ਪ੍ਰਧਾਨ ਮੰਤਰੀ ਦਫਤਰ

ਭਾਰਤੀ ਉਦਯੋਗ ਸੰਘ (ਸੀਆਈਆਈ) ਦੀ ਸਲਾਨਾ ਮੀਟਿੰਗ 2021 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 11 AUG 2021 6:38PM by PIB Chandigarh

ਨਮਸਕਾਰ ਜੀ,

ਭਾਰਤ ਦੀ ਪ੍ਰਗਤੀ ਨੂੰ ਗਤੀ ਦੇਣ ਵਾਲੇ, industry ਦੇ ਸਾਰੇ ਦਿੱਗਜਾਂ ਨੂੰ, CII ਦੇ ਸਾਰੇ ਮੈਂਬਰਾਂ ਨੂੰ ਨਮਸਕਾਰ! ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸੀਨੀਅਰ ਸਹਿਯੋਗੀਗਣ, CII  ਦੇ President ਸ਼੍ਰੀ ਟੀਵੀ ਨਰੇਂਦਰਨ ਜੀ, Industry ਦੇ ਸਾਰੇ ਲੀਡਰਸ, ਇਸ ਪ੍ਰੋਗਰਾਮ ਵਿੱਚ ਉਪਸਥਿਤ ਅਨੇਕ ਦੇਸ਼ਾਂ ਦੇ ਰਾਜਨਇਕਗਣ, ਵਿਭਿੰਨ ਦੇਸ਼ਾਂ ਵਿੱਚ ਨਿਯੁਕਤ ਭਾਰਤ ਦੇ ਰਾਜਦੂਤਗਣ, ਦੇਵੀਓ ਅਤੇ ਸੱਜਣੋਂ!

 

Global Pandemic ਦੇ ਇਸ ਦੌਰ ਵਿੱਚ ਅੱਜ ਦੀ ਇਹ ਬੈਠਕ ਬਹੁਤ ਅਹਿਮ ਹੈ। ਇਤਨੇ ਬੜੇ ਸੰਕਟ  ਦੇ ਦਰਮਿਆਨ ਅਸੀਂ ਸਰਕਾਰ ਅਤੇ ਭਾਰਤ ਦੇ ਉਦਯੋਗ ਜਗਤ ਦੀ ਸਾਂਝੇਦਾਰੀ ਨੂੰ ਮਜ਼ਬੂਤ ਹੁੰਦੇ ਵੀ ਦੇਖ ਰਹੇ ਹਾਂ Masks, PPE, ventilators ਤੋਂ ਲੈ ਕੇ ਟੀਕਾਕਰਣ ਤੱਕ, ਦੇਸ਼ ਨੂੰ ਜੋ ਵੀ ਜ਼ਰੂਰਤ ਪਈ, ਜਦੋਂ ਵੀ ਜ਼ਰੂਰਤ ਪਈ, ਇੰਡਸਟ੍ਰੀ ਨੇ ਅੱਗੇ ਵਧ ਕੇ ਹਰ ਸੰਭਵ ਯੋਗਦਾਨ ਦਿੱਤਾ ਹੈ। Industry ਦੇ ਆਪ ਸਾਰੇ ਸਾਥੀ, ਸਾਰੇ ਸੰਗਠਨ ਭਾਰਤ ਦੀ growth story ਦਾ ਬਹੁਤ ਬੜਾ ਹਿੱਸਾ ਰਹੇ ਹਨ ਆਪ ਸਭ  ਦੇ ਪ੍ਰਯਤਨਾਂ ਨਾਲ ਭਾਰਤ ਦੀ economy ਹੁਣ ਫਿਰ ਗਤੀ ਪਕੜ ਰਹੀ ਹੈ। ਅੱਜ ਸ਼ਾਇਦ ਹੀ ਕੋਈ ਦਿਨ ਅਜਿਹਾ ਹੋਵੇ ਜਦੋਂ new opportunities ਨੂੰ ਲੈ ਕੇ ਕਿਸੇ ਨਾ ਕਿਸੇ CEO ਦਾ statement ਨਾ ਆਉਂਦਾ ਹੋਵੇ, ਜਾਂ ਕੋਈ report ਨਾ ਆਉਂਦੀ ਹੋਵੇ IT sector ਵਿੱਚ record hiring ਨੂੰ ਲੈ ਕੇ ਵੀ ਅਸੀਂ ਰਿਪੋਰਟਸ ਦੇਖੀਆਂ ਹਨ। ਇਹ ਦੇਸ਼ ਵਿੱਚ digitization ਅਤੇ demand ਦੀ growth ਦਾ ਹੀ ਪਰਿਣਾਮ ਹੈ।  ਅਜਿਹੇ ਵਿੱਚ ਹੁਣ ਸਾਡਾ ਪ੍ਰਯਤਨ ਹੋਣਾ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਨਵੇਂ ਅਵਸਰਾਂ ਦਾ ਉਪਯੋਗ ਕਰਦੇ ਹੋਏ, ਆਪਣੇ ਲਕਸ਼ਾਂ ਦੀ ਤਰਫ਼ ਦੁੱਗਣੀ ਗਤੀ ਨਾਲ ਵਧੀਏ

 

ਸਾਥੀਓ,

 

