ਵਣਜ ਤੇ ਉਦਯੋਗ ਮੰਤਰਾਲਾ

ਅਪੀਡਾ ਨੇ ਐੱਚ ਪੀ ਐੱਮ ਸੀ ਦੀ ਸਾਂਝੇਦਾਰੀ ਨਾਲ ਬਹਿਰੀਨ ਨੂੰ ਸੇਬਾਂ ਦੀਆਂ 5 ਵਿਲੱਖਣ ਕਿਸਮਾਂ ਦੀ ਬਰਾਮਦ ਕੀਤੀ ਹੈ


ਇਹ ਸੇਬ ਭਾਰਤ ਦੀ 75ਵੀਂ ਆਜ਼ਾਦੀ ਦਿਵਸ ਜਸ਼ਨਾਂ ਦੇ ਸ਼ੁਰੂ ਹੋਣ ਦੇ ਹਿੱਸੇ ਵਜੋਂ ਪ੍ਰਦਰਸਿ਼ਤ ਕੀਤੇ ਜਾਣਗੇ

Posted On: 13 AUG 2021 11:29AM by PIB Chandigarh

ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਨੂੰ ਨਵੀਆਂ ਮੰਜਿ਼ਲਾਂ ਲਈ ਬਰਾਮਦ ਕਰਨ ਨੂੰ ਉਤਸ਼ਾਹ ਦੇਣ ਤੇ ਜ਼ੋਰ ਦਿੰਦਿਆਂ , ਅਪੀਡਾ ਨੇ ਹਿਮਾਚਲ ਪ੍ਰਦੇਸ਼ ਬਾਗਬਾਨੀ ਉਤਪਾਦ ਮਾਰਕੀਟਿੰਗ ਅਤੇ ਪ੍ਰੋਸੈਸਿੰਗ ਕਾਰਪੋਰੇਸ਼ਨ ਲਿਮਟਿਡ (ਐੱਚ ਪੀ ਐੱਮ ਸੀਨਾਲ ਮਿਲ ਕੇ ਅੱਜ ਸੇਬਾਂ ਦੀਆਂ 5 ਵਿਲੱਖਣ ਕਿਸਮਾਂ — ਰੋਇਲ ਡਲੀਸ਼ੀਅਸ , ਡਾਰਕ ਬੈਰਨ ਗਾਲਾ , ਸਕਾਰਲੈੱਟ ਸਪਰ , ਰੈੱਡ ਵਿਲੋਕਸ ਤੇ ਗੋਲਡਨ ਡਲੀਸ਼ੀਅਸ ਦੀ ਪਹਿਲੀ ਖੇਪ ਬਹਿਰੀਨ ਨੂੰ ਬਰਾਮਦ ਕੀਤੀ ਹੈ 
ਸੇਬ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਤੋਂ ਲਏ ਗਏ ਹਨ ਅਤੇ ਅਪੀਡਾ ਪੰਜੀਕ੍ਰਿਤ ਡੀ ਐੱਮ ਉੱਦਮੀਆਂ ਦੁਆਰਾ ਬਰਾਮਦ ਕੀਤੇ ਗਏ ਹਨ  ਸੇਬਾਂ ਨੂੰ ਮੁੱਖ ਰਿਟੇਲਰ — ਅਲ ਜਜੀਰਾ ਗਰੁੱਪ ਦੁਆਰਾ 15 ਅਗਸਤ 2021 — ਇਸੇ ਦਿਨ ਭਾਰਤ ਦੀ 75ਵੀਂ ਆਜ਼ਾਦੀ ਦੇ ਜਸ਼ਨ — ਭਾਰਤੀ ਦੀ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਵੀ ਸ਼ੁਰੂ ਹੋ ਰਿਹਾ ਹੈ , ਤੋਂ ਆਯੋਜਿਤ ਕੀਤੇ ਜਾ ਰਹੇ ਸੇਬ ਉਤਸ਼ਾਹ ਪ੍ਰੋਗਰਾਮ ਵਿੱਚ ਪ੍ਰਦਰਸਿ਼ਤ ਕੀਤਾ ਜਾਵੇਗਾ 
