ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ "ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ" ਦੇ ਹਿੱਸੇ ਵਜੋਂ ਰਾਸ਼ਟਰਵਿਆਪੀ ਈਵੇਂਟਸ ਨੂੰ ਹਰੀ ਝੰਡੀ ਵਿਖਾਈ

Posted On: 13 AUG 2021 4:08PM by PIB Chandigarh


ਸ਼੍ਰੀ ਰਾਜਨਾਥ ਸਿੰਘ ਦੇ ਸੰਬੋਧਨ ਦੀਆਂ ਮੁੱਖ ਵਿਸ਼ੇਸ਼ਤਾਵਾਂ
1.   
ਈਵੇਂਟਸ ਲੋਕਾਂ ਵਿਚਾਲੇ ਰਾਸ਼ਟਰੀ ਗੌਰਵ ਦੀ ਭਾਵਨਾ ਪੈਦਾ ਕਰਨਗੇ 
2.   
ਭਾਰਤ ਇੱਕ ਅਮਨ ਪਸੰਦ ਮੁਲਕ ਹੈ ਪਰ ਚੁਣੌਤੀ ਦੇਣ ਤੇ ਢੁੱਕਵਾਂ ਜਵਾਬ ਦੇਣ ਲਈ ਵੀ ਮੁਕੰਮਲ ਯੋਗ ਹੈ 
3.   
ਸਰਕਾਰ ਦਾ ਸ਼ਕਤੀਸ਼ਾਲੀ ਤੇ ਸਵੈ ਨਿਰਭਰ ਭਾਰਤ ਵਿਕਸਿਤ ਕਰਨ ਦਾ ਟੀਚਾ ਹੈ 
4.   
ਹਥਿਆਰਾਂ ਦੀ ਦਰਾਮਦ ਤੇ ਨਿਰਭਰਤਾ ਸਰਕਾਰ ਵੱਲੋਂ ਕੀਤੇ ਗਏ ਉਪਾਵਾਂ ਕਾਰਨ ਘਟੀ ਹੈ 

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ 13 ਅਗਸਤ 2021 ਨੂੰ ਰੱਖਿਆ ਮੰਤਰਾਲੇ ਦੀਆਂ ਵੱਖ ਵੱਖ ਸੰਸਥਾਵਾਂ ਅਤੇ ਹਥਿਆਰਬੰਦ ਫੌਜਾਂ ਦੁਆਰਾ ਆਯੋਜਿਤ ਮੁੱਖ ਈਵੇਂਟਸ ਦੀ ਲੜੀ ਨੂੰ ਵਰਚੁਅਲੀ ਲਾਂਚ ਕੀਤਾ  ਇਹ ਲੜੀ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਮਨਾਉਣ ਲਈ "ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵਵਜੋਂ ਮਨਾਈ ਜਾ ਰਹੀ ਹੈ  ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਦੇਸ਼ ਭਰ ਵਿੱਚ ਵੱਖ ਵੱਖ ਈਵੇਂਟਸ ਦਾ ਆਯੋਜਨ ਕਰਨ ਲਈ ਹਥਿਆਰਬੰਦ ਫੌਜਾਂ ਅਤੇ ਮੰਤਰਾਲੇ ਨੂੰ ਵਧਾਈ ਦਿੱਤੀ , ਕਿਉਂਕਿ ਇਹ ਲੋਕਾਂ ਵਿੱਚ ਰਾਸ਼ਟਰੀ ਗੌਰਵ ਦੀ ਭਾਵਨਾ ਪੈਦਾ ਕਰਨਗੀਆਂ  ਉਹਨਾਂ ਕਿਹਾ ਕਿ ਈਵੇਂਟਸ ਭਾਰਤੀ ਕਦਰਾਂ ਕੀਮਤਾਂ ਦੀ "ਅਨੇਕਤਾ ਵਿੱਚ ਏਕਤਾਦੀ ਪ੍ਰਤੀਨਿਧਤਾ ਕਰਦੀਆਂ ਹਨ ਸ਼੍ਰੀ ਰਾਜਨਾਥ ਸਿੰਘ ਨੇ ਸਾਰੇ ਬਹਾਦੁਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਹਨਾਂ ਨੇ ਦੇਸ਼ ਦੀ ਪ੍ਰਭੂਸਤਾ ਅਤੇ ਅਖੰਡਤਾ ਦੀ ਰੱਖਿਆ ਕਰਦਿਆਂ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ  ਕੈਪਟਨ ਵਿਕਰਮ ਬਤਰਾ ਨੂੰ ਯਾਦ ਕਰਦਿਆਂ, ਜਿਹਨਾਂ ਨੇ ਕਾਰਗਿੱਲ ਯੁੱਧ ਦੌਰਾਨ ਵੱਡਮੁਲੀ ਕੁਰਬਾਨੀ ਦਿੱਤੀ ਸੀ, ਰਕਸ਼ਾ ਮੰਤਰੀ ਨੇ ਕਿਹਾ ਕਿ ਬਹਾਦੁਰ ਨਾਇਕਾਂ ਦੀ ਬਹਾਦਰੀ ਅਤੇ ਧੁਰ ਅੰਦਰ ਦੀ ਭਾਵਨਾ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਕ ਰਹੇਗੀ 
ਰਕਸ਼ਾ ਮੰਤਰੀ ਨੇ 5 ਸਤੰਭਾਂ (ਆਜ਼ਾਦੀ ਸੰਘਰਸ਼ , ਆਈਡੀਆਜ਼ @75 , 75 ਦੀਆਂ ਪ੍ਰਾਪਤੀਆਂ , 75 ਦੇ ਕਾਰਨਾਮੇ ਅਤੇ 75 ਦੇ ਸੰਕਲਪਤੇ ਰੌਸ਼ਨੀ ਵੀ ਪਾਈ , ਜੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦ੍ਰਿਸ਼ਟੀ ਹੈ ਤੇ ਉਹਨਾਂ ਨੇ ਮਾਰਚ 2021 ਵਿੱਚ "ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵਸ਼ੁਰੂ ਕਰਦਿਆਂ ਇਹ 5 ਸਤੰਭ ਦਿੱਤੇ ਸਨ  ਉਹਨਾਂ ਕਿਹਾ ਕਿ 5 ਸਤੰਭ ਦੇਸ਼ ਲਈ ਵਿਕਾਸ ਦੇ ਰਸਤੇ ਤੇ ਅੱਗੇ ਜਾਣ ਲਈ ਸੇਧ ਬਲ ਵਜੋਂ ਕੰਮ ਕਰਨਗੇ 
ਸਰਕਾਰ ਦੇ ਸੰਕਲਪ ਨੂੰ ਦੁਹਰਾਉਂਦਿਆਂ , ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ,"ਸਾਡਾ ਮਕਸਦ ਇੱਕ ਸ਼ਕਤੀਸ਼ਾਲੀ ਤੇ ਸਵੈ ਨਿਰਭਰ ਭਾਰਤ ਵਿਕਸਿਤ ਕਰਨਾ ਹੈ , ਜੋ ਅਮਨ ਪਸੰਦ ਹੈ ਪਰ ਚੁਣੌਤੀ ਦੇਣ ਤੇ ਉਸ ਦਾ ਢੁੱਕਵਾਂ ਜਵਾਬ ਦੇਣ ਲਈ ਪੂਰੀ ਤਰ੍ਹਾਂ ਯੋਗ ਹੈ ਉਹਨਾਂ ਨੇ ਰਾਸ਼ਟਰ ਨੂੰ ਭਰੋਸਾ ਦਿਵਾਇਆ ਕਿ ਹਥਿਆਰਬੰਦ ਫੌਜਾਂ ਕਿਸੇ ਵੀ ਚੁਣੌਤੀ, ਜੋ ਰਾਸ਼ਟਰ ਦੀ ਸੁਰੱਖਿਆ , ਰੱਖਿਆ , ਏਕਤਾ ਅਤੇ ਅਖੰਡਤਾ ਲਈ ਖ਼ਤਰਾ ਪੈਦਾ ਕਰਦੀ ਹੈ , ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਲੈਸ ਹਨ  ਉਹਨਾਂ ਕਿਹਾ ਕਿ ਹਥਿਆਰਬੰਦ ਫੌਜਾਂ ਨੂੰ ਸੰਯੁਕਤ ਤੌਰ ਤੇ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਲਏ ਫੈਸਲੇ ਦੇਸ਼ ਦੇ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਇੱਕ ਮੁੱਖ ਭੂਮਿਕਾ ਨਿਭਾਉਣਗੇ ਭਾਰਤ ਨੂੰ "ਆਤਮਨਿਰਭਰਬਣਾਉਣ ਲਈ ਸਰਕਾਰ ਦੀ ਕਾਰਜਕਾਰੀ ਯੋਜਨਾ ਨੂੰ ਦੁਹਰਾਉਂਦਿਆਂ ਰਕਸ਼ਾ ਮੰਤਰੀ ਨੇ ਕਿਹਾ ਕਿ ਰੱਖਿਆ , ਮੈਨੂਫੈਕਚਰਿੰਗ ਲਈ ਦੇਸ਼ ਨੂੰ ਸਵੈ ਨਿਰਭਰ ਬਣਾਉਣ ਲਈ ਕੋਈ ਕਸਰ ਵੀ ਬਾਕੀ ਨਹੀਂ ਛੱਡੀ ਜਾਵੇਗੀ  ਉਹਨਾਂ ਕਿਹਾ ਕਿ ਦੇਸ਼ ਦੀ ਬਰਾਮਦ ਤੇ ਨਿਰਭਰਤਾ ਸਰਕਾਰ ਦੁਆਰਾ ਕੀਤੇ ਗਏ ਉਪਾਵਾਂ ਕਾਰਨ ਕਾਫੀ ਘਟੀ ਹੈ  ਜਿਸ ਵਿੱਚ ਸਵੈ ਨਿਰਭਰ ਅਤੇ ਰੱਖਿਆ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਨੋਟੀਫਾਈ ਕੀਤੀਆਂ 2 ਸਕਾਰਾਤਮਕ ਸਵਦੇਸ਼ੀ ਸੂਚੀਆਂ ਸ਼ਾਮਲ ਹਨ  ਉਹਨਾਂ ਨੇ ਦੇਸ਼ ਵਿੱਚ ਬਣੇ ਏਅਰ ਕ੍ਰਾਫਟ ਕੈਰੀਅਰ ਵਿਕਰਾਂਤ , ਜਿਸ ਨੂੰ ਭਾਰਤ ਵਿੱਚ ਹੀ ਬਣਾਇਆ ਗਿਆ ਹੈਦਾ ਵਿਸ਼ੇਸ਼ ਤੌਰ ਤੇ ਜਿ਼ਕਰ ਕਰਦਿਆਂ ਕਿਹਾ ਕਿ ਪੂਰੇ ਰਾਸ਼ਟਰ ਲਈ ਇਹ ਬੇਹੱਦ ਗੌਰਵ ਦਾ ਪਲ ਹੈ ਦਾ ਜਦੋਂ ਏਅਰ ਕ੍ਰਾਫਟ ਕੈਰੀਅਰ ਨੇ ਹਾਲ ਹੀ ਵਿੱਚ ਆਪਣੀ ਪਹਿਲੀ ਸਮੁੰਦਰੀ ਯਾਤਰਾ ਕੀਤੀ ਹੈ 
ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ 19 ਖਿਲਾਫ ਲੜਾਈ ਦੌਰਾਨ ਸਿਵਲ ਪ੍ਰਸ਼ਾਸਨ ਨੂੰ ਲਗਾਤਾਰ ਮੁਹੱਈਆ ਕੀਤੀ ਸਹਾਇਤਾ ਲਈ ਰੱਖਿਆ ਮੰਤਰਾਲੇ ਦੀਆਂ ਵੱਖ ਵੱਖ ਸੰਸਥਾਵਾਂ ਅਤੇ ਹਥਿਆਰਬੰਦ ਫੌਜਾਂ ਦੀ ਸ਼ਲਾਘਾ ਕੀਤੀ  ਉਹਨਾਂ ਨੇ ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀ ਆਰ ਡੀ ਦੁਆਰਾ ਦੇਸ਼ ਵਿੱਚ ਕੋਵਿਡ ਕੇਅਰ ਹਸਪਤਾਲ ਸਥਾਪਿਤ ਕਰਨ ਅਤੇ ਐਂਟੀ ਕੋਵਿਡ ਡਰੱਗ "2—ਡੀ ਜੀਦਵਾਈ ਵਿਕਸਿਤ ਕਰਨ ਲਈ ਪਾਏ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕੀਤਾ  ਉਹਨਾਂ ਨੇ ਆਕਸੀਜਨ ਲੋੜਾਂ ਪੂਰੀਆਂ ਕਰਨ ਲਈ ਸਿਵਲ ਪ੍ਰਸ਼ਾਸਨ ਨੂੰ ਦਿੱਤੇ ਗਏ ਲੋਜੀਸਟਿਕ ਸਮਰਥਨ ਲਈ ਹਥਿਆਰਬੰਦ ਫੌਜਾਂ ਦੀ ਪ੍ਰਸ਼ੰਸਾ ਕੀਤੀ 
ਰਕਸ਼ਾ ਮੰਤਰੀ ਨੇ ਹਾਲ ਹੀ ਵਿੱਚ ਖ਼ਤਮ ਹੋਈਆਂ ਟੋਕੀਓ ਓਲੰਪਿਕਸ ਵਿੱਚ ਵਿਸ਼ੇਸ਼ ਕਰਕੇ ਸੂਬੇਦਾਰ ਨੀਰਜ ਚੋਪੜਾ, ਜਿਸ ਨੇ ਜੈਵਲਿਨ ਥੋ੍ਅ ਖੇਡਾਂ ਵਿੱਚ ਭਾਰਤ ਲਈ ਸੋਨੇ ਦਾ ਤਮਗਾ ਜਿੱਤਿਆ ਹੈਸ਼ਾਨਦਾਰ ਪ੍ਰਦਰਸ਼ਨ ਲਈ ਭਾਰਤੀ ਟੁੱਕੜੀ ਨੂੰ ਵੀ ਮੁਬਾਰਕਬਾਦ ਦਿੱਤੀ 
ਇਸ ਮੌਕੇ ਬੋਲਦਿਆਂ ਚੀਫ ਆਫ ਡਿਫੈਂਸ ਸਟਾਫ ਜਨਰਲ ਬਿੱਪਨ ਰਾਵਤ ਨੇ ਭਾਰਤ ਦੀ ਆਜ਼ਾਦੀ ਮੁਹਿੰਮ ਦੌਰਾਨ ਮਹਾਤਮਾ ਗਾਂਧੀ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਵੱਲੋਂ ਕੀਤੀ ਅਗਵਾਈ ਭੂਮਿਕਾ ਨੂੰ ਯਾਦ ਕੀਤਾ  ਉਹਨਾਂ ਕਿਹਾ ਹਥਿਆਰਬੰਦ ਫੌਜਾਂ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹਨ  ਉਹਨਾਂ ਕਿਹਾ ਕਿ ਬਲਾਂ ਵਿਚਾਲੇ ਇੱਕਜੁਟਤਾ ਵਧਾਉਣ ਦੇ ਕੀਤੇ ਯਤਨਾਂ ਨਾਲ ਉਹਨਾਂ ਦੀਆਂ ਸਮਰੱਥਾਵਾਂ ਵਿੱਚ ਵਾਧਾ ਹੋਵੇਗਾ ਆਪਣੇ ਸਵਾਗਤੀ ਸੰਬੋਧਨ ਵਿੱਚ ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ ਨੇ ਇਸ ਮੌਕੇ ਲਾਂਚ ਕੀਤੀਆਂ ਵੱਖ ਵੱਖ ਈਵੇਂਟਸ ਬਾਰੇ ਸੰਖੇਪ ਵਰਣਨ ਕੀਤਾ ਕਿ ਇਹ ਆਜ਼ਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਤੇ ਲੋਕਾਂ ਵਿਚਾਲੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਕੀਤੀਆਂ ਜਾ ਰਹੀਆਂ ਹਨ ਰਕਸ਼ਾ ਮੰਤਰੀ ਵੱਲੋਂ ਉਦਘਾਟਨ ਕੀਤੀਆਂ ਈਵੇਂਟਸ ਹੇਠ ਲਿਖੀਆਂ ਹਨ 
1.   75 ਪਾਸਿਜ਼ / ਸਥਾਨਾਂ ਤੇ ਕੌਮੀ ਝੰਡਾ ਲਹਿਰਾਉਣਾ :— ਦੇਸ਼ ਦੇ 75 ਮੁਖ ਪਾਸਿਜ਼ ਅਤੇ ਸਥਾਨਾਂ ਤੇ ਕੌਮੀ ਝੰਡਾ ਲਹਿਰਾਉਣ ਲਈ ਸੀਮਾ ਸੜਕ ਸੰਗਠਨ (ਬੀ ਆਰ ਦੀਆਂ 75 ਟੀਮਾਂ ਰਵਾਨਾ ਹੋਈਆਂ  ਸਭ ਤੋਂ ਪ੍ਰਮੁੱਖ ਇਹਨਾਂ ਵਿੱਚ "ਉਮਲਿੰਗਲਾ ਪਾਸਹੈ , ਜੋ ਉੱਤਰੀ ਲੱਦਾਖ਼ ਵਿੱਚ 19,300 ਫੁੱਟ ਦੀ ਉੰਚਾਈ ਤੇ ਵਿਸ਼ਵ ਵਿੱਚ ਸਭ ਤੋਂ ਉੱਚੀ ਮੋਟਰ ਵਾਹਨ ਚਲਾਉਣ ਯੋਗ ਸੜਕ ਹੈ  ਰਾਸ਼ਟਰੀ ਤਿਰੰਗਾ ਪ੍ਰਮੁੱਖ ਬੁਨਿਆਦੀ ਢਾਂਚਾ ਚਿੰਨ੍ਹਾਂ ਜਿਵੇਂ ਅਟੱਲ ਸੁਰੰਗ , ਰੋਹਤਾਂਗ ਅਤੇ ਉੱਤਰ ਪੂਰਬ ਵਿੱਚ ਢੋਲਾ ਸਾਦੀਆ ਪੁਲ ਦੇ ਨਾਲ ਨਾਲ ਦੋਸਤਾਨਾ ਵਿਦੇਸ਼ੀ ਮੁਲਕਾਂ ਵਿੱਚ ਲਹਿਰਾਇਆ ਜਾਵੇਗਾ 2.   ਦੀਪ ਵਿੱਚ ਰਾਸ਼ਟਰੀ ਤਿਰੰਗਾ ਲਹਿਰਾਉਣਾ :— ਰਕਸ਼ਾ ਮੰਤਰੀ ਨੇ 15 ਅਗਸਤ 2021 ਨੂੰ ਇੰਡੀਅਨ ਕੋਸਟ ਗਾਰਡ ਦੁਆਰਾ ਭਾਰਤ ਭਰ ਦੇ 100 ਦੀਪਾਂ ਵਿੱਚ ਕੌਮੀ ਝੰਡਾ ਲਹਿਰਾਉਣ ਲਈ ਪ੍ਰਕਿਰਿਆਵਾਂ ਨੂੰ ਵੀ ਲਾਂਚ ਕੀਤਾ 
3.   ਫੌਜੀ ਮੁਹਿੰਮ :— ਰਕਸ਼ਾ ਮੰਤਰੀ ਨੇ ਇਸ ਯਾਦਗਾਰੀ ਮੌਕੇ ਦੀ ਯਾਦ ਵਿੱਚ ਭਾਰਤੀ ਫੌਜੀ ਟੀਮਾਂ ਵੱਲੋਂ 75 ਪਹਾੜੀ ਪਾਸਿਜ਼ ਨੂੰ ਸਕੇਲ ਕਰਨ ਵਾਲੀ ਮੁਹਿੰਮ ਨੂੰ ਹਰੀ ਝੰਡੀ ਦਿਖਾਈ  ਪਾਸਿਜ਼ ਵਿੱਚ ਲੱਦਾਖ਼ ਖੇਤਰ ਵਿਚਲਾ ਸਾਸਰਿਲਾ ਪਾਸ , ਕਾਰਗਿਲ ਖੇਤਰ ਵਿੱਚ ਸਟੈਕ ਪੋਚਨ ਪਾਸ , ਸਤੋਪੰਥ ਤੇ ਹਰਸਿ਼ਲ , ਉੱਤਰਾਖੰਡ , ਫੀਮ ਕਰਨਲਾ , ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੇ ਤੁਵਾਂਗ ਖੇਤਰ ਵਿੱਚ ਬਿੰਦੂ 4493 ਸ਼ਾਮਲ ਹੈ 
