ਵਿੱਤ ਮੰਤਰਾਲਾ
ਡੀ ਪੀ ਈ ਨੇ 60ਵਾਂ ਸਾਲਾਨਾ ਜਨਤਕ ਉੱਦਮ ਸਰਵੇਅ 2019—20 ਕਰਵਾਇਆ ਹੈ
Posted On:
11 AUG 2021 3:32PM by PIB Chandigarh
ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦਾ ਜਨਤਕ ਉੱਦਮ ਵਿਭਾਗ ਹਰ ਸਾਲ ਕੇਂਦਰੀ ਜਨਤਕ ਖੇਤਰ ਉੱਦਮਾਂ ਦੀ ਕਾਰਗੁਜ਼ਾਰੀ ਬਾਰੇ ਜਨਤਕ ਖੇਤਰ ਉੱਦਮ ਸਰਵੇਅ ਕਰਵਾਉਂਦਾ ਹੈ । ਜਨਤਕ ਉੱਦਮ ਸਰਵੇਅ 2019—20 ਨੂੰ ਲੋਕ ਸਭਾ ਵਿੱਚ 06 ਅਗਸਤ 2021 ਨੂੰ ਅਤੇ ਰਾਜ ਸਭਾ ਵਿੱਚ 09 ਅਗਸਤ 2021 ਨੂੰ ਕ੍ਰਮਵਾਰ ਰੱਖਿਆ ਗਿਆ ।
ਜਨਤਕ ਉੱਦਮ ਸਰਵੇਅ 2019—20 ਇਸ ਲੜੀ ਦਾ 60ਵਾਂ ਸਰਵੇਅ ਹੈ । ਪੀ ਈ ਸਰਵੇਅ ਜੋ ਸੀ ਪੀ ਐੱਸ ਈ ਯੁਨੀਵਰਸ , ਵੱਖ ਵੱਖ ਵਿੱਤੀ ਅਤੇ ਸਰੀਰਿਕ ਪੈਰਾਮੀਟਰਾਂ ਤੇ ਸਾਰੀਆਂ ਸੀ ਪੀ ਐੱਸ ਈਜ਼ ਦਾ ਜ਼ਰੂਰੀ ਅੰਕੜਾ ਡਾਟਾ ਕੈਪਚਰ ਕਰਦਾ ਹੈ । ਪੀ ਈ ਸਰਵੇਅ ਸੀ ਪੀ ਐੱਸ ਈ ਨੂੰ 5 ਖੇਤਰਾਂ ਵਿੱਚ — ਖੇਤੀਬਾੜੀ , ਮਾਈਨਿੰਗ ਤੇ ਖੁਦਾਈ , ਨਿਰਮਾਣ , ਪ੍ਰੋਸੈਸਿੰਗ ਅਤੇ ਜਨਰੇਸ਼ਨ , ਸੇਵਾਵਾਂ ਵਿੱਚ ਵੰਡਦਾ ਹੈ ਅਤੇ ਕੰਸਟਰਕਸ਼ਨ ਤਹਿਤ ਉੱਦਮਾਂ ਤੇ ਅੱਗੋਂ 21 ਗਿਆਨਵਾਨ ਗਰੁੱਪਾਂ ਵਿੱਚ ਵੰਡਦਾ ਹੈ । ਸਰਵੇਅ ਉਹਨਾਂ ਸੀ ਪੀ ਐੱਸ ਈਜ਼ ਨੂੰ ਕਵਰ ਕਰਦਾ ਹੈ ਜਿਹਨਾਂ ਵਿੱਚ ਭਾਰਤ ਸਰਕਾਰ ਦੀ 50% ਤੋਂ ਵੱਧ ਇਕੁਇਟੀ ਹੈ ਅਤੇ ਇਹਨਾਂ ਕੰਪਨੀਆਂ ਦੀਆਂ ਹੇਠਲੀਆਂ ਕੰਪਨੀਆਂ ਜੇਕਰ ਉਹਨਾਂ ਦੀ ਰਜਿਸਟ੍ਰੇਸ਼ਨ ਭਾਰਤ ਵਿੱਚ ਹੈ ਅਤੇ ਜਿਹਨਾਂ ਸੀ ਪੀ ਐੱਸ ਈ਼ਜ ਵਿੱਚ 50% ਤੋਂ ਵੱਧ ਇਕੁਇਟੀ ਹਿੱਸੇ ਵਾਲੀਆਂ ਸੀ ਪੀ ਐੱਸ ਈਜ਼ ਵਜੋਂ ਵੀ ਸ਼੍ਰੇਣੀਗਤ ਕੀਤਾ ਜਾਂਦਾ ਹੈ । 31 ਮਾਰਚ 2020 ਤੱਕ ਪੀ ਈ ਸਰਵੇਅ 2019—20 ਅਨੁਸਾਰ 256 ਸੰਚਾਲਿਤ ਸੀ ਪੀ ਐੱਸ ਈਜ਼ ਹਨ ।
ਮੁੱਖ ਵਿਸ਼ੇਸ਼ਤਾਵਾਂ
ਸਾਲ 2019—20 ਦੌਰਾਨ ਕੇਂਦਰੀ ਜਨਤਕ ਖੇਤਰ ਉੱਦਮਾਂ (ਸੀ ਪੀ ਐੱਸ ਈਜ਼) ਦੀ ਕਾਰਗੁਜ਼ਾਰੀ ਦੀਆਂ ਵਿਸ਼ੇਸ਼ਤਵਾਂ ਹੇਠ ਲਿਖੀਆਂ ਹਨ ।
1. 31—03—2020 ਨੂੰ ਸਾਰੀਆਂ ਸੀ ਪੀ ਐੱਸ ਈਜ਼ ਵਿੱਚ ਕੁਲ ਪੇਡਅੱਪ ਪੂੰਜੀ 3,10,737 ਕਰੋੜ ਰੁਪਏ ਖੜੀ ਹੈ ।
