ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡੀਬੀਟੀ ਦੇ ਇੰਸਟੀਟਿਊਟ ਆਵ੍ ਬਾਇਓਰਸੋਰਸਿਜ਼ ਐਂਡ ਸਸਟੇਨੇਬਲ ਡਿਵੈਲਪਮੈਂਟ ਨੇ ਮਣੀਪੁਰ ਦੇ ਇੱਕ ਅਕਾਂਖੀ ਜ਼ਿਲ੍ਹੇ ਚੰਦੇਲ ਵਿਖੇ ਇੱਕ ਵਿਗਿਆਨ ਅਜਾਇਬ ਘਰ ਸਥਾਪਤ ਕੀਤਾ

Posted On: 13 AUG 2021 3:03PM by PIB Chandigarh

ਆਜ਼ਾਦੀ ਦੇ 75 ਸਾਲਾ ਜਸ਼ਨ ਮਨਾਉਂਦਿਆਂ ਹੋਇਆਂ, ਜਨ-ਭਾਗੀਦਾਰੀ ਦੇ ਅਵਸਰ ਦੇ ਹਿੱਸੇ ਵਜੋਂ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਬਾਇਓਟੈਕਨੋਲੋਜੀ ਵਿਭਾਗ ਦੀ ਖੁਦਮੁਖਤਿਆਰੀ ਸੰਸਥਾ, ਜੈਵ-ਸੰਸਾਧਨ ਅਤੇ ਸਥਾਈ ਵਿਕਾਸ ਸੰਸਥਾ (ਆਈਬੀਐੱਸਡੀ) ਨੇ ਮਣੀਪੁਰ ਦੇ ਅਕਾਂਖੀ ਜ਼ਿਲ੍ਹੇ ਚੰਦੇਲ ਵਿੱਚ ‘ਵਿਗਿਆਨ ਅਜਾਇਬ ਘਰ' ਸਥਾਪਤ ਕੀਤਾ ਹੈ। ਅਜਾਇਬ ਘਰ ਦੀ ਸਥਾਪਨਾ ਮਹਾ ਯੂਨੀਅਨ ਸਰਕਾਰੀ ਹਾਇਰ ਸੈਕੰਡਰੀ ਸਕੂਲ, ਜਾਫੌ, ਚੰਦੇਲ, ਮਣੀਪੁਰ, ਭਾਰਤ ਵਿਖੇ ਕੀਤੀ ਗਈ ਹੈ। ਅਜਾਇਬ ਘਰ ਦਾ ਮੁੱਖ ਉਦੇਸ਼ ਵਿਗਿਆਨਕ ਰਵੱਈਆ ਵਿਕਸਤ ਕਰਨਾ ਅਤੇ ਵਿਦਿਆਰਥੀਆਂ ਅਤੇ ਆਮ ਲੋਕਾਂ ਵਿੱਚ ਆਮ ਜਾਗਰੂਕਤਾ ਪੈਦਾ ਕਰਨਾ ਅਤੇ ਯੰਤਰਾਂ ਬਾਰੇ ਪ੍ਰਦਰਸ਼ਨਾਂ, ਭਾਸ਼ਣਾਂ, ਸੈਮੀਨਾਰਾਂ, ਵਿਗਿਆਨਕ ਕੈਂਪਾਂ ਅਤੇ ਆਊਟਰੀਚ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਵਿਦਿਆਰਥੀਆਂ ਅਤੇ ਖੇਤਰ ਦੇ ਆਮ ਲੋਕਾਂ ਦੇ ਲਾਭਾਂ ਲਈ ਜੈਵ -ਸੰਸਾਧਨਾਂ ਦੁਆਰਾ ਵਿਗਿਆਨਕ ਦਖਲਅੰਦਾਜ਼ੀ ਨੂੰ ਉਤਸ਼ਾਹਤ ਕਰਨਾ ਹੈ।

