ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤੀ ਇਮਿਊਨੋਲੋਗੋਕਲਸ ਨੂੰ ਬਾਇਓਟੈਕਨੋਲੋਜੀ ਵਿਭਾਗ – ਕੋਵੈਕਸੀਨ ਦੀ ਮੈਨੂਫ਼ੈਕਚਰਿੰਗ ਸਮਰੱਥਾ ਵਾਧੇ ਲਈ ‘ਮਿਸ਼ਨ ਕੋਵਿਡ ਸੁਰੱਕਸ਼ਾ’ ਪ੍ਰੋਜੈਕਟ ਅਧੀਨ ਮਿਲਿਆ ਮੈਨੂਫ਼ੈਕਚਰਿੰਗ ਲਾਇਸੈਂਸ

Posted On: 13 AUG 2021 5:05PM by PIB Chandigarh

ਭਾਰਤ ਸਰਕਾਰ ਵੱਲੋਂ ‘ਆਤਮਨਿਰਭਰ ਭਾਰਤ 3.0’ ਅਧੀਨ ਐਲਾਨੇ ਗਏ ‘ਮਿਸ਼ਨ ਕੋਵਿਡ ਸੁਰੱਕਸ਼ਾ’ ਤਹਿਤ ਬਾਇਓਟੈਕਨੋਲੋਜੀ ਤੇ BIRAC ਨੇ ਕੋਵੈਕਸੀਨ ਦੀਆਂ ਉਤਪਾਦਨ ਸਮਰੱਥਾਵਾਂ ਵਿੱਚ ਵਿਸਤਾਰ ਦਾ ਪ੍ਰੋਜੈਕਟ ਲਾਂਚ ਕੀਤਾ ਹੈ, ਤਾਂ ਜੋ ਦੇਸ਼ ਵਿੱਚ ਹੀ ਕੋਵਿਡ ਵੈਕਸੀਨਾਂ ਦਾ ਵਿਕਾਸ ਕਰ ਕੇ ਉਨ੍ਹਾਂ ਦੇ ਉਤਪਾਦਨ ਵਿੱਚ ਤੇਜ਼ੀ ਲਿਆਂਦੀ ਜਾ ਸਕੇ।

ਇਸ ਪ੍ਰੋਜੈਕਟ ਅਧੀਨ ਹੈਦਰਾਬਾਦ ਸਥਿਤ ‘ਇੰਡੀਅਨ ਇਮਿਊਨੋਲੋਜੀਕਲਸ ਲਿਮਿਟੇਡ’ ਅਜਿਹਾ ਪਹਿਲਾ ਸਥਾਨ ਹੈ, ਜਿਸ ਨੂੰ ਭਾਰਤ ਬਾਇਓਟੈੱਕ ਲਈ ਉਸ ਦੀ ਮੁੜ–ਉਦੇਸ਼ਿਤ ਸੁਵਿਧਾ ’ਚ ਤਿਆਰ ‘ਕੋਵੈਕਸੀਨ ਡ੍ਰੱਗ ਸਬਸਟਾਂਸ’ ਸਪਲਾਈ ਕਰਨ ਲਈ CDSCO ਤੋਂ ਇੱਕ ਲੋਨ ਲਾਇਸੈਂਸ ਮਿਲਿਆ ਹੈ। ਭਾਰਤੀ ਇਮਿਊਨੋਲੋਗੀਕਲਸ ਵਪਾਰਕ ਕੋਵੈਕਸੀਨ 13 ਅਗਸਤ, 2021 ਨੂੰ ਭਾਰਤ ਬਾਇਓਟੈੱਕ ਨੂੰ ਵਪਾਰਕ ‘ਕੋਵੈਕਸੀਨ ਡ੍ਰੱਗ ਸਬਸਟਾਂਸ’ ਦਾ ਪਹਿਲਾ ਲੌਟ ਸਪਲਾਈ ਕਰਨਗੇ। ਇਹ ਸੁਵਿਧਾ ਅਰੰਭ ’ਚ 20 ਤੋਂ 30 ਲੱਖ ਡੋਜ਼ ਤਿਆਰ ਕਰੇਗੀ ਤੇ ਅਗਲੇ ਕੁਝ ਹਫ਼ਤਿਆਂ ਅੰਦਰ ਕਰਕਾਪਾਟਲਾ ਸਥਿਤ ਆਪਣੀ ਨਵੀਂ ਸੁਵਿਧਾ ’ਚ 40 ਤੋਂ 50 ਲੱਖ ਡੋਜ਼ ਤਿਆਰ ਹੋਈਆਂ ਕਰਨਗੀਆਂ।