2. ਸਾਰੀਆਂ ਸੀ ਪੀ ਐੱਸ ਈਜ਼ ਵਿੱਚ ਕੁਲ ਮਾਲੀ ਨਿਵੇਸ਼ 21,58,857 ਕਰੋੜ ਰੁਪਏ ਸੀ ।
3. ਸਾਰੀਆਂ ਸੀ ਪੀ ਐੱਸ ਈਜ਼ ਵਿੱਚ ਲਗਾਈ ਗਈ ਪੂੰਜੀ 31,16,455 ਕਰੋੜ ਰੁਪਏ ਸੀ ।
4. ਮਾਲੀ ਸਾਲ 2019—20 ਦੌਰਾਨ ਸੰਚਾਲਿਤ 256 ਸੀ ਪੀ ਐੱਸ ਸੀਜ਼ ਦੇ ਸੰਚਾਲਨਾਂ ਤੋਂ ਕੁੱਲ ਮਾਲੀਆ 24,61,712 ਕਰੋੜ ਰੁਪਏ ਸੀ ।
5. ਮਾਲੀ ਸਾਲ 2019—20 ਵਿੱਚ 171 ਲਾਭ ਕਮਾਉਣ ਵਾਲੀਆਂ ਸੀ ਪੀ ਐੱਸ ਈਜ਼ ਦਾ ਲਾਭ 1,38,112 ਕਰੋੜ ਰੁਪਏ ਤੇ ਖੜਾ ਹੈ ।
6. ਘਾਟੇ ਵਾਲੀਆਂ 84 ਸੀ ਪੀ ਐੱਸ ਈਜ਼ ਦਾ ਘਾਟਾ ਮਾਲੀ ਸਾਲ 2019—20 ਵਿੱਚ 44,817 ਕਰੋੜ ਰੁਪਏ ਸੀ ।
7. 31 ਮਾਰਚ 2020 ਤੱਕ ਸਾਰੀਆਂ ਸੀ ਪੀ ਐੱਸ ਈਜ਼ ਦਾ ਰਿਜ਼ਰਵ ਅਤੇ ਸਰਪਲੱਸ 9,57,579 ਕਰੋੜ ਰੁਪਏ ਤੇ ਖੜਾ ਹੈ ।
8. ਸਾਰੀਆਂ ਸੀ ਪੀ ਐੱਸ ਈਜ਼ ਦਾ 31 ਮਾਰਚ 2020 ਤੱਕ ਨੈੱਟ ਲਾਗਤ 12,35,706 ਕਰੋੜ ਰੁਪਏ ਸੀ ।
9. ਮਾਲੀ ਸਾਲ 2019—20 ਦੌਰਾਨ 105 ਸੀ ਪੀ ਐੱਸ ਈਜ਼ ਵੱਲੋਂ ਐਲਾਨਿਆ / ਅਦਾ ਕੀਤਾ ਡਿਵੀਡੈਂਡ 72,136 ਕਰੋੜ ਰੁਪਏ ਤੇ ਖੜਾ ਹੈ ।
10. ਮਾਲੀ ਸਾਲ 2019—20 ਵਿੱਚ ਸਾਰੀਆਂ ਸੀ ਪੀ ਐੱਸ ਈਜ਼ ਦਾ ਕੇਂਦਰੀ ਖਜ਼ਾਨੇ ਵਿੱਚ ਯੋਗਦਾਨ ਜੋ ਉਹਨਾਂ ਨੇ ਐਕਸਾਈਜ਼ ਡਿਊਟੀ , ਕਸਟਮ ਡਿਊਟੀ , ਜੀ ਐੱਸ ਟੀ , ਕਾਰਪੋਰੇਟ ਟੈਕਸ , ਕੇਂਦਰ ਸਰਕਾਰ ਕਰਜਿ਼ਆਂ ਤੇ ਵਿਆਜ਼ , ਡਿਵੀਡੈਂਡ ਅਤੇ ਹੋਰ ਡਿਊਟੀਜ਼ ਤੇ ਟੈਕਸੇਜ਼ ਰਾਹੀਂ ਦਿੱਤਾ , 3,76,425 ਕਰੋੜ ਰੁਪਏ ਤੇ ਖੜਾ ਹੈ ।
11. ਮਾਲੀ ਸਾਲ 2019—20 ਵਿੱਚ ਵਸਤਾਂ ਅਤੇ ਸੇਵਾਵਾਂ ਦੀ ਬਰਾਮਦ ਰਾਹੀਂ ਸੀ ਪੀ ਐੱਸ ਈਜ਼ ਦਾ ਵਿਦੇਸ਼ੀ ਮੁਦਰਾ ਦਾ ਅਦਾਨ—ਪ੍ਰਦਾਨ 1,21,756 ਕਰੋੜ ਰੁਪਏ ਤੇ ਖੜਾ ਹੈ ।
ਮੁਕੰਮਲ ਪੀ ਈ ਸਰਵੇਅ ਰਿਪੋਰਟ 2019—20 ਲਈ ਪਹੁੰਚ https://dpe.gov.in/. ਤੇ ਕੀਤੀ ਜਾ ਸਕਦੀ ਹੈ ।
****************
ਆਰ ਐੱਮ / ਕੇ ਐੱਮ ਐੱਨ
(Release ID: 1745007)
Visitor Counter : 202