4.   ਮੂਰਤੀਆਂ ਦੀ ਸਫਾਈ :— ਦੇਸ਼ ਦੇ ਬਹਾਦੁਰ ਜਵਾਨਾਂ ਅਤੇ ਆਜ਼ਾਦੀ ਸੈਨਾਨੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼੍ਰੀ ਰਾਜਨਾਥ ਸਿੰਘ ਨੇ ਇੱਕ ਪੈਨ ਇੰਡੀਆ ਈਵੇਂਟ "ਸਵਤੰਤਰਤਾ ਸੈਨਾਨੀਆਂ ਨੂੰ ਨਮਨਲਾਂਚ ਕੀਤਾ   ਇਸ ਮੌਕੇ ਐੱਨ ਸੀ ਸੀ ਕੈਡਿਟਸ ਦੀ 825 ਬਟਾਲੀਅਨ ਦੁਆਰਾ ਅਪਣਾਈਆਂ 825 ਮੂਰਤੀਆਂ ਦਾ ਰੱਖ ਰਖਾਵ ਅਤੇ ਸਫਾਈ ਕੀਤੀ ਗਈ 
5.   ਬਹਾਦੁਰੀ ਪੁਰਸਕਾਰ ਪੋਰਟਲ ਲਈ ਬਹਾਦੁਰੀ ਪੀਡੀਆ ਮੋਡਿਊਲ :— ਪੁਰਸਕ੍ਰਿਤ ਬਹਾਦੁਰ ਵਿਅਕਤੀਆਂ ਲਈ ਇੱਕ ਬਹਾਦੁਰੀ ਪੀਡੀਆ ਮੋਡਿਊਲ ਵੀ ਲਾਂਚ ਕੀਤਾ ਗਿਆ ਹੈ   (https://www.gallantryawards.gov.in/ ਤਾਂ ਜੋ ਬਹਾਦੁਰੀ ਪੁਰਸਕਾਰ ਜਿੱਤਣ ਵਾਲਿਆਂ ਦਾ ਮਾਨਸਨਮਾਨ ਅਤੇ ਲੋਕਾਂ ਨੂੰ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਪੋਰਟਲ ਨਾਲ ਇੱਕਮਿਕ ਕਰਕੇ ਪ੍ਰੇਰਿਤ ਕੀਤਾ ਜਾ ਸਕੇ  ਲੋਕ ਹੁਣ ਪੁਰਸਕਾਰ ਜਿੱਤਣ ਵਾਲਿਆਂ ਬਾਰੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਣਗੇਜੋ ਪੋਰਟਲ ਨੂੰ ਵਧੇਰੇ ਰੁਝਾਨ ਭਰਿਆ , ਕਿਰਿਆਸ਼ੀਲ ਅਤੇ ਜਾਣਕਾਰੀ ਭਰਪੂਰ ਬਣਾਉਣ ਵਿੱਚ ਮਦਦ ਕਰੇਗਾ ।  
6.   "ਬਹਾਦੁਰੀ ਦੇ ਕਾਰਨਾਮੇਬਾਰੇ ਕਿਤਾਬ :— 1971 ਦੇ ਯੁੱਧ ਵਿੱਚ ਭਾਰਤੀ ਜਿੱਤ ਦੀ ਯਾਦ ਵਿੱਚ ਇੱਕ ਕਿਤਾਬ "ਬਹਾਦੁਰੀ ਦੇ ਕਾਰਨਾਮੇਤੋਂ ਰਕਸ਼ਾ ਮੰਤਰੀ ਨੇ ਪਰਦਾ ਹਟਾਇਆ  ਕਿਤਾਬ ਵਿੱਚ 20 ਚੋਣਵੇਂ ਯੁੱਧਾਂ ਦਾ ਵੇਰਵਾ ਹੈ ਅਤੇ ਭਾਰਤੀ ਜਵਾਨਾਂ ਦੀ ਬਹਾਦੁਰੀ ਨੂੰ ਉਜਾਗਰ ਕੀਤਾ ਗਿਆ ਹੈ 7.   