ਪੀਐੱਮਈਏਸੀ

“ਬਜ਼ੁਰਗਾਂ ਲਈ ਜੀਵਨ ਮਿਆਰ ਸੂਚਕ–ਅੰਕ ਭਾਰਤ ਦੇ ਬਜ਼ੁਰਗਾਂ ਦੀ ਆਬਾਦੀ ਦੀ ਸਲਾਮਤੀ ਦਾ ਮੁੱਲਾਂਕਣ ਕਰਦਾ ਹੈ”

Posted On: 11 AUG 2021 2:25PM by PIB Chandigarh

•       ਸਭ ਤੋਂ ਵੱਧ ਆਬਾਦੀ ਵਾਲੇ ਰਾਜਾਂ ਦੀ ਰੈਂਕਿੰਗ ਵਿੱਚੋਂ ਮੁਕਾਬਲਤਨ ਵੱਧ ਉਮਰ ਦੇ ਰਾਜਾਂਉੱਤਰਪੂਰਬੀ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਰਗਾਂ ਵਿੱਚੋਂ ਰਾਜਸਥਾਨਹਿਮਾਚਲ ਪ੍ਰਦੇਸ਼ਮਿਜ਼ੋਰਮ ਤੇ ਚੰਡੀਗੜ੍ਹ ਮੋਹਰੀ ਹਨ।

 

ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪਰਿਸ਼ਦ ਦੇ ਚੇਅਰਮੈਨ (ਈਏਸੀ-ਪੀਐੱਮ –– EAC-PAM) ਡਾ. ਬਿਬੇਕ ਦੇਬਰਾੱਏ ਦੀ ਬੇਨਤੀ 'ਤੇ ਇੰਸਟੀਟਿਊਟ ਫਾਰ ਕੰਪੀਟੀਟਿਵਨੈੱਸ ਦੁਆਰਾ ਵਿਕਸਿਤ ਕੀਤਾ ਗਿਆ ਇਹ ਸੂਚਕ–ਅੰਕ ਉਨ੍ਹਾਂ ਮੁੱਦਿਆਂ ਨੂੰ ਉਜਾਗਰ ਕਰਦਾ ਹੈ, ਜਿਨ੍ਹਾਂ ਦਾ ਅਕਸਰ ਬਜ਼ੁਰਗਾਂ ਨੂੰ ਦਰਪੇਸ਼ ਸਮੱਸਿਆਵਾਂ ਵਿੱਚ ਜ਼ਿਕਰ ਨਹੀਂ ਕੀਤਾ ਜਾਂਦਾ।

 

ਰਿਪੋਰਟ ਭਾਰਤੀ ਰਾਜਾਂ ਵਿੱਚ ਬਿਰਧ ਅਵਸਥਾ ਦੇ ਖੇਤਰੀ ਪੈਟਰਨਾਂ ਦੀ ਪਹਿਚਾਣ ਕਰਦੀ ਹੈ ਅਤੇ ਨਾਲ ਹੀ ਦੇਸ਼ ਵਿੱਚ ਬਿਰਧ ਅਵਸਥਾ ਦੀ ਸਮੁੱਚੀ ਸਥਿਤੀ ਦਾ ਮੁੱਲਾਂਕਣ ਕਰਦੀ ਹੈ। ਰਿਪੋਰਟ ਇਸ ਗੱਲ 'ਤੇ ਵੀ ਡੂੰਘਾਈ ਨਾਲ ਵਿਚਾਰ ਕਰਦੀ ਹੈ ਕਿ ਭਾਰਤ ਆਪਣੀ ਬਜ਼ੁਰਗ ਆਬਾਦੀ ਦੀ ਭਲਾਈ ਲਈ ਕਿਵੇਂ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ।

 

ਸੂਚਕ–ਅੰਕ ਨੂੰ ਚਾਰ ਕਾਲਮਾਂ-  ਵਿੱਤੀ ਤੰਦਰੁਸਤੀ, ਸਮਾਜ ਭਲਾਈ, ਸਿਹਤ ਪ੍ਰਣਾਲੀ ਅਤੇ ਆਮਦਨ ਸੁਰੱਖਿਆ ਅਤੇ ਅੱਠ ਉਪ-ਕਾਲਮਾਂ - ਆਰਥਿਕ ਸਸ਼ਕਤੀਕਰਣ, ਵਿੱਦਿਅਕ ਪ੍ਰਾਪਤੀ ਅਤੇ ਰੋਜ਼ਗਾਰ, ਸਮਾਜਿਕ ਸਥਿਤੀ, ਸਰੀਰਕ ਸੁਰੱਖਿਆ, ਮੁਢਲੀ ਸਿਹਤ, ਮਨੋਵਿਗਿਆਨਕ ਤੰਦਰੁਸਤੀ, ਸਮਾਜਿਕ ਸੁਰੱਖਿਆ ਅਤੇ ਵਾਤਾਵਰਣ ਅਨੁਕੂਲਤਾ ਸ਼ਾਲ ਹਨ।