https://ci6.googleusercontent.com/proxy/wsrS52nDIuEKNe35MlmHaeXzChlOmCf-G4nPuBsuN2rlR9sYPW8Pzjq-vT8Me_HyfNn3SWhBC29b2-2Xjrsn9UjKTZK49_avfXpTuGd7Pn6xal_seTllj0Iljw=s0-d-e1-ft#https://static.pib.gov.in/WriteReadData/userfiles/image/image0016XBC.jpg

ਡਾ. ਰੇਨੂ ਸਵਰੂਪ, ਸਕੱਤਰ, DBT ਅਤੇ ਚੇਅਰਪਰਸਨ BIRAC ਨੇ ਇਸ ਪ੍ਰਾਪਤੀ ਬਾਰੇ ਬੋਲਦਿਆਂ ਕਿਹਾ,‘ਸਰਕਾਰ ਦੇਸ਼ ਵਿੱਚ ਕੋਵੈਕਸੀਨ ਦਾ ਉਤਪਾਦਨ ਵਧਾਉਣ ਅਤੇ ਕੋਵੈਕਸੀਨ ਇਨੌਕਿਊਲੇਸ਼ਨ ਮੁਹਿੰਮ ਲਈ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਵਾਸਤੇ ਅਣਥੱਕ ਮਿਹਨਤ ਕਰ ਰਹੀ ਹੈ। ਭਾਰਤੀ ਇਮਿਊਨੋਲੋਗੋਕਲਸ ਲਈ ‘ਕੋਵੈਕਸੀਨ ਡ੍ਰੱਗ ਸਬਸਟਾਂਸ’ ਤਿਆਰ ਕਰਨ ਵਾਸਤੇ CDSCO ਵੱਲੋਂ ਲੋਨ ਲਾਇਸੈਂਸ ਸਮਝੌਤਾ’ ਬਹੁਤ ਹੀ ਥੋੜ੍ਹੇ ਸਮੇਂ ਅੰਦਰ ਹਾਸਲ ਕੀਤਾ ਗਿਆ ਇੱਕ ਪ੍ਰਮੁੱਖ ਮੀਲ–ਪੱਥਰ ਹੈ। ‘ਮਿਸ਼ਨ ਕੋਵਿਡ ਸੁਰੱਕਸ਼ਾ’ ਅਧੀਨ DBT-BIRAC ਸਹਾਇਤਾ ਦਾ ਉਦੇਸ਼ ਸਾਡੇ ਦੇਸ਼ ਦੀਆਂ ਕੋਵਿਡ–19 ਵੈਕਸੀਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ। ਮੈਂ ਇਸ ਉਪਲਬਧੀ ਲਈ ਕੋਸ਼ਿਸ਼ ਕਰਨ ਵਾਸਤੇ ਟੀਮ ਨੂੰ ਵਧਾਈ ਦਿੰਦੀ ਹਾਂ।

  <><><><><>

ਐੱਸਐੱਨਸੀ/ਟੀਐੱਮ/ਆਰਆਰ


(Release ID: 1745566) Visitor Counter : 277


Read this release in: English , Urdu , Hindi