CII ਦੀ ਇਹ ਬੈਠਕ ਇਸ ਵਾਰ 75ਵੇਂ ਸੁਤੰਤਰਤਾ ਦਿਵਸ ਦੇ ਮਾਹੌਲ ਵਿੱਚ, ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਦਰਮਿਆਨ ਹੋ ਰਹੀ ਹੈ। ਇਹ ਬਹੁਤ ਬੜਾ ਅਵਸਰ ਹੈ, ਭਾਰਤੀ ਉਦਯੋਗ ਜਗਤ ਦੇ ਨਵੇਂ ਸੰਕਲਪਾਂ ਦੇ ਲਈ, ਨਵੇਂ ਲਕਸ਼ਾਂ ਦੇ ਲਈ ਆਤਮਨਿਰਭਰ ਭਾਰਤ ਅਭਿਯਾਨ ਦੀ ਸਫ਼ਲਤਾ ਦੀ ਬਹੁਤ ਬੜਾ ਜ਼ਿੰਮੇਵਾਰੀ, ਭਾਰਤੀ ਉਦਯੋਗਾਂ ’ਤੇ ਹੈ।  ਅਤੇ ਮੈਂ ਆਪ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਰਕਾਰ ਤੁਹਾਡੇ ਨਾਲ ਹੈ, ਤੁਹਾਡੇ ਹਰ ਪ੍ਰਯਤਨ ਦੇ ਨਾਲ ਹੈ।  ਅੱਜ ਦੇਸ਼ ਵਿੱਚ ਵਿਕਾਸ ਦੇ ਪ੍ਰਤੀ ਜੋ ਵਾਤਾਵਰਣ ਬਣਿਆ ਹੈ, ਆਪਣੀ ਸਮਰੱਥਾ ਦੇ ਪ੍ਰਤੀ ਜੋ ਵਿਸ਼ਵਾਸ ਬਣਿਆ ਹੈ,  ਭਾਰਤੀ ਉਦਯੋਗ ਜਗਤ ਨੂੰ ਉਸ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਬੀਤੇ ਵਰ੍ਹਿਆਂ ਵਿੱਚ ਭਾਰਤ ਵਿੱਚ ਜੋ ਬਦਲਾਅ ਆਏ ਹਨ, ਚਾਹੇ ਸਰਕਾਰ ਦੀ ਸੋਚ ਅਤੇ ਅਪ੍ਰੋਚ ਵਿੱਚ ਹੋਵੇ, ਸਰਕਾਰੀ ਵਿਵਸਥਾਵਾਂ ਦੇ ਕੰਮ ਕਰਨ ਦੇ ਤਰੀਕੇ ਵਿੱਚ ਹੋਵੇ, ਉਹ ਤੁਸੀਂ ਸਭ ਖ਼ੁਦ ਅਨੁਭਵ ਕਰ ਰਹੇ ਹੋ, ਦੇਖ ਰਹੇ ਹੋ, ਮਹਿਸੂਸ ਕਰ ਰਹੇ ਹੋ ਅੱਜ ਦਾ ਨਵਾਂ ਭਾਰਤ, ਨਵੀਂ ਦੁਨੀਆ ਦੇ ਨਾਲ ਚਲਣ ਦੇ ਲਈ ਤਿਆਰ ਹੈ, ਤਤਪਰ ਹੈ। ਜੋ ਭਾਰਤ ਕਦੇ ਵਿਦੇਸ਼ੀ ਨਿਵੇਸ਼ ਤੋਂ ਆਸ਼ੰਕਿਤ ਸੀ, ਅੱਜ ਉਹ ਹਰ ਪ੍ਰਕਾਰ ਦੇ ਨਿਵੇਸ਼ ਦਾ ਸੁਆਗਤ ਕਰ ਰਿਹਾ ਹੈ। ਜਿਸ ਭਾਰਤ ਦੀਆਂ tax ਨਾਲ ਜੁੜੀਆਂ ਨੀਤੀਆਂ ਤੋਂ ਕਦੇ ਨਿਵੇਸ਼ਕਾਂ ਵਿੱਚ ਨਿਰਾਸ਼ਾ ਫੈਲ ਜਾਂਦੀ ਸੀ, ਅੱਜ ਉਸੇ ਭਾਰਤ ਵਿੱਚ ਦੁਨੀਆ ਦਾ ਸਭ ਤੋਂ competitive corporate tax ਹੈ ਅਤੇ faceless tax system ਵੀ

 

ਜਿਸ ਭਾਰਤ ਵਿੱਚ ਦਸਤਾਵੇਜ਼ਾਂ ਵਿੱਚ, ਕਾਗਜ਼ਾਂ ਵਿੱਚ, ਕਾਨੂੰਨਾਂ ਵਿੱਚ ਉਲਝਾਉਣਾ ਬਿਊਰੋਕ੍ਰੇਸੀ ਦੀ ਪਹਿਚਾਣ ਮੰਨਿਆ ਜਾਂਦਾ ਸੀ, ਉੱਥੇ ਹੀ ਅੱਜ Ease of Doing business ਰੈਂਕ ਵਿੱਚ ਬੜੀ ਛਲਾਂਗ ਲਗਾ ਰਿਹਾ ਹੈ। ਜਿੱਥੇ ਸਾਲੋਂ ਸਾਲ ਤੱਕ ਸ਼੍ਰਮਿਕਾਂ ਨੂੰ, ਉਦਯੋਗਾਂ ਨੂੰ ਸੈਂਕੜੇ ਕਾਨੂੰਨਾਂ ਦੇ ਜਾਲ ਵਿੱਚ ਉਲਝਾਈ ਰੱਖਿਆ ਗਿਆ, ਉੱਥੇ ਹੀ ਅੱਜ ਦਰਜਨਾਂ ਸ਼੍ਰਮ ਕਾਨੂੰਨ 4 labour codes ਵਿੱਚ ਸਮਾ ਚੁੱਕੇ ਹਨ ਜਿੱਥੇ ਕਦੇ ਖੇਤੀਬਾੜੀ ਨੂੰ ਸਿਰਫ਼ ਗੁਜ਼ਾਰੇ ਦਾ ਮਾਧਿਅਮ ਮੰਨਿਆ ਜਾਂਦਾ ਸੀ, ਉੱਥੇ ਹੀ ਹੁਣ ਖੇਤੀਬਾੜੀ ਵਿੱਚ ਇਤਿਹਾਸਕ reforms  ਦੇ ਜ਼ਰੀਏ ਭਾਰਤੀ ਕਿਸਾਨਾਂ ਨੂੰ ਦੇਸ਼-ਵਿਦੇਸ਼  ਦੀਆਂ market ਨਾਲ ਸਿੱਧੇ ਜੋੜਨ ਦਾ ਪ੍ਰਯਤਨ ਹੋ ਰਿਹਾ ਹੈ। ਇਨ੍ਹਾਂ ਦੀ ਸਭ ਪ੍ਰਯਤਨਾਂ ਦਾ ਨਤੀਜਾ ਹੈ ਕਿ ਅੱਜ ਭਾਰਤ ਵਿੱਚ Record FDI ਵੀ ਆ ਰਿਹਾ ਹੈ ਅਤੇ FPI ਵਿੱਚ ਵੀ ਨਵੇਂ record ਬਣ ਰਹੇ ਹਨ ਅੱਜ ਦੇਸ਼ ਦਾ Forex reserve, ਇਹ ਵੀ all time high level ’ਤੇ ਪਹੁੰਚਿਆ ਹੋਇਆ ਹੈ।

 

ਸਾਥੀਓ,

 

ਨਵੇਂ ਭਾਰਤ ਦਾ thought process ਕੀ ਹੈ, ਉਸ ਦੀ ਇੱਕ ਉਦਾਹਰਣ ਮੈਂ ਤੁਹਾਨੂੰ ਦੇਣਾ ਚਾਹੁੰਦਾ ਹਾਂ  ਇੱਕ ਸਮਾਂ ਸੀ ਜਦੋਂ ਸਾਨੂੰ ਲਗਦਾ ਸੀ ਕਿ ਜੋ ਕੁਝ ਵੀ ਵਿਦੇਸ਼ੀ ਹੈ, ਉਹੀ ਬਿਹਤਰ ਹੈ। ਇਸ psychology ਦਾ ਪਰਿਣਾਮ ਕੀ ਹੋਇਆ, ਇਹ ਆਪ ਜਿਹੇ industry ਦੇ ਦਿੱਗਜ ਭਲੀਭਾਂਤ ਸਮਝਦੇ ਹੋ ਸਾਡੇ ਆਪਣੇ brand ਵੀ, ਜੋ ਅਸੀਂ ਵਰ੍ਹਿਆਂ ਦੀ ਮਿਹਨਤ ਦੇ ਬਾਅਦ ਖੜ੍ਹੇ ਕੀਤੇ ਸਨ, ਉਨ੍ਹਾਂ ਨੂੰ ਵਿਦੇਸ਼ੀ ਨਾਮਾਂ ਨਾਲ ਹੀ ਪ੍ਰਚਾਰਿਤ ਕੀਤਾ ਜਾਂਦਾ ਸੀ ਅੱਜ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ।  ਅੱਜ ਦੇਸ਼ਵਾਸੀਆਂ ਦੀ ਭਾਵਨਾ, ਭਾਰਤ ਵਿੱਚ ਬਣੇ ਪ੍ਰੋਡਕਟਸ ਦੇ ਨਾਲ ਹੈ। ਕੰਪਨੀ ਭਾਰਤੀ ਹੋਵੇ, ਇਹ ਜ਼ਰੂਰੀ ਨਹੀਂ, ਲੇਕਿਨ ਅੱਜ ਹਰ ਭਾਰਤੀ, ਭਾਰਤ ਵਿੱਚ ਬਣੇ ਪ੍ਰੋਡਕਟਸ ਨੂੰ ਅਪਣਾਉਣਾ ਚਾਹੁੰਦਾ ਹੈ। ਯਾਨੀ ਦੇਸ਼ ਮਨ ਬਣਾ ਚੁੱਕਿਆ ਹੈ, ਹੁਣ ਉਦਯੋਗ ਜਗਤ ਨੂੰ ਇਸ ਮਨ ਦੇ ਮੁਤਾਬਕ ਆਪਣੀ ਨੀਤੀ ਬਣਾਉਣੀ ਹੈ,  ਰਣਨੀਤੀ ਬਣਾਉਣੀ ਹੈ। ਆਤਮਨਿਰਭਰ ਭਾਰਤ ਅਭਿਯਾਨ ਵਿੱਚ ਅੱਗੇ ਵਧਦੇ ਹੋਏ ਇਹ ਤੁਹਾਨੂੰ ਬਹੁਤ ਮਦਦ ਕਰੇਗਾ