ਰੱਖਿਆ ਬਰਾਮਦ :— ਰੱਖਿਆ ਬਰਾਮਦ ਸਮਰੱਥਾਵਾਂ ਨੂੰ ਵਧਾਉਣ ਅਤੇ ਪ੍ਰਦਰਸ਼ਨ ਕਰਨ ਲਈ ਸ਼੍ਰੀ ਰਾਜਨਾਥ ਸਿੰਘ ਨੇ "ਆਫ ਦਾ ਸ਼ੈਲਫਬਰਾਮਦ ਲਈ ਤਿਆਰ ਰੱਖਿਆ ਉਤਪਾਦ ਪੋਰਟਫੋਲੀਓ , ਜਿਸ ਦੀ ਸ਼ੁਰੂਆਤ ਗੋਆ ਸਿ਼ੱਪਯਾਰਡ ਲਿਮਟਿਡ ਦੁਆਰਾ ਬਣਾਈ ਗਈ ਫਾਸਟ ਇੰਟਰਸੈਪਟਰ ਕਿਸ਼ਤੀ , ਭਾਰਤ ਇਲੈਕਟ੍ਰੋਨਿਕ ਲਿਮਟਿਡ ਦੁਆਰਾ ਵਿਕਸਿਤ ਕੀਤੀ ਇੱਕ ਟਰਾਂਸ ਡੂਸਰ ਮੈਨੂਫੈਕਚਰਿੰਗ ਅਤੇ ਉਤਪਾਦਨ ਸਹੂਲਤ ਜੋ ਟਰਾਂਸ ਡੂਸਰਜ਼ ਦੀ ਵੱਡੀ ਰੇਂਜ ਲਈ ਉਤਪਾਦਨ ਕਰਦੀ ਹੈ ਅਤੇ ਪਾਣੀ ਹੇਠਲੇ ਉਪਕਰਣ ਤੇ ਬੀ  ਐੱਲ ਦੁਆਰਾ ਵਿਕਸਿਤ ਕੀਤੇ ਆਕਸੀਜਨ ਕੰਸਨਟ੍ਰੇਟਰਜ਼ ਨਾਲ ਸ਼ੁਰੂ ਕਰਕੇ ਲਾਂਚ ਕੀਤਾ
8.   ਜਨ ਸੰਪਰਕ ਅਭਿਆਨ :— ਸਾਬਕਾ ਫੌਜੀਆਂ ਲਈ ਜਨ ਸੰਪਰਕ ਅਭਿਆਨ ਲਾਂਚ ਕੀਤਾ ਗਿਆ ਹੈ , ਜਿਸ ਵਿੱਚ ਜਿ਼ਲ੍ਹਾ ਸੈਨਿਕ ਬੋਰਡ ਦਾ ਇੱਕ ਪ੍ਰਤੀਨਿੱਧ ਇੰਡੀਅਨ ਐਕਸ ਸਰਵਿਸਮੈਨ ਲੀਗ ਅਤੇ ਇੱਕ ਮਾਣਤਾ ਪ੍ਰਾਪਤ  ਐੱਸ ਐੱਮ ਐਸੋਸੀਏਸ਼ਨ ਦਾ ਰੱਖਿਆ ਗਿਆ ਹੈ , ਜੋ ਦੇਸ਼ ਭਰ ਵਿੱਚ 75 ਜਿ਼ਲਿ੍ਆਂ ਵਿੱਚ  ਐੱਸ ਐੱਮ ਭਾਈਚਾਰੇ ਨਾਲ ਇੱਕੋ ਵੇਲੇ ਗੱਲਬਾਤ ਕਰੇਗਾ  ਇਸ ਮੌਕੇ ਤੇ ਸ਼੍ਰੀ ਰਾਜਨਾਥ ਸਿੰਘ ਨੇ ਵੱਖ ਵੱਖ ਸੂਬਿਆਂ ਦੇ ਸਾਬਕਾ ਫੌਜੀਆਂ ਨਾਲ ਵਰਚੁਅਲ ਮਾਧਿਅਮ ਰਾਹੀਂ ਗੱਲਬਾਤ ਕੀਤੀ , ਜਿਸ ਦੌਰਾਨ ਉਹਨਾਂ ਨੇ ਪੇਸ਼  ਰਹੀਆਂ ਕੁਝ ਮੁਸ਼ਕਲਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ  ਰਕਸ਼ਾ ਮੰਤਰੀ ਨੇ ਉਹਨਾਂ ਦੇ ਸਾਹਮਣੇ  ਰਹੇ ਮੁੱਦਿਆਂ  ਬਾਰੇ ਸਾਬਕਾ ਫੌਜੀਆਂ ਨੂੰ ਅਪੀਲ ਕੀਤੀ ਕਿ ਉਹ ਮੰਤਰਾਲੇ ਨੂੰ ਇਸ ਬਾਰੇ ਸੁਝਾਅ ਦੇਣ  ਉਹਨਾਂ ਕਿਹਾ ਕਿ ਸਮੇਂ ਸੀਮਾ ਢੰਗ ਤਰੀਕੇ ਅਨੁਸਾਰ ਉਹਨਾਂ ਦੇ ਹੱਲ ਲਈ ਸਾਰੇ ਯਤਨ ਕੀਤੇ ਜਾਣਗੇ 8.   