ਇਸ ਵਿਗਿਆਨ ਅਜਾਇਬ ਘਰ ਦਾ ਉਦਘਾਟਨ ਮਣੀਪੁਰ ਦੇ ਇੱਕ ਉਤਸ਼ਾਹੀ ਜ਼ਿਲ੍ਹੇ ਚੰਦੇਲ ਵਿਖੇ 11 ਅਗਸਤ 2021 ਨੂੰ ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ ਦੀ ਸਕੱਤਰ ਡਾ. ਰੇਣੂ ਸਵਰੂਪ ਨੇ ਕੀਤਾ।  ਡਾ. ਰਾਜਕੁਮਾਰ ਰੰਜਨ ਸਿੰਘ, ਭਾਰਤ ਸਰਕਾਰ ਦੇ ਸਿੱਖਿਆ ਅਤੇ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਅਤੇ ਇਨਰ ਮਨੀਪੁਰ ਤੋਂ ਲੋਕ ਸਭਾ ਦੇ ਮਾਨਯੋਗ ਮੈਂਬਰ ਪਾਰਲੀਮੈਂਟ ਨੇ ਵੀ ਪ੍ਰੀ-ਰਿਕਾਰਡਡ ਸੁਨੇਹੇ ਦੁਆਰਾ ਅਜਾਇਬ ਘਰ ਦੀ ਸਫਲਤਾ ਲਈ ਆਪਣੀਆਂ ਸ਼ੁਭਕਾਮਨਾਵਾਂ ਭੇਜੀਆਂ। ਇਸ ਪ੍ਰੋਗਰਾਮ ਵਿੱਚ ਡਾ. ਟੀ. ਰਾਮਾਸਵਾਮੀ, ਭਾਰਤ ਸਰਕਾਰ ਦੇ ਸਾਬਕਾ ਸਕੱਤਰ, ਡੀਐੱਸਟੀ; ਸ਼੍ਰੀ ਰਾਜਕੁਮਾਰ ਮਯੰਗਲੰਬਮ, ਚੰਦੇਲ ਦੇ ਡਿਪਟੀ ਕਮਿਸ਼ਨਰ; ਸ਼੍ਰੀ ਕੇ ਸਿਧਾਰਥ, ਚੰਦੇਲ ਦੇ ਏਡੀਸੀ;  ਸ਼੍ਰੀ ਐੱਨ ਪ੍ਰੀਤਮ, ਐੱਸਡੀਓ ਚੰਦੇਲ, ਸ਼੍ਰੀ ਵਾਰਸਨ ਅਨਾਲ, ਮਹਾ ਯੂਨੀਅਨ ਸਰਕਾਰੀ ਹਾਇਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਤੇ ਹੋਰਨਾਂ ਸਮੇਤ ਕਈ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਬੋਲਦਿਆਂ ਡਾ. ਸਵਰੂਪ ਨੇ ਕਿਹਾ, "ਮੈਂਨੂੰ ਡੀਬੀਟੀ ਦੇ ਪਹਿਲੇ ਵਿਗਿਆਨ ਅਜਾਇਬ ਘਰ ਦਾ ਉਦਘਾਟਨ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ। ਮੈਂ ਆਈਬੀਐੱਸਡੀ, ਸਬੰਧਤ ਏਜੰਸੀਆਂ ਅਤੇ ਮੁੱਖ ਅਧਿਕਾਰੀਆਂ ਨੂੰ ਇਹ ਪਹਿਲ ਕਰਨ ਲਈ ਵਧਾਈ ਦਿੰਦੀ ਹਾਂ। ਉਹ ਭਵਿੱਖ ਵਿੱਚ ਅਜਾਇਬ ਘਰ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣਗੇ।”  ਉਨ੍ਹਾਂ ਨੇ ਵਿਦਿਆਰਥੀਆਂ ਨਾਲ ਜੁੜਣ ਅਤੇ ਵਿਗਿਆਨ ਵਿੱਚ ਉਨ੍ਹਾਂ ਦੀ ਦਿਲਚਸਪੀ ਵਧਾਉਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਡਾ. ਸਵਰੂਪ ਨੇ ਕਿਹਾ “ਸਾਨੂੰ ਉਨ੍ਹਾਂ ਨੂੰ ਵਿਗਿਆਨ ਨੂੰ ਕਰੀਅਰ ਵਜੋਂ ਲੈਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ। ਅਜਾਇਬ ਘਰ ਇਸੇ ਇਰਾਦੇ ਨਾਲ ਸਥਾਪਤ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਨੂੰ ਸ਼ਾਨਦਾਰ ਅਵਿਸ਼ਕਾਰਾਂ ਵਿੱਚ ਬਦਲਣ ਲਈ ਸਲਾਹ-ਮਸ਼ਵਰੇ ਦੀ ਜ਼ਰੂਰਤ ਹੁੰਦੀ ਹੈ। ਵਾਤਾਵਰਣ ਪ੍ਰਣਾਲੀ ਪ੍ਰਦਾਨ ਕਰਨਾ ਸਾਡੀ ਜ਼ਿੰਮੇਵਾਰੀ ਹੈ। ਮੈਨੂੰ ਉਮੀਦ ਹੈ ਕਿ ਇਹ ਅਜਾਇਬਘਰ ਇਲਾਕੇ ਦੇ ਹੋਰ ਅਜਾਇਬ ਘਰਾਂ ਨਾਲ ਜੁੜਨ ਦਾ ਮੁੱਖ ਕੇਂਦਰ ਬਣ ਜਾਵੇਗਾ।”