 

ਦੂਸਰਾ ਇੱਕ ਫੈਕਟਰ ਹੈ, ਜਿਸ ’ਤੇ ਵੀ ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ। ਇਹ ਹੈ, ਭਾਰਤ ਵਾਸੀਆਂ ਦਾ ਵਧਦਾ ਹੋਇਆ ‍ਆਤਮਵਿਸ਼ਵਾਸ ਇਸ ‍ਆਤਮਵਿਸ਼ਵਾਸ ਨੂੰ ਅਸੀਂ ਹਰ ਸੈਕਟਰ ਵਿੱਚ ਦੇਖ ਰਹੇ ਹਾਂ ਹੁਣੇ ਹਾਲ ਹੀ ਤੁਸੀਂ ਓਲੰਪਿਕਸ ਦੇ ਮੈਦਾਨ ਵਿੱਚ ਇਸ ਨੂੰ ਅਨੁਭਵ ਕੀਤਾ ਹੈ। ਅੱਜ ਭਾਰਤ ਦੇ ਯੁਵਾ ਜਦੋਂ ਮੈਦਾਨ ਵਿੱਚ ਉਤਰਦੇ ਹਨ, ਤਾਂ ਉਨ੍ਹਾਂ ਵਿੱਚ ਮਨ ਵਿੱਚ ਉਹ ਹਿਚਕ ਨਹੀਂ ਹੁੰਦੀ ਉਹ ਮਿਹਨਤ ਕਰਨਾ ਚਾਹੁੰਦੇ ਹਨ, ਉਹ ਰਿਸਕ ਲੈਣਾ ਚਾਹੁੰਦੇ ਹਨ, ਉਹ ਨਤੀਜੇ ਲਿਆਉਣਾ ਚਾਹੁੰਦੇ ਹਨ Yes, We belong to this place -  ਇਹ ਭਾਵ ਅੱਜ ਅਸੀਂ ਆਪਣੇ ਨੌਜਵਾਨਾਂ ਵਿੱਚ ਦੇਖ ਰਹੇ ਹਾਂ ਇਸੇ ਪ੍ਰਕਾਰ ਦਾ ‍ਆਤਮਵਿਸ਼ਵਾਸ ਅੱਜ ਭਾਰਤ ਦੇ Startups ਵਿੱਚ ਹੈ। ਅੱਜ unicorns ਨਵੇਂ ਭਾਰਤ ਦੀ ਪਹਿਚਾਣ ਵੀ ਬਣ ਰਹੇ ਹਨ 7-8 ਸਾਲ ਪਹਿਲਾਂ ਭਾਰਤ ਵਿੱਚ 3-4 unicorns ਰਹੇ ਹੋਣਗੇ ਅੱਜ ਭਾਰਤ ਵਿੱਚ ਕਰੀਬ-ਕਰੀਬ 60 unicorns ਹਨ ਇਨਾਂ ਵਿੱਚੋਂ 21 unicorns ਤਾਂ ਬੀਤੇ ਕੁਝ ਮਹੀਨਿਆਂ ਵਿੱਚ ਹੀ ਬਣੇ ਹਨ ਅਤੇ ਇਹ ਗੱਲ ਤੁਸੀਂ ਵੀ ਨੋਟ ਕੀਤੀ ਹੋਵੋਗੀ ਕਿ ਇਹ unicorns,  ਅਲੱਗ-ਅਲੱਗ ਸੈਕਟਰ ਵਿੱਚ ਆ ਰਹੇ ਹਨ Health-tech, Social commerce,  ਵਿੱਚ unicorns ਦਾ ਬਣਨਾ ਇਹ ਸੰਕੇਤ ਦੇ ਰਿਹਾ ਹੈ ਕਿ ਭਾਰਤ ਵਿੱਚ ਹਰ ਪੱਧਰ ’ਤੇ ਕਿਤਨਾ ਬਦਲਾਅ ਹੋ ਰਿਹਾ ਹੈ।  Business ਵਿੱਚ risk ਲੈਣ ਦੀ ਪ੍ਰਵਿਰਤੀ, ਆਪਣੀ ਸਮਰੱਥਾ ’ਤੇ ਭਰੋਸਾ ਕਰਨ ਦੀ ਪ੍ਰਵਿਰਤੀ ਲਗਾਤਾਰ ਵਧ ਰਹੀ ਹੈ। ਇਤਨੀ ਬੜੀ ਮਹਾਮਾਰੀ ਵਿੱਚ ਵੀ ਸਾਡੇ start - ups  ਦੇ ambitions ਬੁਲੰਦੀਆਂ ’ਤੇ ਹਨ Investors ਦੀ ਤਰਫੋਂ ਵੀ Indian start - ups ਦੇ ਲਈ record response ਦੇਖਣ ਨੂੰ ਮਿਲਿਆ ਹੈ।

