PIB Backgrounder

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

प्रविष्टि तिथि: 11 AUG 2021 6:06PM by PIB Chandigarh

 

https://static.pib.gov.in/WriteReadData/userfiles/image/image0020FX3.pnghttps://static.pib.gov.in/WriteReadData/userfiles/image/image001BPSF.jpg

 

• ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 51.90 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

• ਭਾਰਤ ਵਿੱਚ 3,86,351 ਨਵੇਂ ਮਾਮਲੇ ਸਾਹਮਣੇ ਆਏ; 140 ਦਿਨਾਂ ਵਿੱਚ ਸਭ ਤੋਂ ਘੱਟ

• ਐਕਟੀਵ ਮਾਮਲੇ ਕੁੱਲ ਮਾਮਲਿਆਂ ਦਾ 1.21% ਹਨ; ਮਾਰਚ 2020 ਤੋਂ ਬਾਅਦ ਸਭ ਤੋਂ ਘੱਟ

• ਸਭ ਤੋਂ ਉੱਚੀ ਰਿਕਵਰੀ ਦਰ; ਵਰਤਮਾਨ ਵਿੱਚ 97.45%

• ਦੇਸ਼ ਭਰ ਵਿੱਚ ਹੁਣ ਤੱਕ 3,12,20,981 ਕੁੱਲ ਰਿਕਵਰੀ

• ਪਿਛਲੇ 24 ਘੰਟਿਆਂ ਦੌਰਾਨ 40,013 ਮਰੀਜ਼ ਠੀਕ ਹੋਏ ਹਨ

• ਭਾਰਤੀ ਰਿਪੋਰਟ ਅਨੁਸਾਰ 38,353 ਨਵੇਂ ਕੇਸ ਪਿਛਲੇ 24 ਘੰਟਿਆਂ ਵਿੱਚ ਆਏ

• ਹਫਤਾਵਾਰੀ ਸਕਾਰਾਤਮਕਤਾ ਦਰ 5%ਤੋਂ ਹੇਠਾਂ ਰਹਿੰਦੀ ਹੈ, ਇਸ ਵੇਲੇ 2.34% ਹੈ

• 2.16%ਦੀ ਰੋਜ਼ਾਨਾ ਸਕਾਰਾਤਮਕਤਾ ਦਰ; ਪਿਛਲੇ 16 ਦਿਨਾਂ ਲਈ 3% ਤੋਂ ਘੱਟ

• ਟੈਸਟਿੰਗ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਇਆ - 48.50 ਕਰੋੜ ਟੈਸਟ ਕੀਤੇ ਗਏ (ਕੁੱਲ)

 

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

 

Image

 

ਕੋਵਿਡ-19 ਅੱਪਡੇਟ

 

ਭਾਰਤ ਦੀ ਕੁੱਲ ਕੋਵਿਡ-19 ਟੀਕਾਕਰਣ ਕਵਰੇਜ 51.90 ਕਰੋੜ ਤੋਂ ਪਾਰ

 

ਪਿਛਲੇ 24 ਘੰਟਿਆਂ ਵਿੱਚ 41 ਲੱਖ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ

 

ਭਾਰਤ ਨੇ ਆਪਣੀ ਸਭ ਤੋਂ ਉੱਚੀ ਰਿਕਵਰੀ ਦਰ 97.45 ਫੀਸਦੀ ਹਾਸਲ ਕੀਤੀ

 

ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ 38,353 ਨਵੇਂ ਕੇਸ ਰਿਪੋਰਟ ਕੀਤੇ ਗਏ

 

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,86,351 ਹੋਈ; 140 ਦਿਨਾਂ ਵਿੱਚ ਸਭ ਤੋਂ ਘੱਟ

 

ਐਕਟਿਵ ਕੇਸ, ਕੁੱਲ ਮਾਮਲਿਆਂ ਦਾ 1.21 ਫੀਸਦੀ ਬਣਦੇ ਹਨ

 

ਰੋਜ਼ਾਨਾ ਪੌਜ਼ੀਟਿਵਿਟੀ ਦਰ 2.16 ਫੀਸਦੀ ਹੋਈ; ਪਿਛਲੇ 16 ਦਿਨਾਂ ਤੋਂ ਲਗਾਤਾਰ 3 ਫੀਸਦੀ ਤੋਂ ਘੱਟ

 

ਭਾਰਤ ਦੀ ਕੋਵਿਡ 19 ਟੀਕਾਕਰਣ ਕਵਰੇਜ ਵਧ ਕੇ ਕੱਲ੍ਹ 51.90 ਕਰੋੜ ਦੇ ਅੰਕੜੇ ਤੋਂ ਪਾਰ ਹੋ ਗਈ ਹੈ। ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਕੁੱਲ ਮਿਲਾ ਕੇ 51,90,80,524 ਵੈਕਸੀਨ ਖੁਰਾਕਾਂ 59,57,616 ਸੈਸ਼ਨਾਂ ਰਾਹੀਂ ਦਿੱਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 41,38,646 ਵੈਕਸੀਨ  ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸ਼ਾਮਲ ਹਨ-

 

ਹੈਲਥਕੇਅਰ ਵਰਕਰ

ਪਹਿਲੀ ਖੁਰਾਕ

1,03,38,727

ਦੂਜੀ ਖੁਰਾਕ

80,17,291

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,82,42,071

ਦੂਜੀ ਖੁਰਾਕ

1,18,74,095

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

18,23,88,445

ਦੂਜੀ ਖੁਰਾਕ

1,29,63,932

45 ਤੋਂ 59 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

11,34,11,880

ਦੂਜੀ ਖੁਰਾਕ

4,35,83,965

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

7,92,14,965

ਦੂਜੀ ਖੁਰਾਕ

3,90,45,153

ਕੁੱਲ

51,90,80,524

 

ਕੋਵਿਡ-19 ਟੀਕਾਕਰਣ ਦੇ ਨਵੇਂ ਸਰਬਵਿਆਪੀਕਰਣ ਪੜਾਅ ਦੀ ਸ਼ੁਰੂਆਤ 21 ਜੂਨ ਤੋਂ ਹੋਈ ਹੈ; ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਣ ਦੇ ਦਾਇਰੇ ਦਾ ਵਿਸਥਾਰ ਕਰਨ ਅਤੇ ਗਤੀ ਵਧਾਉਣ ਲਈ ਵਚਨਬੱਧ ਹੈ।

ਇੱਕ ਹੋਰ ਸਾਰਥਕ ਵਿਕਾਸ ਤਹਿਤ, ਭਾਰਤ ਦੀ ਰਿਕਵਰੀ ਦਰ ਵੱਧ ਕੇ ਪਿਛਲੇ 24 ਘੰਟਿਆਂ ਵਿੱਚ 97.45 ਫੀਸਦੀ ਤੱਕ ਪਹੁੰਚ ਗਈ ਹੈ। ਇਹ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਭਾਰਤ ਵੱਲੋਂ ਪ੍ਰਾਪਤ ਕੀਤੀ ਗਈ ਹੁਣ ਤੱਕ ਦੀ ਸਭ ਤੋਂ ਉੱਚੀ ਦਰ ਬਣਦੀ ਹੈ।

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕ੍ਰਮਿਤ ਲੋਕਾਂ ਵਿੱਚੋਂ 3,12,20,981 ਵਿਅਕਤੀ ਪਹਿਲਾਂ ਹੀ ਕੋਵਿਡ -19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 40,013 ਮਰੀਜ਼ ਠੀਕ ਹੋਏ ਹਨ।

 

https://static.pib.gov.in/WriteReadData/userfiles/image/image001ZYQT.jpg

 

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 38,353 ਨਵੇਂ ਕੇਸ ਸਾਹਮਣੇ ਆਏ ਹਨ।

ਦੇਸ਼ ਵਿੱਚ ਪਿਛਲੇ 45 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ ਦਾ ਹੀ ਨਤੀਜਾ ਹੈ।

 

https://static.pib.gov.in/WriteReadData/userfiles/image/image0022KUE.jpg

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਕੁੱਲ 3,86,351 ਹੋ ਗਈ ਹੈ; ਇਹ 140 ਦਿਨਾਂ ਵਿੱਚ ਸਭ ਤੋਂ ਘੱਟ ਐਕਟਿਵ ਮਾਮਲੇ ਦਰਜ ਕੀਤੇ ਗਏ ਹਨ। ਐਕਟਿਵ ਮਾਮਲੇ ਹੁਣ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ ਸਿਰਫ 1.21 ਫੀਸਦੀ ਬਣਦੇ ਹਨ, ਜੋ ਕਿ ਮਾਰਚ 2020 ਤੋਂ ਬਾਅਦ ਸਭ ਤੋਂ ਘੱਟ ਹੈ। 