 

ਇਹ ਸੂਚਕ–ਅੰਕ ਭਾਰਤ ਵਿੱਚ ਬਜ਼ੁਰਗ ਆਬਾਦੀ ਦੀਆਂ ਲੋੜਾਂ ਅਤੇ ਮੌਕਿਆਂ ਨੂੰ ਸਮਝਣ ਲਈ ਢੰਗ–ਤਰੀਕਿਆਂ ਨੂੰ ਵਿਸ਼ਾਲ ਕਰਦਾ ਹੈ। ਇਹ ਪੈਨਸ਼ਨਾਂ ਅਤੇ ਆਮਦਨ ਦੇ ਹੋਰ ਸਰੋਤਾਂ ਦੀ ਢੁਕਵੀਂ ਪਰੇਸ਼ਾਨੀ ਤੋਂ ਬਹੁਤ ਅੱਗੇ ਕੰਮ ਕਰਦਾ ਹੈ, ਜੋ ਮਹੱਤਵਪੂਰਨ ਹੋਣ ਦੇ ਬਾਵਜੂਦ, ਅਕਸਰ ਇਸ ਉਮਰ ਸਮੂਹ ਦੀਆਂ ਲੋੜਾਂ ਬਾਰੇ ਨੀਤੀਗਤ ਸੋਚ ਅਤੇ ਬਹਿਸ ਨੂੰ ਕਮਜ਼ੋਰ ਕਰਦੇ ਹਨ। ਸੂਚਕ–ਅੰਕ ਇਹ ਵੀ ਦੱਸਦਾ ਹੈ ਕਿ ਬਜ਼ੁਰਗ ਆਬਾਦੀ, ਮੌਜੂਦਾ ਅਤੇ ਭਵਿੱਖ ਦੋਵਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਅੱਜ ਦੀ ਨੌਜਵਾਨ ਆਬਾਦੀ ਲਈ ਸਿਹਤ, ਸਿੱਖਿਆ ਅਤੇ ਰੋਜ਼ਗਾਰ ਵਿੱਚ ਨਿਵੇਸ਼ ਕਰਨਾ।

 

ਈਏਸੀ-ਪੀਐੱਮ ਦੇ ਚੇਅਰਮੈਨ ਵਜੋਂ ਡਾ. ਬਿਬੇਕ ਦੇਬਰਾੱਏ ਨੇ ਕਿਹਾ ਕਿ ਭਾਰਤ ਨੂੰ ਅਕਸਰ ਇੱਕ ਯੁਵਾ ਸਮਾਜ ਵਜੋਂ ਚਿੱਤ੍ਰਿਤ ਕੀਤਾ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਆਬਾਦੀ ਲਾਭ–ਅੰਸ਼ ਪ੍ਰਾਪਤ ਹੁੰਦਾ ਹੈ। ਜਨਸੰਖਿਆ ਪਰਿਵਰਤਨ ਦੀ ਇੱਕ ਤੇਜ਼ ਪ੍ਰਕਿਰਿਆ ਵਿੱਚੋਂ ਲੰਘ ਰਹੇ ਹਰ ਦੇਸ਼ ਵਾਂਗ ਭਾਰਤ ਵੀ ਬੁਢਾਪੇ ਦੀ ਸਮੱਸਿਆ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਨੇ ਡਾ: ਅਮਿਤ ਕਪੂਰ ਅਤੇ ਉਨ੍ਹਾਂ ਦੀ ਇੰਸਟੀਟਿਊਟ ਫਾਰ ਕੰਪੀਟੀਟਿਵਨੈੱਸ ਟੀਮ ਨੂੰ ਉਨ੍ਹਾਂ ਮੁੱਦਿਆਂ 'ਤੇ ਰਿਪੋਰਟ ਕਰਨ ਦੀ ਅਪੀਲ ਕੀਤੀ ਜਿਨ੍ਹਾਂ ਦਾ ਅਕਸਰ ਬਜ਼ੁਰਗਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਜ਼ਿਕਰ ਨਹੀਂ ਹੁੰਦਾ।