 

Startups ਦੀ record listing ਭਾਰਤੀ ਕੰਪਨੀਆਂ ਅਤੇ ਭਾਰਤੀ ਮਾਰਕਿਟ ਲਈ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੈ। ਇਹ ਇਸ ਗੱਲ ਦਾ ਵੀ ਇੱਕ ਹੋਰ ਸਬੂਤ ਹੈ ਕਿ ਭਾਰਤ ਦੇ ਪਾਸ growth ਦੇ ਅਸਾਧਾਰਣ ਅਵਸਰ ਉਪਲਬਧ ਹਨ, tremendous scope ਉਪਲਬਧ ਹੈ

 

ਸਾਥੀਓ,

 

Technology ਨੂੰ ਲੈ ਕੇ ਅੱਜ ਦੇਸ਼ ਵਿੱਚ ਜੋ ਉਤਸ਼ਾਹ ਹੈ, ਉਹ ਸਰਕਾਰ ਨੂੰ ਤੇਜ਼ੀ ਨਾਲ reforms ਦੇ ਲਈ ਪ੍ਰੇਰਿਤ ਕਰਦਾ ਰਿਹਾ ਹੈ। ਜੋ reforms ਅਸੀਂ ਕੀਤੇ ਹਨ ਉਹ ਕੋਈ ਅਸਾਨ ਫ਼ੈਸਲੇ ਨਹੀਂ ਸਨ, ਕੋਈ ਸਾਧਾਰਣ ਬਦਲਾਅ ਨਹੀਂ ਸਨ। ਇਨ੍ਹਾਂ ਸਾਰੇ reforms ਦੀ ਮੰਗ ਦਹਾਕਿਆਂ ਤੋਂ ਕੀਤੀ ਜਾ ਰਹੀ ਸੀ, ਇਨ੍ਹਾਂ ਦੀ ਜ਼ਰੂਰਤ ਹਰ ਕੋਈ ਦੱਸ ਰਿਹਾ ਸੀ। ਇਸ ਬਾਰੇ ਗੱਲਾਂ ਤਾਂ ਖੂਬ ਹੁੰਦੀਆਂ ਸਨ, ਲੇਕਿਨ ਫ਼ੈਸਲੇ ਨਹੀਂ ਲਏ ਜਾਂਦੇ ਸਨ ਕਿਉਂਕਿ ਇਹ ਮੰਨ ਲਿਆ ਗਿਆ ਸੀ ਕਿ ਇਹ ਬਦਲਾਅ ਕਰਨਾ ਬਹੁਤ ਮੁਸ਼ਕਿਲ ਕੰਮ ਹੈ। ਲੇਕਿਨ ਤੁਸੀਂ ਵੀ ਦੇਖਿਆ ਹੈ ਕਿ ਅਸੀਂ ਉਹੀ ਫ਼ੈਸਲੇ ਕਿਵੇਂ ਪੂਰੀ ਦ੍ਰਿੜ੍ਹਤਾ ਦੇ ਨਾਲ ਲਏ ਹਨ ਇੱਥੇ ਤੱਕ ਕਿ Pandemic ਦੇ ਦੌਰਾਨ ਵੀ reform ਦੀ ਪ੍ਰਕਿਰਿਆ ਜਾਰੀ ਰੱਖੀ। ਅਤੇ ਤੁਸੀਂ ਇਹ ਵੀ ਦੇਖ ਰਹੇ ਹੋ ਕਿ ਦੇਸ਼ ਕਿਵੇਂ ਇਨ੍ਹਾਂ ਫ਼ੈਸਲਿਆਂ ਦੇ ਨਾਲ ਖੜ੍ਹਾ ਹੋਇਆ ਹੈ। ਜਿਵੇਂ commercial coal mining ਦੀ ਸ਼ੁਰੂਆਤ ਕੀਤੀ ਗਈ ਹੈ, Private sector participation ਨੂੰ ਖੁੱਲ੍ਹ ਕੇ ਹੁਲਾਰਾ ਦਿੱਤਾ ਜਾ ਰਿਹਾ ਹੈ, Defence sector ਵਿੱਚ ਬੜੇ ਬੜੇ reforms ਦੀ ਸ਼ੁਰੂਆਤ ਕੀਤੀ ਗਈ ਹੈ, Space ਅਤੇ Atomic sector ਜਿਹੇ areas ਨੂੰ private ਸੈਕਟਰ ਦੇ ਲਈ ਖੋਲ੍ਹਿਆ ਗਿਆ ਹੈ। ਅੱਜ non-strategic ਦੇ ਨਾਲ-ਨਾਲ strategic sector ਵਿੱਚ ਵੀ private players ਨੂੰ ਅਵਸਰ ਦਿੱਤਾ ਜਾ ਰਿਹਾ ਹੈ, ਸਰਕਾਰ ਦੇ ਨਿਯੰਤ੍ਰਣ ਨੂੰ ਘੱਟ ਕੀਤਾ ਜਾ ਰਿਹਾ ਹੈ। ਇਹ ਸਭ ਮੁਸ਼ਕਿਲ ਫ਼ੈਸਲੇ ਅੱਜ ਮੁਮਕਿਨ ਹੋ ਰਹੇ ਹਨ ਕਿਉਂਕਿ ਦੇਸ਼ ਆਪਣੇ ਪ੍ਰਾਈਵੇਟ ਸੈਕਟਰ ‘ਤੇ, ਆਪ ਸਭ ‘ਤੇ ਭਰੋਸਾ ਕਰਦਾ ਹੈ। ਜਿਵੇਂ ਜਿਵੇਂ ਇਨ੍ਹਾਂ areas ਵਿੱਚ ਸਾਡੀਆਂ ਕੰਪਨੀਆਂ ਸਰਗਰਮ ਹੋਣਗੀਆਂ ਇਨ੍ਹਾਂ ਵਿੱਚ ਸੰਭਾਵਨਾਵਾਂ ਦਾ ਵਿਸਤਾਰ ਹੋਵੇਗਾ। ਸਾਡੇ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਵਸਰ ਮਿਲਣਗੇ, innovations ਦਾ ਇੱਕ ਨਵਾਂ ਦੌਰ ਸ਼ੁਰੂ ਹੋਵੇਗਾ।