 

https://static.pib.gov.in/WriteReadData/userfiles/image/image003KNOV.jpg

ਦੇਸ਼ ਭਰ ਵਿੱਚ ਵੱਡੇ ਪੱਧਰ ਉੱਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 17,77,962 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ 48.50 ਕਰੋੜ ਤੋਂ ਵੱਧ  (48,50,56,507)  ਟੈਸਟ ਕੀਤੇ ਗਏ ਹਨ।

ਇੱਕ ਪਾਸੇ, ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਉੱਥੇ ਹਫਤਾਵਾਰੀ ਕੇਸਾਂ ਦੀ ਪਾਜ਼ਿਟਿਵਿਟੀ ਦਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਫਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 2.34 ਫੀਸਦੀ ਹੈ, ਜਦੋਂ ਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਅੱਜ 2.16 ਫੀਸਦੀ ‘ਤੇ ਹੈ।  ਰੋਜ਼ਾਨਾ ਪਾਜ਼ਿਟਿਵਿਟੀ ਦਰ ਹੁਣ  ਪਿਛਲੇ 16 ਦਿਨਾਂ ਤੋਂ ਲਗਾਤਾਰ 3 ਫੀਸਦੀ ਤੋਂ ਘੱਟ ਅਤੇ 65 ਦਿਨਾਂ ਤੋਂ 5 ਫੀਸਦੀ ਤੋਂ ਹੇਠਾਂ ਰਹਿ ਰਹੀ ਹੈ।

https://pib.gov.in/PressReleasePage.aspx?PRID=1744673

 

ਕੋਵਿਡ- 19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 53.24 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਪ੍ਰਾਈਵੇਟ ਹਸਪਤਾਲਾਂ ਕੋਲ ਅਜੇ ਵੀ 2.25 ਕਰੋੜ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬਧ ਹਨ

 

ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਟੀਕੇ ਮੁਫ਼ਤ ਮੁਹੱਈਆ ਕਰਵਾ ਕੇ ਸਹਾਇਤਾ ਕਰ ਰਹੀ ਹੈ। ਕੋਵਿਡ 19 ਟੀਕਾਕਰਣ ਮੁਹਿੰਮ ਦੇ ਸਰਬਵਿਆਪੀਕਰਣ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ 75 ਪ੍ਰਤੀਸ਼ਤ ਟੀਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ (ਬਿਨਾ ਕਿਸੇ ਕੀਮਤ ਦੀ) ਖਰੀਦ ਮਗਰੋਂ ਮੁਫ਼ਤ ਮੁਹੱਈਆ ਕਰਵਾਏਗੀ।

 

 ਟੀਕਿਆਂ ਦੀਆਂ ਖੁਰਾਕਾਂ

  (11 ਅਗਸਤ 2021 ਤੱਕ)

 ਸਪਲਾਈ ਕੀਤੀਆਂ ਗਈਆਂ ਖੁਰਾਕਾਂ

 53,24,44,960

ਖੁਰਾਕਾਂ ਪਾਈਪ ਲਾਈਨ ਵਿੱਚ

 72,40,250

 ਟੀਕਿਆਂ ਦੀ ਕੁੱਲ ਖਪਤ

 51,56,11,035

 ਖੁਰਾਕਾਂ ਪ੍ਰਬੰਧ ਲਈ ਅਜੇ ਵੀ ਉਪਲਬਧ

 2,25,03,900

 

ਸਾਰੇ ਸਰੋਤਾਂ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 53.24 ਕਰੋੜ ਤੋਂ ਵੀ ਜ਼ਿਆਦਾ (53,24,44,960) ਟੀਕਿਆਂ ਦੀਆਂ ਖੁਰਾਕਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਟੀਕਿਆਂ ਦੀਆਂ 72,40,250 ਖੁਰਾਕਾਂ ਪਾਈਪ ਲਾਈਨ ਵਿੱਚ ਹਨ।

ਇਸ ਵਿੱਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਔਸਤਨ ਅਧਾਰਿਤ ਕੁੱਲ ਖਪਤ 51,56,11,035 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਕੋਲ ਪ੍ਰਬੰਧਨ ਲਈ ਅਜੇ ਵੀ 2.25 ਕਰੋੜ (2,25,03,900) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬਧ ਹਨ।

https://pib.gov.in/PressReleasePage.aspx?PRID=1744650

 

ਮਹੱਤਵਪੂਰਨ ਟਵਿਟ

 

 

*********

ਐੱਮਵੀ/ਏਐੱਸ


(रिलीज़ आईडी: 1745000) आगंतुक पटल : 183
इस विज्ञप्ति को इन भाषाओं में पढ़ें: English , हिन्दी , Marathi , Gujarati