 

ਆਈਐੱਫਸੀ ਦੇ ਪ੍ਰਧਾਨ ਡਾ: ਅਮਿਤ ਕਪੂਰ ਨੇ ਕਿਹਾ ਕਿ ਬਿਨਾਂ ਕਿਸੇ ਤਸ਼ਖੀਸ਼ ਦੇ ਸਾਧਨਾਂ ਦੇ, ਸਾਡੀ ਬਜ਼ੁਰਗ ਆਬਾਦੀ ਦੀਆਂ ਗੁੰਝਲਾਂ ਦੀ ਸਮਝ ਅਤੇ ਯੋਜਨਾਬੰਦੀ ਨੀਤੀ ਨਿਰਮਾਤਾਵਾਂ ਲਈ ਵੀ ਇੱਕ ਚੁਣੌਤੀ ਬਣ ਸਕਦੀ ਹੈ। ਬਜ਼ੁਰਗਾਂ ਲਈ ਜੀਵਨ ਦੀ ਗੁਣਵੱਤਾ ਦਾ ਸੂਚਕ–ਅੰਕ ਭਾਰਤ ਵਿੱਚ ਬਜ਼ੁਰਗ ਆਬਾਦੀ ਦੀਆਂ ਜ਼ਰੂਰਤਾਂ ਅਤੇ ਮੌਕਿਆਂ ਨੂੰ ਸਮਝਣ ਦੇ ਢੰਗਾਂ ਨੂੰ ਵਿਸ਼ਾਲ ਕਰਨ ਲਈ ਜਾਰੀ ਕੀਤਾ ਗਿਆ ਹੈ। ਇਹ ਸੂਚਕ–ਅੰਕ ਬਜ਼ੁਰਗ ਲੋਕਾਂ ਦੀ ਆਰਥਿਕ, ਸਿਹਤ ਅਤੇ ਸਮਾਜਿਕ ਭਲਾਈ ਦੇ ਮੁੱਖ ਖੇਤਰਾਂ ਨੂੰ ਮਾਪਦਾ ਹੈ ਅਤੇ ਨਾਲ ਹੀ ਦੇਸ਼ ਵਿੱਚ ਬਜ਼ੁਰਗਾਂ ਦੀ ਸਥਿਤੀ ਬਾਰੇ ਡੂੰਘੀ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਇਹ ਸੂਚਕ–ਅੰਕ ਦੇਸ਼ ਲਈ ਉਨ੍ਹਾਂ ਖੇਤਰਾਂ ਦੀ ਪਹਿਚਾਣ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ ਜਿਨ੍ਹਾਂ ਵਿੱਚ ਸੁਧਾਰ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ, ਸੂਚਕ–ਅੰਕ ਉਨ੍ਹਾਂ ਕਾਲਮਾਂ ਅਤੇ ਸੰਕੇਤਾਂ ਨੂੰ ਵੀ ਉਜਾਗਰ ਕਰਦਾ ਹੈ ਜਿਨ੍ਹਾਂ ਵਿੱਚ ਉਹ ਸਹੀ ਦਰਜਾਬੰਦੀ ਦੁਆਰਾ ਰਾਜਾਂ ਵਿੱਚ ਸਿਹਤਮੰਦ ਮੁਕਾਬਲੇ ਨੂੰ ਉਤਸ਼ਾਹਿਤ ਕਰਦੇ ਹੋਏ ਸੁਧਾਰ ਕਰ ਸਕਦੇ ਹਨ। ਇਸ ਸੂਚਕ–ਅੰਕ ਨੂੰ ਇੱਕ ਸਾਧਨ ਵਜੋਂ ਵਰਤਦੇ ਹੋਏ, ਰਾਜ ਸਰਕਾਰਾਂ ਅਤੇ ਹਿੱਸੇਦਾਰ ਉਨ੍ਹਾਂ ਖੇਤਰਾਂ ਦੀ ਪਹਿਚਾਣ ਕਰਦੇ ਹਨ ਜਿਨ੍ਹਾਂ ਤੇ ਕੰਮ ਕਰਨ ਦੀ ਜ਼ਰੂਰਤ ਹੈ, ਤਾਂ ਜੋ ਉਨ੍ਹਾਂ ਦੀ ਪੁਰਾਣੀ ਪੀੜ੍ਹੀ ਨੂੰ ਅਰਾਮਦਾਇਕ ਜੀਵਨ ਪ੍ਰਦਾਨ ਕੀਤਾ ਜਾ ਸਕੇ।

