ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ 75ਵੇਂ ਸੁਤੰਤਰਤਾ ਦਿਵਸ ਦੀ ਪੂਰਵ–ਸੰਧਿਆ ਦੇ ਅਵਸਰ ’ਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ

Posted On: 13 AUG 2021 6:30PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀ ਰਾਮ ਨਾਥ ਕੋਵਿੰਦ 75ਵੇਂ ਸੁਤੰਤਰਤਾ ਦਿਵਸ ਦੀ ਪੂਰਵਸੰਧਿਆ ਦੇ ਅਵਸਰ ਤੇ ਕੱਲ੍ਹ (14 ਅਗਸਤ, 2021 ਨੂੰਰਾਸ਼ਟਰ ਨੂੰ ਸੰਬੋਧਨ ਕਰਨਗੇ।

ਇਹ ਸੰਬੋਧਨ ਸ਼ਾਮੀਂ 19:00 ਵਜੇ ਤੋਂ ਆਲ ਇੰਡੀਆ ਰੇਡੀਓ (ਏਆਈਆਰ) ਦੇ ਸਮੁੱਚੇ ਰਾਸ਼ਟਰੀ ਨੈੱਟਵਰਕ ਤੇ ਅਤੇ ਦੂਰਦਰਸ਼ਨ ਦੇ ਸਾਰੇ ਚੈਨਲਾਂ ਤੇ ਪਹਿਲਾਂ ਹਿੰਦੀ ਵਿੱਚ ਅਤੇ ਉਸ ਤੋਂ ਬਾਅਦ ਅੰਗ੍ਰੇਜ਼ੀ ਵਿੱਚ ਪ੍ਰਸਾਰਿਤ ਕੀਤਾ ਜਾਵੇਗਾ। ਦੂਰਦਰਸ਼ਨ ਤੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਇਸ ਸੰਬੋਧਨ ਦੇ ਪ੍ਰਸਾਰਣ ਤੋਂ ਬਾਅਦ ਦੂਰਦਰਸ਼ਨ ਦੇ ਖੇਤਰੀ ਚੈਨਲਾਂ ਦੁਆਰਾ ਖੇਤਰੀ ਭਾਸ਼ਾਵਾਂ ਵਿੱਚ ਇਸ ਦਾ ਪ੍ਰਸਾਰਣ ਕੀਤਾ ਜਾਵੇਗਾ। ਆਲ ਇੰਡੀਆ ਰੇਡੀਓ ਆਪਣੇ ਸਬੰਧਿਤ ਖੇਤਰੀ ਨੈੱਟਵਰਕਾਂ ਤੇ ਰਾਤੀਂ 21:30 ਵਜੇ ਖੇਤਰੀ ਭਾਸ਼ਾ ਦੇ ਰੂਪਾਂਤਰਣ ਪ੍ਰਸਾਰਿਤ ਕਰੇਗਾ।

 

 

 ***

ਡੀਐੱਸ



(Release ID: 1745643) Visitor Counter : 118


Read this release in: Tamil , English , Urdu , Hindi