 

ਸਾਥੀਓ,

 

ਸਾਡੀ industry ‘ਤੇ ਦੇਸ਼ ਦੇ ਵਿਸ਼ਵਾਸ ਦਾ ਹੀ ਨਤੀਜਾ ਹੈ ਕਿ ਅੱਜ Ease of doing business ਵਧ ਰਿਹਾ ਹੈ, ਅਤੇ Ease of living ਵਿੱਚ ਇਜਾਫਾ ਹੋ ਰਿਹਾ ਹੈ। Companies act ਵਿੱਚ ਕੀਤੇ ਗਏ ਬਦਲਾਅ ਇਸ ਦੀ ਬਹੁਤ ਬੜੀ ਉਦਾਹਰਣ ਹੈ। ਅੱਜ ਅਜਿਹੇ ਕਿਤਨੇ ਹੀ ਪ੍ਰਾਵਧਾਨਾਂ ਨੂੰ decriminalize ਕੀਤਾ ਜਾ ਰਿਹਾ ਹੈ ਜੋ ਕਦੇ ਸਾਡੇ ਉੱਦਮੀਆਂ ਦੇ ਲਈ ਸਿਰਦਰਦ ਤੋਂ ਘੱਟ ਨਹੀਂ ਸਨ। ਇਸੇ ਤਰ੍ਹਾਂ, MSME sector ਨੂੰ ਵੀ ਪ੍ਰੋਤਸਾਹਿਤ ਕਰਨ ਦੇ ਲਈ ਕਈ ਕਦਮ ਉਠਾਏ ਗਏ ਹਨ ਜੋ ਉਨ੍ਹਾਂ ਨੂੰ ਸੀਮਤ ਕਰਨ ਵਾਲੀ ਮਜਬੂਰੀਆਂ ਤੋਂ ਮੁਕਤ ਕਰਨਗੇ। State ਲੈਵਲ ਰਿਫਾਰਮਸ ‘ਤੇ ਵੀ ਅੱਜ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਰਾਜਾਂ ਨੂੰ ਵੀ ਭਾਗੀਦਾਰ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੂੰ additional spending facility ਦਿੱਤੀ ਜਾ ਰਹੀ ਹੈ। Make In India ਦੇ ਨਾਲ-ਨਾਲ Employment ਅਤੇ Exports ਨੂੰ ਗਤੀ ਦੇਣ ਦੇ ਲਈ ਦੇਸ਼ ਨੇ ਪ੍ਰਭਾਵੀ PLI schemes ਵੀ ਸ਼ੁਰੂ ਕੀਤੀਆਂ ਹਨ। ਇਹ ਸਾਰੇ reforms ਅੱਜ ਇਸ ਲਈ ਹੋ ਰਹੇ ਹਨ ਕਿਉਂਕਿ ਅੱਜ ਦੇਸ਼ ਵਿੱਚ ਜੋ ਸਰਕਾਰ ਹੈ, ਉਹ reforms compulsion ਵਿੱਚ ਨਹੀਂ ਕਰ ਰਹੀ ਹੈ ਬਲਕਿ reforms ਸਾਡੇ ਲਈ conviction ਦਾ ਵਿਸ਼ਾ ਹੈ। ਅੱਜ ਵੀ ਸਾਡੀ reforms ਦੀ speed ਬਣੀ ਹੋਈ ਹੈ। ਹੁਣੇ Parliament ਦੇ ਇਸੇ session ਵਿੱਚ ਅਜਿਹੇ ਕਈ bills  ਪਾਸ  ਹੋਏ ਹਨ ਜੋ ਦੇਸ਼ ਦੇ ਇਨ੍ਹਾਂ ਪ੍ਰਯਤਨਾਂ ਨੂੰ ਹੋਰ ਗਤੀ ਦੇਣਗੇ। The Factoring Regulation Amendment Bill ਛੋਟੇ ਵਪਾਰਾਂ ਨੂੰ credit ਹਾਸਲ ਕਰਨ ਵਿੱਚ ਮਦਦ ਕਰੇਗਾ। Deposit Insurance and Credit Guarantee Corporation Amendment Bill small depositors ਦੇ ਅਧਿਕਾਰਾਂ ਦੀ ਰੱਖਿਆ ਕਰੇਗਾ। ਹੁਣੇ ਹਾਲ ਹੀ ਵਿੱਚ, ਅਸੀਂ ਅਤੀਤ ਦੀਆਂ ਗਲਤੀਆਂ ਨੂੰ ਸੁਧਾਰਦੇ ਹੋਏ Retrospective taxation ਨੂੰ ਵੀ ਸਮਾਪਤ ਕਰਨ ਦਾ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਦੀ industry ਵਿੱਚ ਜਿਸ ਤਰ੍ਹਾਂ ਨਾਲ ਸਰਾਹਨਾ ਹੋ ਰਹੀ ਹੈ, ਮੈਨੂੰ ਵਿਸ਼ਵਾਸ ਹੈ ਇਸ ਨਾਲ industry ਅਤੇ government ਦੇ ਦਰਮਿਆਨ ਵਿਸ਼ਵਾਸ ਹੋਰ ਮਜ਼ਬੂਤ ਹੋਵੇਗਾ।