ਸੇਬ ਉਤਸ਼ਾਹ ਪ੍ਰੋਗਰਾਮ ਭਾਰਤ ਵਿਚਲੀਆਂ ਸੇਬਾਂ ਦੀਆਂ ਕਿਸਮਾਂ ਨੂੰ ਬਹਿਰੀਨ ਵਿੱਚ ਉਪਭੋਗਤਾ ਨਾਲ ਜਾਣ ਪਛਾਣ ਕਰਾਉਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ 
ਜੁਲਾਈ 2021 ਵਿੱਚ ਉੱਤਰੀ ਖੇਤਰ ਤੋਂ ਅੰਬਾਂ ਦੀ ਸੰਭਾਵਿਤ ਬਰਾਮਦ ਨੂੰ ਉਤਸ਼ਾਹਿਤ ਕਰਨ ਦੀ ਮੁੱਖ ਪਹਿਲਕਦਮੀ ਵਿਸ਼ੇਸ਼ ਕਰਕੇ ਮੱਧ ਪੂਰਬੀ ਦੇਸ਼ਾਂ ਨੂੰ ਪੱਛਮ ਬੰਗਾਲ ਦੇ ਮਾਲਦਾ ਜਿ਼ਲ੍ਹੇ ਵਿੱਚੋਂ ਲਈ ਗਈ ਫਾਜਿ਼ਲ ਅੰਬਾਂ ਦੀ ਕਿਸਮ ਜੀ ਆਈ ਸਰਟੀਫਾਈਡ ਇੱਕ ਖੇਪ ਬਹਿਰੀਨ ਨੂੰ ਬਰਾਮਦ ਕੀਤੀ ਗਈ ਸੀ  ਫਾਜਿ਼ਲ ਅੰਬਾਂ ਦੀ ਖੇਪ ਅਪੀਡਾ ਨੇ ਪੰਜੀਕ੍ਰਿਤ ਬੀ ਐੱਮ ਉੱਦਮੀਆਂ , ਕੋਲਕਾਤਾ ਦੁਆਰਾ ਬਰਾਮਦ ਕੀਤੀ ਸੀ ਅਤੇ ਅਲ ਜਜੀਰਾ ਗਰੁੱਪ ਬਹਿਰੀਨ ਨੇ ਦਰਾਮਦ ਕੀਤੀ ਸੀ 
ਅਪੀਡਾ ਗੈਰ ਰਵਾਇਤੀ ਖੇਤਰਾਂ ਅਤੇ ਸੂਬਿਆਂ ਤੋਂ ਫਲਾਂ ਤੇ ਸਬਜ਼ੀਆਂ ਦੀ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਉਪਾਅ ਕਰ ਰਿਹਾ ਹੈ  ਇਸ ਨੇ ਵਰਚੁਅਲ ਵਿਕਰੇਤਾ ਮੀਟਿੰਗਸ ਅਤੇ ਮੇਲੇ ਕਰਵਾ ਕੇ ਅੰਬਾਂ ਦੀ ਬਰਾਮਦ ਨੂੰ ਉਤਸ਼ਾਹਿਤ ਕੀਤਾ ਹੈ 
ਬਹਿਰੀਨ ਨੂੰ ਅੰਬਾਂ ਦੀ ਖੇਪ ਤੋਂ ਪਹਿਲਾਂ ਅਪੀਡਾ ਨੇ ਕਤਰ ਦੇ ਦੋਹਾ ਵਿੱਚ ਇੱਕ ਅੰਬ ਉਤਸ਼ਾਹਿਤ ਪ੍ਰੋਗਰਾਮ ਆਯੋਜਿਤ ਕੀਤਾ ਸੀ , ਜਿਸ ਵਿੱਚ ਅੰਬਾਂ ਦੀਆਂ 9 ਕਿਸਮਾਂ ਪੱਛਮ ਬੰਗਾਲ ਤੇ ਉੱਤਰ ਪ੍ਰਦੇਸ਼ ਤੋਂ ਜੀ ਆਈ ਸਰਟੀਫਾਈਡ ਕਿਸਮਾਂ ਸਮੇਤ ਫੈਮਿਲੀ ਫੂਡ ਸੈਂਟਰ ਬਰਾਮਦਕਾਰ ਦੇ ਸਟੋਰਾਂ ਤੇ ਪ੍ਰਦਰਸਿ਼ਤ ਕੀਤੇ ਸਨ 
 

********************

 

ਐੱਮ ਐੱਸ


(Release ID: 1745579)