ਪਾਣੀ ਸੰਸਥਾਵਾਂ ਦੀ ਮੁੜ ਸੁਰਜੀਤੀ :— ਪਾਣੀ ਦੀ ਸਾਂਭ ਸੰਭਾਲ ਦੇ ਮਹੱਤਵ ਤੇ ਜ਼ੋਰ ਦਿੰਦਿਆਂ ਸ਼੍ਰੀ ਰਾਜਨਾਥ ਸਿੰਘ ਨੇ 62 ਕੈਂਟੋਨਮੈਂਟਸ ਵਿੱਚ 75 ਪਾਣੀ ਸੰਸਥਾਵਾਂ ਦੀ ਮੁੜ ਸੁਰਜੀਤੀ ਲਈ ਗਤੀਵਿਧੀਆਂ ਨੂੰ ਹਰੀ ਝੰਡੀ ਦਿਖਾਈ  ਉਹਨਾਂ ਨੇ ਅੰਬਾਲਾ ਕੈਂਟ ਵਿੱਚ ਪਟੇਲ ਪਾਰਕ ਲੇਕ ਦੇ ਕੰਮ ਦਾ ਉਦਘਾਟਨ ਕੀਤਾ 
9.   ਡੀ ਆਰ ਡੀ  ਵਿਗਿਆਨੀ :— ਰਕਸ਼ਾ ਮੰਤਰੀ ਨੇ ਆਜ਼ਾਦੀ ਦਿਵਸ ਮਨਾਉਣ ਲਈ ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਡੀ ਆਰ ਡੀ  ਵਿਗਿਆਨੀਆਂ ਦੀ ਇੱਕ ਟੀਮ ਲਈ ਵੀ ਹਰੀ ਝੰਡੀ ਦਿਖਾਈ 

ਭਾਰਤੀ ਫੌਜ ਦੇ ਮੁਖੀ ਜਨਰਲ ਐੱਮ ਐੱਮ ਨਰਵਣੇ , ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ , ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਆਰ ਕੇ ਐੱਸ ਭਦੌਰੀਆ , ਸਕੱਤਰ (ਰੱਖਿਆ ਉਤਪਾਦਨਸ਼੍ਰੀ ਰਾਜ ਕੁਮਾਰ , ਸਕੱਤਰ (ਸਾਬਕਾ ਫੌਜੀ ਭਲਾਈਸ਼੍ਰੀ ਬੀ ਆਨੰਦ , ਸਕੱਤਰ , ਰੱਖਿਆ ਵਿਭਾਗ ਖੋਜ ਤੇ ਵਿਕਾਸ ਅਤੇ ਚੇਅਰਮੈਨ , ਡੀ ਆਰ ਡੀ  ਡਾਕਟਰ ਜੀ ਸਤੀਸ਼ ਰੈੱਡੀ , ਵਿੱਤੀ ਸਲਾਹਕਾਰ (ਰੱਖਿਆ ਸੇਵਾਵਾਂਸ੍ਰੀ ਸੰਜੀਵ ਮਿੱਤਲ , ਡੀ ਜੀ ਇੰਡੀਅਨ ਕੋਸਟ ਗਾਰਡ ਸ਼੍ਰੀ ਕੇ ਨਟਰਾਜਨ , ਡੀ ਜੀ ਨੈਸ਼ਨਲ ਕੈਡਿਟ ਕੋਰਪਸ  ਲੈਫਟੀਨੈਂਟ ਜਨਰਲ ਤਰੁਣ ਕੁਮਾਰ ਏਚ , ਡੀ ਜੀ ਬਾਰਡਰ ਰੋਡਸ ਆਰਗਨਾਈਜੇਸ਼ਨ , ਲੈਫਟੀਨੈਂਟ ਜਨਰਲ ਰਾਜੀਵ ਚੌਧਰੀ ਅਤੇ ਰੱਖਿਆ ਮੰਤਰਾਲੇ ਦੇ ਮਿਲਟ੍ਰੀ ਅਧਿਕਾਰੀਆਂ ਤੇ ਹੋਰ ਸੀਨੀਅਰ ਸਿਵਲ ਅਧਿਕਾਰੀਆਂ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ 

 

*********************

 

 ਬੀ ਬੀ / ਐੱਨ  ਐੱਮ ਪੀ ਆਈ / ਡੀ ਕੇ / ਐੱਸ  ਵੀ ਵੀ ਵਾਈ(Release ID: 1745580) Visitor Counter : 235