 

ਸਾਥੀਓ,

 

ਅੱਜ ਦੇਸ਼ ਵਿੱਚ ਉਹ ਸਰਕਾਰ ਹੈ ਜੋ ਰਾਸ਼ਟਰ ਹਿਤ ਵਿੱਚ ਬੜੇ ਤੋਂ ਬੜਾ risk ਉਠਾਉਣ ਦੇ ਲਈ ਤਿਆਰ ਹੈ। ਤੁਹਾਨੂੰ ਯਾਦ ਹੋਵੇਗਾ, GST ਤਾਂ ਇਤਨੇ ਸਾਲਾਂ ਤੱਕ ਅਟਕਿਆ ਹੀ ਇਸ ਲਈ ਕਿਉਂਕਿ ਜੋ ਪਹਿਲੇ ਸਰਕਾਰ ਵਿੱਚ ਉਹ political risk ਲੈਣ ਦੀ ਹਿੰਮਤ ਨਹੀਂ ਜੁਟਾ ਪਾਏ। ਅਸੀਂ ਨਾ ਸਿਰਫ਼ GST ਲਾਗੂ ਕੀਤਾ ਬਲਕਿ ਅੱਜ ਅਸੀਂ ਰਿਕਾਰਡ GST ਕਲੈਕਸ਼ਨ ਹੁੰਦੇ ਦੇਖ ਰਹੇ ਹਾਂ ਐਸੀਆਂ ਕਿਤਨੀਆਂ ਹੀ ਉਦਾਹਰਣ ਮੈਂ ਤੁਹਾਨੂੰ ਗਿਣਾ ਸਕਦਾ ਹਾਂ, ਦੱਸ ਸਕਦਾ ਹਾਂ। ਅੱਜ ਤੁਹਾਡੇ ਸਾਹਮਣੇ ਇੱਕ ਸਰਕਾਰ ਹੈ, ਜੋ ਹਰ ਬੰਦਿਸ਼ ਨੂੰ ਦੂਰ ਕਰ ਰਹੀ ਹੈ, ਹਰ boundary ਨੂੰ push ਕਰ ਰਹੀ ਹੈ। ਅੱਜ ਇੱਕ ਸਰਕਾਰ ਹੈ, ਜੋ ਤੁਹਾਡੇ ਤੋਂ ਪੁੱਛ ਰਹੀ ਹੈ ਕਿ ਭਾਰਤੀ ਉਦਯੋਗ ਜਗਤ ਦੀ ਤਾਕਤ ਵਧਾਉਣ ਦੇ ਲਈ ਦੱਸੋ ਹੁਣ ਹੋਰ ਕੀ ਕਰਨਾ ਹੈ?

 

ਸਾਥੀਓ,

 

ਸਾਡੇ ਪੂਰਵਜ ਕਹਿ ਗਏ ਹਨ ਕਿ – ਨੈਕੰ ਚਕ੍ਰੰ ਪਰਿਭ੍ਰਮਤਿ। ਯਾਨੀ ਸਿਰਫ਼ ਸਿਰਫ਼ ਇੱਕ ਪਹੀਏ ਨਾਲ ਗੱਡੀ ਨਹੀਂ ਚਲ ਸਕਦੀ। ਸਾਰੇ ਪਹੀਏ ਠੀਕ ਚਲਣੇ ਚਾਹੀਦੇ ਹਨ। ਇਸ ਲਈ, industry ਨੂੰ ਵੀ ਰਿਸਕ ਲੈਣ ਦੀ ਆਪਣੀ natural tendency ਨੂੰ ਥੋੜ੍ਹਾ ਜਿਹਾ ਹੋਰ ਵਧਾਉਣਾ ਹੋਵੇਗਾ। ਆਤਮਨਿਰਭਰ ਭਾਰਤ ਦੇ ਸੰਕਲਪ ਦੀ ਸਿੱਧੀ ਦੇ ਲਈ ਨਵੇਂ ਅਤੇ ਮੁਸ਼ਕਿਲ ਰਸਤਿਆਂ ਦੀ ਚੋਣ ਵੀ ਸਾਨੂੰ ਕਰਨੀ ਹੀ ਹੋਵੇਗੀ। Investment ਅਤੇ ਰੋਜ਼ਗਾਰ ਦੀ ਗਤੀ ਨੂੰ ਵਧਾਉਣ ਦੇ ਲਈ industry ਤੋਂ ਵੀ ਦੇਸ਼ ਦੀਆਂ ਬਹੁਤ ਉਮੀਦਾਂ ਹਨ। Public sector ਦੇ footprints ਨੂੰ rationalize ਅਤੇ minimize ਕਰਨ ਦੇ ਲਈ ਵੀ ਨਵੀਂ PSE ਪਾਲਿਸੀ ਦੇ ਜ਼ਰੀਏ ਨਿਰਣਾਇਕ ਫ਼ੈਸਲੇ ਲਏ ਜਾ ਰਹੇ ਹਨ। ਇਸ ਵਿੱਚ industry ਦੀ ਤਰਫ਼ ਤੋਂ ਵੀ ਜ਼ਿਆਦਾ ਤੋਂ ਜ਼ਿਆਦਾ ਉਤਸ਼ਾਹ ਅਤੇ ਊਰਜਾ ਦਿਖਣੀ ਚਾਹੀਦੀ ਹੈ।