 

ਇਸ ਰਿਪੋਰਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:

•       ਸਿਹਤ ਪ੍ਰਣਾਲੀ ਦੇ ਥੰਮ੍ਹ ਵਿੱਚ ਸਾਰੇ ਭਾਰਤ ਪੱਧਰ ’ਤੇ ਸਭ ਤੋਂ ਵੱਧ ਰਾਸ਼ਟਰੀ ਔਸਤ 66.97 ਅਤੇ ਸਮਾਜ ਭਲਾਈ ਵਿੱਚ 62.34 ਪਾਇਆ ਗਿਆ ਹੈ। ਵਿੱਤੀ ਭਲਾਈ ਵਿੱਚ, ਸਕੋਰ 44.7 ਰਿਹਾ, ਜੋ ਸਿੱਖਿਆ ਪ੍ਰਾਪਤੀ ਅਤੇ ਰੋਜ਼ਗਾਰ ਦੇ ਕਾਲਮਾਂ ਵਿੱਚ 21 ਰਾਜਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਘੱਟ ਰਿਹਾ ਹੈ, ਜੋ ਕਿ ਸੁਧਾਰ ਦੀ ਗੁੰਜਾਇਸ਼ ਨੂੰ ਦਰਸਾਉਂਦਾ ਹੈ।

•       ਰਾਜਾਂ ਨੇ ਆਮਦਨ ਸੁਰੱਖਿਆ ਕਾਲਮ ਵਿੱਚ ਖਾਸ ਤੌਰ 'ਤੇ ਮਾੜਾ ਪ੍ਰਦਰਸ਼ਨ ਕੀਤਾ ਹੈ, ਕਿਉਂਕਿ ਅੱਧੇ ਤੋਂ ਵੱਧ ਰਾਜਾਂ ਨੇ ਆਮਦਨ ਸੁਰੱਖਿਆ ਵਿੱਚ ਰਾਸ਼ਟਰੀ ਔਸਤਨ 33.03 ਤੋਂ ਘੱਟ ਪ੍ਰਦਰਸ਼ਨ ਕੀਤਾ ਹੈ, ਜੋ ਕਿ ਸਾਰੇ ਕਾਲਮਾਂ ਵਿੱਚ ਸਭ ਤੋਂ ਘੱਟ ਹੈ। ਇਹ ਕਾਲਮ-ਅਧਾਰਿਤ ਵਿਸ਼ਲੇਸ਼ਣ ਰਾਜਾਂ ਨੂੰ ਬਜ਼ੁਰਗ ਆਬਾਦੀ ਦੀ ਸਥਿਤੀ ਦਾ ਮੁੱਲਾਂਕਣ ਕਰਨ ਅਤੇ ਮੌਜੂਦਾ ਅੰਤਰਾਂ ਦੀ ਪਹਿਚਾਣ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ ਜੋ ਉਨ੍ਹਾਂ ਦੀ ਤਰੱਕੀ ਵਿੱਚ ਰੁਕਾਵਟ ਬਣ ਰਹੇ ਹਨ।

•       ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਕ੍ਰਮਵਾਰ ਬਜ਼ੁਰਗ ਅਤੇ ਮੁਕਾਬਲਤਨ ਬਜ਼ੁਰਗ ਆਬਾਦੀ ਵਾਲੇ ਰਾਜਾਂ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਖੇਤਰ ਹਨ। ਜਦੋਂ ਕਿ ਚੰਡੀਗੜ੍ਹ ਅਤੇ ਮਿਜ਼ੋਰਮ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਉੱਤਰ ਪੂਰਬੀ ਖੇਤਰਾਂ ਦੀ ਰਾਜ ਸ਼੍ਰੇਣੀ ਵਿੱਚ ਸਭ ਤੋਂ ਵੱਧ ਸਕੋਰ ਕਰਨ ਵਾਲੇ ਖੇਤਰ ਹਨ। ਬਜ਼ੁਰਗ ਆਬਾਦੀ ਵਾਲੇ ਰਾਜ ਉਹ ਰਾਜ ਹਨ ਜਿੱਥੇ ਬਜ਼ੁਰਗ ਆਬਾਦੀ 50 ਲੱਖ ਤੋਂ ਵੱਧ ਹੈ, ਜਦੋਂ ਕਿ ਮੁਕਾਬਲਤਨ ਬਜ਼ੁਰਗ ਆਬਾਦੀ ਵਾਲੇ ਰਾਜ ਉਹ ਰਾਜ ਹਨ ਜਿੱਥੇ ਬਜ਼ੁਰਗ ਆਬਾਦੀ 50 ਲੱਖ ਤੋਂ ਘੱਟ ਹੈ।