ਡਾ. ਆਰ ਕੇ ਰੰਜਨ ਸਿੰਘ, ਮਾਨਯੋਗ ਵਿਦੇਸ਼ ਅਤੇ ਸਿੱਖਿਆ ਰਾਜ ਮੰਤਰੀ ਨੇ ਆਪਣੇ ਰਿਕਾਰਡ ਕੀਤੇ ਸੰਦੇਸ਼ ਵਿੱਚ, ਚੰਦੇਲ ਜ਼ਿਲ੍ਹੇ ਵਿੱਚ ਆਪਣਾ ਪਹਿਲਾ ਵਿਗਿਆਨ ਅਜਾਇਬ ਘਰ ਸਥਾਪਤ ਕਰਨ ਵਿੱਚ ਡੀਬੀਟੀ ਅਤੇ ਆਈਬੀਐੱਸਡੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਆਈਬੀਐੱਸਡੀ ਦੀਆਂ ਇਸ ਖੇਤਰ ਵਿੱਚ ਕੀਤੀਆਂ ਗਈਆਂ ਹੋਰ ਆਊਟਰੀਚ ਗਤੀਵਿਧੀਆਂ ਦੀ ਵੀ ਸ਼ਲਾਘਾ ਕੀਤੀ।

ਆਈਬੀਐੱਸਡੀ ਦੇ ਨਿਰਦੇਸ਼ਕ ਪ੍ਰੋਫੈਸਰ ਪੁਲੋਕ ਕੇ ਮੁਖਰਜੀ ਨੇ ਦੱਸਿਆ ਕਿ ਵਿਗਿਆਨ ਅਜਾਇਬ ਘਰ ਵਿਗਿਆਨਕ ਯੰਤਰ, ਜੈਵ ਵਿਭਿੰਨਤਾ ਪੋਸਟਰ, ਉਤਰ-ਪੂਰਬੀ ਖੇਤਰ (ਐੱਨਈਆਰ) ਦੇ ਜੈਵ -ਸੰਸਾਧਨਾਂ ਦੀ ਸਥਾਈ ਵਰਤੋਂ, ਵਿਗਿਆਨਕ ਭਾਸ਼ਣ, ਸੈਮੀਨਾਰ, ਵਿਗਿਆਨਕ ਕੈਂਪ ਅਤੇ ਆਊਟਰੀਚ ਗਤੀਵਿਧੀਆਂ ਨੂੰ ਪ੍ਰਦਰਸ਼ਤ ਕਰੇਗਾ।

 

ਇਹ ਅਜਾਇਬ ਘਰ, ਦੇਸ਼ ਵਿੱਚ ਖੋਜ ਅਤੇ ਨਵੀਨਤਾਕਾਰੀ ਦੇ ਇਤਿਹਾਸ ਅਤੇ ਭਵਿੱਖ ਦਾ ਜਸ਼ਨ ਮਨਾਉਂਦੇ ਹੋਏ, ਵਿਦਿਆਰਥੀਆਂ ਨੂੰ ਵਿਗਿਆਨ ਅਤੇ ਤਕਨਾਲੋਜੀ ਵਿੱਚ ਕਰੀਅਰ ਲਈ ਪ੍ਰੇਰਿਤ ਕਰਨ ਲਈ ਉਨ੍ਹਾਂ ਤਕ ਪਹੁੰਚ ਕਰੇਗਾ। ਅਜਾਇਬ ਘਰ ਵਿੱਚ ਵੱਖੋ ਵੱਖਰੇ ਖੋਜ ਨਤੀਜਿਆਂ ਦੇ ਪੋਸਟਰ ਅਤੇ ਚਿੱਤਰਕਾਰੀ ਪ੍ਰਸਤੁਤੀਆਂ, ਗਲੋਬਲ ਖੋਜ ਲੈਂਡਸਕੇਪ, ਬਾਇਓ-ਸਰੋਤ ਪ੍ਰਬੰਧਨ ਸਮੇਤ ਚਿਕਿਤਸਿਕ ਪੌਦਿਆਂ ਦੀ ਸਥਾਈ ਵਰਤੋਂ ਅਤੇ ਵਿਸ਼ੇਸ਼ਤਾਵਾਂ ਨੂੰ ਵੀ ਉਭਾਰਿਆ ਗਿਆ ਹੈ।

 

ਇੰਸਟੀਟਿਊਟ ਆਵ੍ ਬਾਇਓਸੋਰਸਿਜ਼ ਐਂਡ ਸਸਟੇਨੇਬਲ ਡਿਵੈਲਪਮੈਂਟ (ਆਈਬੀਐੱਸਡੀ), ਇੰਫਾਲ, ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ ਦੇ ਅਧੀਨ ਇੱਕ ਖੁਦਮੁਖਤਿਆਰੀ ਸੰਸਥਾ ਹੈ, ਜੋ ਕਿ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ਬਾਇਓਟੈਕਨੋਲੋਜੀਕਲ ਦਖਲਅੰਦਾਜ਼ੀ ਦੁਆਰਾ ਬਾਇਓਸੋਰਸਿਜ਼ ਵਿਕਾਸ ਅਤੇ ਉਨ੍ਹਾਂ ਦੀ ਸਥਾਈ ਵਰਤੋਂ ਦਾ ਮੁੱਖ ਆਦੇਸ਼ ਹੈ।

 

*********

ਐੱਸਐੱਨਸੀ/ਟੀਐੱਮ/ਆਰਆਰ



(Release ID: 1745568) Visitor Counter : 161


Read this release in: English , Urdu , Hindi , Manipuri