 

National education policy ਦੇ ਮਾਧਿਅਮ ਨਾਲ ਇੱਕ ਬਹੁਤ ਬੜਾ ਕਦਮ ਦੇਸ਼ ਨੇ ਉਠਾਇਆ ਹੈ। ਇਸ ਵਿੱਚ ਸਕੂਲ, skill ਤੋਂ ਲੈ ਕੇ research ਤੱਕ ਦਾ ਇੱਕ ਨਵਾਂ ecosystem ਤਿਆਰ ਕਰਨ ਦਾ ਭਰਪੂਰ roadmap ਹੈ। ਇਸ ਵਿੱਚ ਵੀ industry ਦੀ ਇੱਕ ਸਰਗਰਮ ਭੂਮਿਕਾ ਬਹੁਤ ਜ਼ਰੂਰੀ ਹੈ। ਵਿਸ਼ੇਸ਼ ਰੂਪ ਤੋਂ research and development ‘ਤੇ investment ਨੂੰ ਲੈ ਕੇ ਸਾਨੂੰ ਬਹੁਤ ਗੰਭੀਰਤਾ ਨਾਲ ਕੰਮ ਕਰਨਾ ਹੈ। ਆਤਮਨਿਰਭਰ ਭਾਰਤ ਦੇ ਲਈ, R&D ‘ਤੇ ਸਾਡਾ investment ਸਾਨੂੰ ਕਈ ਗੁਣਾ ਵਧਾਉਣੀ ਹੋਵੇਗੀ ਅਤੇ ਇਹ ਸਿਰਫ਼ ਸਰਕਾਰੀ ਪ੍ਰਯਤਨਾਂ ਨਾਲ ਹੀ ਸੰਭਵ ਨਹੀਂ ਹੈ। ਇਸ ਵਿੱਚ industry ਦੀ ਬਹੁਤ ਬੜੀ ਭਾਗੀਦਾਰੀ ਦੀ ਜ਼ਰੂਰਤ ਹੈ। ਸਾਡਾ ਲਕਸ਼, brand India ਨੂੰ ਮਜ਼ਬੂਤ ਕਰਨ ਦਾ ਹੈ। ਸਾਡਾ ਲਕਸ਼, ਦੇਸ਼ ਨੂੰ ਸਮ੍ਰਿੱਧੀ ਅਤੇ ਸਨਮਾਨ ਦੇਣ ਦਾ ਹੈ। ਇਸ ਲਕਸ਼ ਦੀ ਪ੍ਰਾਪਤੀ ਦੇ ਲਈ ਸਾਨੂੰ ਆਪਣੀ ਪਾਰਟਨਰਸ਼ਿਪ ਨੂੰ ਮਜ਼ਬੂਤ ਕਰਨਾ ਹੈ। ਮੈਂ ਤੁਹਾਡੀ ਹਰ ਸਮੱਸਿਆ ਦੇ ਸਮਾਧਾਨ ਦੇ ਲਈ, ਤੁਹਾਡੇ ਹਰ ਸੁਝਾਅ ਦੇ ਲਈ ਹਰ ਵਕਤ ਉਪਲਬਧ ਰਿਹਾ ਹਾਂ ਅਤੇ ਅੱਗੇ ਵੀ ਰਹਾਂਗਾ। ਮੈਂ ਫਿਰ ਇੱਕ ਵਾਰ ਇਸ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਕਾਰਜਕਾਲ ਵਿੱਚ ਤੁਹਾਨੂੰ ਵੀ ਅਨੇਕ ਅੰਮ੍ਰਿਤ ਸੰਕਲਪ ਕਰਨ ਦੇ ਲਈ ਪ੍ਰੇਰਿਤ ਕਰਨ ਅਤੇ ਆਪ ਸਭ ਸੰਕਲਪ ਦੇ ਨਾਲ, ਨਵੀਂ ਊਰਜਾ ਦੇ ਨਾਲ ਅੱਗੇ ਆਓਂ। ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ! ਧੰਨਵਾਦ

 

 

 

 *****

ਡੀਐੱਸ/ਵੀਜੇ/ਡੀਕੇ/ਏਕੇ



(Release ID: 1744997) Visitor Counter : 158