ਆਯੂਸ਼
ਸਿਹਤ ਅਤੇ ਆਯੁਸ਼ ਮੰਤਰਾਲੇ ਦੇਸ਼ ਦੀ ਸਿਹਤ ਸੰਭਾਲ ਸਪੁਰਦਗੀ ਪ੍ਰਣਾਲੀ ਨਾਲ ਆਯੁਸ਼ ਨੂੰ ਜੋੜਨ ਲਈ ਤਾਲਮੇਲ ਨਾਲ ਕੰਮ ਕਰਨਗੇ
ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਚੰਗੀ ਤਰ੍ਹਾਂ ਪ੍ਰਭਾਸ਼ਿਤ ਵਿਧੀ ਸਥਾਪਤ ਕੀਤੀ ਜਾ ਰਹੀ ਹੈ
ਰਾਜਾਂ ਦੇ ਸਿਹਤ ਮੰਤਰੀ ਵੀ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੋਣਗੇ
Posted On:
12 AUG 2021 6:08PM by PIB Chandigarh
ਜਨ ਸਿਹਤ ਵਿੱਚ ਆਯੁਸ਼ ਪ੍ਰਣਾਲੀ ਦੇ ਏਕੀਕਰਨ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਆਯੁਸ਼ ਮੰਤਰਾਲਾ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਮੰਤਰੀਆਂ, ਸਕੱਤਰਾਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਇੱਕ ਉੱਚ-ਪੱਧਰੀ ਮੀਟਿੰਗ ਅੱਜ ਨਿਰਮਾਣ ਭਵਨ ਵਿਖੇ ਆਯੋਜਿਤ ਕੀਤੀ ਗਈ। ਦੋਵੇਂ ਕੈਬਨਿਟ ਮੰਤਰੀਆਂ ਸ਼੍ਰੀ ਮਨਸੁਖ ਐੱਲ ਮਾਂਡਵੀਯਾ ਅਤੇ ਸ਼੍ਰੀ ਸਰਬਾਨੰਦ ਸੋਨੋਵਾਲ ਦੀ ਅਗਵਾਈ ਹੇਠ, ਦੋਵੇਂ ਮੰਤਰਾਲੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਮੁਤਾਬਕ ਦੇਸ਼ ਵਿੱਚ ਸਿਹਤ ਸੰਭਾਲ ਸਪੁਰਦਗੀ ਪ੍ਰਣਾਲੀ ਦੇ ਖੇਤਰ ਵਿੱਚ ਏਕੀਕਰਣ ਦੀ ਵਿਆਪਕ ਪਹੁੰਚ ਨੂੰ ਸੁਚਾਰੂ ਅਤੇ ਕਾਰਜਸ਼ੀਲ ਕਰਨ ਲਈ ਵਚਨਬੱਧ ਹਨ। ਦੇਸ਼ ਦੀ ਆਧੁਨਿਕ ਚਕਿਤਸਾ ਅਤੇ ਰਵਾਇਤੀ ਸਿਹਤ ਪ੍ਰਣਾਲੀਆਂ ਦੇ ਉਦੇਸ਼ਤ ਏਕੀਕਰਣ ਨੂੰ ਪ੍ਰਾਪਤ ਕਰਨ ਲਈ ਇੱਕ ਚੰਗੀ ਤਰ੍ਹਾਂ ਪਰਿਭਾਸ਼ਤ ਵਿਧੀ ਸਥਾਪਤ ਕੀਤੀ ਗਈ ਹੈ।
ਸ਼੍ਰੀ ਮਨਸੁਖ ਮਾਂਡਵੀਯਾ ਨੇ ਸ਼ੁਰੂ ਵਿੱਚ ਕਿਹਾ ਕਿ ਸਹਿਯੋਗੀ ਕਾਰਵਾਈ ਦੀ ਪ੍ਰਕਿਰਿਆ ਨੂੰ ਅੱਗੇ ਲਿਜਾਣ ਅਤੇ ਸਾਰੇ ਮੰਤਰਾਲਿਆਂ ਦੇ 360 ਡਿਗਰੀ ਏਕੀਕਰਨ ਨੂੰ ਸਾਰੇ ਕਾਰਜਸ਼ੀਲ ਅਤੇ ਸੰਕਲਪਕ ਪੱਧਰ 'ਤੇ ਪੂਰਾ ਕਰਨ ਲਈ ਇੱਕ ਮਾਸਿਕ ਸੰਯੁਕਤ ਸਮੀਖਿਆ ਵਿਧੀ ਲਾਗੂ ਕੀਤੀ ਜਾ ਰਹੀ ਹੈ। ਇਸ ਪਹਿਲ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਸੋਨੋਵਾਲ ਨੇ ਕਿਹਾ ਕਿ ਦੋਵੇਂ ਮੰਤਰਾਲੇ ਇਸ ਢੰਗ ਨਾਲ 'ਹੱਥ ਨਾਲ ਹੱਥ ਮਿਲਾ ਕੇ' ਕੰਮ ਕਰਨਗੇ ਕਿ ਦੇਸ਼ ਦੀ ਸਿਹਤ ਦੀ ਮੰਗ ਕਰਨ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਲਾਭ ਮਿਲੇਗਾ, ਜਿਵੇਂ ਕਿ ਪ੍ਰਧਾਨ ਮੰਤਰੀ ਨੇ ਕਲਪਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਸਾਰੇ ਰਾਜਾਂ ਦੇ ਸਿਹਤ ਮੰਤਰੀਆਂ ਨੂੰ ਵੀ ਸ਼ਾਮਲ ਕਰਨ ਦੀ ਲੋੜ ਹੋਵੇਗੀ।
ਆਯੁਸ਼ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਸ਼੍ਰੀ ਪੀ ਕੇ ਪਾਠਕ ਵਲੋਂ ਇਨ੍ਹਾਂ ਮੰਤਰਾਲਿਆਂ ਅਤੇ ਉਨ੍ਹਾਂ ਮੁੱਦਿਆਂ ਦੇ ਵਿੱਚ ਪਹਿਲਾਂ ਹੀ ਕੀਤੇ ਗਏ ਤਾਲਮੇਲ ਅਤੇ ਉਨ੍ਹਾਂ ਮੁੱਦਿਆਂ ਦੇ ਬਾਰੇ ਵਿਸਥਾਰਤ ਪੇਸ਼ਕਾਰੀ ਪੇਸ਼ ਕੀਤੀ ਗਈ। ਇਸ ਨੇ ਸਿਹਤ ਰਾਜ ਮੰਤਰੀ ਡਾ.ਭਾਰਤੀ ਪ੍ਰਵੀਣ ਪਵਾਰ ਅਤੇ ਆਯੁਸ਼ ਰਾਜ ਮੰਤਰੀ ਡਾ. ਮੁੰਜਾਪਾਰਾ ਮਹਿੰਦਰਭਾਈ ਵਲੋਂ ਹੋਰ ਟਿੱਪਣੀਆਂ ਅਤੇ ਵਿਸ਼ੇਸ਼ ਸੁਝਾਅ ਦਿੱਤੇ ਗਏ। ਦੋਵਾਂ ਮੰਤਰਾਲਿਆਂ ਦੇ ਸਕੱਤਰਾਂ ਨੇ ਮੀਟਿੰਗ ਵਿੱਚ ਏਕੀਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਚੁੱਕੇ ਗਏ ਵੱਖ -ਵੱਖ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੀ। ਵਿਚਾਰ ਵਟਾਂਦਰੇ ਵਿੱਚ ਮੁੱਢਲੇ ਵਿਗਿਆਨ, ਮੈਡੀਕਲ ਸਿੱਖਿਆ ਅਤੇ ਜਨਤਕ ਸਿਹਤ ਪ੍ਰਦਾਨ ਕਰਨ ਦੀ ਵਿਧੀ ਦੇ ਪੱਧਰ ਤੇ ਏਕੀਕਰਨ ਦੀ ਚੁਣੌਤੀ ਵੀ ਸ਼ਾਮਲ ਹੈ।
ਆਯੁਸ਼ ਅਤੇ ਸਿਹਤ ਮੰਤਰਾਲਿਆਂ ਦੇ ਵਿੱਚ ਤਾਲਮੇਲ ਆਉਣ ਵਾਲੇ ਦਿਨਾਂ ਵਿੱਚ ਇੱਕ ਨਵੇਂ ਪੱਧਰ ਅਤੇ ਗਤੀਸ਼ੀਲਤਾ ਦੀ ਡੂੰਘਾਈ ਨੂੰ ਪ੍ਰਾਪਤ ਕਰਨ ਲਈ ਤਿਆਰ ਹੈ। ਇਹ ਮੀਟਿੰਗ ਸਾਰੇ ਚਾਰ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਵਲੋਂ ਮਿਲ ਕੇ ਕੰਮ ਕਰਨ ਦੇ ਅਜਿਹੇ ਤਾਲਮੇਲ ਨੂੰ ਵਿਹਾਰਕ ਰੂਪ ਵਿੱਚ ਵਿਕਸਤ ਕਰਨ ਦੇ ਸੰਕਲਪ ਦੇ ਨਾਲ ਸਮਾਪਤ ਹੋਈ, ਜੋ ਦੇਸ਼ ਦੇ ਲੋਕਾਂ ਲਈ ਨਤੀਜਾ ਅਧਾਰਤ ਅਤੇ ਸਵੀਕਾਰਯੋਗ ਹੋਵੇਗੀ।
***
ਐੱਸਕੇ
(Release ID: 1745298)
Visitor Counter : 194