਾ ਨਿਰਧਾਰਤ ਕਰਨ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਆਜ਼ਾਦੀ ਅੰਦੋਲਨ ਦੌਰਾਨ ਪਰਚਿਆਂ ਰਾਹੀਂ ਜਾਣਕਾਰੀ ਦੇ ਪ੍ਰਸਾਰ ਵਿੱਚ ਵੱਖ-ਵੱਖ ਆਜ਼ਾਦੀ ਸੈਨਾਨੀਆਂ ਦੀ ਭੂਮਿਕਾ ਨੂੰ ਉਜਾਗਰ ਕੀਤਾ ਜੋ ਬਾਅਦ ਵਿੱਚ ਇੱਕ ਅਖ਼ਬਾਰ ਦਾ ਰੂਪ ਧਾਰਨ ਕਰ ਗਏ।

ਮੱਖਣਲਾਲ ਚਤੁਰਵੇਦੀ ਯੂਨੀਵਰਸਿਟੀ ਆਫ਼ ਜਰਨਲਿਜ਼ਮ ਐਂਡ ਕਮਿਊਨੀਕੇਸ਼ਨ, ਭੋਪਾਲ ਦੇ ਉਪ ਕੁਲਪਤੀ ਪ੍ਰੋ: ਕੇ. ਜੀ. ਸੁਰੇਸ਼

ਮੱਖਣਲਾਲ ਚਤੁਰਵੇਦੀ ਯੂਨੀਵਰਸਿਟੀ ਆਫ਼ ਜਰਨਲਿਜ਼ਮ ਐਂਡ ਕਮਿਊਨੀਕੇਸ਼ਨ, ਭੋਪਾਲ ਦੇ ਉਪ ਕੁਲਪਤੀ ਪ੍ਰੋ: ਕੇ. ਜੀ. ਸੁਰੇਸ਼ ਨੇ ਆਜ਼ਾਦੀ ਸੰਗਰਾਮ ਵਿੱਚ ਆਮ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਲਈ ਇੱਕ ਉਤਪ੍ਰੇਰਕ ਦੀ ਭੂਮਿਕਾ ਨਿਭਾਉਣ ਵਾਲੇ ਵਿਗਿਆਨੀਆਂ ਦੇ ਸੰਗ੍ਰਹਿ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਵਿਗਿਆਨਕਾਂ ਦੇ ਯੋਗਦਾਨ ਦੇ ਸੰਦੇਸ਼ ਨੂੰ ਨੌਜਵਾਨ ਪੀੜ੍ਹੀ ਦੇ ਨਾਲ ਅਜੋਕੇ ਸਮੇਂ ਦੇ ਆਕਰਸ਼ਕ ਫਾਰਮੈਟਾਂ ਜਿਵੇਂ ਕਾਮਿਕ ਅਤੇ ਐਨੀਮੇਸ਼ਨ ਰਾਹੀਂ ਸਾਂਝਾ ਕੀਤਾ ਜਾਣਾ ਚਾਹੀਦਾ ਹੈ। ਪ੍ਰੋ: ਸੁਰੇਸ਼ ਨੇ ਇਸ ਸਮਾਗਮ ਵਿੱਚ ਵਰਚੁਅਲੀ ਸ਼ਾਮਲ ਹੋਏ।

ਸਾਫ਼ਟਵੇਅਰ ਟੈਕਨਾਲੌਜੀ ਪਾਰਕ ਆਫ਼ ਇੰਡੀਆ ਦੇ ਡਾਇਰੈਕਟਰ ਜਨਰਲ ਅਤੇ ਵਿਜਨਨਾ ਭਾਰਤੀ ਦੇ ਰਾਸ਼ਟਰੀ ਸਕੱਤਰ ਸ਼੍ਰੀ ਓਮਕਾਰ ਰਾਏ ਨੇ ਕਿਹਾ ਕਿ ਅਸੀਂ ਉਦੋਂ ਤੱਕ ਸਵੈ-ਨਿਰਭਰ ਨਹੀਂ ਹੋ ਸਕਦੇ ਜਦੋਂ ਤੱਕ ਸਾਡੇ ਵਿੱਚ ਸਵੈ-ਮਾਣ ਨਹੀਂ ਹੁੰਦਾ ਅਤੇ ਅਜਿਹੀ ਕਾਨਫ਼ਰੰਸ ਵਿਗਿਆਨੀਆਂ ਅਤੇ ਵਿਗਿਆਨ ਸੰਚਾਰਕਾਂ ਦੇ ਯੋਗਦਾਨ ਵੱਲ ਲੋਕਾਂ ਵਿੱਚ ਸਵੈ-ਮਾਣ, ਵਿਸ਼ਵਾਸ ਅਤੇ ਮਾਣ ਦੀ ਭਾਵਨਾ ਪੈਦਾ ਕਰ ਸਕਦੀ ਹੈ।

ਘੁੰਡ ਚੁਕਾਈ ਦੇ ਅੰਤ ਵਿੱਚ, ਵਿਗਿਆਨ ਪ੍ਰਸਾਰ ਦੇ ਵਿਗਿਆਨੀ ਡਾ: ਅਰਵਿੰਦ ਸੀ. ਰਨਾਡੇ ਨੇ ਧੰਨਵਾਦ ਕੀਤਾ। ਇਸ ਘੁੰਡ ਚੁਕਾਈ ਵਾਲੇ ਸਮਗਣ ਵਿੱਚ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਲਗਭਗ 70 ਲੋਕਾਂ ਨੇ ਵਿਅਕਤੀਗਤ ਰੂਪ ਵਿੱਚ ਹਿੱਸਾ ਲਿਆ ਅਤੇ ਸੈਂਕੜੇ ਵਿਗਿਆਨ ਪ੍ਰੇਮੀਆਂ ਨੇ ਇਸ ਘਟਨਾ ਨੂੰ ਵਰਚੁਅਲ ਰੂਪ ਨਾਲ ਵੇਖਿਆ।

<> <> <> <> <>

ਐੱਸਐੱਨਸੀ/ ਟੀਐੱਮ/ ਆਰਆਰ



(Release ID: 1745644) Visitor Counter : 322


Read this release in: English , Urdu , Hindi , Bengali