 

ਬਜ਼ੁਰਗਾਂ ਲਈ ਜੀਵਨ ਦੀ ਗੁਣਵੱਤਾ ਦੀ ਸ਼੍ਰੇਣੀ ਅਨੁਸਾਰ ਦਰਜਾਬੰਦੀ:       

 

ਬਜ਼ੁਰਗਾਂ ਦੀ ਸਭ ਤੋਂ ਵੱਧ ਆਬਾਦੀ ਵਾਲੇ ਰਾਜ

ਰਾਜ

ਅੰਕ

ਸਮੁੱਚੀ ਰੈਂਕਿੰਗ

ਰਾਜਸਥਾਨ

54.61

1

ਮਹਾਰਾਸ਼ਟਰ

53.31

2

ਬਿਹਾਰ

51.82

3

ਤਮਿਲ ਨਾਡੂ

47.93

4

ਮੱਧ ਪ੍ਰਦੇਸ਼

47.11

5

ਕਰਨਾਟਕ

46.92

6

ਉੱਤਰ ਪ੍ਰਦੇਸ਼

46.80

7

ਆਂਧਰ ਪ੍ਰਦੇਸ਼

44.37

8

ਪੱਛਮ ਬੰਗਾਲ

41.01

9

ਤੇਲੰਗਾਨਾ

38.19

10

 

ਮੁਕਾਬਲਤਨ ਬਜ਼ੁਰਗਾਂ ਦੀ ਵਧੇਰੇ ਆਬਾਦੀ ਵਾਲੇ ਰਾਜ

ਰਾਜ

ਅੰਕ

ਸਮੁੱਚੀ ਰੈਂਕਿੰਗ

ਹਿਮਾਚਲ ਪ੍ਰਦੇਸ਼

61.04

1

ਉੱਤਰਾਖੰਡ

59.47

2

ਹਰਿਆਣਾ

58.16

3

ਓਡੀਸ਼ਾ

53.95

4

ਝਾਰਖੰਡ

53.40

5

ਗੋਆ

52.56

6

ਕੇਰਲ

51.49

7

ਪੰਜਾਬ

50.87

8

ਛੱਤੀਸਗੜ੍ਹ

49.78

9

ਗੁਜਰਾਤ

49.00

10

 

ਉੱਤਰਪੂਰਬੀ ਰਾਜ

ਰਾਜ

ਅੰਕ

ਸਮੁੱਚੀ ਰੈਂਕਿੰਗ

ਮਿਜ਼ੋਰਮ

59.79

1

ਮੇਘਾਲਿਆ

56.00

2

ਮਣੀਪੁਰ

55.71

3

ਅਸਾਮ

53.13

4

ਸਿੱਕਿਮ

50.82

5

ਨਾਗਾਲੈਂਡ

50.77

6

ਤ੍ਰਿਪੁਰਾ

49.18

7

ਅਰੁਣਾਚਲ ਪ੍ਰਦੇਸ਼

39.28

8

 

ਕੇਂਦਰ ਸ਼ਾਸਿਤ ਪ੍ਰਦੇਸ਼

ਰਾਜ

ਅੰਕ

ਸਮੁੱਚੀ ਰੈਂਕਿੰਗ

ਚੰਡੀਗੜ੍ਹ

63.78

1

ਦਾਦਰਾ ਤੇ ਨਗਰ ਹਵੇਲੀ

58.58

2

ਅੰਡੇਮਾਨ ਤੇ ਨਿਕੋਬਾਰ ਟਾਪੂ

55.54

3

ਦਿੱਲੀ

54.39

4

ਲਕਸ਼ਦੀਪ

53.79

5

ਦਮਨ ਅਤੇ ਦੀਊ

53.28

6

ਪੁਦੂਚੇਰੀ

53.03

7

ਜੰਮੂ ਤੇ ਕਸ਼ਮੀਰ

46.16

8

 

*****

ਡੀਐੱਸ/ਬੀਐੱਮ(Release ID: 1744994) Visitor Counter : 279